ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 451
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਤਿਆਗਿਦਯੋਰਨਤ੍ਰਾਸਬਢਾਯੋ॥
(ਸਭ ਨੇ) ਡਰ ਵਧਾ ਕੇ ਰਣ-ਭੂਮੀ ਨੂੰ ਛਡ ਦਿੱਤਾ ਹੈ।
They abandoned the war and become fearful
तिआगि दयो रन त्रास बढायो ॥
LINE 03
ਕਿਨਹੂੰਨਤਿਹਸੋਜੁਧੁਮਚਾਯੋ॥
ਕਿਸੇ ਨੇ ਵੀ ਉਸ ਨਾਲ ਯੁੱਧ ਨਹੀਂ ਮਚਾਇਆ ਹੈ।
None of them went forward to fight with the king
किनहूं न तिह सो जुधु मचायो ॥
LINE 04
ਚਿਤਿਸਬਹੂੰਇਹਭਾਤਿਬਿਚਾਰਿਓ॥
ਸਭ ਨੇ ਚਿਤ ਵਿਚ ਇਸ ਤਰ੍ਹਾਂ ਵਿਚਾਰਿਆ ਹੈ
चिति सब हूं इह भाति बिचारिओ ॥
LINE 05
ਇਹਨਹੀਮਰੈਕਿਸੀਤੇਮਾਰਿਓ੧੫੪੯॥॥
ਕਿ ਇਹ ਕਿਸੇ ਦੇ ਮਾਰਿਆਂ ਨਹੀਂ ਮਰੇਗਾ ॥੧੫੪੯॥
All of them thought that this king would not be killed by anyone.1549.
इह नही मरै किसी ते मारिओ ॥१५४९॥
LINE 06
ਤਬਬ੍ਰਹਮੇਹਰਿਨਿਕਟਉਚਾਰਿਓ॥
ਜਦ ਸਾਰੀ ਸੈਨਾ ਰਾਜੇ ਨੇ ਮਾਰ ਦਿੱਤੀ
Then Brahma seeing all the army of Krishna having died,
तब ब्रहमे हरि निकट उचारिओ ॥
LINE 07
ਜਬਸਗਲੋਦਲਨ੍ਰਿਪਤਿਸੰਘਾਰਿਓ॥
ਤਦ ਬ੍ਰਹਮਾ ਨੇ ਕ੍ਰਿਸ਼ਨ ਦੇ ਨੇੜੇ ਹੋ ਕੇ ਕਿਹਾ,
He said to Krishna having died, he said to Krishna,
जब सगलो दल न्रिपति संघारिओ ॥
LINE 08
ਜਬਲਗਿਇਹਤੇਤਾਕਰਿਮੋਹੈ॥
ਜਦ ਤਕ ਇਸ (ਖੜਗ ਸਿੰਘ) ਦੇ ਹੱਥ ਵਿਚ 'ਤੇਤਾ' (ਅਰਥਾਤ ਰਖਿਆ ਲਈ ਮੰਦਰਿਆ ਹੋਇਆ ਤਾਵੀਜ਼) ਹੈ,
“Till the time, he has the charmed amulet in his hand,
जब लगि इह तेता करि मो है ॥
LINE 09
ਤਬਲਗੁਬਜ੍ਰਸੂਲਧਰਿਕੋਹੈ੧੫੫੦॥॥
ਤਦ ਤਕ ਵਜ੍ਰ-ਧਰ (ਇੰਦਰ) ਅਤੇ ਤ੍ਰਿਸ਼ੂਲਧਾਰੀ (ਸ਼ਿਵ) ਕੌਣ ਹਨ? (ਅਰਥਾਤ ਕੁਝ ਵੀ ਨਹੀਂ ਹਨ) ॥੧੫੫੦॥
The vajra and trident are insignificant before him.1550.
