ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1361
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਿਨਕੀਭੂਮਿਜੁਮੇਜਾਪਰਹੀ॥
ਉਨ੍ਹਾਂ ਦੀ ਜੋ ਮਿਝ ਧਰਤੀ ਉਤੇ ਪਈ,
तिन की भूमि जु मेजा परही ॥
LINE 03
ਤਿਨਤੇਅਮਿਤਦੈਤਬਪੁਧਰਹੀ॥
ਉਸ ਵਿਚੋਂ ਵੀ ਬੇਸ਼ੁਮਾਰ ਦੈਂਤਾਂ ਨੇ ਸ਼ਰੀਰ ਧਾਰਨ ਕਰ ਲਏ।
तिन ते अमित दैत बपु धरही ॥
LINE 04
ਸ੍ਰੋਨਗਿਰੈਤਿਨਕੋਧਰਮਾਹੀ॥
ਉਨ੍ਹਾਂ ਦਾ ਜੋ ਲਹੂ ਧਰਤੀ ਉਤੇ ਡਿਗਦਾ,
स्रोन गिरै तिन को धर माही ॥
LINE 05
ਰਥੀਗਜੀਬਾਜੀਹ੍ਵੈਜਾਹੀ੪੯॥॥
ਉਹ ਰਥੀ (ਰਥਾਂ ਵਾਲੇ) ਗਜੀ (ਹਥੀਆਂ ਵਾਲੇ) ਅਤੇ ਬਾਜੀ (ਘੋੜਿਆਂ ਵਾਲੇ) ਹੋ ਜਾਂਦੇ ॥੪੯॥
रथी गजी बाजी ह्वै जाही ॥४९॥
LINE 06
ਪ੍ਰਾਨਤਜਤਸ੍ਵਾਸਾਅਰਿਤਜੈ॥
ਜਦ ਵੈਰੀ ਪ੍ਰਾਣ ਤਿਆਗਣ ਵੇਲੇ ਸੁਆਸ ਛਡਦੇ ਸਨ,
प्रान तजत स्वासा अरि तजै ॥
LINE 07
ਤਿਨਤੇਅਮਿਤਅਸੁਰਹ੍ਵੈਭਜੈ॥
ਤਾਂ ਉਨ੍ਹਾਂ ਵਿਚੋਂ ਅਨੇਕ ਦੈਂਤ ਪੈਦਾ ਹੋ ਭਜ ਪੈਂਦੇ ਸਨ।
तिन ते अमित असुर ह्वै भजै ॥
LINE 08
ਕਿਤਕਅਸੁਰਡਾਰਤਭੂਅਲਾਰੈ॥
ਕਿਤਨੇ ਦੈਂਤ ਭੂਮੀ ਉਤੇ ਮੂੰਹ ਤੋਂ ਲਾਲ੍ਹਾਂ ਡਿਗਾਂਦੇ ਸਨ,
कितक असुर डारत भूअ लारै ॥
LINE 09
ਤਿਨਤੇਅਨਿਕਦੈਤਤਨਧਾਰੈ੫੦॥॥
ਉਨ੍ਹਾਂ ਤੋਂ ਅਨੇਕ ਦੈਂਤ ਸ਼ਰੀਰ ਧਾਰਨ ਕਰ ਲੈਂਦੇ ਸਨ ॥੫੦॥
तिन ते अनिक दैत तन धारै ॥५०॥
LINE 10
ਤਿਨਤੇਤਜਤਅਸੁਰਜੇਸ੍ਵਾਸਾ॥
ਉਨ੍ਹਾਂ ਵਿਚੋਂ ਜੋ ਦੈਂਤ ਸ੍ਵਾਸ ਛਡਦੇ ਸਨ,
तिन ते तजत असुर जे स्वासा ॥
LINE 11
ਤਿਨਤੇਦਾਨਵਹੋਹਿਪ੍ਰਕਾਸਾ॥
ਉਨ੍ਹਾਂ ਤੋਂ (ਹੋਰ) ਦੈਂਤ ਪ੍ਰਗਟ ਹੋ ਰਹੇ ਸਨ।
तिन ते दानव होहि प्रकासा ॥
LINE 12
ਕਿਤਕਮਰਤਕੈਤਰੁਨਿਸੰਘਾਰੇ॥
ਕਿਤਨੇ ਦੈਂਤ ਇਸਤਰੀ (ਬਾਲਾ) ਦੇ ਮਾਰਨ ਨਾਲ ਮਾਰੇ ਗਏ।
कितक मरत कै तरुनि संघारे ॥
LINE 13
ਦਸੌਦਿਸਿਨਮਹਿਅਸੁਰਨਿਹਾਰੇ੫੧॥॥
ਹਰ ਪਾਸੇ ਦੈਂਤ ਹੀ ਦੈਂਤ ਦਿਸ ਪੈਂਦੇ ॥੫੧॥
दसौ दिसिन महि असुर निहारे ॥५१॥
LINE 14
ਚਿਤਮੋਕਿਯਾਕਾਲਕਾਧ੍ਯਾਨਾ॥
ਕਾਲਕਾ ਨੇ ਚਿਤ ਵਿਚ ਧਿਆਨ ਕੀਤਾ,
चित मो किया कालका ध्याना ॥
LINE 15
ਦਰਸਨਦਿਯਾਆਨਿਭਗਵਾਨਾ॥
(ਤਾਂ) ਭਗਵਾਨ ਨੇ ਆ ਕੇ ਦਰਸ਼ਨ ਦਿੱਤੇ।
दरसन दिया आनि भगवाना ॥
LINE 16
ਕਰਿਪ੍ਰਨਾਮਚਰਨਨਉਠਿਪਰੀ॥
ਬਾਲਾ ਨੇ ਉਠ ਕੇ ਪ੍ਰਨਾਮ ਕੀਤਾ ਅਤੇ ਉਨ੍ਹਾਂ ਦੇ ਚਰਨਾਂ ਉਤੇ ਡਿਗ ਪਈ
करि प्रनाम चरनन उठि परी ॥
LINE 17
ਬਿਨਤੀਭਾਤਿਅਨਿਕਤਨਕਰੀ੫੨॥॥
ਅਤੇ ਅਨੇਕ ਤਰ੍ਹਾਂ ਨਾਲ ਬੇਨਤੀ ਕੀਤੀ ॥੫੨॥
बिनती भाति अनिक तन करी ॥५२॥
LINE 18
ਸਤਿਕਾਲਮੈਦਾਸਤਿਹਾਰੀ॥
ਹੇ ਸਤਿ ਕਾਲ! ਮੈਂ ਤੁਹਾਡੀ ਦਾਸੀ ਹਾਂ।
सति काल मै दास तिहारी ॥
LINE 19
ਅਪਨੀਜਾਨਿਕਰੋਪ੍ਰਤਿਪਾਰੀ॥
ਆਪਣੀ ਜਾਣ ਕੇ (ਮੇਰੀ) ਪਾਲਣਾ ਕਰੋ।
अपनी जानि करो प्रतिपारी ॥
LINE 20
ਗੁਨਅਵਗੁਨਮੁਰਕਛੁਨਨਿਹਾਰਹੁ॥
ਮੇਰੇ ਗੁਣ ਅਤੇ ਅਵਗੁਣ ਕੁਝ ਨਾ ਵੇਖੋ
गुन अवगुन मुर कछु न निहारहु ॥
LINE 21
ਬਾਹਿਗਹੇਕੀਲਾਜਬਿਚਾਰਹੁ੫੩॥॥
ਅਤੇ ਬਾਂਹ ਪਕੜਨ ਦੀ ਲਾਜ ਰਖੋ ॥੫੩॥
बाहि गहे की लाज बिचारहु ॥५३॥
LINE 22
ਹਮਹੈਸਰਨਿਤੋਰਮਹਾਰਾਜਾ॥
ਹੇ ਮਹਾਰਾਜ! ਮੈਂ ਤੁਹਾਡੀ ਸ਼ਰਨ ਵਿਚ ਹਾਂ।
हम है सरनि तोर महाराजा ॥
LINE 23
ਤੁਮਕਹਬਾਹਿਗਹੇਕੀਲਾਜਾ॥
ਤੁਹਾਨੂੰ ਬਾਂਹ ਪਕੜਨ ਦੀ ਲਾਜ ਹੈ।
तुम कह बाहि गहे की लाजा ॥
LINE 24
ਜੌਤਵਭਗਤਨੈਕਦੁਖਪੈਹੈ॥
ਜੇ ਤੁਹਾਡਾ ਭਗਤ ਥੋੜਾ ਜਿੰਨਾ ਦੁਖ ਪਾਉਂਦਾ ਹੈ,
जौ तव भगत नैक दुख पै है ॥
LINE 25
ਦੀਨਦ੍ਰਯਾਲਪ੍ਰਭੁਬਿਰਦੁਲਜੈਹੈ੫੪॥॥
ਤਾਂ ਹੇ ਦੀਨ ਦਿਆਲ ਪ੍ਰਭੂ! (ਤੁਹਾਡੀ) ਮਰਯਾਦਾ ਹੀਣੀ ਹੁੰਦੀ ਹੈ ॥੫੪॥
दीन द्रयाल प्रभु बिरदु लजै है ॥५४॥
LINE 26
ਔਕਹਲਗਮੈਕਰੌਪੁਕਾਰਾ॥
ਹੋਰ ਮੈਂ ਕਿਥੋਂ ਤਕ ਪੁਕਾਰ ਕਰਾਂ,
औ कह लग मै करौ पुकारा ॥
LINE 27
ਤੈਘਟਘਟਕੀਜਾਨਨਿਹਾਰਾ॥
ਤੁਸੀਂ ਘਟ ਘਟ ਦੀ ਜਾਣਨ ਵਾਲੇ ਹੋ।
तै घट घट की जान निहारा ॥
LINE 28
ਕਹੀਏਕਕਰਿਸਹਸਪਛਿਨਯਹੁ॥
(ਤੁਸੀਂ ਮੇਰੀ) ਇਕ ਵਾਰ ਦੀ ਕਹੀ ਹੋਈ ਨੂੰ ਹਜ਼ਾਰ ਵਾਰ ਪਛਾਣਦੇ ਹੋ।
कही एक करि सहस पछिनयहु ॥
LINE 29
ਆਪੁਆਪਨੇਬਿਰਦਹਿਜਨਿਯਹੁ੫੫॥॥
(ਤੁਸੀਂ) ਆਪ ਆਪਣੇ ਬਿਰਦ (ਮਰਯਾਦਾ) ਨੂੰ ਜਾਣਦੇ ਹੋ ॥੫੫॥
आपु आपने बिरदहि जनियहु ॥५५॥
LINE 30
ਹੜਹੜਸੁਨਤਕਾਲਬਚਹਸਾ॥
ਇਹ ਬਚਨ ਸੁਣ ਕੇ ਕਾਲ ਠਹਾਕਾ ਮਾਰ ਕੇ ਹਸਿਆ
हड़ हड़ सुनत काल बच हसा ॥
LINE 31
ਭਗਤਹੇਤਕਟਿਸੌਅਸਿਕਸਾ॥
ਅਤੇ ਭਗਤ (ਦੀ ਰਖਿਆ ਲਈ) ਤਲਵਾਰ ਨੂੰ ਲਕ ਨਾਲ ਕਸਿਆ।
भगत हेत कटि सौ असि कसा ॥
LINE 32
ਚਿੰਤਨਕਰਿਮੈਅਸੁਰਸੰਘਰਿਹੌ॥
(ਅਤੇ ਕਹਿਣ ਲਗਾ, ਹੇ ਬਾਲਾ!) ਚਿੰਤਾ ਨਾ ਕਰ, ਮੈਂ ਦੈਂਤਾਂ ਨੂੰ ਮਾਰਾਂਗਾ
चिंत न करि मै असुर संघरि हौ ॥
LINE 33
ਸਕਲਸੋਕਭਗਤਨਕੋਹਰਿਹੌ੫੬॥॥
ਅਤੇ ਭਗਤਾਂ ਦਾ ਸਾਰਾ ਦੁਖ ਦੂਰ ਕਰਾਂਗਾ ॥੫੬॥
सकल सोक भगतन को हरि हौ ॥५६॥
LINE 34
ਅਮਿਤਅਸੁਰਉਪਜੇਥੇਜਹਾ॥
ਜਿਥੇ ਅਮਿਤ ਦੈਂਤ ਪੈਦਾ ਹੋਏ ਸਨ,
अमित असुर उपजे थे जहा ॥
LINE 35
ਪ੍ਰਾਪਤਿਭਯੋਕਾਲਚਲਿਤਹਾ॥
ਕਾਲ ਚਲ ਕੇ ਉਥੇ ਜਾ ਪਹੁੰਚਿਆ।
प्रापति भयो काल चलि तहा ॥
LINE 36
ਚਹੂੰਕਰਨਕਰਿਸਸਤ੍ਰਪ੍ਰਹਾਰੇ॥
(ਉਸ ਨੇ) ਚੌਹਾਂ ਹੱਥਾਂ ਨਾਲ ਸ਼ਸਤ੍ਰ ਚਲਾਏ
चहूं करन करि ससत्र प्रहारे ॥
LINE 37
ਦੈਤਅਨੇਕਮਾਰਹੀਡਾਰੇ੫੭॥॥
ਅਤੇ ਅਨੇਕ ਦੈਂਤ ਮਾਰ ਦਿੱਤੇ ॥੫੭॥
दैत अनेक मार ही डारे ॥५७॥
LINE 38
ਤਿਨਤੇਪਰਾਸ੍ਰੋਨਜੇਭੂਪਰ॥
ਉਨ੍ਹਾਂ ਦਾ ਜੋ ਲਹੂ ਧਰਤੀ ਉਤੇ ਡਿਗਿਆ,
तिन ते परा स्रोन जे भू पर ॥
LINE 39
