ਧਨਾਸਰੀ ਮਹਲਾ ੫ ਘਰੁ ੭ ॥

ਰਾਗੁ ਧਨਾਸਰੀ ਗੁਰੂ ਅਰਜਨ ਦੇਵ ਜੀ ਅੰਗ 679
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਮਹਲਾਘਰੁ
ਰਾਗ ਧਨਾਸਰੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Dhanaasaree, Fifth Mahalaa, Seventh House:
धनासरी महला ५ घरु ७ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਰਿਏਕੁਸਿਮਰਿਏਕੁਸਿਮਰਿਏਕੁਸਿਮਰਿਪਿਆਰੇ
ਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ।
Meditate in remembrance on the One Lord; meditate in remembrance on the One Lord; meditate in remembrance on the One Lord, O my Beloved.
हरि एकु सिमरि एकु सिमरि एकु सिमरि पिआरे ॥
LINE 04
ਕਲਿਕਲੇਸਲੋਭਮੋਹਮਹਾਭਉਜਲੁਤਾਰੇਰਹਾਉ
(ਇਹ ਸਿਮਰਨ) ਇਸ ਵੱਡੇ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿਚ ਲੋਭ ਮੋਹ (ਦੀਆਂ ਲਹਿਰਾਂ ਉਠ ਰਹੀਆਂ) ਹਨ ਰਹਾਉ॥
He shall save you from strife, suffering, greed, attachment, and the most terrifying world-ocean. ||Pause||
कलि कलेस लोभ मोह महा भउजलु तारे ॥ रहाउ ॥
LINE 05
ਸਾਸਿਸਾਸਿਨਿਮਖਨਿਮਖਦਿਨਸੁਰੈਨਿਚਿਤਾਰੇ
ਹੇ ਭਾਈ! ਦਿਨ ਰਾਤ ਛਿਨ ਛਿਨ ਹਰੇਕ ਸਾਹ ਦੇ ਨਾਲ (ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੁ।
With each and every breath, each and every instant, day and night, dwell upon Him.
सासि सासि निमख निमख दिनसु रैनि चितारे ॥
LINE 06
ਸਾਧਸੰਗਜਪਿਨਿਸੰਗਮਨਿਨਿਧਾਨੁਧਾਰੇ॥॥
ਸਾਧ ਸੰਗਤਿ ਵਿਚ (ਬੈਠ ਕੇ) ਝਾਕਾ ਲਾਹ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਵਸਾਈ ਰੱਖ ॥੧॥
In the Saadh Sangat, the Company of the Holy, meditate on Him fearlessly, and enshrine the treasure of His Name in your mind. ||1||
साधसंग जपि निसंग मनि निधानु धारे ॥१॥
LINE 07
ਚਰਨਕਮਲਨਮਸਕਾਰਗੁਨਗੋਬਿਦਬੀਚਾਰੇ
ਹੇ ਪਿਆਰੇ! ਪਰਮਾਤਮਾ ਦੇ ਕੋਮਲ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ। ਗੋਬਿੰਦ ਦੇ ਗੁਣ ਆਪਣੇ ਸੋਚ-ਮੰਡਲ ਵਿਚ ਵਸਾ।
Worship His lotus feet, and contemplate the glorious virtues of the Lord of the Universe.
चरन कमल नमसकार गुन गोबिद बीचारे ॥
LINE 08
ਸਾਧਜਨਾਕੀਰੇਨਨਾਨਕਮੰਗਲਸੂਖਸਧਾਰੇ੨੧੩੧॥॥॥॥
ਹੇ ਨਾਨਕ! ਸੰਤ ਜਨਾਂ ਦੇ ਚਰਨਾਂ ਦੀ ਧੂੜ (ਆਪਣੇ ਮੱਥੇ ਉਤੇ ਲਾਇਆ ਕਰ, ਇਹ ਚਰਨ-ਧੂੜ) ਆਤਮਕ ਖ਼ੁਸ਼ੀਆਂ ਤੇ ਆਤਮਕ ਆਨੰਦ ਦੇਂਦੀ ਹੈ ॥੨॥੧॥੩੧॥
O Nanak, the dust of the feet of the Holy shall bless you with pleasure and peace. ||2||1||31||
साध जना की रेन नानक मंगल सूख सधारे ॥२॥१॥३१॥
GURBANI.WORLD