ਪਉੜੀ ੧੪

ਵਾਰ ੩੦ ਭਾਈ ਗੁਰਦਾਸ ਜੀ ਅੰਗ 30
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੪
पउड़ी १४
LINE 02
ਲੂਣੁਸਾਹਿਬਦਾਖਾਇਕੈਰਣਅੰਦਰਿਲੜਿਮਰੈਸੁਜਾਪੈ।
ਸਾਹਿਬ ਦਾ ਲੂਣ ਖਾਇਕੈ ਜੁੱਧ ਭੁਮਕਾ ਵਿਖੇ ਜੋ (ਸਿਪਾਹੀ) ਲੜ ਕੇ ਮਰੇ ਓਹ (ਨਿਮਕ ਹਲਾਲ) ਜਾਪਦਾ ਹੈ।
True is he who is true to the salt of his master and dies fighting for him in the battelfield.
लूणु साहिब दा खाइ कै रण अंदरि लड़ि मरै सु जापै ।
LINE 03
ਸਿਰਵਢੈਹਥੀਆਰੁਕਰਿਵਰੀਆਮਾਵਰਿਆਮੁਸਿਞਾਪੈ।
(ਵਰੀਆਮਾ) ਬਹਾਦਰਾਂ ਦੇ ਸਿਰਾਂ ਨੂੰ ਹਥੀਆਰ ਮਾਰਕੇ ਵੱਢ ਸਿਟਦੇ ਹਨ (ਇਸ ਲਈ ਓਹ) 'ਵਰੀਆਮ' (ਆਪ ਬੀ ਬਹਾਦਰ) ਸਿਾਪਦੇ ਹਨ।
One who beheads the enemy with his weapon is known as brave among the warriors.
सिर वढै हथीआरु करि वरीआमा वरिआमु सिञापै ।
LINE 04
ਤਿਸੁਪਿਛੈਜੋਇਸਤਰੀਥਪਿਥੇਈਦੇਵਰੈਸਰਾਪੈ।
ਤਿਸਦੇ ਪਿੱਛੇ ਜਿਹੜੀ ਇਸਤ੍ਰੀ (ਸਤੀ ਹੋਵੇ) ਪਰਵਾਰ ਥੇਈ ਥੱਪਦੇ ਹਨ (ਕਿ) ਵਰ ਸਰਾਪ ਦੇਂਦੀ ਹੈ (ਥੇਈ ਇਕ ਰੀਤਿ ਹੁੰਦੀ ਹੈ, ਜਿਸ ਵਿਖੇ ਸਤੀ ਦੇ ਟੱਬਰ ਦੇ ਲੋਕ ਦੁੱਧ ਚਾਵਲ ਰਿੰਨ੍ਹਕੇ ਪਹਿਲੇ ਸਤੀ ਦੀ ਭੇਟਾ ਕਰ ਕੇ ਪਿੱਛੋਂ ਆਪ ਖਾਂਦੇ ਹਨ, ਅਰ ਉਸ ਨੂੰ ਵਰ ਸਰਾਪ ਦੇਣਹਾਰ ਜਾਣਦੇ ਹਨ)।
His bereaved woman is established as sati capable of granting boons and curses.
तिसु पिछै जो इसतरी थपि थेई दे वरै सरापै ।
LINE 05
ਪੋਤੈਪੁਤਵਡੀਰੀਅਨਿਪਰਵਾਰੈਸਾਧਾਰੁਪਰਾਪੈ।
(ਸਤੀ ਦੇ) ਪੁੱਤ੍ਰ ਪੋਤ੍ਰੇ ਵਡਿਆਈਦੇ ਹਨ, ਸਾਰੇ ਪਰਵਾਰ ਨੂੰ ਲਾਭ ਪੁੱਜਦਾ ਹੈ (ਭਾਵ ਸਤੀ ਦੀ ਉਲਾਦ ਮੰਨੀ ਜਾਂਦੀ ਹੈ)। (ਸਚੇ ਸੂਰਮੇ ਅਤੇ ਸਚੇ ਸਤੀ ਹੋਣਾ ਕਿਹੜਾ ਹੈ?)।
Sons and grandsons are praised and the whole family becomes exalted.
