ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1216
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਬਿਜੈਨਗਰਇਕਰਾਇਬਖਨਿਯਤ॥
ਬਿਜੈ ਨਗਰ ਦਾ ਇਕ ਰਾਜਾ ਦਸਿਆ ਜਾਂਦਾ ਸੀ
बिजै नगर इक राइ बखनियत ॥
LINE 03
ਜਾਕੋਤ੍ਰਾਸਦੇਸਸਭਮਨਿਯਤ॥
ਜਿਸ ਦਾ ਡਰ ਸਾਰੇ ਦੇਸ ਮੰਨਦੇ ਸਨ।
जा को त्रास देस सभ मनियत ॥
LINE 04
ਬਿਜੈਸੈਨਜਿਹਨਾਮਨ੍ਰਿਪਤਿਬਰ॥
ਉਸ ਸ੍ਰੇਸ਼ਠ ਰਾਜੇ ਦਾ ਨਾਂ ਬਿਜੈ ਸੈਨ ਸੀ।
बिजै सैन जिह नाम न्रिपति बर ॥
LINE 05
ਬਿਜੈਮਤੀਰਾਨੀਜਿਹਕੇਘਰ੧॥॥
ਉਸ ਦੇ ਘਰ ਬਿਜੈ ਮਤੀ (ਨਾਂ ਦੀ) ਰਾਣੀ ਸੀ ॥੧॥
बिजै मती रानी जिह के घर ॥१॥
LINE 06
ਅਜੈਮਤੀਦੂਸਰਿਤਿਹਰਾਨੀ॥
ਅਜੈ ਮਤੀ ਉਸ ਦੀ ਦੂਜੀ ਰਾਣੀ ਸੀ
अजै मती दूसरि तिह रानी ॥
LINE 07
ਜਾਕੇਕਰਨ੍ਰਿਪਦੇਹਿਬਿਕਾਨੀ॥
ਜਿਸ ਦੇ ਹੱਥ ਵਿਚ ਰਾਜਾ ਵਿਕਿਆ ਹੋਇਆ ਸੀ।
जा के कर न्रिप देहि बिकानी ॥
LINE 08
ਬਿਜੈਮਤੀਕੇਸੁਤਇਕਧਾਮਾ॥
ਬਿਜੈ ਮਤੀ ਦੇ ਘਰ ਇਕ ਪੁੱਤਰ ਸੀ।
बिजै मती के सुत इक धामा ॥
LINE 09
ਸ੍ਰੀਸੁਲਤਾਨਸੈਨਤਿਹਨਾਮਾ੨॥॥
ਉਸ ਦਾ ਨਾਂ ਸੁਲਤਾਨ ਸੈਨ ਸੀ ॥੨॥
स्री सुलतान सैन तिह नामा ॥२॥
LINE 10
ਬਿਜੈਮਤੀਕੋਰੂਪਅਪਾਰਾ॥
ਬਿਜੈ ਮਤੀ ਦਾ ਰੂਪ ਅਪਾਰ ਸੀ,
बिजै मती को रूप अपारा ॥
LINE 11
ਜਾਸੰਗਨਹੀਨ੍ਰਿਪਤਿਕੋਪ੍ਯਾਰਾ॥
ਪਰ ਉਸ ਨਾਲ ਰਾਜੇ ਦਾ ਪਿਆਰ ਨਹੀਂ ਸੀ।
जा संग नही न्रिपति को प्यारा ॥
LINE 12
ਅਜੈਮਤੀਕੀਸੁੰਦਰਿਕਾਯਾ॥
ਅਜੈ ਮਤੀ ਦਾ ਸ਼ਰੀਰ ਬਹੁਤ ਸੁੰਦਰ ਸੀ,
अजै मती की सुंदरि काया ॥
LINE 13
ਜਿਨਰਾਜਾਕੋਚਿਤਲੁਭਾਯਾ੩॥॥
ਜਿਸ ਨੇ ਰਾਜੇ ਦਾ ਚਿਤ ਲੁਭਾਇਆ ਹੋਇਆ ਸੀ ॥੩॥
जिन राजा को चित लुभाया ॥३॥
LINE 14
ਤਾਕੇਰਹਤਰੈਨਿਦਿਨਪਰਾ॥
(ਰਾਜਾ) ਰਾਤ ਦਿਨ ਉਸੇ ਦੇ ਹੀ ਪਿਆ ਰਹਿੰਦਾ ਸੀ,
ता के रहत रैनि दिन परा ॥
LINE 15
ਜੈਸੀਭਾਤਿਗੋਰਮਹਿਮਰਾ॥
