ਪਉੜੀ ੧੧
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੧
पउड़ी ११
LINE 02
ਇਕਕਵਾਉਪਸਾਉਕਰਿਓਅੰਕਾਰੁਸੁਣਾਇਆ।
ਇਕ (ਵਾਹਿਗੁਰੂ) ਨੇ ਵਾਕ ਤੋਂ ਪਸਾਰਾ ਕਰ ਕੇ 'ਓਅੰਕਾਰ' (ਸ਼ਬਦ) ਸੁਣਾਯਾ।
From one resonance the Oankar-Braham created the whole universe.
इक कवाउ पसाउ करि ओअंकारु सुणाइआ ।
LINE 03
ਓਅੰਕਾਰਿਅਕਾਰਲਖਬ੍ਰਹਮੰਡਬਣਾਇਆ।
(ਫੇਰ) ਓਅੰਕਾਰ ਤੋਂ ਅਕਾਰ ਲੱਖਾਂ ਬਣਾ ਕੇ ਬ੍ਰਹਿਮੰਡ ਸਜਾਇਆ।
The very Oankar assumed the form of millions of universes.
ओअंकारि अकार लख ब्रहमंड बणाइआ ।
LINE 04
ਪੰਜਿਤਤੁਉਤਪਤਿਲਖਤ੍ਰੈਲੋਅਸੁਹਾਇਆ।
ਪੰਜ ਤੱਤਾਂ ਥੋਂ ਲੱਖਾਂ ਦੀ ਉਤਪਤੀ ਕੀਤੀ, ਤਿੰਨ ਲੋਕ (ਅਕਾਸ਼ ਪਾਤਲਾਦਿ ਸਾਰਾ ਬ੍ਰਹਿਮੰਡ) ਸਜਾ ਦਿੱਤਾ (ਭਾਵ ਬ੍ਰਹਮੰਡ ਵਿਚ, ਹਰੇਕ ਦੇ ਰਹਿਣ ਦੇ ਲੇਖੇ ਇਕ ਵੰਡ ਕਰ ