ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1213
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਮਨਓਇਦਿਨਸਧੰਨਿਪਰਵਾਨਾਂ
ਹੇ ਮਨ! ਉਹ ਦਿਨ ਭਾਗਾਂ ਵਾਲੇ ਹੁੰਦੇ ਹਨ, (ਪ੍ਰਭੂ ਦੇ ਦਰ ਤੇ) ਕਬੂਲ ਹੁੰਦੇ ਹਨ।
O my mind, blessed and approved is that day,
मन ओइ दिनस धंनि परवानां ॥
LINE 03
ਸਫਲਤੇਘਰੀਸੰਜੋਗਸੁਹਾਵੇਸਤਿਗੁਰਸੰਗਿਗਿਆਨਾਂ॥॥ਰਹਾਉ
(ਜ਼ਿੰਦਗੀ ਦੀਆਂ) ਉਹ ਘੜੀਆਂ ਸਫਲ ਹਨ, (ਗੁਰੂ ਨਾਲ) ਮੇਲ ਦੇ ਉਹ ਸਮੇ ਸੋਹਣੇ ਹੁੰਦੇ ਹਨ, ਜਦੋਂ ਗੁਰੂ ਦੀ ਸੰਗਤ ਵਿਚ (ਰਹਿ ਕੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ॥੧॥ ਰਹਾਉ ॥
and fruitful is that hour, and lucky is that moment, when the True Guru blesses me with spiritual wisdom. ||1||Pause||
सफल ते घरी संजोग सुहावे सतिगुर संगि गिआनां ॥१॥ रहाउ ॥
LINE 04
ਧੰਨਿਸੁਭਾਗਧੰਨਿਸੋਹਾਗਾਧੰਨਿਦੇਤਜਿਨਿਮਾਨਾਂ
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ (ਆਪਣੇ ਦਰ ਤੇ) ਆਦਰ ਦੇਂਦਾ ਹੈਂ, ਉਹ ਧੰਨ ਹਨ, ਸੁਭਾਗ ਹਨ, ਕਿਸਮਤ ਵਾਲੇ ਹਨ।
Blessed is my good destiny, and blessed is my Husband Lord. Blessed are those upon whom honor is bestowed.
धंनि सुभाग धंनि सोहागा धंनि देत जिनि मानां ॥
LINE 05
ਇਹੁਤਨੁਤੁਮੑਰਾਸਭੁਗ੍ਰਿਹੁਧਨੁਤੁਮਰਾਹੀਂਉਕੀਓਕੁਰਬਾਨਾਂ॥॥
ਹੇ ਪ੍ਰਭੂ! ਮੇਰਾ ਇਹ ਸਰੀਰ ਤੇਰੇ ਹਵਾਲੇ ਹੈ, ਮੇਰਾ ਸਾਰਾ ਘਰ ਤੇ ਧਨ ਤੈਥੋਂ ਸਦਕੇ ਹੈ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਤੋਂ) ਸਦਕੇ ਕਰਦਾ ਹਾਂ ॥੧॥
This body is Yours, all my home and wealth are Yours; I offer my heart as a sacrifice to You. ||1||
इहु तनु तुमरा सभु ग्रिहु धनु तुमरा हींउ कीओ कुरबानां ॥१॥
LINE 06
ਕੋਟਿਲਾਖਰਾਜਸੁਖਪਾਏਇਕਨਿਮਖਪੇਖਿਦ੍ਰਿਸਟਾਨਾਂ
ਅੱਖ ਝਮਕਣ ਜਿਤਨੇ ਸਮੇ ਲਈ ਤੇਰਾ ਦਰਸਨ ਕਰ ਕੇ (ਮਾਨੋ) ਰਾਜ ਦੇ ਲੱਖਾਂ ਕ੍ਰੋੜਾਂ ਸੁਖ ਪ੍ਰਾਪਤ ਹੋ ਜਾਂਦੇ ਹਨ।
I obtain tens of thousands and millions of regal pleasures, if I gaze upon Your Blessed Vision, even for an instant.
कोटि लाख राज सुख पाए इक निमख पेखि द्रिसटानां ॥
LINE 07
ਜਉਕਹਹੁਮੁਖਹੁਸੇਵਕਇਹਬੈਸੀਐਸੁਖਨਾਨਕਅੰਤੁਜਾਨਾਂ੨੨੩੪੬॥॥॥॥
ਜੇ ਤੂੰ ਮੂੰਹੋਂ ਆਖੇਂ, ਹੇ ਸੇਵਕ! ਇਥੇ ਬੈਠ, (ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ) ਆਨੰਦ ਦਾ ਮੈਂ ਨਾਨਕ ਅੰਤ ਨਹੀਂ ਜਾਣ ਸਕਦਾ ॥੨॥੨੩॥੪੬॥
When You, O God, say, "My servant, stay here with me", Nanak knows unlimited peace. ||2||23||46||
जउ कहहु मुखहु सेवक इह बैसीऐ सुख नानक अंतु न जानां ॥२॥२३॥४६॥
GURBANI.WORLD