ਸਾਰਗ ਮਹਲਾ ੧ ॥

ਰਾਗੁ ਸਾਰੰਗ ਗੁਰੂ ਨਾਨਕ ਦੇਵ ਜੀ ਅੰਗ 1197
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ੧॥
Saarang, First Mahalaa:
सारग महला १ ॥
LINE 02
ਦੂਰਿਨਾਹੀਮੇਰੋਪ੍ਰਭੁਪਿਆਰਾ॥
ਮੇਰਾ ਪਿਆਰਾ ਪ੍ਰਭੂ (ਮੈਥੋਂ) ਦੂਰ ਨਹੀਂ ਹੈ-
My Beloved Lord God is not far away.
दूरि नाही मेरो प्रभु पिआरा ॥
LINE 03
ਸਤਿਗੁਰਬਚਨਿਮੇਰੋਮਨੁਮਾਨਿਆਹਰਿਪਾਏਪ੍ਰਾਨਅਧਾਰਾ੧॥॥ਰਹਾਉ॥
ਜਦੋਂ ਤੋਂ ਮੇਰਾ ਮਨ ਗੁਰੂ ਦੇ (ਇਸ) ਬਚਨ ਵਿਚ ਯਕੀਨ ਲੈ ਆਇਆ ਹੈ, ਤਦੋਂ ਤੋਂ (ਮੈਨੂੰ ਇਉਂ ਪ੍ਰਤੀਤ ਹੋ ਰਿਹਾ ਹੈ ਕਿ) ਮੈਂ ਆਪਣੀ ਜਿੰਦ ਦਾ ਸਹਾਰਾ-ਪ੍ਰਭੂ ਲੱਭ ਲਿਆ ਹੈ ॥੧॥ ਰਹਾਉ ॥
My mind is pleased and appeased by the Word of the True Guru's Teachings. I have found the Lord, the Support of my breath of life. ||1||Pause||
सतिगुर बचनि मेरो मनु मानिआ हरि पाए प्रान अधारा ॥१॥ रहाउ ॥
LINE 04
ਇਨਬਿਧਿਹਰਿਮਿਲੀਐਵਰਕਾਮਨਿਧਨਸੋਹਾਗੁਪਿਆਰੀ॥
ਹੇ ਜੀਵ-ਇਸਤ੍ਰੀਏ! ਇਸ ਤਰੀਕੇ ਨਾਲ ਹੀ (ਭਾਵ, ਉਸ ਪ੍ਰਭੂ ਦੇ ਅੰਗ-ਸੰਗ ਹੋਣ ਤੇ ਯਕੀਨ ਕੀਤਿਆਂ ਹੀ) ਪਤੀ-ਪ੍ਰਭੂ ਮਿਲਦਾ ਹੈ, (ਜਿਸ ਨੂੰ ਮਿਲ ਪਿਆ ਹੈ) ਉਸ ਜੀਵ-ਇਸਤ੍ਰੀ ਦਾ ਚੰਗਾ ਭਾਗ ਜਾਗ ਪਿਆ ਹੈ, ਉਹ ਪਤੀ-ਪ੍ਰਭੂ ਦੀ ਪਿਆਰੀ ਹੋ ਗਈ ਹੈ।
This is the way to meet your Husband Lord. Blessed is the soul-bride who is loved by her Husband Lord.
इन बिधि हरि मिलीऐ वर कामनि धन सोहागु पिआरी ॥
LINE 05
ਜਾਤਿਬਰਨਕੁਲਸਹਸਾਚੂਕਾਗੁਰਮਤਿਸਬਦਿਬੀਚਾਰੀ੧॥॥
ਗੁਰੂ ਦੀ ਮੱਤ ਲੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਵਿਚਾਰਵਾਨ ਹੋ ਜਾਂਦੀ ਹੈ, ਜਾਤਿ ਵਰਨ ਕੁਲ (ਆਦਿਕ) ਬਾਰੇ ਉਸ ਦਾ ਭਰਮ ਦੂਰ ਹੋ ਜਾਂਦਾ ਹੈ ॥੧॥
Social class and status, race, ancestry and skepticism are eliminated, following the Guru's Teachings and contemplating the Word of the Shabad. ||1||
जाति बरन कुल सहसा चूका गुरमति सबदि बीचारी ॥१॥
LINE 06
ਜਿਸੁਮਨੁਮਾਨੈਅਭਿਮਾਨੁਨਤਾਕਉਹਿੰਸਾਲੋਭੁਵਿਸਾਰੇ॥
ਜਿਸ ਦਾ ਮਨ (ਇਹ) ਮੰਨ ਜਾਂਦਾ ਹੈ (ਕਿ ਪ੍ਰਭੂ ਸਦਾ ਮੇਰੇ ਅੰਗ-ਸੰਗ ਹੈ) ਉਸ ਨੂੰ ਅਹੰਕਾਰ ਨਹੀਂ ਰਹਿੰਦਾ, ਉਹ ਨਿਰਦਇਤਾ ਤੇ ਲਾਲਚ ਨੂੰ (ਆਪਣੇ ਅੰਦਰੋਂ) ਭੁਲਾ ਦੇਂਦੀ ਹੈ,
One whose mind is pleased and appeased, has no egotistical pride. Violence and greed are forgotten.