ਅਸੁਰਅਮਿਤਧਾਵਤਭੇਉਠਿਕਰਿ॥
(ਉਸ ਤੋਂ) ਬੇਸ਼ੁਮਾਰ ਦੈਂਤ ਉਠ ਕੇ (ਅਰਥਾਤ ਪੈਦਾ ਹੋ ਕੇ) ਭਜਣ ਲਗੇ।
असुर अमित धावत भे उठि करि ॥
LINE 40
ਤਿਨਤੇਚਲਤਸ੍ਵਾਸਤੇਛੂਟੇ॥
ਉਨ੍ਹਾਂ ਦੇ ਚਲਣ ਨਾਲ ਨਿਕਲਦੇ ਸ੍ਵਾਸਾਂ ਤੋਂ
तिन ते चलत स्वास ते छूटे ॥
LINE 41
ਅਮਿਤਦੈਤਰਨਕਹਉਠਿਜੂਟੇ੫੮॥॥
ਬੇਹਿਸਾਬ ਦੈਂਤ ਪੈਦਾ ਹੋ ਕੇ ਰਣ ਵਿਚ ਜੁਟ ਗਏ ॥੫੮॥
अमित दैत रन कह उठि जूटे ॥५८॥
LINE 42
ਤੇਸਭਕਾਲਤਨਿਕਮੋਮਾਰੇ॥
ਕਾਲ ਨੇ ਉਨ੍ਹਾਂ ਨੂੰ ਛਿਣ ਭਰ ਵਿਚ ਮਾਰ ਦਿੱਤਾ
ते सभ काल तनिक मो मारे ॥
LINE 43
ਚਲਤਭਏਭੂਅਰੁਧਿਰਪਨਾਰੇ॥
ਅਤੇ ਧਰਤੀ ਉਤੇ ਲਹੂ ਦੇ ਪਰਨਾਲੇ ਚਲਣ ਲਗੇ।
चलत भए भूअ रुधिर पनारे ॥
LINE 44
ਉਪਜਿਅਸੁਰਤਾਤੇਬਹੁਠਾਢੇ॥
ਉਸ ਤੋਂ ਬਹੁਤ ਸਾਰੇ ਦੈਂਤ ਪੈਦਾ ਹੋ ਕੇ ਡਟ ਗਏ
उपजि असुर ता ते बहु ठाढे ॥
LINE 45
ਧਾਵਤਭਏਰੋਸਕਰਿਗਾਢੇ੫੯॥॥
ਅਤੇ ਬਹੁਤ ਕ੍ਰੋਧ ਕਰ ਕੇ ਧਾਵਾ ਕਰਨ ਲਗੇ ॥੫੯॥
धावत भए रोस करि गाढे ॥५९॥
LINE 46
ਮਾਰਿਮਾਰਿਦਿਸਿਦਸੌਪੁਕਾਰੈ॥
(ਉਹ) ਦਸਾਂ ਦਿਸ਼ਾਵਾਂ ਤੋਂ 'ਮਾਰੋ ਮਾਰੋ' ਪੁਕਾਰਦੇ ਸਨ।
मारि मारि दिसि दसौ पुकारै ॥
LINE 47
ਤਿਨਤੇਅਮਿਤਅਸੁਰਤਨਧਾਰੈ॥
ਉਨ੍ਹਾਂ ਦੀ (ਆਵਾਜ਼ ਅਥਵਾ ਸ੍ਵਾਸਾਂ ਤੋਂ) ਬੇਸ਼ੁਮਾਰ ਦੈਂਤ ਸ਼ਰੀਰ ਧਾਰਨ ਕਰ ਰਹੇ ਸਨ।
तिन ते अमित असुर तन धारै ॥
LINE 48
ਬਾਰਚਲਤਤਿਨਤੇਜੇਦੌਰੈ॥
ਉਨ੍ਹਾਂ ਦੇ ਦੌੜਨ ਨਾਲ ਜੋ ਹਵਾ ਚਲਦੀ ਸੀ,
बार चलत तिन ते जे दौरै ॥
LINE 49
ਤਿਨਤੇਹੋਤਅਸੁਰਪ੍ਰਗਟੌਰੈ੬੦॥॥
ਉਸ ਤੋਂ ਵੀ ਦੈਂਤ ਪ੍ਰਗਟ ਹੁੰਦੇ ਜਾ ਰਹੇ ਸਨ ॥੬੦॥
तिन ते होत असुर प्रगटौरै ॥६०॥
LINE 50
ਲਗੇਘਾਇਜੇਸ੍ਰੋਨਬਮਾਹੀ॥
ਜ਼ਖ਼ਮ ਲਗਣ ਨਾਲ ਜੋ ਲਹੂ ਨਿਕਲਦਾ ਸੀ,
लगे घाइ जे स्रोन बमाही ॥
LINE 51
ਤਿਹਤੇਗਜਬਾਜੀਹ੍ਵੈਜਾਹੀ॥
ਉਸ ਤੋਂ ਹਾਥੀ ਅਤੇ ਘੋੜੇ ਬਣੀ ਜਾ ਰਹੇ ਸਨ।
तिह ते गज बाजी ह्वै जाही ॥
LINE 52
ਤਿਹਤੇਚਲਿਤਅਮਿਤਜੋਸ੍ਵਾਸਾ॥
ਉਨ੍ਹਾਂ ਦੇ ਜੋ ਬੇਸ਼ੁਮਾਰ ਸ੍ਵਾਸ ਚਲਦੇ ਸਨ,
तिह ते चलित अमित जो स्वासा ॥
LINE 53
ਤਿਨਤੇਅਸੁਰਕਰਤਪਰਗਾਸਾ੬੧॥॥
ਉਨ੍ਹਾਂ ਤੋਂ ਦੈਂਤ ਪ੍ਰਗਟ ਹੋ ਰਹੇ ਸਨ ॥੬੧॥
तिन ते असुर करत परगासा ॥६१॥
LINE 54
ਅਨਗਨਕਾਲਅਸੁਰਤਬਮਾਰੇ॥
ਤਦ ਕਾਲ ਨੇ ਅਣਗਿਣਤ ਦੈਂਤਾਂ ਨੂੰ ਮਾਰ ਦਿੱਤਾ।
अनगन काल असुर तब मारे ॥
LINE 55
ਪਰੇਭੂਮਿਪਰਮਨਹੁਮੁਨਾਰੇ॥
ਉਹ ਧਰਤੀ ਉਤੇ ਇਸ ਤਰ੍ਹਾਂ ਪਏ ਸਨ, ਮਾਨੋ ਮੁਨਾਰੇ ਹੋਣ।
परे भूमि पर मनहु मुनारे ॥
LINE 56
ਮੇਧਾਤੇਗਜਬਾਜਉਠਾਹੀ॥
ਮਿਝ ਤੋਂ ਹਾਥੀ ਘੋੜੇ (ਬਣ ਕੇ) ਉਠਦੇ ਜਾ ਰਹੇ ਸਨ
मेधा ते गज बाज उठाही ॥
LINE 57
ਸ੍ਰੋਨਤਕੇਦਾਨਵਹ੍ਵੈਜਾਹੀ੬੨॥॥
ਅਤੇ ਲਹੂ ਦੇ ਦੈਂਤ ਬਣਦੇ ਜਾ ਰਹੇ ਸਨ ॥੬੨॥
स्रोनत के दानव ह्वै जाही ॥६२॥
LINE 58
ਬਾਨਨਕੀਬਰਖਾਉਠਿਕਰਹੀ॥
(ਦੈਂਤ) ਉਠ ਕੇ ਬਾਣਾਂ ਦੀ ਬਰਖਾ ਕਰਦੇ ਸਨ।
बानन की बरखा उठि करही ॥
LINE 59
ਮਾਰਿਮਾਰਿਕਰਿਕੋਪਉਚਰਹੀ॥
ਕ੍ਰੋਧ ਵਿਚ ਆ ਕੇ 'ਮਾਰੋ ਮਾਰੋ' ਕਹਿੰਦੇ ਸਨ।
मारि मारि करि कोप उचरही ॥
LINE 60
ਤਿਨਤੇਅਸੁਰਨਕਿਯਾਪਸਾਰਾ॥
ਉਨ੍ਹਾਂ ਤੋਂ ਦੈਂਤਾਂ ਨੇ ਹੋਰ ਪਸਾਰਾ ਕੀਤਾ
तिन ते असुरन किया पसारा ॥
LINE 61
ਦਸੇਦਿਸਨਹੂੰਕਹਭਰਿਡਾਰਾ੬੩॥॥
ਅਤੇ ਦਸਾਂ ਦਿਸ਼ਾਵਾਂ ਨੂੰ ਭਰ ਦਿੱਤਾ ॥੬੩॥
दसे दिसन हूं कह भरि डारा ॥६३॥
LINE 62
ਵਹੈਕਾਲਕਾਅਸੁਰਖਪਾਏ॥
ਉਨ੍ਹਾਂ ਦੈਂਤਾਂ ਨੂੰ ਕਾਲਕਾ ਨੇ ਖਪਾ ਦਿੱਤਾ
वहै कालका असुर खपाए ॥
LINE 63
ਮਾਰਿਦੁਬਹਿਯਾਧੂਰਿਮਿਲਾਏ॥
ਅਤੇ ਦੋਹਾਂ ਬਾਂਹਵਾਂ ਨਾਲ ਸ਼ਸਤ੍ਰ ਚਲਾਣ ਵਾਲਿਆਂ (ਸੂਰਮਿਆਂ) ਨੂੰ ਮਾਰ ਕੇ ਧੂੜ ਵਿਚ ਮਿਲਾ ਦਿੱਤਾ।
मारि दुबहिया धूरि मिलाए ॥
LINE 64
ਪੁਨਿਪੁਨਿਉਠੈਪ੍ਰਹਾਰੈਬਾਨਾ॥
(ਉਹ) ਬਾਰ ਬਾਰ ਉਠ ਕੇ ਬਾਣ ਚਲਾਉਂਦੇ ਸਨ
पुनि पुनि उठै प्रहारै बाना ॥
LINE 65
ਤਿਨਤੇਧਰਤਅਸੁਰਤਨਨਾਨਾ੬੪॥॥
ਅਤੇ ਉਨ੍ਹਾਂ ਤੋਂ ਨਾਨਾ ਪ੍ਰਕਾਰ ਦੇ ਦੈਂਤ ਸ਼ਰੀਰ ਧਾਰਨ ਕਰਦੇ ਜਾ ਰਹੇ ਸਨ ॥੬੪॥
तिन ते धरत असुर तन नाना ॥६४॥
LINE 66
ਟੂਕਟੂਕਦਾਨਵਜੇਭਏ॥
ਜੋ ਦੈਂਤ ਟੋਟੇ ਟੋਟੇ ਹੋ ਗਏ ਸਨ,
टूक टूक दानव जे भए ॥
LINE 67
ਤਿਨਤੇਅਨਿਕਅਸੁਰਹ੍ਵੈਗਏ॥
ਉਨ੍ਹਾਂ ਤੋਂ ਹੋਰ ਅਨੇਕ ਦੈਂਤ ਪੈਦਾ ਹੋ ਗਏ ਸਨ।
तिन ते अनिक असुर ह्वै गए ॥
LINE 68
ਤਾਹੀਤੇਦਾਨਵਬਹੁਹ੍ਵੈਕਰਿ॥
ਉਨ੍ਹਾਂ ਤੋਂ ਬਹੁਤ ਦੈਂਤ ਪੈਦਾ ਹੋ ਕੇ
ताही ते दानव बहु ह्वै करि ॥
LINE 69
ਜੁਧਕਰੈਆਯੁਧਤੇਲੈਕਰਿ੬੫॥॥
ਅਤੇ ਸ਼ਸਤ੍ਰ ਲੈ ਕੇ ਯੁੱਧ ਕਰ ਰਹੇ ਸਨ ॥੬੫॥
जुध करै आयुध ते लै करि ॥६५॥
LINE 70
ਬਹੁਰਿਕਾਲਵੈਦੈਤਸੰਘਾਰੇ॥
ਕਾਲ ਨੇ ਫਿਰ ਉਹ ਦੈਂਤ ਮਾਰ ਦਿੱਤੇ
बहुरि काल वै दैत संघारे ॥
LINE 71
ਤਿਲਤਿਲਪਾਇਟੂਕਕਰਿਡਾਰੇ॥
(ਅਤੇ ਉਨ੍ਹਾਂ ਨੂੰ) ਤਿਲ ਤਿਲ ਕਰ ਕੇ ਟੁਕੜੇ ਟੁਕੜੇ ਕਰ ਦਿੱਤਾ।
तिल तिल पाइ टूक करि डारे ॥
LINE 72
ਜੇਤਿਕਗਿਰੈਭੂਮਿਟੁਕਹ੍ਵੈਕੈ॥
ਜਿਤਨੇ ਵੀ ਧਰਤੀ ਉਤੇ ਟੋਟੇ ਹੋ ਕੇ ਡਿਗਦੇ ਸਨ,
जेतिक गिरै भूमि टुक ह्वै कै ॥
LINE 73
ਤਿਤਹੀਉਠੈਆਯੁਧਨਲੈਕੈ੬੬॥॥
ਉਤਨੇ ਹੀ (ਹੋਰ) ਸ਼ਸਤ੍ਰ ਲੈ ਕੇ ਉਠ ਖੜੋਂਦੇ ਸਨ ॥੬੬॥
तित ही उठै आयुधन लै कै ॥६६॥
LINE 74
ਤਿਲਤਿਲਕਰਿਭਟਜਿਤਕਉਡਾਏ॥
ਤਿਲ ਤਿਲ ਕਰ ਕੇ ਜਿਤਨੇ ਵੀ ਸੂਰਮੇ ਉਡਾਏ ਸਨ (ਭਾਵ ਮਾਰੇ ਸਨ)
तिल तिल करि भट जितक उडाए ॥
LINE 75
ਤੇਤਕਤਹਾਅਸੁਰਬਨਆਏ॥
ਉਤਨੇ ਹੀ ਉਥੇ ਦੈਂਤ ਬਣ ਕੇ ਆ ਗਏ।
तेतक तहा असुर बन आए ॥
LINE 76
ਤਿਨਕੇਟੂਕਟੂਕਜੇਕੀਏ॥
ਉਨ੍ਹਾਂ ਦੇ ਜੋ ਟੋਟੇ ਟੋਟੇ ਕੀਤੇ ਸਨ,
तिन के टूक टूक जे कीए ॥
LINE 77
