LINE 01
ਅੜਿਲ॥
ਅੜਿਲ:
अड़िल ॥
LINE 02
ਦਾਬਿਖਾਟਤਰਗਈਗੁਡਾਨਬਨਾਇਕੈ॥
(ਰਾਣੀ ਨੇ) ਗੁਡੀਆਂ ਬਣਾ ਕੇ ਮੰਜੀ ਹੇਠਾਂ ਦਬ ਦਿੱਤੀਆਂ।
दाबि खाट तर गई गुडान बनाइ कै ॥
LINE 03
ਨਿਜੁਨਾਥਹਿਭੋਜਨਮੈਮਕਰੀਖ੍ਵਾਇਕੈ॥
ਆਪਣੇ ਪਤੀ ਨੂੰ ਭੋਜਨ ਵਿਚ ਮਕੜੀ ਖਵਾ ਦਿੱਤੀ।
निजु नाथहि भोजन मै मकरी ख्वाइ कै ॥
LINE 04
ਰੀਝਿਰੀਝਿਵਹਮਰਿਯੋਤਬੈਤ੍ਰਿਯਯੌਕਿਯੋ॥
ਉਹ ਰਿਝ ਰਿਝ (ਤੜਪ ਤੜਪ) ਕੇ ਮਰ ਗਿਆ। ਤਦ ਇਸਤਰੀ ਨੇ ਇੰਜ ਕੀਤਾ
रीझि रीझि वह मरियो तबै त्रिय यौ कियो ॥
LINE 05
ਹੋਜਾਰਿਬਾਰਿਕਰਿਨਾਥਸਵਤਕਹਗਹਿਲਿਯੋ੭॥॥
ਕਿ ਪਤੀ ਨੂੰ ਸਾੜ ਬਾਲ ਕੇ (ਫਿਰ) ਸੌਂਕਣ ਨੂੰ ਪਕੜ ਲਿਆ ॥੭॥
हो जारि बारि करि नाथ सवत कह गहि लियो ॥७॥
LINE 06
ਇਨਰਾਜਾਕੇਗੁਡਿਯਨਕੀਯਾਬਨਾਇਕੈ॥
ਇਸ (ਸੌਂਕਣ) ਨੇ ਗੁਡੀਆਂ ਬਣਾ ਕੇ ਰਾਜੇ ਉਤੇ (ਟੂਣਾ) ਕੀਤਾ ਹੈ।
इन राजा के गुडियन कीया बनाइ कै ॥
LINE 07
ਤਾਤੇਮੁਰਪਤਿਮਰਿਯੋਅਧਿਕਦੁਖਪਾਇਕੈ॥
ਇਸ ਕਰ ਕੇ ਮੇਰਾ ਪਤੀ ਬਹੁਤ ਦੁਖ ਪਾ ਕੇ ਮਰਿਆ ਹੈ।
ता ते मुर पति मरियो अधिक दुख पाइ कै ॥
LINE 08
ਯਾਕੁਤੀਯਾਕੀਅਬਹੀਕ੍ਰਿਆਉਘਾਰਿਯੌ॥
(ਮੈਂ) ਹੁਣ ਹੀ ਇਸ ਕੁੱਤੀ ਦੀ ਕਰਤੂਤ ਉਘਾੜਦੀ ਹਾਂ।
या कुतीया की अब ही क्रिआ उघारियौ ॥
LINE 09
ਹੋਪ੍ਰਥਮਮੂੰਡਿਕੈਮੂੰਡਬਹੁਰਿਇਹਮਾਰਿਹੌ੮॥॥
ਪਹਿਲਾਂ ਇਸ ਦਾ ਸਿਰ ਮੁੰਨ ਕੇ ਫਿਰ ਇਸ ਨੂੰ ਮਾਰਦੀ ਹਾਂ ॥੮॥
हो प्रथम मूंडि कै मूंड बहुरि इह मारिहौ ॥८॥
LINE 10
ਲਏਪ੍ਰਜਾਸਭਸੰਗਤਹੀਆਵਤਭਈ॥
ਸਾਰੀ ਪ੍ਰਜਾ ਨੂੰ ਨਾਲ ਲੈ ਕੇ ਉਥੇ ਆ ਗਈ
लए प्रजा सभ संग तही आवत भई ॥
LINE 11
ਜਹਾਖਾਟਤਟਗਾਡਿਦੋਊਗੁਡਿਯਨਗਈ॥