तब लगु बज्र सूल धरि को है ॥१५५०॥
LINE 10
ਤਾਤੇਇਹੈਕਾਜਅਬਕੀਜੈ॥
ਇਸ ਲਈ ਹੁਣ ਇਹੋ ਕੰਮ ਕਰੋ
ता ते इहै काज अब कीजै ॥
LINE 11
ਭਿਛਕਿਹੋਇਮਾਗਿਸੋਲੀਜੈ॥
ਕਿ ਭਿਖਾਰੀ ਬਣ ਕੇ (ਉਸ ਕੋਲੋਂ) ਇਹ (ਤਾਵੀਜ਼) ਮੰਗ ਲਵੋ।
“Therefore now becoming a beggar, beg this from him
भिछकि होइ मागि सो लीजै ॥
LINE 12
ਮੁਕਟਰਾਮਤੇਜੋਇਹਪਾਯੋ॥
ਇਸ ਨੇ ਜੋ ਮੁਕਟ ਰਾਮ ਤੋਂ ਪ੍ਰਾਪਤ ਕੀਤਾ ਹੈ,
मुकट राम ते जो इह पायो ॥
LINE 13
ਸੋਇੰਦ੍ਰਾਦਿਕਹਾਥਿਨਆਯੋ੧੫੫੧॥॥
ਉਹ ਇੰਦਰ ਆਦਿਕ ਦੇ ਹੱਥ ਵੀ ਨਹੀਂ ਲਗਾ ॥੧੫੫੧॥
The crown that he has obtained from Ram, it could not be obtained by Indra etc.1551.
सो इंद्रादिक हाथि न आयो ॥१५५१॥
LINE 14
ਜਬਤੇਤਾਇਹਕਰਤੇਲੀਜੈ॥
ਜਦੋਂ ਉਸ ਦੇ ਹੱਥ ਵਿਚੋਂ 'ਤੇਤਾ' ਲੈ ਲਵੋਗੇ,
जब तेता इह कर ते लीजै ॥
LINE 15
ਤਬਯਾਕੋਬਧਛਿਨਮਹਿਕੀਜੈ॥
ਤਾਂ ਉਸ ਦਾ ਛਿਣ ਵਿਚ ਬਧ ਕਰ ਸਕੋਗੇ।
“When you will take away the amulet from his hand, you will then be able to kill him in an instant
तब या को बध छिन महि कीजै ॥
LINE 16
ਜਿਹਉਪਾਇਕਰਿਤੇਪਰਹਰੈ॥
ਜਿਸ ਕਿਸੇ ਉਪਾ ਨਾਲ (ਉਸ ਦੇ) ਹੱਥੋਂ ('ਤੇਤਾ') ਦੂਰ ਹੋਣਾ ਚਾਹੀਦਾ ਹੈ,
जिह उपाइ करि ते परहरै ॥
LINE 17
ਤਉਕਦਾਚਨ੍ਰਿਪਮਰੈਤੋਮਰੈ੧੫੫੨॥॥
ਤਾਂ ਹੀ ਸ਼ਾਇਦ ਰਾਜਾ ਮਰੇ ਤਾਂ ਮਰੇ ॥੧੫੫੨॥
If he abandons it from his hand through any method, then he can be killed at any time.”1552.
तउ कदाच न्रिप मरै तो मरै ॥१५५२॥
LINE 18
ਯੋਸੁਨਿਹਰਿਦਿਜਬੇਖਬਨਾਯੋ॥
ਇਹ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਬਣਾਇਆ
यो सुनि हरि दिज बेख बनायो ॥
LINE 19
ਮਾਗਨਤਿਹਪੈਹਰਿਬਿਧਿਆਯੋ॥
ਅਤੇ ਸ੍ਰੀ ਕ੍ਰਿਸ਼ਨ ਅਤੇ ਬ੍ਰਹਮਾ ਉਸ ਕੋਲੋਂ ('ਤੇਤਾ') ਮੰਗਣ ਲਈ ਆਏ।
Hearing this, Krishna and Brahma put on the garb of a Brahmin and went to beg the amulet from him
मागन तिह पै हरि बिधि आयो ॥
LINE 20
ਤਬਇਹਸ੍ਯਾਮਬ੍ਰਹਮਲਖਿਲੀਨੋ॥
ਤਦ ਉਸ ਨੇ ਕ੍ਰਿਸ਼ਨ ਅਤੇ ਬ੍ਰਹਮਾ ਨੂੰ ਪਛਾਣ ਲਿਆ।
तब इह स्याम ब्रहम लखि लीनो ॥
LINE 21
ਸ੍ਯਾਮਕਹੈਇਮਉਤਰਦੀਨੋ੧੫੫੩॥॥
(ਕਵੀ) ਸ਼ਿਆਮ ਕਹਿੰਦੇ ਹਨ, (ਰਾਜੇ ਨੇ ਉਨ੍ਹਾਂ ਨੂੰ) ਇਸ ਤਰ੍ਹਾਂ ਦਾ ਉੱਤਰ ਦਿੱਤਾ ॥੧੫੫੩॥
Then on begging, he recognised Krishna and Brahma and according to the poet he said,1553
स्याम कहै इम उतर दीनो ॥१५५३॥
GURBANI.WORLD