ਤਿਨਤੇਬਹੁਦਾਨਵਭਵਲੀਏ੬੭॥॥
ਉਨ੍ਹਾਂ ਤੋਂ ਬਹੁਤ ਦੈਂਤ ਪੈਦਾ ਹੋ ਗਏ ॥੬੭॥
तिन ते बहु दानव भव लीए ॥६७॥
LINE 78
ਕੇਤਿਕਤਹਾਸੁਭੈਦੰਤੀਰਨ॥
ਉਥੇ ਰਣ-ਭੂਮੀ ਵਿਚ ਕਿਤਨੇ ਹਾਥੀ ਸ਼ੋਭਾ ਪਾ ਰਹੇ ਸਨ
केतिक तहा सुभै दंती रन ॥
LINE 79
ਸੀਚਹਿਸੁੰਡਬਾਰਿਤੇਸਭਤਨ॥
ਅਤੇ ਸੁੰਡਾਂ ਤੋਂ ਪਾਣੀ ਸੁਟ ਕੇ ਸਭ ਨੂੰ ਸਿੰਜਦੇ ਸਨ।
सीचहि सुंड बारि ते सभ तन ॥
LINE 80
ਦਾਤਦਿਖਾਇਤਜੈਚਿੰਘਾਰਾ॥
(ਉਹ) ਦੰਦ ਵਿਖਾ ਕੇ ਚਿੰਘਾੜਦੇ ਸਨ,
दात दिखाइ तजै चिंघारा ॥
LINE 81
ਗਿਰਿਗਿਰਿਪਰੈਨਿਰਖਿਅਸਵਾਰਾ੬੮॥॥
(ਉਨ੍ਹਾਂ ਨੂੰ) ਵੇਖ ਵੇਖ ਕੇ ਸਵਾਰ ਡਿਗ ਡਿਗ ਪੈਂਦੇ ਸਨ ॥੬੮॥
गिरि गिरि परै निरखि असवारा ॥६८॥
LINE 82
ਕਹੂੰਭੇਰਭੀਖਨਭਭਕਾਰਹਿ॥
ਕਿਤੇ ਭਿਆਨਕ ਭੇਰੀਆਂ ਭਭਕਾਰ ਰਹੀਆਂ ਸਨ।
कहूं भेर भीखन भभकारहि ॥
LINE 83
ਕਹੂੰਬੀਰਬਾਜੀਰਨਡਾਰਹਿ॥
ਕਿਤੇ ਘੋੜੇ ਸੂਰਮਿਆਂ ਨੂੰ ਰਣਭੂਮੀ ਵਿਚ ਡਿਗਾਉਂਦੇ ਸਨ।
कहूं बीर बाजी रन डारहि ॥
LINE 84
ਕਿਤਕਸੂਰਸੈਹਥੀਫਿਰਾਵਤ॥
ਕਿਤਨੇ ਹੀ ਸੂਰਮੇ ਸੈਹਥੀਆਂ (ਬਰਛੀਆਂ) ਨੂੰ ਘੁੰਮਾਉਂਦੇ ਸਨ
कितक सूर सैहथी फिरावत ॥
LINE 85
ਮਹਾਕਾਲਕੇਸਨਮੁਖਧਾਵਤ੬੯॥॥
ਅਤੇ ਮਹਾ ਕਾਲ ਨੂੰ ਸਾਹਮਣਿਓਂ ਪੈਂਦੇ ਸਨ ॥੬੯॥
महा काल के सनमुख धावत ॥६९॥
LINE 86
ਕੇਤਿਕਬਜ੍ਰਬਰਛਿਯਨਲੈਕੈ॥
ਕਿਤਨੇ ਹੀ ਦੈਂਤ ਬਜ੍ਰ ਅਤੇ ਬਰਛੀਆਂ ਲੈ ਕੇ
केतिक बज्र बरछियन लै कै ॥
LINE 87
ਧਾਵਤਅਸੁਰਕੋਪਤਨਤੈਕੈ॥
ਕ੍ਰੋਧ ਨਾਲ ਧਾਵਾ ਕਰਦੇ ਸਨ।
धावत असुर कोप तन तै कै ॥
LINE 88
ਕੋਪਿਕਾਲਪਰਕਰਤਪ੍ਰਹਾਰਾ॥
ਕ੍ਰੋਧਿਤ ਹੋ ਕੇ ਕਾਲ ਉਤੇ ਵਾਰ ਕਰਦੇ ਸਨ।
कोपि काल पर करत प्रहारा ॥
LINE 89
ਜਾਨੁਕਸਲਭਦੀਪਅਨੁਹਾਰਾ੭੦॥॥
(ਇੰਜ ਲਗਦਾ ਸੀ) ਮਾਨੋ ਦੀਵੇ ਉਤੇ (ਸੜਨ ਵਾਲੇ) ਪਤੰਗਿਆਂ ਵਰਗੇ ਹੋਣ ॥੭੦॥
जानुक सलभ दीप अनुहारा ॥७०॥
LINE 90
ਭਰੇਗੁਮਾਨਬਡੇਗਰਬੀਲੇ॥
ਉਹ ਹੰਕਾਰ ਦੇ ਭਰੇ ਹੋਏ ਬਹੁਤ ਹੰਕਾਰੀ ਸਨ
भरे गुमान बडे गरबीले ॥
LINE 91
ਧਾਵਤਚੌਪਿਚੜੇਚਟਕੀਲੇ॥
ਅਤੇ ਉਮੰਗ ਭਰੇ ਬੜੀ ਫੁਰਤੀ ਨਾਲ ਜਾ ਪੈਂਦੇ ਸਨ।
धावत चौपि चड़े चटकीले ॥
LINE 92
ਪੀਸਿਪੀਸਿਰਦਨਛਦਦੋਊ॥
ਦੋਹਾਂ ਬੁਲ੍ਹਾਂ ਨੂੰ ਦੰਦਾਂ ਨਾਲ ਪੀਹ ਪੀਹ ਕੇ
पीसि पीसि रदनछद दोऊ ॥
LINE 93
ਧਾਵਤਮਹਾਕਾਲਪਰਸੋਊ੭੧॥॥
ਮਹਾ ਕਾਲ ਉਤੇ ਧਾਵਾ ਕਰ ਰਹੇ ਸਨ ॥੭੧॥
धावत महा काल पर सोऊ ॥७१॥
LINE 94
ਬਾਜਹਿਢੋਲਿਮ੍ਰਿਦੰਗਨਗਾਰਾ॥
ਢੋਲ, ਮ੍ਰਿਦੰਗ ਅਤੇ ਨਗਾਰੇ ਵਜ ਰਹੇ ਸਨ
बाजहि ढोलि म्रिदंग नगारा ॥
LINE 95
ਭੀਖਨਕਰਤਭੇਰਭਭਕਾਰਾ॥
ਅਤੇ ਭੇਰੀਆਂ ਭਿਆਨਕ ਭਭਕਾਰ ਕਰ ਰਹੀਆਂ ਸਨ।
भीखन करत भेर भभकारा ॥
LINE 96
ਜੰਗਮੁਚੰਗਉਪੰਗਬਜੇਰਨ॥
ਰਣ-ਭੂਮੀ ਵਿਚ ਜੰਗ, ਮੁਚੰਗ, ਉਪੰਗ,
जंग मुचंग उपंग बजे रन ॥
LINE 97
ਝਾਲਰਿਤਾਲਨਫੀਰਨਕੇਗਨ੭੨॥॥
ਝਾਲਰ, ਤਾਲ ਅਤੇ ਨਫ਼ੀਰੀਆਂ ਦੇ ਸਮੂਹ ਵਜ ਰਹੇ ਸਨ ॥੭੨॥
झालरि ताल नफीरन के गन ॥७२॥
LINE 98
ਮੁਰਲੀਮੁਰਜਕਹੀਰਨਬਾਜਤ॥
ਕਿਧਰੇ ਰਣ-ਭੂਮੀ ਵਿਚ ਮੁਰਲੀਆਂ, ਮੁਰਜ ਆਦਿ ਵਜ ਰਹੇ ਸਨ।
मुरली मुरज कही रन बाजत ॥
LINE 99
ਦਾਨਵਭਰੇਗੁਮਾਨਹਿਗਾਜਤ॥
ਦੈਂਤ ਗੁਮਾਨ ਨਾਲ ਭਰੇ ਹੋਏ ਗਰਜ ਰਹੇ ਸਨ।
दानव भरे गुमानहि गाजत ॥
LINE 100
ਢੋਲਨਪਰਦੈਦੈਢਮਕਾਰੇ॥
ਢੋਲਾਂ ਉਤੇ ਡਗੇ ਮਾਰ ਮਾਰ ਕੇ
ढोलन पर दै दै ढमकारे ॥
LINE 101
ਗਹਿਗਹਿਧਵਤਕ੍ਰਿਪਾਨਕਟਾਰੇ੭੩॥॥
ਅਤੇ ਕ੍ਰਿਪਾਨਾਂ ਅਤੇ ਕਟਾਰਾਂ ਪਕੜ ਪਕੜ ਕੇ ਭਜੇ ਫਿਰਦੇ ਸਨ ॥੭੩॥
गहि गहि धवत क्रिपान कटारे ॥७३॥
LINE 102
ਦੀਰਘਦਾਤਕਾਢਿਕਈਕੋਸਾ॥
ਕਈ ਕੋਹਾਂ ਜਿੰਨੇ ਲੰਬੇ ਦੰਦ ਕਢ ਕੇ
दीरघ दात काढि कई कोसा ॥
LINE 103
ਧਾਵਤਅਸੁਰਹੀਏਕਰਿਜੋਸਾ॥
ਅਤੇ ਹਿਰਦੇ ਵਿਚ ਜੋਸ਼ ਵਧਾ ਕੇ ਦੈਂਤ ਧਾਵਾ ਕਰ ਰਹੇ ਸਨ।
धावत असुर हीए करि जोसा ॥
LINE 104
ਮਾਰਨਮਹਾਕਾਲਕਹਧਾਵੈ॥
(ਉਹ) ਮਹਾ ਕਾਲ ਨੂੰ ਮਾਰਨ ਲਈ ਧਾਵਾ ਕਰਦੇ ਸਨ।
मारन महा काल कह धावै ॥
LINE 105
ਮਨੋਮਾਰਤਵੇਈਮਰਿਜਾਵੈ੭੪॥॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਮਾਰਦੇ ਹੋਏ ਉਹ ਆਪ ਹੀ ਮਰ ਜਾਂਦੇ ਹੋਣ ॥੭੪॥
मनो मारत वेई मरि जावै ॥७४॥
LINE 106
ਦਾਨਵਮਹਾਕੋਪਕਰਿਢੂਕੇ॥
ਦੈਂਤ ਬਹੁਤ ਕ੍ਰੋਧ ਕਰ ਕੇ ਆਣ ਢੁਕੇ ਸਨ
दानव महा कोप करि ढूके ॥
LINE 107
ਮਾਰਹਿਮਾਰਿਦਸੋਦਿਸਿਕੂਕੇ॥
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਕੂਕਣ ਲਗੇ ਸਨ।
मारहि मारि दसो दिसि कूके ॥
LINE 108
ਦੈਦੈਢੋਲਿਮ੍ਰਿਦੰਗਨਗਾਰੇ॥
ਢੋਲ, ਮ੍ਰਿਦੰਗ ਅਤੇ ਨਗਾਰੇ ਦੈ ਦੈ (ਕਰ ਕੇ ਵਜਦੇ ਸਨ)
दै दै ढोलि म्रिदंग नगारे ॥
LINE 109
ਕਾਢਿਕਾਢਿਅਰਿਦਾਤਿਡਰਾਰੇ੭੫॥॥
ਅਤੇ ਵੈਰੀ ਦੰਦ ਕਢ ਕੇ ਡਰਾਉਂਦੇ ਸਨ ॥੭੫॥
काढि काढि अरि दाति डरारे ॥७५॥
LINE 110
ਚਾਹਤਮਹਾਕਾਲਕਹਮਾਰੋ॥
ਉਹ ਮਹਾ ਕਾਲ ਨੂੰ ਮਾਰਨਾ ਚਾਹੁੰਦੇ ਸਨ,
चाहत महा काल कह मारो ॥
LINE 111
ਮਹਾਪੁਰਖਨਹਿਕਰਤਬਿਚਾਰੋ॥
ਪਰ ਉਹ ਮਹਾ ਮੂਰਖ ਵਿਚਾਰ ਨਹੀਂ ਕਰਦੇ ਸਨ
महा पुरख नहि करत बिचारो ॥
LINE 112
ਜਿਨਸਭਜਗਕਾਕਰਾਪਸਾਰਾ॥
ਕਿ ਜਿਸ ਨੇ ਸਾਰੇ ਜਗਤ ਦਾ ਪਸਾਰਾ ਕੀਤਾ ਹੋਇਆ ਹੈ,
जिन सभ जग का करा पसारा ॥
LINE 113
ਤਾਹਿਚਹਤਤੇਮੂੜਸੰਘਾਰਾ੭੬॥॥
ਉਹ ਮੂਰਖ ਉਸ ਨੂੰ ਮਾਰਨਾ ਚਾਹੁੰਦੇ ਸਨ ॥੭੬॥
ताहि चहत ते मूड़ संघारा ॥७६॥
LINE 114
ਠੋਕਿਠੋਕਿਭੁਜਦੰਡਨਜੋਧਾ॥
ਯੋਧਿਆਂ ਨੇ ਭੁਜਾਵਾਂ ਨੂੰ ਠੋਕ ਠੋਕ ਕੇ ਅਤੇ ਕ੍ਰੋਧਿਤ ਹੋ ਕੇ
ठोकि ठोकि भुज दंडन जोधा ॥
LINE 115
ਧਾਵਤਮਹਾਕਾਲਪਰਕ੍ਰੋਧਾ॥