ਜਿਥੇ ਮੰਜੀ ਹੇਠਾਂ ਦੋ ਗੁਡੀਆਂ ਦਬ ਕੇ ਗਈ ਸੀ।
जहा खाट तट गाडि दोऊ गुडियन गई ॥
LINE 12
ਸਭਨਲਹਿਤਖਨਭੂਮਿਲਏਤੇਕਾਢਿਕੈ॥
ਸਾਰਿਆਂ ਦੇ ਵੇਖਦੇ ਹੋਇਆਂ ਭੂਮੀ ਪੁਟ ਕੇ (ਗੁਡੀਆਂ ਨੂੰ) ਕਢ ਲਿਆ
सभन लहित खन भूमि लए ते काढि कै ॥
LINE 13
ਹੋਮੂੰਡਿਸਵਤਿਕੋਮੂੰਡਨਾਕਪੁਨਿਬਾਢਿਕੈ੯॥॥
ਅਤੇ ਸੌਂਕਣ ਦਾ ਸਿਰ ਮੁੰਨ ਕੇ ਫਿਰ ਨੱਕ ਵਢ ਦਿੱਤਾ ॥੯॥
हो मूंडि सवति को मूंड नाक पुनि बाढि कै ॥९॥
LINE 14
ਮੂੰਡਿਮੂੰਡਿਕਟਿਨਾਕਬਹੁਰਿਤਿਹਮਾਰਿਯੋ॥
ਉਸ ਦਾ ਸਿਰ ਮੁੰਨ ਕੇ ਅਤੇ ਨੱਕ ਕਟ ਕੇ ਫਿਰ ਮਾਰਿਆ।
मूंडि मूंडि कटि नाक बहुरि तिह मारियो ॥
LINE 15
ਉਹਿਬਿਧਿਪਤਿਹਨਿਇਹਛਲਯਾਕਹਟਾਰਿਯੋ॥
ਉਸ ਵਿਧੀ ਨਾਲ ਪਤੀ ਨੂੰ ਮਾਰ ਕੇ ਫਿਰ ਉਸ (ਸੌਂਕਣ) ਨੂੰ ਖ਼ਤਮ ਕਰ ਦਿੱਤਾ।
उहि बिधि पति हनि इह छल या कह टारियो ॥
LINE 16
ਚੰਚਲਾਨਕੇਭੇਦਨਾਹਿਕਿਨਹੂੰਲਹਿਯੋ॥
ਇਸਤਰੀਆਂ ਦੇ ਭੇਦ ਨੂੰ ਕੋਈ ਵੀ ਸਮਝ ਨਹੀਂ ਸਕਿਆ।
चंचलान के भेद नाहि किनहूं लहियो ॥
LINE 17
ਹੋਸਾਸਤ੍ਰਸਿੰਮ੍ਰਿਤਰੁਬੇਦਪੁਰਾਨਨਮੈਕਹਿਯੋ੧੦॥॥
ਇਹ ਗੱਲ ਸ਼ਾਸਤ੍ਰਾਂ, ਸਮ੍ਰਿਤੀਆਂ, ਵੇਦਾਂ ਅਤੇ ਪੁਰਾਣਾਂ ਵਿਚ ਕਹੀ ਗਈ ਹੈ ॥੧੦॥
हो सासत्र सिंम्रित रु बेद पुरानन मै कहियो ॥१०॥
LINE 18
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤੇਤੀਸਚਰਿਤ੍ਰਸਮਾਪਤਮਸਤੁਸੁਭਮਸਤੁ੨੩੩੪੩੮੪ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੩॥੪੩੮੪॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ तेतीस चरित्र समापतम सतु सुभम सतु ॥२३३॥४३८४॥अफजूं॥
GURBANI.WORLD