जिसु मनु मानै अभिमानु न ता कउ हिंसा लोभु विसारे ॥
LINE 07
ਸਹਜਿਰਵੈਵਰੁਕਾਮਣਿਪਿਰਕੀਗੁਰਮੁਖਿਰੰਗਿਸਵਾਰੇ੨॥॥
ਪਤੀ-ਪ੍ਰਭੂ ਦੀ ਪਿਆਰੀ ਉਹ ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਪਤੀ-ਪ੍ਰਭੂ ਨੂੰ ਮਿਲੀ ਰਹਿੰਦੀ ਹੈ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਪਿਆਰ ਵਿਚ ਉਹ ਆਪਣੇ ਆਪ ਨੂੰ ਸਵਾਰਦੀ ਹੈ ॥੨॥
The soul-bride intuitively ravishes and enjoys her Husband Lord; as Gurmukh, she is embellished by His Love. ||2||
सहजि रवै वरु कामणि पिर की गुरमुखि रंगि सवारे ॥२॥
LINE 08
ਜਾਰਉਐਸੀਪ੍ਰੀਤਿਕੁਟੰਬਸਨਬੰਧੀਮਾਇਆਮੋਹਪਸਾਰੀ॥
ਮੈਂ ਪਰਵਾਰ ਤੇ ਸਨਬੰਧੀਆਂ ਦੇ ਐਸੇ ਮੋਹ-ਪਿਆਰ ਨੂੰ (ਆਪਣੇ ਅੰਦਰੋਂ) ਸਾੜ ਦਿਆਂ ਜੋ (ਮੇਰੇ ਅੰਦਰ) ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਦਾ ਹੈ।
Burn away any love of family and relatives, which increases your attachment to Maya.
जारउ ऐसी प्रीति कुटंब सनबंधी माइआ मोह पसारी ॥
LINE 09
ਜਿਸੁਅੰਤਰਿਪ੍ਰੀਤਿਰਾਮਰਸੁਨਾਹੀਦੁਬਿਧਾਕਰਮਬਿਕਾਰੀ੩॥॥
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀਂ, ਪ੍ਰਭੂ-ਮਿਲਾਪ ਦਾ ਆਨੰਦ ਨਹੀਂ (ਉਪਜਦਾ), ਉਹ ਮੇਰ-ਤੇਰ ਅਤੇ (ਹੋਰ) ਵਿਕਾਰਾਂ ਦੇ ਕੰਮਾਂ ਵਿਚ ਹੀ ਪ੍ਰਵਿਰਤ ਰਹਿੰਦੀ ਹੈ ॥੩॥
One who does not savor the Lord's Love deep within, lives in duality and corruption. ||3||
जिसु अंतरि प्रीति राम रसु नाही दुबिधा करम बिकारी ॥३॥
LINE 10
ਅੰਤਰਿਰਤਨਪਦਾਰਥਹਿਤਕੌਦੁਰੈਨਲਾਲਪਿਆਰੀ॥
ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦਾ ਪਿਆਰ ਪੈਦਾ ਕਰਨ ਵਾਸਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਰਤਨ ਮੌਜੂਦ ਹਨ, ਪ੍ਰਭੂ ਦੀ ਉਹ ਪਿਆਰੀ ਜੀਵ-ਇਸਤ੍ਰੀ (ਜਗਤ ਵਿਚ) ਗੁੱਝੀ ਨਹੀਂ ਰਹਿੰਦੀ।
His Love is a priceless jewel deep within my being; the Lover of my Beloved is not hidden.
अंतरि रतन पदारथ हित कौ दुरै न लाल पिआरी ॥
LINE 11
ਨਾਨਕਗੁਰਮੁਖਿਨਾਮੁਅਮੋਲਕੁਜੁਗਿਜੁਗਿਅੰਤਰਿਧਾਰੀ੪੩॥॥॥
ਹੇ ਨਾਨਕ! ਹਰੇਕ ਜੁਗ ਵਿਚ ਹੀ (ਭਾਵ, ਸਦਾ ਤੋਂ ਹੀ ਅਜੇਹੀ ਜੀਵ-ਇਸਤ੍ਰੀ) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪ੍ਰਭੂ ਦਾ ਅਮੋਲਕ ਨਾਮ ਧਾਰਦੀ ਚਲੀ ਆਈ ਹੈ (ਭਾਵ, ਜਗਤ ਦੇ ਆਰੰਭ ਤੋਂ ਹੀ ਇਹ ਮਰਯਾਦਾ ਚਲੀ ਆ ਰਹੀ ਹੈ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣਦਾ ਹੈ) ॥੪॥੩॥
O Nanak, as Gurmukh, enshrine the Priceless Naam deep within your being, all the ages through. ||4||3||
नानक गुरमुखि नामु अमोलकु जुगि जुगि अंतरि धारी ॥४॥३॥
GURBANI.WORLD