ਮਹਾ ਕਾਲ ਉਤੇ ਧਾਵਾ ਬੋਲ ਦਿੱਤਾ।
धावत महा काल पर क्रोधा ॥
LINE 116
ਬੀਸਪਦੁਮਦਾਨਵਤਵਭਯੋ॥
ਵੀਹ ਪਦਮ ਦੈਂਤ ਸੈਨਾ ਉਥੇ ਇਕੱਠੀ ਹੋ ਗਈ
बीस पदुम दानव तव भयो ॥
LINE 117
ਨਾਸਕਰਨਕਾਲੀਕੋਧਯੋ੭੭॥॥
ਅਤੇ ਕਾਲੀ ਨੂੰ ਨਸ਼ਟ ਕਰਨ ਲਈ ਚੜ੍ਹ ਪਈ ॥੭੭॥
नास करन काली को धयो ॥७७॥
LINE 118
ਛੂਹਨਿਸਹਸਅਸੁਰਕੀਸੈਨਾ॥
ਦੈਂਤਾਂ ਦੀ ਹਜ਼ਾਰ ਅਛੋਹਣੀ ਸੈਨਾ,
छूहनि सहस असुर की सैना ॥
LINE 119
ਧਾਵਤਭਈਅਰੁਨਕਰਿਨੈਨਾ॥
ਅੱਖਾਂ ਲਾਲ ਕਰ ਕੇ ਅਗੇ ਵੱਧ ਚਲੀ।
धावत भई अरुन करि नैना ॥
LINE 120
ਧਾਵਤਕੋਪਅਮਿਤਕਰਿਭਏ॥
ਅਮਿਤ (ਸੈਨਾ ਦਲ) ਕ੍ਰੋਧ ਕਰ ਕੇ ਚੜ੍ਹ ਪਏ
धावत कोप अमित करि भए ॥
LINE 121
ਪ੍ਰਿਥਵੀਕੇਖਟਪਟਉਡਿਗਏ੭੮॥॥
ਅਤੇ ਪ੍ਰਿਥਵੀ ਦੇ ਛੇ ਪਟ (ਧੂੜ ਬਣ ਕੇ) ਉਡ ਗਏ ॥੭੮॥
प्रिथवी के खट पट उडि गए ॥७८॥
LINE 122
ਏਕੈਪੁਰਪ੍ਰਿਥਵੀਰਹਿਗਈ॥
ਧਰਤੀ ਕੇਵਲ ਇਕ ਪੁੜ ਰਹਿ ਗਈ।
एकै पुर प्रिथवी रहि गई ॥
LINE 123
ਖਟਪਟਹਯਨਪਗਨਉਡਿਗਈ॥
ਛੇ ਪਟ ਘੋੜਿਆਂ ਦੇ ਖੁਰਾਂ ਨਾਲ ਹੀ ਉਡ ਗਏ।
खट पट हयन पगन उडि गई ॥
LINE 124
ਜਨੁਬਿਧਿਏਕੈਰਚਾਪਯਾਰਾ॥
(ਇੰਜ ਲਗਦਾ ਸੀ) ਮਾਨੋ ਵਿਧਾਤਾ ਨੇ ਇਕੋ ਪਾਤਾਲ ਹੀ ਰਚਿਆ ਹੋਵੇ
जनु बिधि एकै रचा पयारा ॥
LINE 125
ਗਗਨਰਚੇਦਸਤੀਨਿਸੁਧਾਰਾ੭੯॥॥
ਅਤੇ ਤੇਰ੍ਹਾਂ ਆਕਾਸ਼ਾਂ ਦੀ ਰਚਨਾ ਕੀਤੀ ਹੋਵੇ ॥੭੯॥
गगन रचे दस तीनि सुधारा ॥७९॥
LINE 126
ਮਹਾਦੇਵਆਸਨਤੇਟਰਾ॥
ਮਹਾਦੇਵ ਆਸਣ ਤੋਂ ਡੋਲ ਗਿਆ।
महादेव आसन ते टरा ॥
LINE 127
ਬ੍ਰਹਮਾਤ੍ਰਸਤਬੂਟਮਹਿਦੁਰਾ॥
ਬ੍ਰਹਮਾ ਭੈ ਭੀਤ ਹੋ ਕੇ ਬੂਟੇ (ਭਾਵ ਕਮਲ ਨਾਭ) ਵਿਚ ਵੜ ਗਿਆ।
ब्रहमा त्रसत बूट महि दुरा ॥
LINE 128
ਨਿਰਖਿਬਿਸਨਰਨਅਧਿਕਡਰਾਨਾ॥
ਰਣ-ਭੂਮੀ ਨੂੰ ਵੇਖ ਕੇ ਵਿਸ਼ਣੂ ਵੀ ਬਹੁਤ ਡਰ ਗਿਆ
निरखि बिसन रन अधिक डराना ॥
LINE 129
ਦੁਰਾਸਿੰਧਕੇਬੀਚਲਜਾਨਾ੮੦॥॥
ਅਤੇ ਲਾਜ ਦਾ ਮਾਰਿਆ ਸਮੁੰਦਰ ਵਿਚ ਜਾ ਛੁਪਿਆ ॥੮੦॥
दुरा सिंध के बीच लजाना ॥८०॥
LINE 130
ਕੜਾਕੜੀਮਾਚਾਘਮਸਾਨਾ॥
ਖ਼ੂਬ ਮਾਰ ਕਾਟ ਦਾ ਭਿਆਨਕ ਯੁੱਧ ਮਚਿਆ
कड़ा कड़ी माचा घमसाना ॥
LINE 131
ਨਿਰਖਤਦੇਵਦੈਤਜਾਨਾਨਾ॥
ਜਿਸ ਨੂੰ ਅਨੇਕ ਦੇਵਤੇ ਅਤੇ ਦੈਂਤ ਵੇਖ ਰਹੇ ਸਨ।
निरखत देव दैत जा नाना ॥
LINE 132
ਮਹਾਘੋਰਆਹਵਤਹਪਰਾ॥
ਉਥੇ ਬਹੁਤ ਭਿਅੰਕਰ ਯੁੱਧ ਹੋਇਆ।
महा घोर आहव तह परा ॥
LINE 133
ਕਾਪੀਭੂਮਿਗਗਨਥਰਹਰਾ੮੧॥॥
ਧਰਤੀ ਕੰਬ ਗਈ ਅਤੇ ਆਕਾਸ਼ ਥਰਥਰਾ ਗਿਆ ॥੮੧॥
कापी भूमि गगन थरहरा ॥८१॥
LINE 134
ਨਿਰਖਿਜੁਧਕਾਪਾਕਮਲੇਸਾ॥
ਯੁੱਧ ਨੂੰ ਵੇਖ ਕੇ ਵਿਸ਼ਣੂ ('ਕਮਲੇਸਾ') ਕੰਬ ਗਿਆ।
निरखि जुध कापा कमलेसा ॥
LINE 135
ਤਾਤੇਧਰਾਨਾਰਿਕਾਭੇਸਾ॥
ਇਸ ਕਰ ਕੇ ਇਸਤਰੀ ਦਾ ਭੇਸ ਧਾਰਨ ਕਰ ਲਿਆ।
ता ते धरा नारि का भेसा ॥
LINE 136
ਪਰਬਤੀਸਲਖਿਡਰਾਲਰਾਈ॥
ਲੜਾਈ ਨੂੰ ਵੇਖ ਕੇ ਸ਼ਿਵ ਵੀ ਡਰ ਗਿਆ
परबतीस लखि डरा लराई ॥
LINE 137
ਬਾਸਾਬਨਬਿਖੈਅਤਿਥਕਹਾਈ੮੨॥॥
ਅਤੇ ਜੋਗੀ ਅਖਵਾ ਕੇ ਜੰਗਲ ਵਿਚ ਜਾ ਵਸਿਆ ॥੮੨॥
बासा बन बिखै अतिथ कहाई ॥८२॥
LINE 138
ਕਾਰਤਿਕੇਯਹ੍ਵੈਰਹਾਬਿਹੰਡਲ॥
ਕਾਰਤਿਕੇਯ ਬਿਹੰਡਲ (ਨੜ ਅਥਵਾ ਨਪੁੰਸਕ) ਬਣ ਕੇ ਰਹਿ ਗਿਆ।
कारतिकेय ह्वै रहा बिहंडल ॥
LINE 139
ਬ੍ਰਹਮਛਾਡਿਗ੍ਰਿਹਗਯੋਕਮੰਡਲ॥
ਬ੍ਰਹਮਾ ਘਰ ਛਡ ਕੇ ਕਮੰਡਲ ਵਿਚ ਜਾ ਲੁਕਿਆ।
ब्रहम छाडि ग्रिह गयो कमंडल ॥
LINE 140
ਪਬਪਿਸਾਨਪਗਨਭੇਤਬਹੀ॥
ਤਦ ਤੋਂ ਹੀ ਪਹਾੜ ਪੈਰਾਂ ਨਾਲ ਪਿਸ ਗਏ
पब पिसान पगन भे तब ही ॥
LINE 141
ਜਾਇਬਸੇਉਤਰਦਿਸਿਸਬਹੀ੮੩॥॥
ਅਤੇ ਸਾਰੇ ਉੱਤਰ ਦਿਸ਼ਾ ਵਿਚ ਜਾ ਵਸੇ ॥੮੩॥
जाइ बसे उतर दिसि सब ही ॥८३॥
LINE 142
ਡਗੀਧਰਨਿਅੰਬਰਿਘਹਰਾਨਾ॥
ਧਰਤੀ ਡਗਡੋਲ ਗਈ ਅਤੇ ਆਕਾਸ਼ ਗਰਜਣ ਲਗਾ।
डगी धरनि अंबरि घहराना ॥
LINE 143
ਬਾਜਖੁਰਨਤੇਪਬਪਿਸਾਨਾ॥
ਘੋੜਿਆਂ ਦੇ ਖੁਰਾਂ ਨਾਲ ਪਰਬਤ ਪਿਸ ਗਏ।
बाज खुरन ते पब पिसाना ॥
LINE 144
ਅੰਧਗੁਬਾਰਭਯੋਬਾਨਨਤਨ॥
ਬਾਣਾਂ (ਦੇ ਅਧਿਕ ਛਾ ਜਾਣ ਨਾਲ) ਅੰਧ ਗ਼ੁਬਾਰ ਛਾ ਗਿਆ
अंध गुबार भयो बानन तन ॥
LINE 145
ਹਾਥਬਿਲੋਕ੍ਯੋਜਾਤਨਆਪਨ੮੪॥॥
ਅਤੇ ਆਪਣਾ ਹੱਥ ਵੀ ਵੇਖਿਆ ਨਹੀਂ ਜਾ ਰਿਹਾ ॥੮੪॥
हाथ बिलोक्यो जात न आपन ॥८४॥
LINE 146
ਬਿਛੂਆਬਾਨਬਜ੍ਰਰਨਬਰਖਤ॥
ਯੁੱਧ ਵਿਚ ਬਿਛੂਏ, ਬਾਣ, ਬਜ੍ਰ ਆਦਿ ਵਰ੍ਹਨ ਲਗੇ
बिछूआ बान बज्र रन बरखत ॥
LINE 147
ਰਿਸਿਰਿਸਿਸੁਭਟਧਨੁਖਕਹਕਰਖਤ॥
ਅਤੇ ਸੂਰਮੇ ਰੋਹ ਵਿਚ ਆ ਆ ਕੇ ਧੁਨਸ਼ਾਂ ਨੂੰ ਤਣਨ ਲਗੇ।
रिसि रिसि सुभट धनुख कह करखत ॥
LINE 148
ਤਕਿਤਕਿਬਾਨਪ੍ਰਕੋਪਚਲਾਵੈ॥
(ਉਹ) ਨਿਸ਼ਾਣਾ ਬੰਨ੍ਹ ਬੰਨ੍ਹ ਕੇ ਅਤੇ ਰੋਹ ਨਾਲ ਭਰੇ ਹੋਏ ਤੀਰ ਚਲਾਉਂਦੇ ਸਨ,
तकि तकि बान प्रकोप चलावै ॥
LINE 149
ਭੇਦਿਤ੍ਰਾਨਤਨਪਰੈਪਰਾਵੈ੮੫॥॥
ਜੋ ਕਵਚਾਂ ('ਤ੍ਰਾਨ ਤਨ') ਨੂੰ ਵਿੰਨ੍ਹ ਕੇ ਪਾਰ ਨਿਕਲ ਜਾਂਦੇ ਸਨ ॥੮੫॥
भेदि त्रान तन परै परावै ॥८५॥
LINE 150
ਜਬਹੀਭਏਅਮਿਤਰਣਜੋਧਾ॥
ਜਦ ਯੁੱਧ-ਭੂਮੀ ਵਿਚ ਬਹੁਤ ਅਧਿਕ ਯੋਧੇ (ਇਕਤ੍ਰ) ਹੋ ਗਏ,
जब ही भए अमित रण जोधा ॥
LINE 151
ਬਾਢ੍ਯੋਮਹਾਕਾਲਕੈਕ੍ਰੋਧਾ॥
ਤਾਂ ਮਹਾ ਕਾਲ ਦਾ ਕ੍ਰੋਧ ਵੱਧ ਗਿਆ।
बाढ्यो महा काल कै क्रोधा ॥
LINE 152
ਮਹਾਕੋਪਕਰਿਬਿਸਿਖਪ੍ਰਹਾਰੇ॥
(ਉਸ ਨੇ) ਬਹੁਤ ਅਧਿਕ ਕ੍ਰੋਧ ਕਰ ਕੇ ਬਾਣ ਚਲਾਏ
महा कोप करि बिसिख प्रहारे ॥
LINE 153
ਅਧਿਕਸਤ੍ਰੁਛਿਨਮਾਝਸੰਘਾਰੇ੮੬॥॥
ਅਤੇ ਬਹੁਤ ਜ਼ਿਆਦਾ ਵੈਰੀ ਛਿਣ ਵਿਚ ਮਾਰ ਦਿੱਤੇ ॥੮੬॥
अधिक सत्रु छिन माझ संघारे ॥८६॥
LINE 154
ਰਕਤਸੰਬੂਹਧਰਨਿਤਬਪਰਾ॥
ਤਦ ਧਰਤੀ ਉਤੇ ਬਹੁਤ ਲਹੂ ਡਿਗਿਆ।
