LINE 01
ਬਿਸਨੁਜੂਬਾਚਭ੍ਰਿਗੁਸੋ॥
ਵਿਸ਼ਣੂ ਨੇ ਭ੍ਰਿਗੂ ਨੂੰ ਕਿਹਾ:
Speech of Vishnu addressed to Bhrigu:
बिसनु जू बाच भ्रिगु सो ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਪਾਇਕੋਘਾਇਰਹਿਓਸਹਿਕੈਹਸਕੈਦਿਜਸੋਇਹਭਾਤਿਉਚਾਰੋ॥
ਵਿਸ਼ਣੂ ਨੇ ਪੈਰ ਦੀ ਸਟ ਨੂੰ ਸਹਿ ਲਿਆ ਅਤੇ ਹਸ ਕੇ ਬ੍ਰਾਹਮਣ ਨੂੰ ਇਸ ਤਰ੍ਹਾਂ ਕਿਹਾ,
पाइ को घाइ रहिओ सहि कै हस कै दिज सो इह भाति उचारो ॥
LINE 04
ਬਜ੍ਰਸਮਾਨਹ੍ਰਿਦੈਹਮਰੋਲਗਿਪਾਇਦੁਖਿਓਹ੍ਵੈਹੈਤੁਹਿਮਾਰੋ॥
ਮੇਰੀ ਛਾਤੀ ਬਜ੍ਰ ਵਾਂਗ (ਸਖ਼ਤ) ਹੈ ਅਤੇ ਤੁਸੀਂ (ਜੋ ਪੈਰ) ਮੈਨੂੰ ਮਾਰਿਆ ਹੈ, (ਉਹ ਮੈਨੂੰ) ਲਗਣ ਨਾਲ ਦੁਖਿਆ ਹੋਵੇਗਾ।
Enduring the blow of the leg smilingly, Vishnu said to the Brahmin, “My heart is (hard) like Vajra and your foot might have been hurt
बज्र समान ह्रिदै हमरो लगि पाइ दुखिओ ह्वै है तुहि मारो ॥
LINE 05
ਮਾਗਤਿਹਉਇਕਜੋਤੁਮਦੇਹੁਜੁਪੈਛਿਮਕੈਅਪਰਾਧਹਮਾਰੋ॥
ਮੈਂ ਇਕ (ਦਾਨ) ਮੰਗਦਾ ਹਾਂ? ਜੇ ਤੁਸੀਂ ਦੇਵੋ ਤਾਂ ਮੇਰਾ ਅਪਰਾਧ ਖਿਮਾ ਕਰ ਦਿਓ।
“I ask for a boon from you, kindly forgive me for the crime and bestow on me this boon
मागति हउ इक जो तुम देहु जु पै छिम कै अपराध हमारो ॥
LINE 06
ਜੇਤਕਰੂਪਧਰੋਜਗਹਉਤੁਸਦਾਰਹੈਪਾਇਕੋਚਿਹਨਤੁਹਾਰੋ੨੪੬੧॥॥
ਮੈਂ ਸੰਸਾਰ ਵਿਚ ਜਿਤਨੇ ਵੀ ਰੂਪ ਧਾਰਨ ਕਰਾਂ, (ਉਨ੍ਹਾਂ ਉਤੇ) ਤੁਹਾਡੇ ਪੈਰ ਦਾ ਚਿੰਨ੍ਹ ਸਦਾ (ਲਗਾ) ਰਹੇ ॥੨੪੬੧॥
“Whenever I incarnate in the world, then the marks of your foot may remain imprinted on my waist.”2461.
जेतक रूप धरो जग हउ तु सदा रहै पाइ को चिहन तुहारो ॥२४६१॥
LINE 07
ਇਉਜਬਬੈਨਕਹੇਬ੍ਰਿਜਨਾਇਕਤਉਰਿਖਿਚਿਤਬਿਖੈਸੁਖੁਪਾਯੋ॥
ਜਦ ਇਸ ਤਰ੍ਹਾਂ ਦੇ ਬੋਲ ਸ੍ਰੀ ਕ੍ਰਿਸ਼ਨ ਨੇ ਕਹੇ, ਤਾਂ ਰਿਸ਼ੀ ਨੇ (ਆਪਣੇ) ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
When Krishna said this, the sage felt extreme delight
इउ जब बैन कहे ब्रिज नाइक तउ रिखि चित बिखै सुखु पायो ॥
LINE 08
ਕੈਕੈਪ੍ਰਨਾਮਘਨੇਪ੍ਰਭਕਉਪੁਨਿਆਪਨੇਆਸ੍ਰਮਮੈਫਿਰਿਆਯੋ॥
ਪ੍ਰਭੂ ਨੂੰ ਬਹੁਤ ਵਾਰ ਪ੍ਰਨਾਮ ਕਰ ਕੇ ਫਿਰ (ਉਹ ਬ੍ਰਾਹਮਣ) ਆਪਣੇ ਆਸ਼੍ਰਮ ਵਿਚ ਪਰਤ ਆਇਆ।
He came back to his hermitage after bowing before him,
कै कै प्रनाम घने प्रभ कउ पुनि आपने आस्रम मै फिरि आयो ॥
LINE 09
