ਓਲਾ ਬਰਖਨ ਕਰਖਨ ਦਾਮਨੀ ਬਯਾਰਿ ਸਾਗਰ ਲਹਰਿ ਬਨ ਜਰਤ ਅਗਨਿ ਹੈ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 403
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਓਲਾਬਰਖਨਕਰਖਨਦਾਮਨੀਬਯਾਰਿਸਾਗਰਲਹਰਿਬਨਜਰਤਅਗਨਿਹੈ।
ਗੜੇ ਵਰ੍ਹਨ ਤੇ ਬਿਜਲੀਆਂ ਕੜਕਨ, ਅਰੁ ਬਯਾਰਿ ਪੌਣ ਦੇ ਝੱਖੜ ਝੁਲਣ; ਸਮੁੰਦ੍ਰ ਦੇ ਕੱਪਰ ਪਰ ਕੱਪਰ ਛੱਲਾਂ ਮਾਣ ਤਥਾ ਬਨ ਦਾਵਾ ਅਗਨੀ ਨਾਲ ਸੜ ਸੜ ਸੁਆਹ ਹੁੰਦੇ ਹੋਣ।
If hails be falling, lightening be making thunderous sounds, storm be raging. stormy waves be rising in the ocean and forests may be burning with fire;
ओला बरखन करखन दामनी बयारि सागर लहरि बन जरत अगनि है ।
LINE 02
ਰਾਜੀਬਿਰਾਜੀਭੂਕੰਪਕਾਅੰਤਰਬ੍ਰਿਥਾਬਲਬੰਦਸਾਲਸਾਸਨਾਸੰਕਟਮੈਮਗਨੁਹੈ।
ਭੁਚਾਲਾਂ ਦੀ ਭਰਮਾਰ ਵਰਤੇ; ਹੁੱਲੜਾਂ ਦੇ ਹੁੱਲੜ ਪਏ ਭੁਚਾਲ ਔਣ ਅਤੇ ਅੰਦਰ ਦੀ ਪੀੜਾ ਗਦੋਂ ਧਾਣੇ ਆਦ ਫੋੜੇ ਯਾ ਐਸਾ ਹੀ ਅੰਦਰੇ ਅੰਦਰ ਚਰ ਜਾਣ ਵਾਲੇ ਕੋਈ ਜਹਮਤੀ ਰੋਗ ਦਾ ਬਲ ਸਰੀਰ ਉਪਰ ਧਾ ਜਾਵੇ ਤਥਾ; ਬੰਦੀਖਾਨੇ ਜਿਹਲਖਾਨੇ ਅੰਦਰ ਦੀਆਂ ਸਾਸਨਾ ਤਾੜਨਾਂ ਦੇ ਸੰਕਟਾਂ ਵਿਚ ਦਿਨ ਰਾਤ ਫੱਬਾ ਹੋਵੇ।
The subjects be without their king, earthquakes be experienced, one may have been troubled by some deep innate pain and for some offence may have been lodged in the jail;
राजी बिराजी भूकंपका अंतर ब्रिथा बल बंदसाल सासना संकट मै मगनु है ।
LINE 03
ਆਪਦਾਅਧੀਨਦੀਨਦੂਖਨਾਦਰਿਦ੍ਰਛਿਦ੍ਰਿਭ੍ਰਮਤਿਉਦਾਸਰਿਨਦਾਸਨਿਨਗਨਹੈ।
ਅਪਦਾ ਔਕੜਾਂ ਨੇ ਸਭਨੀਂ ਪਾਸੀਂ ਦਬਾ ਰਖ੍ਯਾ ਹੋਵੇ ਤੇ ਦੂਖਨਾ ਉੂਜਾਂ ਝੂਠੇ ਇਲਜਾਮਾਂ ਨੇ ਦੀਨ ਆਤੁਰਾਂ ਸਮਾਨ ਦਸ਼ਾ ਬਣਾ ਛਡੀ ਹੋਵੇ ਤਥਾ ਦਰਿਦ੍ਰ ਗ੍ਰੀਬੀ ਕਾਰਣ ਸਭ ਕੋਈ ਛਿਦ੍ਰ ਔਗੁਣ ਫੜ ਰਿਹਾ ਹੋਵੇ ਅਤੇ ਰਿਨ ਕਰਜੇ ਦੇ ਕਾਰਣ ਉਦਾਸ ਹੋਯਾਂ ਐਧਰ ਉਧਰ ਭਟਕ ਰਿਹਾ ਹੋਵੇ ਤੇ ਦਾਸਨਿ ਗੁਲਾਮੀ ਭੀ ਵਰਤੀ ਪਈ ਹੋਵੇ ਅਰੁ ਨੰਗਾ ਮੁਨੰਗਾ।
Many tribulations may overpower him, may be distressed by false accusations, poverty may have crushed him, may be wandering for loan and caught in the slavery, may be straying aimlessly but in acute hunger;
आपदा अधीन दीन दूखना दरिद्र छिद्रि भ्रमति उदास रिन दासनि नगन है ।
LINE 04
ਤੈਸੇਹੀਸ੍ਰਿਸਟਿਕੋਅਦ੍ਰਿਸਟੁਜਉਆਇਲਾਗੈਜਗਮੈਭਗਤਨਕੇਰੋਮਨਭਗਨਹੈ੪੦੩।।
ਇਸੇ ਪ੍ਰਕਾਰ ਹੀ ਸ੍ਰਿਸ਼ਟੀ ਭਰ ਦੇ ਹੀ ਹੋਰ ਭੀ ਅਦ੍ਰਿਸ਼ਟ ਅਣਡਿੱਠੀਆਂ ਗੱਲਾਂ ਅਲੋਕਾਰ ਦੁਰਭਾਗ ਆਣ ਵਰਤਣ ਤਾਂ ਭੀ ਜਗਤ ਵਿਖੇ ਭਗਤਾਂ ਗੁਰ ਸਿੱਖਾਂ ਦੇ ਵਾਲ ਨੂੰ ਭੀ ਨਹੀਂ ਵਿੰਗਾ ਕਰ ਸਕਦੇ ॥੪੦੩॥
And even if more of such worldly tribulations and distresses may befall upon Guru-loving, obedient and meditating persons dear to the True Guru, they are least troubled by them and live life ever in bloom and happiness. (403)
तैसे ही स्रिसटि को अद्रिसटु जउ आइ लागै जग मै भगतन के रोम न भगन है ।४०३।
GURBANI.WORLD