रकत संबूह धरनि तब परा ॥
LINE 155
ਤਾਤੇਬਹੁਦਾਨ੍ਵਨਬਪੁਧਰਾ॥
ਉਸ ਤੋਂ ਬਹੁਤ ਸਾਰੇ ਦੈਂਤਾ ਨੇ ਸ਼ਰੀਰ ਧਾਰਨ ਕਰ ਲਏ।
ता ते बहु दान्वन बपु धरा ॥
LINE 156
ਏਕਏਕਸਰਸਭਹਿਚਲਾਏ॥
(ਉਨ੍ਹਾਂ) ਸਾਰਿਆਂ ਨੇ ਇਕ ਇਕ ਤੀਰ ਚਲਾਇਆ।
एक एक सर सभहि चलाए ॥
LINE 157
ਤਿਨਤੇਅਸੁਰਅਨਿਕਹ੍ਵੈਧਾਏ੮੭॥॥
ਉਨ੍ਹਾਂ ਤੋਂ ਅਨੇਕ ਦੈਂਤ ਪੈਦਾ ਹੋ ਕੇ ਪੈ ਗਏ ॥੮੭॥
तिन ते असुर अनिक ह्वै धाए ॥८७॥
LINE 158
ਆਏਜਿਤਕਤਿਤਕਤਹਮਾਰੇ॥
ਜਿਤਨੇ ਵੀ (ਅਗੇ) ਆਏ, ਉਤਨੇ ਹੀ (ਮਹਾ ਕਾਲ ਨੇ) ਮਾਰ ਦਿੱਤੇ।
आए जितक तितक तह मारे ॥
LINE 159
ਬਹੇਧਰਨਿਪਰਰਕਤਪਨਾਰੇ॥
ਧਰਤੀ ਉਤੇ ਲਹੂ ਦੇ ਪਰਨਾਲੇ ਵਗ ਪਏ।
बहे धरनि पर रकत पनारे ॥
LINE 160
ਤਿਨਤੇਅਮਿਤਅਸੁਰਨਬਪੁਧਰਾ॥
ਉਸ ਤੋਂ ਬੇਸ਼ੁਮਾਰ ਦੈਂਤਾਂ ਨੇ ਸ਼ਰੀਰ ਧਾਰਨ ਕੀਤੇ,
तिन ते अमित असुरन बपु धरा ॥
LINE 161
ਹਮਤੇਜਾਤਬਿਚਾਰਨਕਰਾ੮੮॥॥
ਜਿਨ੍ਹਾਂ ਦਾ ਮੇਰੇ ਤੋਂ ਵਿਚਾਰ ਨਹੀਂ ਕੀਤਾ ਜਾਂਦਾ ॥੮੮॥
हम ते जात बिचार न करा ॥८८॥
LINE 162
ਡਗਮਗਲੋਕਚਤੁਰਦਸਭਏ॥
ਚੌਦਾਂ ਲੋਕ ਡਗਮਗਾ ਗਏ
डगमग लोक चतुरदस भए ॥
LINE 163
ਅਸੁਰਨਸਾਥਸਕਲਭਰਿਗਏ॥
ਅਤੇ ਦੈਂਤਾਂ ਨਾਲ ਸਾਰੇ ਭਰ ਗਏ।
असुरन साथ सकल भरि गए ॥
LINE 164
ਬ੍ਰਹਮਾਬਿਸਨਸਭੈਡਰਪਾਨੇ॥
ਬ੍ਰਹਮਾ ਅਤੇ ਵਿਸ਼ਣੂ ਆਦਿ ਸਾਰੇ ਡਰ ਗਏ
ब्रहमा बिसन सभै डरपाने ॥
LINE 165
ਮਹਾਕਾਲਕੀਸਰਨਿਸਿਧਾਨੇ੮੯॥॥
ਅਤੇ ਮਹਾ ਕਾਲ ਦੀ ਸ਼ਰਨ (ਵਿਚ ਆਣ) ਲਈ ਚਲ ਪਏ ॥੮੯॥
महा काल की सरनि सिधाने ॥८९॥
LINE 166
ਇਹਬਿਧਿਸਭੈਪੁਕਾਰਤਭਏ॥
(ਆ ਕੇ) ਸਾਰੇ ਇਸ ਤਰ੍ਹਾਂ ਪੁਕਾਰ ਕਰਨ ਲਗੇ।
इह बिधि सभै पुकारत भए ॥
LINE 167
ਜਨੁਕਰਲੂਟਿਬਨਿਕਸੇਲਏ॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਿਸੇ ਬਨੀਏ ਵਾਂਗ ਲੁਟੇ ਗਏ ਹੋਣ।
जनु कर लूटि बनिक से लए ॥
LINE 168
ਤ੍ਰਾਹਿਤ੍ਰਾਹਿਹਮਸਰਨਤਿਹਾਰੀ॥
(ਮਹਾ ਕਾਲ ਨੂੰ ਮੁਖ਼ਾਤਬ ਹੋ ਕੇ ਕਹਿਣ ਲਗੇ, ਹੇ ਮਹਾ ਕਾਲ! (ਸਾਨੂੰ) ਬਚਾ ਲਵੋ, ਬਚਾ ਲਵੋ, ਅਸੀਂ ਤੁਹਾਡੀ ਸ਼ਰਨ ਵਿਚ (ਆਏ ਹਾਂ)
त्राहि त्राहि हम सरन तिहारी ॥
LINE 169
ਸਭਭੈਤੇਹਮਲੇਹੁਉਬਾਰੀ੯੦॥॥
ਸਾਨੂੰ ਸਭ ਤਰ੍ਹਾਂ ਦੇ ਡਰ ਤੋਂ ਉਬਾਰ ਲਵੋ ॥੯੦॥
सभ भै ते हम लेहु उबारी ॥९०॥
LINE 170
ਤੁਮਹੋਸਕਲਲੋਕਸਿਰਤਾਜਾ॥
ਤੁਸੀਂ ਸਾਰਿਆਂ ਲੋਕਾਂ ਦੇ ਸਿਰਤਾਜ ਹੋ।
तुम हो सकल लोक सिरताजा ॥
LINE 171
ਗਰਬਨਗੰਜਗਰੀਬਨਿਵਾਜਾ॥
ਹੰਕਾਰੀਆਂ ਨੂੰ ਨਸ਼ਟ ਕਰਨ ਵਾਲੇ ਅਤੇ ਗ਼ਰੀਬਾਂ ਨੂੰ ਨਿਵਾਜਣ ਵਾਲੇ ਹੋ।
गरबन गंज गरीब निवाजा ॥
LINE 172
ਆਦਿਅਕਾਲਅਜੋਨਿਬਿਨਾਭੈ॥
(ਤੁਸੀਂ) ਜਗਤ ਵਿਚ ਆਦਿ (ਮੁਢ ਕਦੀਮ ਦੇ) ਅਕਾਲ, ਅਜੂਨੀ, ਨਿਰਭੈ,
आदि अकाल अजोनि बिना भै ॥
LINE 173
ਨਿਰਬਿਕਾਰਨਿਰਲੰਬਜਗਤਮੈ੯੧॥॥
ਨਿਰਵਿਕਾਰ, ਨਿਰਲੰਬ (ਬਿਨਾ ਸਹਾਰੇ ਦੇ) ਹੋ ॥੯੧॥
निरबिकार निरलंब जगत मै ॥९१॥
LINE 174
ਨਿਰਬਿਕਾਰਨਿਰਜੁਰਅਬਿਨਾਸੀ॥
ਨਿਰਵਿਕਾਰ, ਨਿਰਜੁਰ (ਨਿਰੋਗ) ਅਬਿਨਾਸ਼ੀ,
निरबिकार निरजुर अबिनासी ॥
LINE 175
ਪਰਮਜੋਗਕੇਤਤੁਪ੍ਰਕਾਸੀ॥
ਪਰਮ ਯੋਗ ਦੇ ਤੱਤ ਨੂੰ ਪ੍ਰਕਾਸ਼ ਕਰਨ ਵਾਲੇ,
परम जोग के ततु प्रकासी ॥
LINE 176
ਨਿਰੰਕਾਰਨਵਨਿਤ੍ਯਸੁਯੰਭਵ॥
ਨਿਰਾਕਾਰ, ਨਿੱਤ ਨਵੀਨ, ਆਪਣੇ ਆਪ ਹੋਣ ਵਾਲੇ ਹੋ।
निरंकार नव नित्य सुयंभव ॥
LINE 177
ਤਾਤਮਾਤਜਹਜਾਤਨਬੰਧਵ੯੨॥॥
(ਤੁਹਾਡਾ) ਨਾ ਕੋਈ ਪਿਤਾ ਹੈ, ਨਾ ਮਾਤਾ ਅਤੇ ਨਾ ਹੀ ਸੰਬੰਧੀ ॥੯੨॥
तात मात जह जात न बंधव ॥९२॥
LINE 178
ਸਤ੍ਰੁਬਿਹੰਡਸੁਰਿਦਿਸੁਖਦਾਇਕ॥
(ਤੁਸੀਂ) ਵੈਰੀਆਂ ਨੂੰ ਨਸ਼ਟ ਕਰਨ ਵਾਲੇ, ਭਗਤਾਂ ('ਸੁਰਿਦਿ') ਨੂੰ ਸੁਖ ਦੇਣ ਵਾਲੇ,
सत्रु बिहंड सुरिदि सुखदाइक ॥
LINE 179
ਚੰਡਮੁੰਡਦਾਨਵਕੇਘਾਇਕ॥
ਚੰਡ ਅਤੇ ਮੁੰਡ ਦੈਂਤਾਂ ਨੂੰ ਮਾਰਨ ਵਾਲੇ,
चंड मुंड दानव के घाइक ॥
LINE 180
ਸਤਿਸੰਧਿਸਤਿਤਾਨਿਵਾਸਾ॥
ਸੱਚੀ ਪ੍ਰਤਿਗਿਆ ਕਰਨ ਵਾਲੇ, ਸਚਾਈ ਵਿਚ ਨਿਵਾਸ ਕਰਨ ਵਾਲੇ
सति संधि सतिता निवासा ॥
LINE 181
ਭੂਤਭਵਿਖਭਵਾਨਨਿਰਾਸਾ੯੩॥॥
ਅਤੇ ਭੂਤ, ਭਵਿਖ ਤੇ ਵਰਤਮਾਨ ਦੇ ਪ੍ਰਭਾਵ ਤੋਂ ਮੁਕਤ ('ਨਿਰਾਸਾ' ਆਸ਼ਾਰਹਿਤ) ਹੋ ॥੯੩॥
भूत भविख भवान निरासा ॥९३॥
LINE 182
ਆਦਿਅਨੰਤਅਰੂਪਅਭੇਸਾ॥
(ਤੁਸੀਂ) ਆਦਿ (ਰੂਪ ਵਾਲੇ) ਅਨੰਤ, ਅਰੂਪ ਅਤੇ ਭੇਸ-ਰਹਿਤ ਹੋ।
आदि अनंत अरूप अभेसा ॥
LINE 183
ਘਟਘਟਭੀਤਰਕੀਯਾਪ੍ਰਵੇਸਾ॥
(ਤੁਸੀਂ) ਘਟ ਘਟ (ਭਾਵ ਹਰ ਇਕ ਜੀਵ) ਵਿਚ ਪ੍ਰਵੇਸ਼ ਕੀਤਾ ਹੋਇਆ ਹੈ (ਅਰਥਾਤ ਸਭ ਵਿਚ ਆਤਮਾ ਹੋ ਕੇ ਵਸ ਰਹੇ ਹੋ)।
घट घट भीतर कीया प्रवेसा ॥
LINE 184
ਅੰਤਰਬਸਤਨਿਰੰਤਰਰਹਈ॥
(ਤੁਸੀਂ) ਹਰ ਇਕ ਦੇ ਅੰਦਰ ਨਿਰੰਤਰ ਵਸਦੇ ਰਹਿੰਦੇ ਹੋ।
अंतर बसत निरंतर रहई ॥
LINE 185
ਸਨਕਸਨੰਦਸਨਾਤਨਕਹਈ੯੪॥॥
(ਇਹ ਵਿਚਾਰ) ਸਨਕ, ਸਨੰਦਨ, ਸਨਾਤਨ (ਅਤੇ ਸਨਤ ਕੁਮਾਰ) ਆਦਿ ਨੇ ਪ੍ਰਗਟ ਕੀਤਾ ਹੈ ॥੯੪॥
सनक सनंद सनातन कहई ॥९४॥
LINE 186
ਆਦਿਜੁਗਾਦਿਸਦਾਪ੍ਰਭੁਏਕੈ॥
ਹੇ ਪ੍ਰਭੂ! (ਤੁਸੀਂ) ਆਦਿ ਜੁਗਾਦਿ ਤੋਂ ਇਕ ਹੀ ਹੋ
आदि जुगादि सदा प्रभु एकै ॥
LINE 187
ਧਰਿਧਰਿਮੂਰਤਿਫਿਰਤਿਅਨੇਕੈ॥
ਅਤੇ ਅਨੇਕ ਰੂਪ ਧਾਰ ਕੇ ਵਿਚਰ ਰਹੇ ਹੋ।
धरि धरि मूरति फिरति अनेकै ॥
LINE 188
ਸਭਜਗਕਹਇਹਬਿਧਿਭਰਮਾਯਾ॥
ਸਾਰੇ ਜਗਤ ਨੂੰ ਇਸ ਤਰ੍ਹਾਂ ਭਰਮਾਇਆ ਹੋਇਆ ਹੈ
सभ जग कह इह बिधि भरमाया ॥
LINE 189
ਆਪੇਏਕਅਨੇਕਦਿਖਾਯਾ੯੫॥॥
ਅਤੇ ਆਪਣੇ ਆਪ ਨੂੰ ਇਕ ਤੋਂ ਅਨੇਕ ਕਰ ਕੇ ਵਿਖਾਇਆ ਹੋਇਆ ਹੈ ॥੯੫॥
आपे एक अनेक दिखाया ॥९५॥
LINE 190
ਘਟਘਟਮਹਿਸੋਇਪੁਰਖਬ੍ਯਾਪਕ॥