ਰੁਦ੍ਰਕੋਬ੍ਰਹਮਕੋਬਿਸਨੁਕਥਾਨਕੋਭੇਦਸਭੈਇਨਕੋਸਮਝਾਯੋ॥
ਸ਼ਿਵ ਦੀ, ਬ੍ਰਹਮਾ ਦੀ ਅਤੇ ਵਿਸ਼ਣੂ ਦੀ ਕਥਾ ਦਾ ਸਾਰਾ ਭੇਦ ਇਨ੍ਹਾਂ (ਰਿਸ਼ੀਆਂ) ਨੂੰ ਕਹਿ ਕੇ ਸੁਣਾਇਆ।
And the secret of Rudra, Brahma and Vishnu he brought home to everyone
रुद्र को ब्रहम को बिसनु कथान को भेद सभै इन को समझायो ॥
LINE 10
ਸ੍ਯਾਮਕੋਜਾਪਜਪੈਸਭਹੀਹਮਸ੍ਰੀਬ੍ਰਿਜਨਾਥਸਹੀਪ੍ਰਭਪਾਯੋ੨੪੬੨॥॥
(ਉਦੋਂ ਤੋਂ) ਸਾਰੇ (ਰਿਸ਼ੀ) ਸ੍ਰੀ ਕ੍ਰਿਸ਼ਨ ਦਾ ਜਾਪ ਜਪਣ ਲਗ ਗਏ (ਅਤੇ ਕਹਿਣ ਲਗ ਗਏ ਕਿ) ਅਸਾਂ ਨੇ ਸ੍ਰੀ ਕ੍ਰਿਸ਼ਨ (ਦੇ ਰੂਪ ਵਿਚ) ਸਹੀ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੨੪੬੨॥
And said that Krishna was in reality the Lord (God), we should all remember him.”2462.
स्याम को जाप जपै सभ ही हम स्री ब्रिजनाथ सही प्रभ पायो ॥२४६२॥
LINE 11
ਜਾਪਕੀਯੋਸਭਹੀਹਰਿਕੋਜਬਯੋਭ੍ਰਿਗੁਆਇਕੈਬਾਤਸੁਨਾਈ॥
ਜਦ ਇਸ ਤਰ੍ਹਾਂ ਭ੍ਰਿਗੂ (ਬ੍ਰਾਹਮਣ) ਨੇ ਆ ਕੇ (ਇਹ) ਗੱਲ ਸੁਣਾਈ (ਤਾਂ) ਸਭ ਨੇ ਸ੍ਰੀ ਕ੍ਰਿਸ਼ਨ ਦਾ ਜਾਪ ਕਰਨਾ (ਸ਼ੁਰੂ) ਕਰ ਦਿੱਤਾ।
When Bhrigu on returning related all the episode to all of them then all o
जाप कीयो सभ ही हरि को जब यो भ्रिगु आइ कै बात सुनाई ॥
LINE 12
ਹੈਰੇਅਨੰਤਕਹਿਓਕਰੁਨਾਨਿਧਿਬੇਦਸਕੈਨਹੀਜਾਹਿਬਤਾਈ॥
ਹੇ (ਭਾਈ! ਵਿਸ਼ਣੂ ਹੀ) ਅਨੰਤ ਹੈ, (ਇਸੇ ਨੂੰ) ਕਰਣਾਨਿਧੀ ਕਿਹਾ ਜਾਂਦਾ ਹੈ, ਜਿਸ (ਦੇ ਭੇਦ) ਨੂੰ ਵੇਦ ਵੀ ਦਸ ਨਹੀਂ ਸਕਦੇ।
F them meditated on Krishna and found that Krishna and found that Krishna was the ocean of infinite mercy and even the Vedas could not describe Him
है रे अनंत कहिओ करुनानिधि बेद सकै नही जाहि बताई ॥
LINE 13
ਕ੍ਰੋਧੀਹੈਰੁਦ੍ਰਗਰੇਰੁੰਡਮਾਲਕਉਡਾਰਿਕੈਬੈਠੋਹੈਡਿੰਭਜਨਾਈ॥
ਰੁਦ੍ਰ ਕ੍ਰੋਧੀ ਹੈ ਅਤੇ ਗਲ ਵਿਚ ਰੁੰਡਾਂ (ਸਿਰਾਂ) ਦੀ ਮਾਲਾ ਪਾਈ ਬੈਠਾ ਹੈ। (ਇਸ ਤਰ੍ਹਾਂ) ਪਾਖੰਡ ਦਾ ਪ੍ਰਗਟਾਵਾ ਕਰ ਰਿਹਾ ਹੈ।
Rudra keeps sitting with the rosary of skulls around his neck and making an ostentation
क्रोधी है रुद्र गरे रुंड माल कउ डारि कै बैठो है डिंभ जनाई ॥
LINE 14
ਤਾਹਿਜਪੋਨਜਪੋਹਰਿਕੋਪ੍ਰਭਸ੍ਰੀਬ੍ਰਿਜਨਾਥਸਹੀਠਹਰਾਈ੨੪੬੩॥॥
ਉਸ ਨੂੰ ਨਾ ਜਪੋ, ਹਰਿ (ਸ੍ਰੀ ਕ੍ਰਿਸ਼ਨ) ਨੂੰ ਜਪੋ, (ਕਿਉਂਕਿ ਉਸ ਵਿਚ) ਸਹੀ ਪ੍ਰਭੂ ਨਿਸਚੇ ਕਰ ਲਿਆ ਹੈ ॥੨੪੬੩॥
We shall not remember him and only remember Lord Krishna.2463.