ਜਿਸ ਤਰ੍ਹਾਂ ਕਿ ਕਬਰ ਵਿਚ ਮਰਿਆ ਪਿਆ ਹੋਵੇ।
जैसी भाति गोर महि मरा ॥
LINE 16
ਦੁਤਿਯਨਾਰਿਕੇਧਾਮਨਜਾਵੈ॥
(ਉਹ) ਦੂਜੀ ਰਾਣੀ ਦੇ ਘਰ ਨਹੀਂ ਜਾਂਦਾ ਸੀ,
दुतिय नारि के धाम न जावै ॥
LINE 17
ਤਾਤੇਤਰੁਨਿਅਧਿਕਕੁਰਰਾਵੈ੪॥॥
ਜਿਸ ਕਰ ਕੇ ਉਹ ਇਸਤਰੀ ਬਹੁਤ ਕੁੜ੍ਹਦੀ ਸੀ ॥੪॥
ता ते तरुनि अधिक कुररावै ॥४॥
LINE 18
ਆਗ੍ਯਾਚਲਤਤਵਨਕੀਦੇਸਾ॥
ਉਸ (ਦੂਜੀ ਰਾਣੀ ਦਾ) ਹੁਕਮ ਹੀ ਦੇਸ ਵਿਚ ਚਲਦਾ ਸੀ।
आग्या चलत तवन की देसा ॥
LINE 19
ਰਾਨੀਭਈਨ੍ਰਿਪਤਿਕੇਭੇਸਾ॥
(ਅਸਲ ਵਿਚ) ਰਾਣੀ ਹੀ ਰਾਜੇ ਦੇ ਭੇਸ ਵਿਚ (ਰਾਜ ਕਰਦੀ ਸੀ)।
रानी भई न्रिपति के भेसा ॥
LINE 20
ਯਹਿਰਿਸਿਨਾਰਿਦੁਤਿਯਜਿਯਰਾਖੀ॥
ਦੂਜੀ ਰਾਣੀ ਨੇ (ਸਾੜੇ ਕਾਰਨ) ਮਨ ਵਿਚ ਇਹ ਰੋਸ ਪਾਲ ਲਿਆ।
यहि रिसि नारि दुतिय जिय राखी ॥
LINE 21
ਬੋਲਿਕਬੈਦਪ੍ਰਗਟਅਸਿਭਾਖੀ੫॥॥
ਇਕ ਵੈਦ ਨੂੰ ਬੁਲਾ ਕੇ ਇਸ ਤਰ੍ਹਾਂ ਸਾਫ਼ ਕਿਹਾ ॥੫॥
बोलिक बैद प्रगट असि भाखी ॥५॥
LINE 22
ਯਾਰਾਜਾਕਹਜੁਤੈਖਪਾਵੈਂ॥
ਜੇ ਤੂੰ ਇਸ ਰਾਜੇ ਨੂੰ ਖਪਾ ਦੇਵੇਂ
या राजा कह जु तै खपावैं ॥
LINE 23
ਮੁਖਮਾਗੈਮੋਤੇਸੋਪਾਵੈਂ॥
ਤਾਂ ਮੇਰੇ ਕੋਲੋਂ ਮੂੰਹ ਮੰਗਿਆ (ਇਨਾਮ) ਪ੍ਰਾਪਤ ਕਰੇਂ।
मुख मागै मो ते सो पावैं ॥
LINE 24
ਤਬਚਲਿਬੈਦਨ੍ਰਿਪਤਿਪਹਿਗਯੋ॥
ਤਦ ਵੈਦ ਚਲ ਕੇ ਰਾਜੇ ਕੋਲ ਗਿਆ
तब चलि बैद न्रिपति पहि गयो ॥
LINE 25
ਰੋਗੀਬਪੁਤਿਹਕੋਠਹਰਯੋ੬॥॥
ਅਤੇ ਉਸ ਦੇ ਸ਼ਰੀਰ ਨੂੰ ਰੋਗੀ ਦਸਿਆ ॥੬॥
रोगी बपु तिह को ठहरयो ॥६॥
LINE 26
ਜੋਤੁਮਕਹੋਤੁਕਰੋਉਪਾਈ॥
(ਅਤੇ ਕਿਹਾ) ਜੇ ਤੁਸੀਂ ਕਹੋ, ਤਾਂ ਉਪਾ ਕਰਾਂ।
जो तुम कहो तु करो उपाई ॥
LINE 27
ਜ੍ਯੋਂਤ੍ਯੋਂਕਹਿਤਿਹਬਰੀਖਵਾਈ॥
ਜਿਵੇਂ ਕਿਵੇਂ ਉਸ ਨੂੰ ਇਕ ਬੱਟੀ ('ਬਰੀ') ਖਵਾ ਦਿੱਤੀ।
ज्यों त्यों कहि तिह बरी खवाई ॥
LINE 28
ਰੋਗੀਭਯੋਅਰੋਗੀਤਨਸੌ॥
(ਉਸ ਨਾਲ) ਰਾਜੇ ਦਾ ਅਰੋਗੀ ਸ਼ਰੀਰ ਰੋਗੀ ਹੋ ਗਿਆ।