ਘਟ ਘਟ ਵਿਚ ਉਹ ਪੁਰਸ਼ (ਤੁਸੀਂ ਹੀ) ਵਿਆਪਤ ਹੋ
घट घट महि सोइ पुरख ब्यापक ॥
LINE 191
ਸਕਲਜੀਵਜੰਤਨਕੇਥਾਪਕ॥
ਅਤੇ ਸਾਰੇ ਜੀਵ ਜੰਤੂਆਂ ਦੀ ਸਥਾਪਨਾ ਕਰਨ ਵਾਲੇ ਹੋ।
सकल जीव जंतन के थापक ॥
LINE 192
ਜਾਤੇਜੋਤਿਕਰਤਆਕਰਖਨ॥
ਜਿਸ ਤੋਂ ਜੋਤਿ ਨੂੰ ਖਿਚ ਲੈਂਦੇ ਹੋ,
जा ते जोति करत आकरखन ॥
LINE 193
ਤਾਕਹਕਹਤਮ੍ਰਿਤਕਜਗਕੇਜਨ੯੬॥॥
ਉਸ ਨੂੰ ਜਗਤ ਵਾਲੇ ਲੋਗ ਮਰਿਆ ਹੋਇਆ ਕਹਿੰਦੇ ਹਨ ॥੯੬॥
ता कह कहत म्रितक जग के जन ॥९६॥
LINE 194
ਤੁਮਜਗਕੇਕਾਰਨਕਰਤਾਰਾ॥
ਤੁਸੀਂ ਹੀ ਜਗ ਦੇ ਕਾਰਨ ਅਤੇ ਕਰਤਾ ਹੋ
तुम जग के कारन करतारा ॥
LINE 195
ਘਟਿਘਟਿਕੀਮਤਿਜਾਨਨਹਾਰਾ॥
ਅਤੇ ਘਟ ਘਟ ਦੇ ਮਤ ਨੂੰ ਜਾਣਨ ਵਾਲੇ ਹੋ।
घटि घटि की मति जाननहारा ॥
LINE 196
ਨਿਰੰਕਾਰਨਿਰਵੈਰਨਿਰਾਲਮ॥
(ਤੁਸੀਂ) ਨਿਰਾਕਾਰ, ਨਿਰਵੈਰ, ਨਿਰਾਲੇ ਹੋ
निरंकार निरवैर निरालम ॥
LINE 197
ਸਭਹੀਕੇਮਨਕੀਤੁਹਿਮਾਲਮ੯੭॥॥
ਅਤੇ ਸਭ ਦੇ ਮਨ ਦੀ (ਹਾਲਤ ਦਾ) ਤੁਹਾਨੂੰ ਪਤਾ ਹੈ ॥੯੭॥
सभ ही के मन की तुहि मालम ॥९७॥
LINE 198
ਤੁਮਹੀਬ੍ਰਹਮਾਬਿਸਨਬਨਾਯੋ॥
ਤੁਸੀਂ ਹੀ ਬ੍ਰਹਮਾ ਅਤੇ ਵਿਸ਼ਣੂ ਬਣਾਇਆ ਹੈ
तुम ही ब्रहमा बिसन बनायो ॥
LINE 199
ਮਹਾਰੁਦ੍ਰਤੁਮਹੀਉਪਜਾਯੋ॥
ਅਤੇ ਮਹਾ ਰੁਦ੍ਰ ਨੂੰ ਵੀ ਤੁਸੀਂ ਹੀ ਉਤਪੰਨ ਕੀਤਾ ਹੈ।
महा रुद्र तुम ही उपजायो ॥
LINE 200
ਤੁਮਹੀਰਿਖਿਕਸਪਹਿਬਨਾਵਾ॥
ਤੁਸੀਂ ਹੀ ਕਸ਼੍ਯਪ ਰਿਸ਼ੀ ਨੂੰ ਬਣਾਇਆ ਹੈ
तुम ही रिखि कसपहि बनावा ॥
LINE 201
ਦਿਤਅਦਿਤਜਨਬੈਰਬਢਾਵਾ੯੮॥॥
ਅਤੇ ਦਿਤੀ ਤੇ ਅਦਿਤੀ ਦੀ ਸੰਤਾਨ ਵਿਚ ਵੈਰ ਵਧਾਇਆ ਹੈ ॥੯੮॥
दित अदित जन बैर बढावा ॥९८॥
LINE 202
ਜਗਕਾਰਨਕਰੁਨਾਨਿਧਿਸ੍ਵਾਮੀ॥
ਜਗ-ਕਾਰਨ, ਕਰੁਣਾ-ਨਿਧਾਨ, ਸੁਆਮੀ,
जग कारन करुनानिधि स्वामी ॥
LINE 203
ਕਮਲਨੈਨਅੰਤਰਕੇਜਾਮੀ॥
ਹੇ ਕਮਲ ਨੈਨ, ਅੰਤਰਯਾਮੀ
कमल नैन अंतर के जामी ॥
LINE 204
ਦਯਾਸਿੰਧੁਦੀਨਨਕੇਦਯਾਲਾ॥
ਦਯਾ, ਦੇ ਸਮੁੰਦਰ, ਦੀਨ-ਦਿਆਲ
दया सिंधु दीनन के दयाला ॥
LINE 205
ਹੂਜੈਕ੍ਰਿਪਾਨਿਧਾਨਕ੍ਰਿਪਾਲਾ੯੯॥॥
ਅਤੇ ਕ੍ਰਿਪਾ-ਨਿਧਾਨ! (ਤੁਸੀਂ ਸਾਡੇ ਉਤੇ) ਕ੍ਰਿਪਾ ਕਰੋ ॥੯੯॥
हूजै क्रिपानिधान क्रिपाला ॥९९॥
LINE 206
ਚਰਨਪਰੇਇਹਬਿਧਿਬਿਨਤੀਕਰਿ॥
(ਤੁਹਾਡੇ) ਚਰਨਾਂ ਵਿਚ ਪਏ ਹੋਏ (ਅਸੀਂ) ਇਸ ਤਰ੍ਹਾਂ ਬੇਨਤੀ ਕਰਦੇ ਹਾਂ
चरन परे इह बिधि बिनती करि ॥
LINE 207
ਤ੍ਰਾਹਿਤ੍ਰਾਹਿਰਾਖਹੁਹਮਧੁਰਧਰ॥
ਕਿ ਹੇ ਧੁਰ ਤੋਂ ਹੀ ਮਰਯਾਦਾ ਨੂੰ ਧਾਰਨ ਕਰ ਵਾਲੇ! ਸਾਨੂੰ ਬਚਾ ਲਵੋ, ਬਚਾ ਲਵੋ।
त्राहि त्राहि राखहु हम धुरधर ॥
LINE 208
ਕਹਕਹਹਸਾਬਚਨਸੁਨਕਾਲਾ॥
ਕਾਲ (ਉਨ੍ਹਾਂ ਦੇ) ਬੋਲ ਸੁਣ ਕੇ 'ਕਹ ਕਹ' ਕਰ ਕੇ ਹਸਣ ਲਗਾ
कह कह हसा बचन सुन काला ॥
LINE 209
ਭਗਤਜਾਨਕਰਭਯੋਕ੍ਰਿਪਾਲਾ੧੦੦॥॥
ਅਤੇ ਭਗਤ ਜਾਣ ਕੇ ਕ੍ਰਿਪਾਲੂ ਹੋ ਗਿਆ ॥੧੦੦॥
भगत जान कर भयो क्रिपाला ॥१००॥
LINE 210
ਰਛਰਛਕਰਿਸਬਦਉਚਾਰੋ॥
(ਮਹਾ ਕਾਲ ਨੇ ਅਗੋਂ) 'ਰਖਿਆ, ਰਖਿਆ' ਸ਼ਬਦਾਂ ਦਾ ਉਚਾਰਨ ਕੀਤਾ
रछ रछ करि सबद उचारो ॥
LINE 211
ਸਭਦੇਵਨਕਾਸੋਕਨਿਵਾਰੋ॥
ਅਤੇ ਸਾਰਿਆਂ ਦੇਵਤਿਆਂ ਦਾ ਦੁਖ ਦੂਰ ਕਰ ਦਿੱਤਾ।
सभ देवन का सोक निवारो ॥
LINE 212
ਨਿਜੁਭਗਤਨਕਹਲਿਯੋਉਬਾਰਾ॥
ਆਪਣੇ ਭਗਤਾਂ ਨੂੰ ਬਚਾ ਲਿਆ
निजु भगतन कह लियो उबारा ॥
LINE 213
ਦੁਸਟਨਕੇਸੰਗਕਰਿਯੋਅਖਾਰਾ੧੦੧॥॥
ਅਤੇ ਵੈਰੀਆਂ ਨਾਲ ਯੁੱਧ ਕੀਤਾ ॥੧੦੧॥
दुसटन के संग करियो अखारा ॥१०१॥
LINE 214
ਕਰਿਕਰਿਕੋਪਕਾਲਸ੍ਰੀਤਬਹੀ॥
ਤਦ ਹੀ ਸ੍ਰੀ ਕਾਲ ਕ੍ਰੋਧ ਕਰ ਕੇ
करि करि कोप काल स्री तब ही ॥
LINE 215
ਰਥਪਰਚੜਾਸਸਤ੍ਰਲੈਸਭਹੀ॥
ਅਤੇ ਸਾਰੇ ਸ਼ਸਤ੍ਰਾਂ ਨੂੰ ਧਾਰਨ ਕਰ ਕੇ ਰਥ ਉਤੇ ਚੜ੍ਹ ਪਿਆ।
रथ पर चड़ा ससत्र लै सभ ही ॥
LINE 216
ਸਕਲਸਤ੍ਰੁਅਨਕੇਛੈਕਾਰਨ॥
(ਅਜਿਹਾ ਕਰਨ ਦਾ ਉਸ ਦਾ ਮੂਲ ਮਨੋਰਥ ਸੀ) ਸਾਰਿਆਂ ਵੈਰੀਆਂ ਦਾ ਨਾਸ਼ ਕਰਨਾ
सकल सत्रुअन के छै कारन ॥
LINE 217
ਸਭਸੰਤਨਕੇਪ੍ਰਾਨਉਬਾਰਨ੧੦੨॥॥
ਅਤੇ ਸਾਰਿਆਂ ਸੰਤਾਂ ਦੇ ਪ੍ਰਾਣਾਂ ਦੀ ਰਖਿਆ ਕਰਨਾ ॥੧੦੨॥
सभ संतन के प्रान उबारन ॥१०२॥
LINE 218
ਪ੍ਰਾਨਔਰਪਾਨਿਪਧਨੁਰਾਜਾ॥
ਪ੍ਰਾਣਾਂ ਅਤੇ ਸ਼ੋਭਾ ਰੂਪ ਧਨ ਦਾ ਸੁਆਮੀ
प्रान और पानिप धनु राजा ॥
LINE 219
ਰਾਖਨਚੜਾਸੇਵਕਨਕਾਜਾ॥
ਸੇਵਕਾਂ ਦੀ ਰਖਿਆ ਲਈ ਚੜ੍ਹ ਪਿਆ।
राखन चड़ा सेवकन काजा ॥
LINE 220
ਜਾਕੀਧੁਜਾਬਿਖੈਰਾਜਿਤਅਸਿ॥
ਜਿਸ ਦੇ ਝੰਡੇ ਵਿਚ ਤਲਵਾਰ (ਦਾ ਚਿੰਨ੍ਹ) ਸ਼ੋਭ ਰਿਹਾ ਸੀ
जा की धुजा बिखै राजित असि ॥
LINE 221
ਨਿਰਖਿਸਤ੍ਰੁਜਿਹਹੋਤਬਿਮਨਬਸਿ੧੦੩॥॥
ਅਤੇ ਜਿਸ ਨੂੰ ਵੇਖ ਕੇ ਵੈਰੀ ਚਿੰਤਾ ਵਿਚ ਫਸ ਜਾਂਦੇ ਸਨ ॥੧੦੩॥
निरखि सत्रु जिह होत बिमन बसि ॥१०३॥
LINE 222
ਅਸਿਧੁਜਅਧਿਕਕੋਪਕਰਿਧਾਯੋ॥
ਅਸਿਧੁਜ (ਜਿਸ ਦੀ ਧੁਜਾ ਉਪਰ ਤਲਵਾਰ ਦਾ ਚਿੰਨ੍ਹ ਹੈ, ਭਾਵ-ਮਹਾ ਕਾਲ) ਬਹੁਤ ਕ੍ਰੋਧਵਾਨ ਹੋ ਕੇ ਚੜ੍ਹ ਪਿਆ
असिधुज अधिक कोप करि धायो ॥
LINE 223
ਬੈਰਿਬ੍ਰਿੰਦਦਲਪ੍ਰਗਟਖਪਾਯੋ॥
ਅਤੇ ਵੈਰੀ ਦਲਾਂ ਦੇ ਸਮੂਹ ਨੂੰ ਜ਼ਾਹਿਰਾ ਤੌਰ ਤੇ ਖਪਾ ਦਿੱਤਾ।
बैरि ब्रिंद दल प्रगट खपायो ॥
LINE 224
ਸਾਧੁਨਕੀਰਛਾਕਰਿਲੀਨੀ॥
(ਉਸ ਨੇ) ਸਾਧਾਂ ਦੀ ਰਖਿਆ ਕਰ ਲਈ
साधुन की रछा करि लीनी ॥
LINE 225
ਸਤ੍ਰੁਸੈਨਤਿਲਤਿਲਖੈਕੀਨੀ੧੦੪॥॥
ਅਤੇ ਵੈਰੀਆਂ ਦੀ ਸੈਨਾ ਨੂੰ ਤਿਲ ਤਿਲ ਕਰ ਕੇ ਨਸ਼ਟ ਕਰ ਦਿੱਤਾ ॥੧੦੪॥
सत्रु सैन तिल तिल खै कीनी ॥१०४॥
LINE 226
ਤਿਲਤਿਲਏਕਏਕਕਰਿਡਾਰਾ॥
(ਉਸ ਨੇ) ਇਕ ਇਕ ਨੂੰ ਤਿਲ ਤਿਲ ਜਿੰਨਾ ਕਰ ਦਿੱਤਾ
तिल तिल एक एक करि डारा ॥
LINE 227