पोतै पुत वडीरीअनि परवारै साधारु परापै ।
LINE 06
ਵਖਤੈਉਪਰਿਲੜਿਮਰੈਅੰਮ੍ਰਿਤਵੇਲੈਸਬਦੁਅਲਾਪੈ।
ਵਖਤ ਦੇ ਉਪਰ ਲੜ ਮਰੇ (ਝਖੜੁ ਝਾਗੀ ਮੀਹੁ ਵਰਸੈ ਭੀ ਗੁਰੂ ਦੇਖਣ ਜਾਇ॥') ਅੰਮ੍ਰਿਤ ਵੇਲੇ ਗੁਰੂ ਦੀ ਬਾਣੀ ਦਾ ਅਲਾਪ ਕਰੇ (ਏਹ ਸਤਿਸੰਗ ਦੇ ਸੂਰਮੇ ਹਨ)।
One who dies fighting in the hour of peril and recites the Word in the ambrosial hour is known as the true warrior.
वखतै उपरि लड़ि मरै अंम्रित वेलै सबदु अलापै ।
LINE 07
ਸਾਧਸੰਗਤਿਵਿਚਿਜਾਇਕੈਹਉਮੈਮਾਰਿਮਰੈਆਪੁਆਪੈ।
ਸਾਧ ਸੰਗਤ ਵਿਖੇ ਜਾਕੇ ਹਉਮੈ ਨੂੰ ਮਾਰ ਕੇ ਤੇ ਆਪਾ ਭਾਵ ਨੂੰ ਮਾਰਕੇ ਜਾਂਦੇ ਹਨ (ਇਹ ਸਤਿਸੰਗ ਦਾ ਸਚੇ ਸਤੀ ਹੋਣਾ ਹੈ)।
Going to the holy congregation and effacing his desires, he wipes out his ego.
साधसंगति विचि जाइ कै हउमै मारि मरै आपु आपै ।
LINE 08
ਲੜਿਮਰਣਾਤੈਸਤੀਹੋਣੁਗੁਰਮੁਖਿਪੰਤੁਪੂਰਣਪਰਤਾਪੈ।
(ਜੁੱਧ ਵਿਖੇ) ਲੜ ਮਰਨਾ ਅਰ (ਪਤੀ ਨਾਲ) ਸਤੀ ਹੋਣਾ ਗੁਰਮੁਖਾਂ ਦੇ ਪੰਥ ਵਿਖੇ (ਉਪਰ ਕਹੀਆਂ ਤੁਕਾਂ ਵਾਂਗੂੰ ਐਉਂ) ਪੂਰਨ ਪ੍ਰਤਾਪ ਵਾਲਾ ਹੈ (ਭਾਵ ਧਰਮ ਵਾਂਗੂੰ ਅਟਲ ਪਰਤਾਪ ਵਾਲਾ ਹੈ, ਇਤਰ ਸਤੀਆਂ ਅਗ੍ਯਾਨ ਅਰ ਸੂਰਮੇ ਹੰਕਾਰ ਆਸਰੇ ਮਰਦੇ ਹਨ, ਪਰ ਗੁਰਮੁਖ ਸੂਰਮੇ ਤੇ ਸਤੀ ਹਉਮੈਂ ਤੋਂ ਮਰਕੇ ਅਟੱਲ ਪਦ ਨੂੰ ਪਹੁੰਚਦੇ ਹਨ)।
Dying while fighting in battle and maintaining of the controle over the senses is the grand path of the gurmukhs.
लड़ि मरणा तै सती होणु गुरमुखि पंतु पूरण परतापै ।
LINE 09
ਸਚਿਸਿਦਕਸਚਪੀਰੁਪਛਾਪੈ੧੪।।
(ਜਿਸ ਵਿਖੇ) ਸੱਚਾ ਸਿਦਕ ਭਰੋਸਾ ਹੈ, (ਉਹੀ) ਸਚਾ ਪੀਰ ਪਛਾਣੀਦਾ ਹੈ, (ਸੱਚਾ ਪੀਰ ਇਕ ਗੁਰੂ ਨਾਨਕ ਦਾ ਹੀ ਅਵਤਾਰ ਹੈ)।
In whom you repose your full faith is known as the true Guru.
सचि सिदक सच पीरु पछापै ।१४।
GURBANI.WORLD