रोगी भयो अरोगी तन सौ ॥
LINE 29
ਭੇਦਅਭੇਦਨਪਾਵਤਜੜਸੌ੭॥॥
ਪਰ ਉਹ ਮੂਰਖ ਭੇਦ ਅਭੇਦ ਨੂੰ ਨਾ ਸਮਝ ਸਕਿਆ ॥੭॥
भेद अभेद न पावत जड़ सौ ॥७॥
LINE 30
ਭਛਤਬਰੀਪੇਟਤਿਹਛੂਟਾ॥
ਬੱਟੀ ਖਾਂਦਿਆਂ ਹੀ ਉਸ ਦਾ ਪੇਟ ਚਲ ਗਿਆ,
भछत बरी पेट तिह छूटा ॥
LINE 31
ਸਾਵਨਜਾਨਪਨਾਰਾਫੂਟਾ॥
ਮਾਨੋ ਸਾਵਣ (ਦੇ ਮਹੀਨੇ ਵਿਚ) ਪਰਨਾਲਾ ਵਗਣ ਲਗ ਗਿਆ ਹੋਵੇ।
सावन जान पनारा फूटा ॥
LINE 32
ਦੂਸਰਿਬਰੀਥੰਭਕੇਕਾਜੈ॥
(ਦਸਤਾਂ ਨੂੰ) ਰੋਕਣ ਲਈ ਰਾਜੇ ਨੂੰ
दूसरि बरी थंभ के काजै ॥
LINE 33
ਜੋਰਾਵਰੀਖਵਾਈਰਾਜੈ੮॥॥
ਮਲੋਮਲੀ ਦੂਜੀ ਬੱਟੀ ਖਵਾ ਦਿੱਤੀ ॥੮॥
जोरावरी खवाई राजै ॥८॥
LINE 34
ਤਾਤੇਅਧਿਕਪੇਟਛੁਟਿਗਯੋ॥
ਉਸ ਨਾਲ ਪੇਟ ਹੋਰ ਜ਼ਿਆਦਾ ਚਲ ਗਿਆ।
ता ते अधिक पेट छुटि गयो ॥
LINE 35
ਜਾਤੇਬਹੁਬਿਹਬਲਨ੍ਰਿਪਭਯੋ॥
ਜਿਸ ਕਰ ਕੇ ਰਾਜਾ ਬਹੁਤ ਨਿਢਾਲ ਹੋ ਗਿਆ।
जा ते बहु बिहबल न्रिप भयो ॥
LINE 36
ਸੰਨਭਯੋਇਹਬੈਦਉਚਾਰਾ॥
ਵੈਦ ਨੇ ਕਿਹਾ, ਰਾਜੇ ਨੂੰ ਸੰਨਪਾਤ (ਰੋਗ) ਹੋ ਗਿਆ ਹੈ।
संन भयो इह बैद उचारा ॥
LINE 37
ਇਹਬਿਧਕਿਯਉਪਚਾਰਬਿਚਾਰਾ੯॥॥
ਇਸ ਲਈ ਵਿਚਾਰ ਪੂਰਵਕ ਇਸ ਢੰਗ ਦਾ ਇਲਾਜ ਕੀਤਾ ਹੈ ॥੯॥
इह बिध किय उपचार बिचारा ॥९॥
LINE 38
ਦਸਤੋਲੇਅਹਿਫੇਨਮੰਗਾਈ॥
(ਵੈਦ ਨੇ) ਦਸ ਤੋਲੇ ਹਫ਼ੀਮ ਮੰਗਵਾਈ
दस तोले अहिफेन मंगाई ॥
LINE 39
ਬਹੁਬਿਖਿਵਾਕੇਸੰਗਮਿਲਾਈ॥
ਅਤੇ ਬਹੁਤ ਸਾਰੀ ਬਿਖ ਉਸ ਵਿਚ ਮਿਲਾ ਦਿੱਤੀ।
बहु बिखि वा के संग मिलाई ॥
LINE 40
ਧੂਰਾਕੀਯਾਤਵਨਕੇਅੰਗਾ॥
(ਉਸ ਦਵਾਈ ਦਾ) ਰਾਜੇ ਦੇ ਸ਼ਰੀਰ ਉਪਰ ਧੂੜਾ ਕੀਤਾ।
धूरा कीया तवन के अंगा ॥
LINE 41
ਚਾਮਗਯੋਤਾਕੇਤਿਹਸੰਗਾ੧੦॥॥
ਉਸ ਨਾਲ (ਰਾਜੇ ਦੀ) ਚਮੜੀ ਉਤਰ ਗਈ ॥੧੦॥
चाम गयो ता के तिह संगा ॥१०॥
LINE 42
ਹਾਇਹਾਇਰਾਜਾਜਬਕਰੈ॥
ਜਦ ਰਾਜਾ 'ਹਾਇ ਹਾਇ' ਕਰਦਾ,
हाइ हाइ राजा जब करै ॥
LINE 43
ਤਿਮਿਤਿਮਿਬੈਦਇਹਭਾਤਿਉਚਰੈ॥