ਗਜੀਰਥੀਬਾਜਿਯਨਬਿਦਾਰਾ॥
ਅਤੇ ਹਾਥੀਆਂ, ਘੋੜਿਆਂ ਅਤੇ ਰਥਾਂ ਵਾਲਿਆਂ ਨੂੰ ਨਸ਼ਟ ਕਰ ਦਿੱਤਾ।
गजी रथी बाजियन बिदारा ॥
LINE 228
ਤਿਹਤੇਅਮਿਤਅਸੁਰਉਠਿਧਏ॥
ਉਸ ਤੋਂ ਅਣਗਿਣਤ ਦੈਂਤ ਉੱਠ ਕੇ ਦੌੜ ਪਏ ਅਤੇ
तिह ते अमित असुर उठि धए ॥
LINE 229
ਘੇਰਤਮਹਾਕਾਲਕਹਭਏ੧੦੫॥॥
ਮਹਾਂਕਾਲ ਨੂੰ ਘੇਰ ਲਿਆ ॥੧੦੫॥
घेरत महाकाल कह भए ॥१०५॥
LINE 230
ਮਚਤਭਯੋਜਬਹੀਰਨਦਾਰੁਨ॥
ਜਦੋਂ ਭਿਆਨਕ ਯੁੱਧ ਸ਼ੁਰੂ ਹੋ ਗਿਆ
मचत भयो जब ही रन दारुन ॥
LINE 231
ਕਟਿਕਟਿਗਏਬਾਜਅਰੁਬਾਰੁਨ॥
ਤਾਂ ਹਾਥੀ ਅਤੇ ਘੋੜੇ ਕਟੇ ਜਾਣ ਲਗੇ।
कटि कटि गए बाज अरु बारुन ॥
LINE 232
ਜੰਬਕਗੀਧਮਾਸੁਲੈਗਏ॥
ਗਿਧਾਂ ਅਤੇ ਗਿਦੜ ਮਾਸ ਲੈ ਗਏ
जंबक गीध मासु लै गए ॥
LINE 233
ਰਨਤਜਿਸੁਭਟਨਭਾਜਤਭਏ੧੦੬॥॥
ਅਤੇ ਯੋਧੇ ਰਣ ਛਡ ਕੇ ਭਜ ਗਏ ॥੧੦੬॥
रन तजि सुभटन भाजत भए ॥१०६॥
LINE 234
ਸਸਤ੍ਰਸਾਜਕੋਪਾਤਬਕਾਲਾ॥
ਤਦ ਮਹਾ ਕਾਲ ਸ਼ਸਤ੍ਰ ਸੰਭਾਲ ਕੇ ਬਹੁਤ ਰੋਹ ਵਿਚ ਆ ਗਿਆ
ससत्र साज कोपा तब काला ॥
LINE 235
ਧਾਰਨਭਯੋਭੇਸਬਿਕਰਾਲਾ॥
ਅਤੇ ਭਿਆਨਕ ਭੇਸ ਧਾਰਨ ਕਰ ਲਿਆ।
धारन भयो भेस बिकराला ॥
LINE 236
ਬਾਨਅਨੇਕਕੋਪਕਰਿਛੋਰੇ॥
(ਉਸ ਨੇ) ਕ੍ਰੋਧਿਤ ਹੋ ਕੇ ਬਹੁਤ ਸਾਰੇ ਬਾਣ ਛਡੇ
बान अनेक कोप करि छोरे ॥
LINE 237
ਸਤ੍ਰੁਅਨੇਕਨਕੇਸਿਰਫੋਰੇ੧੦੭॥॥
ਅਤੇ ਅਨੇਕ ਵੈਰੀਆਂ ਦੇ ਸਿਰ ਫੋੜ ਦਿੱਤੇ ॥੧੦੭॥
सत्रु अनेकन के सिर फोरे ॥१०७॥
LINE 238
ਹਕਾਹਕੀਮਾਚਾਸੰਗ੍ਰਾਮਾ॥
ਖਿਚੋਤਾਣੀ ਨਾਲ ਯੁੱਧ ਹੋਣ ਲਗ ਗਿਆ।
हकाहकी माचा संग्रामा ॥
LINE 239
ਪਠੈਦਏਬਹੁਅਰਿਮ੍ਰਿਤੁਧਾਮਾ॥
(ਮਹਾ ਕਾਲ ਨੇ) ਬਹੁਤ ਸਾਰੇ ਵੈਰੀਆਂ ਨੂੰ ਯਮ-ਲੋਕ ਭੇਜ ਦਿੱਤਾ।
पठै दए बहु अरि म्रितु धामा ॥
LINE 240
ਬਾਜਖੁਰਨਭੂਆਕੁਲਭਈ॥
ਘੋੜਿਆਂ ਦੇ ਖੁਰਾਂ (ਦੇ ਵਜਣ ਨਾਲ) ਧਰਤੀ ਵਿਆਕੁਲ ਹੋ ਗਈ
बाज खुरन भू आकुल भई ॥
LINE 241
ਖਟਪਟਭੂਮਿਗਗਨਉਡਿਗਈ੧੦੮॥॥
ਅਤੇ ਭੂਮੀ ਦੇ ਛੇ ਪੜਦੇ (ਪਟ, ਪੁੜ) ਆਕਾਸ਼ ਵਿਚ (ਧੂੜ ਬਣ ਕੇ) ਉਡ ਗਏ ॥੧੦੮॥
खट पट भूमि गगन उडि गई ॥१०८॥
LINE 242
ਏਕੈਰਹਿਗਯੋਜਬੈਪਯਾਲਾ॥
ਜਦ ਕੇਵਲ ਇਕੋ ਪਾਤਾਲ ਰਹਿ ਗਿਆ
एकै रहि गयो जबै पयाला ॥
LINE 243
ਐਸਾਮਚਾਜੁਧਬਿਕਰਾਲਾ॥
ਤਾਂ ਅਜਿਹਾ ਭਿਆਨਕ ਯੁੱਧ ਮਚਿਆ
ऐसा मचा जुध बिकराला ॥
LINE 244
ਮਹਾਕਾਲਕੈਭਯੋਪ੍ਰਸੇਤਾ॥
ਕਿ ਮਹਾ ਕਾਲ ਨੂੰ ਪਸੀਨਾ ਆ ਗਿਆ।
महा काल कै भयो प्रसेता ॥
LINE 245
ਡਾਰਾਭੂਮਿਪੌਛਿਕਰਿਤੇਤਾ੧੦੯॥॥
(ਉਸ ਨੇ) ਉਹ ਸਾਰਾ ਪੂੰਝ ਕੇ ਧਰਤੀ ਉਤੇ ਸੁਟ ਦਿੱਤਾ ॥੧੦੯॥
डारा भूमि पौछि करि तेता ॥१०९॥
LINE 246
ਭਟਾਚਾਰਜਰੂਪਤਬਧਰਾ॥
(ਮਹਾ ਕਾਲ ਦੇ) ਮੁਖ ਦਾ ਜੋ ਪਸੀਨਾ ਧਰਤੀ ਉਤੇ ਡਿਗਿਆ,
भटाचारज रूप तब धरा ॥
LINE 247
ਬਦਨਪ੍ਰਸੇਤਧਰਨਿਜੋਪਰਾ॥
ਉਸ ਨੇ ਤਦ ਭਟਾਚਾਰਜ ਦਾ ਰੂਪ ਧਾਰਨ ਕਰ ਲਿਆ।
बदन प्रसेत धरनि जो परा ॥
LINE 248
ਢਾਢਿਸੈਨਢਾਢੀਬਪੁਲਯੋ॥
(ਫਿਰ) ਢਾਢਿ ਸੈਨ ਨੇ ਢਾਢੀ ਦਾ ਸ਼ਰੀਰ ('ਬਪੁ') ਧਾਰਨ ਕੀਤਾ
ढाढि सैन ढाढी बपु लयो ॥
LINE 249
ਕਰਖਾਬਾਰਉਚਾਰਤਭਯੋ੧੧੦॥॥
ਅਤੇ ਕਰਖਾ ਛੰਦ ਵਿਚ (ਮਹਾ ਕਾਲ ਦੇ ਯਸ਼ ਦੀ) ਵਾਰ ਉਚਾਰਨ ਲਗਾ ॥੧੧੦॥
करखा बार उचारत भयो ॥११०॥
LINE 250
ਜਿਹਅਰਿਕਾਲਕ੍ਰਿਪਾਨਪ੍ਰਹਾਰੈ॥
ਜਿਸ ਉਤੇ ਕਾਲ ਨੇ ਕ੍ਰਿਪਾਨ ਦਾ ਵਾਰ ਕੀਤਾ,
जिह अरि काल क्रिपान प्रहारै ॥
LINE 251
ਇਕਤੇਦੋਇਪੁਰਖਕੈਡਾਰੈ॥
(ਉਸ ਨੂੰ) ਇਕ ਤੋਂ ਦੋ ਪੁਰਸ਼ ਬਣਾ ਦਿੱਤਾ।
इक ते दोइ पुरख कै डारै ॥
LINE 252
ਦ੍ਵੈਮਨੁਖਨਪਰਕਰਤਪ੍ਰਹਾਰਾ॥
(ਫਿਰ ਉਨ੍ਹਾਂ) ਦੋ ਮਨੁੱਖਾਂ ਉਤੇ ਵਾਰ ਕਰਦਾ
द्वै मनुखन पर करत प्रहारा ॥
LINE 253
ਦ੍ਵੈਤੇਹੋਤਛਿਨਿਕਮੋਚਾਰਾ੧੧੧॥॥
ਅਤੇ ਛਿਣ ਭਰ ਵਿਚ ਦੋ ਤੋਂ ਚਾਰ ਹੋ ਜਾਂਦੇ ॥੧੧੧॥
द्वै ते होत छिनिक मो चारा ॥१११॥
LINE 254
ਬਹੁਰਿਕਾਲਕੀਨਾਘਮਸਾਨਾ॥
ਕਾਲ ਨੇ ਫਿਰ ਘਮਸਾਨ ਯੁੱਧ ਕੀਤਾ
बहुरि काल कीना घमसाना ॥
LINE 255
ਮਾਰਤਭਯੋਦੈਤਬਿਧਿਨਾਨਾ॥
ਅਤੇ ਅਨੇਕ ਤਰ੍ਹਾਂ ਨਾਲ ਦੈਂਤਾਂ ਨੂੰ ਮਾਰ ਦਿੱਤਾ।
मारत भयो दैत बिधि नाना ॥
LINE 256
ਅਧਿਕਪ੍ਰਸੇਤਧਰਨਿਪਰਪਰਿਯੋ॥
(ਜਦ ਮਹਾ ਕਾਲ ਦਾ) ਹੋਰ ਪਸੀਨਾ ਧਰਤੀ ਉਤੇ ਪਿਆ,
अधिक प्रसेत धरनि पर परियो ॥
LINE 257
ਭੂਮਸੈਨਤਾਤੇਬਪੁਧਰਿਯੋ੧੧੨॥॥
ਤਾਂ ਉਸ ਤੋਂ ਭੂਮ ਸੈਨ ਨੇ ਸ਼ਰੀਰ ਧਾਰਨ ਕੀਤਾ ॥੧੧੨॥
भूम सैन ता ते बपु धरियो ॥११२॥
LINE 258
ਕਾਢਿਕ੍ਰਿਪਾਨਧਸੌਹੁੰਕਾਰਾ॥
(ਉਹ) ਕ੍ਰਿਪਾਨ ਕਢ ਕੇ ਲਲਕਾਰਦਾ ਹੋਇਆ (ਵੈਰੀ ਸੈਨਾ ਵਿਚ) ਧਸ ਵੜਿਆ।
काढि क्रिपान धसौ हुंकारा ॥
LINE 259
ਤਿਨਤੇਅਮਿਤਗਨਨਤਨਧਾਰਾ॥
ਉਸ ਤੋਂ ਬੇਸ਼ੁਮਾਰ ਗਣਾਂ ਨੇ ਆਕਾਰ ਧਾਰਨ ਕੀਤੇ।
तिन ते अमित गनन तन धारा ॥
LINE 260
ਢੋਲਪਟਹਿਇਕਤਾਲਬਜਾਵੈ॥
ਕਈ ਇਕ ਢੋਲ, ਪੱਟਾ ਅਤੇ ਤਾਲ ਵਜਾਉਂਦੇ
ढोल पटहि इक ताल बजावै ॥
LINE 261
ਜੰਗਮੁਚੰਗਉਪੰਗਸੁਨਾਵੈ੧੧੩॥॥
ਅਤੇ ਚੰਗ, ਮੁਚੰਗ ਤੇ ਉਪੰਗ (ਆਦਿ ਵਾਜੇ ਵਜਾ ਕੇ) ਸੁਣਾਉਂਦੇ ॥੧੧੩॥
जंग मुचंग उपंग सुनावै ॥११३॥
LINE 262
ਗੋਮੁਖਝਾਝਰਤੂਰਅਪਾਰਾ॥
ਬੇਸ਼ੁਮਾਰ ਗੋਮੁਖ, ਝਾਂਝਰ, ਤੂਰ,
गोमुख झाझर तूर अपारा ॥
LINE 263
ਢੋਲਮ੍ਰਿਦੰਗਮੁਚੰਗਨਗਾਰਾ॥
ਢੋਲ, ਮ੍ਰਿਦੰਗ, ਮੁਚੰਗ, ਨਗਾਰੇ (ਆਦਿ ਵਜਣ ਲਗੇ)।
ढोल म्रिदंग मुचंग नगारा ॥
LINE 264
ਬਾਜਤਭੇਰਭਭਾਕਹਿਭੀਖਨ॥
ਭਿਆਨਕ ਭੇਰੀਆਂ 'ਭਭਾਕ ਭਭਾਕ' ਕਰ ਕੇ ਵਜਣ ਲਗੀਆਂ।
बाजत भेर भभाकहि भीखन ॥
LINE 265
ਕਸਿਧਨੁਤਜਤਸੁਭਟਸਰਤੀਛਨ੧੧੪॥॥
ਸੂਰਮੇ ਧਨੁਸ਼ਾਂ ਨੂੰ ਖਿਚ ਕੇ ਤੀਰ ਛਡਣ ਲਗੇ ॥੧੧੪॥