ताहि जपो न जपो हरि को प्रभ स्री ब्रिजनाथ सही ठहराई ॥२४६३॥
LINE 15
ਜਾਪਜਪਿਯੋਸਭਹੂਹਰਿਕੋਜਬਯੌਭ੍ਰਿਗੁਆਨਿਰਿਖੋਸਮਝਾਯੋ॥
ਜਦ ਇਸ ਤਰ੍ਹਾਂ ਭ੍ਰਿਗੂ ਨੇ ਆ ਕੇ ਰਿਸ਼ੀ ਨੂੰ ਸਮਝਾਇਆ ਤਾਂ ਸਾਰੇ ਵਿਸ਼ਣੂ ਦਾ ਜਾਪ ਜਪਣ ਲਗ ਗਏ।
When Bhrigu, on coming back brought home this point to everyone, then all of them remembered Krishna
जाप जपियो सभ हू हरि को जब यौ भ्रिगु आनि रिखो समझायो ॥
LINE 16
ਜਿਉਜਗਭੂਤਪਿਸਾਚਨਮਾਨਤਤੈਸੋਈਲੈਇਕਰੁਦ੍ਰਬਨਾਯੋ॥
ਜਿਵੇਂ ਜਗਤ ਵਿਚ ਭੂਤਾਂ ਅਤੇ ਪਿਸ਼ਾਚਾਂ ਨੂੰ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ (ਜਗਤ ਵਾਲਿਆਂ ਨੇ) ਇਕ ਰੁਦ੍ਰ ਬਣਾ ਦਿੱਤਾ ਹੈ।
Just as the ghosts and friends are considered unwelcome in Yajna, in the same way, Rudra was established,
जिउ जग भूत पिसाचन मानत तैसो ई लै इक रुद्र बनायो ॥
LINE 17
ਕੋਬ੍ਰਹਮਾਕਰਿਮਾਲਾਲੀਏਜਪੁਤਾਕੋਕਰੈਤਿਹਕੋਨਹੀਪਾਯੋ॥
ਬ੍ਰਹਮਾ ਕੌਣ ਹੈ? ਹੱਥ ਵਿਚ ਮਾਲਾ ਲੈ ਕੇ ਉਸ ਦਾ ਜਪ ਕੌਣ ਕਰੇ (ਕਿਉਂਕਿ) ਉਸ ਨਾਲ (ਪਰਮ-ਸੱਤਾ) ਨੂੰ ਨਹੀਂ ਪਾਇਆ ਜਾ ਸਕਦਾ।
को ब्रहमा करि माला लीए जपु ता को करै तिह को नही पायो ॥
LINE 18
ਸ੍ਰੀਬ੍ਰਿਜਨਾਥਕੋਧਿਆਨਧਰੋਸੁਧਰਿਓਤਿਨਅਉਰਸਭੈਬਿਸਰਾਯੋ੨੪੬੪॥॥
(ਇਸ ਲਈ) ਸ੍ਰੀ ਕ੍ਰਿਸ਼ਨ ਦਾ ਧਿਆਨ ਧਰੋ, (ਜਿਨ੍ਹਾਂ ਨੇ) ਉਸ ਨੂੰ ਧਾਰਨ ਕੀਤਾ ਹੈ, ਉਨ੍ਹਾਂ ਨੇ ਹੋਰ ਸਭ ਨੂੰ ਭੁਲਾ ਦਿੱਤਾ ਹੈ ॥੨੪੬੪॥
And it was also settled that by remembering Brahma, none will be able to realise him, therefore only meditate on Brahma and do not remember all the remaining ones.2464.
स्री ब्रिजनाथ को धिआन धरो सु धरिओ तिन अउर सभै बिसरायो ॥२४६४॥
LINE 19
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਭ੍ਰਿਗੁਲਤਾਪ੍ਰਸੰਗਬਰਨਨੰਨਾਮਧਿਆਇਸਮਾਪਤਮ॥
ਇਥੇ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ 'ਭ੍ਰਿਗੁਲਤਾ ਪ੍ਰਸੰਗ ਦਾ ਬਰਨਨ' ਅਧਿਆਇ ਦੀ ਸਮਾਪਤੀ।
End of chapter entitled “Description of the episode of the striking of leg by Bhrigu” in Krishnavatara (based on Dasham Skandh Purana) in Bachittar Natak.
इति स्री दसम सिकंध पुराणे बचित्र नाटक ग्रंथे क्रिसनावतारे भ्रिगुलता प्रसंग बरननं नाम धिआइ समापतम ॥
GURBANI.WORLD