ਪਉੜੀ ॥

ਰਾਗੁ ਗੂਜਰੀ ਗੁਰੂ ਅਰਜਨ ਦੇਵ ਜੀ ਅੰਗ 518
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਨਿਤਜਪੀਐਸਾਸਿਗਿਰਾਸਿਨਾਉਪਰਵਦਿਗਾਰਦਾ॥
ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,
With every breath and morsel of food, chant the Name of the Lord, the Cherisher.
नित जपीऐ सासि गिरासि नाउ परवदिगार दा ॥
LINE 03
ਜਿਸਨੋਕਰੇਰਹੰਮਤਿਸੁਨਵਿਸਾਰਦਾ॥
ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,
The Lord does not forget one upon whom He has bestowed His Grace.
जिस नो करे रहंम तिसु न विसारदा ॥
LINE 04
ਆਪਿਉਪਾਵਣਹਾਰਆਪੇਹੀਮਾਰਦਾ॥
ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,
He Himself is the Creator, and He Himself destroys.
आपि उपावणहार आपे ही मारदा ॥
LINE 05
ਸਭੁਕਿਛੁਜਾਣੈਜਾਣੁਬੁਝਿਵੀਚਾਰਦਾ॥
ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ,
The Knower knows everything; He understands and contemplates.
सभु किछु जाणै जाणु बुझि वीचारदा ॥
LINE 06
ਅਨਿਕਰੂਪਖਿਨਮਾਹਿਕੁਦਰਤਿਧਾਰਦਾ॥
ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ,
By His creative power, He assumes numerous forms in an instant.
अनिक रूप खिन माहि कुदरति धारदा ॥
LINE 07
ਜਿਸਨੋਲਾਏਸਚਿਤਿਸਹਿਉਧਾਰਦਾ॥
ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
One whom the Lord attaches to the Truth is redeemed.
जिस नो लाए सचि तिसहि उधारदा ॥
LINE 08
ਜਿਸਦੈਹੋਵੈਵਲਿਸੁਕਦੇਨਹਾਰਦਾ॥
ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਨੂੰ ਕਾਬੂ ਕਰਨ ਦੀ ਬਾਜ਼ੀ) ਕਦੇ ਹਾਰਦਾ ਨਹੀਂ,
One who has God on his side is never conquered.
जिस दै होवै वलि सु कदे न हारदा ॥
LINE 09
ਸਦਾਅਭਗੁਦੀਬਾਣੁਹੈਹਉਤਿਸੁਨਮਸਕਾਰਦਾ੪॥॥
ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ॥੪॥
His Court is eternal and imperishable; I humbly bow to Him. ||4||
सदा अभगु दीबाणु है हउ तिसु नमसकारदा ॥४॥
GURBANI.WORLD