कसि धनु तजत सुभट सर तीछन ॥११४॥
LINE 266
ਭਰਿਗੇਕੁੰਡਤਹਾਸ੍ਰੋਨਤਤਨ॥
ਉਥੇ ਲਹੂ ਦੇ ਟੋਏ ਭਰ ਗਏ।
भरि गे कुंड तहा स्रोनत तन ॥
LINE 267
ਪ੍ਰਗਟੇਅਸੁਰਤਵਨਤੇਅਨਗਨ॥
ਉਨ੍ਹਾਂ ਵਿਚੋਂ ਅਣਗਿਣਤ ਦੈਂਤ ਪ੍ਰਗਟ ਹੋ ਗਏ।
प्रगटे असुर तवन ते अनगन ॥
LINE 268
ਮਾਰਿਮਾਰਿਮਿਲਿਕਰਤਪੁਕਾਰਾ॥
(ਉਹ) ਮਿਲ ਕੇ 'ਮਾਰੋ ਮਾਰੋ' ਪੁਕਾਰਨ ਲਗੇ।
मारि मारि मिलि करत पुकारा ॥
LINE 269
ਤਿਨਤੇਪ੍ਰਗਟਤਅਸੁਰਹਜਾਰਾ੧੧੫॥॥
ਉਨ੍ਹਾਂ ਤੋਂ ਹਜ਼ਾਰਾਂ ਦੈਂਤ ਪੈਦਾ ਹੋਣ ਲਗੇ ॥੧੧੫॥
तिन ते प्रगटत असुर हजारा ॥११५॥
LINE 270
ਤਿਨਹਿਕਾਲਜਬਧਰਨਿਗਿਰਾਵੈ॥
ਉਨ੍ਹਾਂ ਨੂੰ (ਮਾਰ ਕੇ) ਜਦ ਕਾਲ ਧਰਤੀ ਉਤੇ ਡਿਗਾਉਂਦਾ,
तिनहि काल जब धरनि गिरावै ॥
LINE 271
ਸ੍ਰੋਨਪੁਲਿਤਹ੍ਵੈਭੂਮਿਸੁਹਾਵੈ॥
ਤਾਂ ਲਹੂ ਨਾਲ ਭਿਜੀ ਭੂਮੀ ਸੁਸ਼ੋਭਿਤ ਹੋ ਜਾਂਦੀ।
स्रोन पुलित ह्वै भूमि सुहावै ॥
LINE 272
ਤਾਤੇਅਮਿਤਅਸੁਰਉਠਿਭਜਹੀ॥
ਉਨ੍ਹਾਂ ਤੋਂ ਬੇਸ਼ੁਮਾਰ ਦੈਂਤ ਉਠ ਕੇ ਭਜ ਪੈਂਦੇ
ता ते अमित असुर उठि भजही ॥
LINE 273
ਬਾਨਕ੍ਰਿਪਾਨਸੈਹਥੀਸਜਹੀ੧੧੬॥॥
ਅਤੇ ਬਾਣ, ਕ੍ਰਿਪਾਨਾਂ ਤੇ ਬਰਛੀਆਂ ਸਜਾ ਲੈਂਦੇ ॥੧੧੬॥
बान क्रिपान सैहथी सजही ॥११६॥
LINE 274
ਅਧਿਕਕੋਪਕਰਿਸਮੁਹਿਸਿਧਾਰੇ॥
ਉਹ ਬਹੁਤ ਕ੍ਰੋਧ ਕਰ ਕੇ ਸਾਹਮਣੇ ਆ ਡਟਦੇ।
अधिक कोप करि समुहि सिधारे ॥
LINE 275
ਸਭੈਕਾਲਛਿਨਇਕਮੋਮਾਰੇ॥
(ਉਨ੍ਹਾਂ) ਸਾਰਿਆਂ ਨੂੰ ਕਾਲ ਇਕ ਛਿਣ ਵਿਚ ਮਾਰ ਦਿੰਦਾ।
सभै काल छिन इक मो मारे ॥
LINE 276
ਤਿਨਤੇਸ੍ਰੋਨਤਪਰਾਸਬੂਹਾ॥
ਉਨ੍ਹਾਂ ਦਾ ਜੋ ਸਾਰਾ ਲਹੂ (ਧਰਤੀ ਉਤੇ) ਡਿਗਦਾ।
तिन ते स्रोनत परा सबूहा ॥
LINE 277
ਸਾਜਤਭਏਅਸੁਰਤਬਬਿਯੂਹਾ੧੧੭॥॥
ਤਦ (ਉਸ ਤੋਂ) ਦੈਂਤ ਸੈਨਾ ਸਜਾ ਲੈਂਦੇ ॥੧੧੭॥
साजत भए असुर तब बियूहा ॥११७॥
LINE 278
ਦਾਰੁਨਮਚਾਜੁਧਤਬਝਟਪਟ॥
ਤਦ ਝਟ ਪਟ ਭਿਅੰਕਰ ਯੁੱਧ ਸ਼ੁਰੂ ਹੋ ਗਿਆ।
दारुन मचा जुध तब झट पट ॥
LINE 279
ਉਡਿਗੇਬਾਜਖੂਰਨਭੂਖਟਪਟ॥
ਧਰਤੀ ਦੇ ਛੇ ਪੜਦੇ ਘੋੜਿਆਂ ਦੇ ਖੁਰਾਂ ਨਾਲ ਉਡ ਗਏ।
उडिगे बाज खूरन भू खट पट ॥
LINE 280
ਹ੍ਵੈਗੇਤੇਰਹਗਗਨਅਪਾਰਾ॥
(ਇਸ ਤਰ੍ਹਾਂ ਸੱਤ ਤੋਂ) ਤੇਰ੍ਹਾਂ ਆਕਾਸ਼ ਬਣ ਗਏ
ह्वै गे तेरह गगन अपारा ॥
LINE 281
ਏਕੈਰਹਿਗਯੋਤਹਾਪਤਾਰਾ੧੧੮॥॥
ਅਤੇ ਉਥੇ (ਬਸ) ਇਕੋ ਪਾਤਾਲ ਰਹਿ ਗਿਆ ॥੧੧੮॥
एकै रहि गयो तहा पतारा ॥११८॥
LINE 282
ਭਟਾਚਾਰਜਇਤੈਜਸੁਗਾਵੈ॥
ਇਧਰ ਭਟਾਚਾਰਜ (ਮਹਾ ਕਾਲ ਦਾ) ਯਸ਼ ਗਾ ਰਿਹਾ ਸੀ
भटाचारज इतै जसु गावै ॥
LINE 283
ਢਾਢਿਸੈਨਕਰਖਾਹੁਸੁਨਾਵੈ॥
ਅਤੇ ਢਾਢਿ ਸੈਨ ਕਰਖਾ (ਛੰਦ) ਸੁਣਾ ਰਿਹਾ ਸੀ।
ढाढि सैन करखाहु सुनावै ॥
LINE 284
ਤਿਮਿਤਿਮਿਕਾਲਹਿਬਢੈਗੁਮਾਨਾ॥
ਤਿਵੇਂ ਤਿਵੇਂ ਕਾਲ ਦਾ ਗੁਮਾਨ ਵਧਦਾ ਜਾ ਰਿਹਾ ਸੀ
तिमि तिमि कालहि बढै गुमाना ॥
LINE 285
ਚਹਿਚਹਿਹਨੇਦੁਬਹਿਯਾਨਾਨਾ੧੧੯॥॥
ਅਤੇ ਚਾਹ ਚਾਹ ਕੇ (ਮਨ ਪਸੰਦ ਅਨੁਸਾਰ) ਅਨੇਕ ਤਰ੍ਹਾਂ ਦੇ 'ਦੁਬਹਿਯਾ' (ਦੋਹਾਂ ਬਾਂਹਵਾਂ ਨਾਲ ਹਥਿਆਰ ਚਲਾਉਣ ਵਾਲੇ) (ਵੈਰੀਆਂ ਨੂੰ) ਮਾਰ ਰਿਹਾ ਸੀ ॥੧੧੯॥
चहि चहि हने दुबहिया नाना ॥११९॥
LINE 286
ਤਿਨਤੇਮੇਦਮਾਸਜੋਪਰਹੀ॥
ਉਨ੍ਹਾਂ (ਦੈਂਤਾਂ) ਦਾ ਜੋ ਮਾਸ ਅਤੇ ਮਿਝ (ਧਰਤੀ ਉਤੇ) ਪੈਂਦੀ ਸੀ,
तिन ते मेद मास जो पर ही ॥
LINE 287
ਰਥੀਗਜੀਬਾਜੀਤਨਧਰਹੀ॥
(ਉਹ) ਰਥਵਾਨਾਂ, ਹਾਥੀਆਂ ਅਤੇ ਘੋੜਿਆ ਦੇ ਸਵਾਰਾਂ ਦਾ ਰੂਪ ਧਾਰਨ ਕਰ ਰਹੀ ਸੀ।
रथी गजी बाजी तन धर ही ॥
LINE 288
ਕੇਤਿਕਭਏਅਸੁਰਬਿਕਰਾਰਾ॥
(ਉਥੇ) ਕਿਤਨੇ ਭਿਆਨਕ ਦੈਂਤ ਪੈਦਾ ਹੋਏ,
केतिक भए असुर बिकरारा ॥
LINE 289
ਤਿਨਕੇਬਰਨਨਕਰੌਸਿਧਾਰਾ੧੨੦॥॥
(ਹੁਣ) ਉਨ੍ਹਾਂ ਦਾ ਚੰਗੀ ਤਰ੍ਹਾਂ ਵਰਣਨ ਕਰਦਾ ਹਾਂ ॥੧੨੦॥
तिन के बरनन करौ सिधारा ॥१२०॥
LINE 290
ਏਕੈਚਰਨਆਖਿਏਕੈਜਿਨਿ॥
ਜਿਨ੍ਹਾਂ ਦੀ ਇਕ ਅੱਖ ਅਤੇ ਇਕ ਹੀ ਚਰਨ ਸੀ
एकै चरन आखि एकै जिनि ॥
LINE 291
ਭੁਜਾਅਮਿਤਸਹਸਦ੍ਵੈਕੈਤਿਨ॥
ਅਤੇ ਉਨ੍ਹਾਂ ਦੀਆਂ ਦੋ ਦੋ ਹਜ਼ਾਰ (ਭਾਵ) ਅਮਿਤ ਭੁਜਾਵਾਂ ਸਨ।
भुजा अमित सहस द्वै कै तिन ॥
LINE 292
ਪਾਚਪਾਚਸੈਭੁਜਕੇਘਨੇ॥
ਬਹੁਤਿਆਂ ਦੀਆਂ ਪੰਜ ਪੰਜ ਸੈ ਭੁਜਾਵਾਂ ਸਨ
पाच पाच सै भुज के घने ॥
LINE 293
ਸਸਤ੍ਰਅਸਤ੍ਰਹਾਥਨਮੈਬਨੇ੧੨੧॥॥
ਅਤੇ (ਉਨ੍ਹਾਂ ਨੇ) ਹੱਥਾਂ ਵਿਚ ਅਸਤ੍ਰ ਸ਼ਸਤ੍ਰ ਧਾਰਨ ਕੀਤੇ ਹੋਏ ਸਨ ॥੧੨੧॥
ससत्र असत्र हाथन मै बने ॥१२१॥
LINE 294
ਏਕਚਰਨਏਕੈਕੀਨਾਸਾ॥
(ਕਈਆਂ ਦੀ) ਇਕ ਨਾਸ, ਇਕ ਪੈਰ
एक चरन एकै की नासा ॥
LINE 295
ਏਕਏਕਭੁਜਭ੍ਰਮਤਅਕਾਸਾ॥
ਅਤੇ ਇਕ ਬਾਂਹ ਸੀ ਅਤੇ ਆਕਾਸ਼ ਵਿਚ ਭ੍ਰਮਣ ਕਰ ਰਹੇ ਸਨ।
एक एक भुज भ्रमत अकासा ॥
LINE 296
ਅਰਧਮੂੰਡਮੁੰਡਿਤਕੇਤੇਸਿਰ॥
ਕਈਆਂ ਦੇ ਅੱਧੇ ਅਤੇ ਕਈਆਂ ਦੇ ਸਾਰੇ ਸਿਰ ਮੁੰਨੇ ਹੋਏ ਸਨ।
अरध मूंड मुंडित केते सिर ॥
LINE 297
ਕੇਸਨਧਰੇਕਿਤਕਧਾਏਫਿਰਿ੧੨੨॥॥
ਕਿਤਨਿਆਂ ਨੇ ਕੇਸ ਧਰੇ ਹੋਏ ਸਨ ਅਤੇ (ਆਕਾਸ਼ ਵਿਚ) ਭਜੀ ਫਿਰਦੇ ਸਨ ॥੧੨੨॥
केसन धरे कितक धाए फिरि ॥१२२॥
LINE 298
ਏਕਏਕਮਦਕੋਸਰਪੀਯੈ॥
(ਉਨ੍ਹਾਂ ਵਿਚੋਂ) ਇਕ ਇਕ ਸ਼ਰਾਬ ਦਾ ਸਰੋਵਰ ਪੀਣ ਵਾਲੇ
एक एक मद को सर पीयै ॥
LINE 299
ਮਾਨਵਖਾਇਜਗਤਕੇਜੀਯੈ॥
ਅਤੇ ਜਗਤ ਵਿਚ ਮਨੁੱਖਾਂ ਨੂੰ ਖਾ ਕੇ ਜੀਉਂਦੇ ਰਹਿਣ ਵਾਲੇ ਸਨ।
मानव खाइ जगत के जीयै ॥
LINE 300
ਦਸਸਹੰਸਭਾਗਕੇਭਰਿਘਟ॥
(ਉਹ) ਦੈਂਤ ਭੰਗ ਦੇ ਦਸ ਹਜ਼ਾਰ ਘੜੇ
दस सहंस भाग के भरि घट ॥
LINE 301
ਪੀਪੀਭਿਰਤਅਸੁਰਰਨਚਟਪਟ੧੨੩॥॥
ਪੀ ਪੀ ਕੇ ਝਟ ਪਟ ਯੁੱਧ ਵਿਚ ਆ ਭਿੜਦੇ ਸਨ ॥੧੨੩॥
पी पी भिरत असुर रन चट पट ॥१२३॥
GURBANI.WORLD