ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 874
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
सवैया ॥
LINE 02
ਰਾਜਸੁਤਾਕਰਿਕੋਪਤਿਹੀਛਿਨਸਾਮੁਹਿਹ੍ਵੈਹਥਿਯਾਰਗਹੇ॥
ਰਾਜ ਕੁਮਾਰੀ ਹੱਥ ਵਿਚ ਹਥਿਆਰ ਪਕੜ ਕੇ ਉਸੇ ਵੇਲੇ ਸਾਹਮਣੇ ਹੋ ਗਈ।
राज सुता करि कोप तिही छिन सामुहि ह्वै हथियार गहे ॥
LINE 03
ਬਲਵਾਨਕਮਾਨਕੋਤਾਨਿਹਨੇਕਬਿਰਾਮਭਨੈਚਿਤਮੈਜੁਚਹੇ॥
ਕਵੀ ਰਾਮ ਕਹਿੰਦੇ ਹਨ ਕਿ (ਰਾਜ ਕੁਮਾਰੀ ਨੇ) ਮਜ਼ਬੂਤ ਕਮਾਨ ਖਿਚ ਕੇ ਜਿਸ ਨੂੰ ਚਾਹਿਆ ਮਾਰ ਦਿੱਤਾ।
बलवान कमान को तानि हने कबि राम भनै चित मै जु चहे ॥
LINE 04
ਸਰਸੂਰਦਇੰਤਨਕੇਤਨਮੈਇਹਭਾਤਿਲਗੇਨਹਿਜਾਤਕਹੇ॥
ਸੂਰਮਿਆਂ ਅਤੇ ਦੈਂਤਾਂ ਦੇ ਤਨ ਵਿਚ ਤੀਰ ਇਸ ਤਰ੍ਹਾਂ ਲਗੇ, ਜਿਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
सर सूर दइंतन के तन मै इह भाति लगे नहि जात कहे ॥
LINE 05
ਮਨੋਇੰਦ੍ਰਕੇਬਾਗਅਸੋਕਬਿਖੈਫੁਲਵਾਰਿਨਕੇਫਲਫੂਲਰਹੇ੬੮॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਅਸ਼ੋਕ ਬਾਗ਼ ਦੀਆਂ ਫੁਲਵਾੜੀਆਂ ਵਿਚ ਫੁਲ ਅਤੇ ਫਲ ਲਗੇ ਹੋਣ ॥੬੮॥
मनो इंद्र के बाग असोक बिखै फुलवारिन के फल फूल रहे ॥६८॥
LINE 06
ਕਾਢਿਕ੍ਰਿਪਾਨਮਹਾਕੁਪਿਕੈਭਟਕੂਦਿਪਰੇਸਰਦਾਰਕਰੋਰੇ॥
ਕ੍ਰਿਪਾਨਾਂ ਕਢ ਕੇ ਅਤੇ ਕ੍ਰੋਧਿਤ ਹੋ ਕੇ ਕ੍ਰੋੜਾਂ ਸੈਨਿਕਾਂ ਦੇ ਸਰਦਾਰ ਯੁੱਧ ਵਿਚ ਕੁਦ ਪਏ।
काढि क्रिपान महा कुपि कै भट कूदि परे सरदार करोरे ॥
LINE 07
ਬਾਲਹਨੇਬਲਵਾਨਘਨੇਇਕਫਾਸਿਨਸੌਗਹਿਕੈਝਕਝੋਰੇ॥
(ਉਸ) ਰਾਜ ਕੁਮਾਰੀ ਨੇ ਇਕ ਫਾਂਸ ਨਾਲ ਬਹੁਤ ਸਾਰੇ ਬਲਵਾਨ ਸੂਰਮੇ ਪਕੜ ਕੇ ਝੰਝੋੜ ਦਿੱਤੇ।
बाल हने बलवान घने इक फासिन सौ गहि कै झकझोरे ॥
LINE 08
ਸਾਜਪਰੇਕਹੂੰਤਾਜਗਿਰੇਗਜਰਾਜਗਿਰੇਛਿਤਪੈਸਿਰਤੋਰੇ॥
ਕਿਤੇ ਸਾਜ ਪਏ ਹਨ, ਕਿਤੇ ਤਾਜ ਡਿਗੇ ਪਏ ਹਨ, ਕਿਤੇ ਹਾਥੀ ਧਰਤੀ ਉਤੇ ਡਿਗੇ ਹੋਏ ਸਿਰ ਛਟਪਟਾ ਰਹੇ ਹਨ।
साज परे कहूं ताज गिरे गजराज गिरे छित पै सिर तोरे ॥
LINE 09
ਲੁਟੇਰਥੀਰਥਫੂਟੇਕਹੂੰਬਿਨੁਸ੍ਵਾਰਫਿਰੈਹਿਨਨਾਵਤਘੋਰੇ੬੯॥॥
ਕਿਤੇ ਰਥਾਂ ਵਾਲੇ ਲੁੜ੍ਹਕੇ ਪਏ ਹਨ, ਕਿਤੇ ਰਥ ਟੁੱਟੇ ਪਏ ਹਨ ਅਤੇ ਕਿਤੇ ਬਿਨਾ ਸਵਾਰਾਂ ਦੇ ਘੋੜੇ ਹਿਣਕਦੇ ਫਿਰਦੇ ਹਨ ॥੬੯॥
लुटे रथी रथ फूटे कहूं बिनु स्वार फिरै हिननावत घोरे ॥६९॥
GURBANI.WORLD