LINE 01
ਆਸਾਮਹਲਾ੧॥
Aasaa, First Mahalaa:
आसा महला १ ॥
LINE 02
ਨਿਵਿਨਿਵਿਪਾਇਲਗਉਗੁਰਅਪੁਨੇਆਤਮਰਾਮੁਨਿਹਾਰਿਆ॥
ਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ।
Bowing down, again and again, I fall at the Feet of my Guru; through Him, I have seen the Lord, the Divine Self, within.
निवि निवि पाइ लगउ गुर अपुने आतम रामु निहारिआ ॥
LINE 03
ਕਰਤਬੀਚਾਰੁਹਿਰਦੈਹਰਿਰਵਿਆਹਿਰਦੈਦੇਖਿਬੀਚਾਰਿਆ੧॥॥
(ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ ॥੧॥
Through contemplation and meditation, the Lord dwells within the heart; see this, and understand. ||1||
करत बीचारु हिरदै हरि रविआ हिरदै देखि बीचारिआ ॥१॥
LINE 04
ਬੋਲਹੁਰਾਮੁਕਰੇਨਿਸਤਾਰਾ॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
So speak the Lord's Name, which shall emancipate you.
बोलहु रामु करे निसतारा ॥
LINE 05
ਗੁਰਪਰਸਾਦਿਰਤਨੁਹਰਿਲਾਭੈਮਿਟੈਅਗਿਆਨੁਹੋਇਉਜੀਆਰਾ੧॥॥ਰਹਾਉ॥
ਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ॥੧॥ ਰਹਾਉ ॥
By Guru's Grace, the jewel of the Lord is found; ignorance is dispelled, and the Divine Light shines forth. ||1||Pause||
गुर परसादि रतनु हरि लाभै मिटै अगिआनु होइ उजीआरा ॥१॥ रहाउ ॥
LINE 06
ਰਵਨੀਰਵੈਬੰਧਨਨਹੀਤੂਟਹਿਵਿਚਿਹਉਮੈਭਰਮੁਨਜਾਈ॥
(ਜੇਹੜਾ ਮਨੁੱਖ ਸਿਮਰਨ ਤਾਂ ਨਹੀਂ ਕਰਦਾ, ਪਰ) ਨਿਰੀਆਂ ਜ਼ਬਾਨੀ ਜ਼ਬਾਨੀ (ਬ੍ਰਹਮ-ਗਿਆਨ ਦੀਆਂ) ਗੱਲਾਂ ਕਰਦਾ ਹੈ, ਉਸ ਦੇ (ਮਾਇਆ ਵਾਲੇ) ਬੰਧਨ ਟੁੱਟਦੇ ਨਹੀਂ ਹਨ, ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ (ਭਾਵ, ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸੇ ਘੁੰਮਣਘੇਰੀ ਵਿਚ ਰਹਿੰਦਾ ਹੈ), ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।
By merely saying it with the tongue, one's bonds are not broken, and egotism and doubt do not depart from within.
रवनी रवै बंधन नही तूटहि विचि हउमै भरमु न जाई ॥
LINE 07
ਸਤਿਗੁਰੁਮਿਲੈਤਹਉਮੈਤੂਟੈਤਾਕੋਲੇਖੈਪਾਈ੨॥॥
ਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ ॥੨॥
But when one meets the True Guru, egotism departs, and then, one realizes his destiny. ||2||
सतिगुरु मिलै त हउमै तूटै ता को लेखै पाई ॥२॥
LINE 08
ਹਰਿਹਰਿਨਾਮੁਭਗਤਿਪ੍ਰਿਅਪ੍ਰੀਤਮੁਸੁਖਸਾਗਰੁਉਰਧਾਰੇ॥
ਜੇਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,
The Name of the Lord, Har, Har, is sweet and dear to His devotees; it is the ocean of peace - enshrine it within the heart.
हरि हरि नामु भगति प्रिअ प्रीतमु सुख सागरु उर धारे ॥
LINE 09
ਭਗਤਿਵਛਲੁਜਗਜੀਵਨੁਦਾਤਾਮਤਿਗੁਰਮਤਿਹਰਿਨਿਸਤਾਰੇ੩॥॥
ਉਸ ਮਨੁੱਖ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸ੍ਰੇਸ਼ਟ ਮਤਿ ਦੇਣ ਵਾਲਾ ਪ੍ਰਭੂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥
The Lover of His devotees, the Life of the World, the Lord bestows the Guru's Teachings upon the intellect, and one is emancipated. ||3||
भगति वछलु जगजीवनु दाता मति गुरमति हरि निसतारे ॥३॥
LINE 10
ਮਨਸਿਉਜੂਝਿਮਰੈਪ੍ਰਭੁਪਾਏਮਨਸਾਮਨਹਿਸਮਾਏ॥
ਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ (ਭਾਵ, ਹਉਮੈ ਨੂੰ ਮੁਕਾ ਲੈਂਦਾ ਹੈ), ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ (ਪ੍ਰਭੂ ਦੀ ਯਾਦ ਵਿਚ) ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ।
One who dies fighting against his own stubborn mind finds God, and the desires of the mind are quieted.
मन सिउ जूझि मरै प्रभु पाए मनसा मनहि समाए ॥
LINE 11
ਨਾਨਕਕ੍ਰਿਪਾਕਰੇਜਗਜੀਵਨੁਸਹਜਭਾਇਲਿਵਲਾਏ੪੧੬॥॥॥
ਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੪॥੧੬॥
O Nanak, if the Life of the World bestows His Mercy, one is intuitively attuned to the Love of the Lord. ||4||16||
नानक क्रिपा करे जगजीवनु सहज भाइ लिव लाए ॥४॥१६॥
GURBANI.WORLD