ਮੰਤ੍ਰੰ ਰਾਮ ਰਾਮ ਨਾਮੰ ਧੵਾਨੰ ਸਰਬਤ੍ਰ ਪੂਰਨਹ ॥

ਸਲੋਕ ਸਹਸਕ੍ਰਿਤੀ ਗੁਰੂ ਅਰਜਨ ਦੇਵ ਜੀ ਅੰਗ 1357
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮੰਤ੍ਰੰਰਾਮਰਾਮਨਾਮੰਧੵਾਨੰਸਰਬਤ੍ਰਪੂਰਨਹ॥
ਪਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਅਤੇ ਉਸ ਨੂੰ ਸਰਬ-ਵਿਆਪਕ ਜਾਣ ਕੇ ਉਸ ਵਿਚ ਸੁਰਤ ਜੋੜਨੀ;
Through the Mantra of the Name of the Lord, Raam, Raam, one meditates on the All-pervading Lord.
मंत्रं राम राम नामं ध्यानं सरबत्र पूरनह ॥
LINE 02
ਗੵਾਨੰਸਮਦੁਖਸੁਖੰਜੁਗਤਿਨਿਰਮਲਨਿਰਵੈਰਣਹ॥
ਸੁਖਾਂ ਦੁਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿਤ੍ਰ ਤੇ ਵੈਰ-ਰਹਿਤ ਜੀਵਨ ਜੀਊਣਾ;
Those who have the wisdom to look alike upon pleasure and pain, live the immaculate lifestyle, free of vengeance.
ग्यानं सम दुख सुखं जुगति निरमल निरवैरणह ॥
LINE 03
ਦਯਾਲੰਸਰਬਤ੍ਰਜੀਆਪੰਚਦੋਖਬਿਵਰਜਿਤਹ॥
ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ;
They are kind to all beings; they have overpowered the five thieves.
दयालं सरबत्र जीआ पंच दोख बिवरजितह ॥
LINE 04
ਭੋਜਨੰਗੋਪਾਲਕੀਰਤਨੰਅਲਪਮਾਯਾਜਲਕਮਲਰਹਤਹ॥
ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਣਾ ਅਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ,
They take the Kirtan of the Lord's Praise as their food; they remain untouched by Maya, like the lotus in the water.
भोजनं गोपाल कीरतनं अलप माया जल कमल रहतह ॥
LINE 05
ਉਪਦੇਸੰਸਮਮਿਤ੍ਰਸਤ੍ਰਹਭਗਵੰਤਭਗਤਿਭਾਵਨੀ॥
ਸੱਜਣ ਤੇ ਵੈਰੀ ਨਾਲ ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਅਤੇ ਪਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਣਾ;
They share the Teachings with friend and enemy alike; they love the devotional worship of God.
उपदेसं सम मित्र सत्रह भगवंत भगति भावनी ॥
LINE 06
ਪਰਨਿੰਦਾਨਹਸ੍ਰੋਤਿਸ੍ਰਵਣੰਆਪੁਤੵਿਾਗਿਸਗਲਰੇਣੁਕਹ॥
ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾਹ ਸੁਣਨੀ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨਾ;
They do not listen to slander; renouncing self-conceit, they become the dust of all.
पर निंदा नह स्रोति स्रवणं आपु त्यिागि सगल रेणुकह ॥
LINE 07
ਖਟਲਖੵਣਪੂਰਨੰਪੁਰਖਹਨਾਨਕਨਾਮਸਾਧਸ੍ਵਜਨਹ੪੦॥॥
ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਹਨਾਂ ਨੂੰ ਹੀ ਸਾਧ ਗੁਰਮੁਖਿ ਆਖੀਦਾ ਹੈ ॥੪੦॥
Whoever has these six qualities, O Nanak, is called a Holy friend. ||40||
खट लख्यण पूरनं पुरखह नानक नाम साध स्वजनह ॥४०॥
GURBANI.WORLD