ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 548
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਦੇਖਿਬ੍ਰਿਲਾਪਤਬੈਦਿਜਪਾਰਥਤਉਨਸਮੈਅਤਿਓਜਜਨਾਯੋ॥
ਤਦ ਬ੍ਰਾਹਮਣ ਦਾ ਵਿਰਲਾਪ ਵੇਖ ਕੇ (ਅਰਥਾਤ ਸੁਣ ਕੇ) ਅਰਜਨ ਨੇ ਉਸ ਵੇਲੇ (ਆਪਣਾ) ਬਹੁਤ ਤੇਜ ਜਣਾਇਆ।
Then Arjuna was filled with anger, looking at his lamentation and suffering
देखि ब्रिलाप तबै दिज पारथ तउन समै अति ओज जनायो ॥
LINE 03
ਰਾਖਿਹੋਹਉਨਹਿਰਾਖੇਗਏਤਬਲਜਤਹ੍ਵੈਜਰਬੋਜੀਅਆਯੋ॥
(ਹੁਣ ਮੈਂ ਤੇਰੇ ਪੁੱਤਰ ਦੀ) ਰਖਿਆ ਕਰਾਂਗਾ, (ਪਰ ਮੋਇਆ ਹੋਇਆ ਹੀ ਪੈਦਾ ਹੋਣ ਕਾਰਨ ਅਰਜਨ ਬੱਚੇ ਦੀ) ਰਖਿਆ ਨਾ ਕਰ ਸਕਿਆ। ਤਦ ਲਜਿਤ ਹੋ ਕੇ (ਉਸ ਦਾ) ਮਨ ਸੜਨ (ਮਰਨ) ਤੇ ਆ ਗਿਆ।
He, thinking this, that he could not protect him, became shy and began to think of burning himself to death
राखि हो हउ नहि राखे गए तब लजत ह्वै जरबो जीअ आयो ॥
LINE 04
ਸ੍ਰੀਬ੍ਰਿਜਨਾਥਤਬੈਤਿਹਪੈਚਲਿਆਵਤਭਯੋਹਠਤੇਸਮਝਾਯੋ॥
ਉਦੋਂ ਸ੍ਰੀ ਕ੍ਰਿਸ਼ਨ ਚਲ ਕੇ ਉਸ ਕੋਲ ਆ ਗਏ ਅਤੇ (ਅਰਜਨ ਨੂੰ) ਹਠ (ਨੂੰ ਛਡਣ) ਲਈ ਸਮਝਾਇਆ।
स्री ब्रिजनाथ तबै तिह पै चलि आवत भयो हठ ते समझायो ॥
LINE 05
ਤਾਹੀਕਉਲੈਸੰਗਿਆਪਿਅਰੂੜਤਹ੍ਵੈਰਥਪੈਤਿਨਓਰਿਸਿਧਾਯੋ੨੪੬੬॥॥
ਉਸ ਨੂੰ ਨਾਲ ਲੈ ਕੇ ਰਥ ਉਤੇ ਸਵਾਰ ਹੋ ਕੇ ਉਨ੍ਹਾਂ (ਬਾਲਕਾਂ) ਵਲ ਚਲ ਪਏ ॥੨੪੬੬॥
At that time, Krishna reached there and making him understand, he mounted on the chariot and he started taking him alongwith him.2466.
ताही कउ लै संगि आपि अरूड़त ह्वै रथ पै तिन ओरि सिधायो ॥२४६६॥
LINE 06
ਗਯੋਹਰਿਜੀਚਲਕੈਤਿਹਠਾਅੰਧਿਆਰਘਨੋਜਿਹਦ੍ਰਿਸਟਿਨਆਵੈ॥
ਸ੍ਰੀ ਕ੍ਰਿਸ਼ਨ ਚਲ ਕੇ ਉਸ ਸਥਾਨ ਤੇ ਪਹੁੰਚੇ ਜਿਥੇ ਬਹੁਤ ਹਨੇਰਾ ਸੀ ਅਤੇ (ਕੁਝ ਵੀ) ਨਜ਼ਰ ਨਹੀਂ ਸੀ ਆਉਂਦਾ।
गयो हरि जी चल कै तिह ठा अंधिआर घनो जिह द्रिसटि न आवै ॥
LINE 07
ਦ੍ਵਾਦਸਸੂਰਚੜੈਤਿਹਠਾਤੁਸਭੈਤਿਨਕੀਗਤਿਹ੍ਵੈਤਮਜਾਵੈ॥
ਉਸ ਥਾਂ ਉਤੇ ਬਾਰ੍ਹਾਂ ਸੂਰਜ ਚੜ੍ਹੇ ਹਨ, ਪਰ ਉਨ੍ਹਾਂ ਦੀ ਗਤਿ (ਰੌਸ਼ਨੀ) ਹਨੇਰਾ ਹੀ ਬਣ ਜਾਂਦੀ ਹੈ।
On going, Krishna reached a place, where there was such a pitch dark, that if twelve suns would rise and then that darkness could have ended
द्वादस सूर चड़ै तिह ठा तु सभै तिन की गति ह्वै तम जावै ॥
LINE 08
ਪਾਰਥਤਾਹੀਚੜਿਯੋਰਥਪੈਡਰਪਾਤਿਭਯੋਪ੍ਰਭਯੌਸਮਝਾਵੈ॥
ਅਰਜਨ ਵੀ ਉਸੇ ਰਥ ਉਤੇ ਚੜ੍ਹਿਆ ਸੀ ਅਤੇ ਡਰਦਾ ਸੀ। ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਇਸ ਤਰ੍ਹਾਂ ਸਮਝਾਇਆ।
Explaining to the frightened Arjuna, Krishna said, “Do not be anxious
पारथ ताही चड़ियो रथ पै डरपाति भयो प्रभ यौ समझावै ॥
LINE 09
ਚਿੰਤਕਰੋਨਸੁਦਰਸਨਿਚਕ੍ਰਦਿਪੈਜਦਹੀਹਰਿਮਾਰਗੁਪਾਵੈ੨੪੬੭॥॥
(ਹੇ ਅਰਜਨ!) ਚਿੰਤਾ ਨਾ ਕਰ, ਸੁਦਰਸ਼ਨ ਚੱਕਰ ਜਦ ਪ੍ਰਕਾਸ਼ਿਤ ਹੁੰਦਾ ਹੈ, ਤਾਂ ਸ੍ਰੀ ਕ੍ਰਿਸ਼ਨ ਮਾਰਗ ਲਭ ਲੈਂਦਾ ਹੈ ॥੨੪੬੭॥
We shall be able to see the path in the light of the discus.”2467.
चिंत करो न सुदरसनि चक्र दिपै जद ही हरि मारगु पावै ॥२४६७॥
GURBANI.WORLD