ਤਿਵੇਂ ਤਿਵੇਂ ਵੈਦ ਇਸ ਤਰ੍ਹਾਂ ਕਹਿੰਦਾ,
तिमि तिमि बैद इह भाति उचरै ॥
LINE 44
ਯਾਕਹੁਅਧਿਕਨਬੋਲਨਦੇਹੂ॥
ਇਸ ਨੂੰ ਅਧਿਕ ਬੋਲਣ ਨਾ ਦਿਓ
या कहु अधिक न बोलन देहू ॥
LINE 45
ਮੂੰਦਿਬਦਨਰਾਜਾਕੋਲੇਹੂ੧੧॥॥
ਅਤੇ ਰਾਜੇ ਦਾ ਮੂੰਹ ਬੰਦ ਕਰ ਲਵੋ ॥੧੧॥
मूंदि बदन राजा को लेहू ॥११॥
LINE 46
ਜਿਮਿਜਿਮਿਧੂਰੋਤਿਹਤਨਪਰੈ॥
ਜਿਵੇਂ ਜਿਵੇਂ ਧੂੜਾ ਰਾਜੇ ਦੇ ਸ਼ਰੀਰ ਉਤੇ ਪੈਂਦਾ,
जिमि जिमि धूरो तिह तन परै ॥
LINE 47
ਹਾਇਹਾਇਤਿਮਨ੍ਰਿਪਤਿਉਚਰੈ॥
ਤਿਵੇਂ ਤਿਵੇਂ ਰਾਜਾ 'ਹਾਇ ਹਾਇ' ਕਹਿੰਦਾ।
हाइ हाइ तिम न्रिपति उचरै ॥
LINE 48
ਭੇਦਅਭੇਦਨਕਿਨਹੂੰਚੀਨੋ॥
(ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨਾ ਸਮਝਿਆ
भेद अभेद न किनहूं चीनो ॥
LINE 49
ਇਹਛਲਪ੍ਰਾਨਤਵਨਕੋਲੀਨੋ੧੨॥॥
ਅਤੇ ਇਸ ਛਲ ਨਾਲ ਉਸ ਦੇ ਪ੍ਰਾਣ ਲੈ ਲਏ ॥੧੨॥
इह छल प्रान तवन को लीनो ॥१२॥
LINE 50
ਇਹਛਲਸਾਥਨ੍ਰਿਪਤਿਕਹਮਾਰਾ॥
(ਰਾਣੀ ਨੇ) ਇਸ ਛਲ ਨਾਲ ਰਾਜੇ ਨੂੰ ਮਾਰ ਦਿੱਤਾ
इह छल साथ न्रिपति कह मारा ॥
LINE 51
ਅਪਨੇਛਤ੍ਰਪੁਤ੍ਰਸਿਰਢਾਰਾ॥
ਅਤੇ ਆਪਣੇ ਪੁੱਤਰ ਦੇ ਸਿਰ ਉਤੇ ਛੱਤਰ ਝੁਲਾ ਦਿੱਤਾ।
अपने छत्र पुत्र सिर ढारा ॥
LINE 52
ਸਭਸੌਅਨਕਹਦੇਤਨਿਕਾਰਿਯੋ॥
ਸਾਰੀਆਂ ਸੌਂਕਣਾਂ ਨੂੰ ਕਢ ਦਿੱਤਾ,
सभ सौअन कह देत निकारियो ॥
LINE 53
ਭੇਦਅਭੇਦਨਕਿਨੂਬਿਚਾਰਿਯੋ੧੩॥॥
ਪਰ ਕਿਸੇ ਨੇ ਭੇਦ ਅਭੇਦ ਨੂੰ ਨਾ ਸਮਝਿਆ ॥੧੩॥
भेद अभेद न किनू बिचारियो ॥१३॥
LINE 54
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕਾਸੀਚਰਿਤ੍ਰਸਮਾਪਤਮਸਤੁਸੁਭਮਸਤੁ੨੮੧੫੩੮੯ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੧॥੫੩੮੯॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ इकासी चरित्र समापतम सतु सुभम सतु ॥२८१॥५३८९॥अफजूं॥
GURBANI.WORLD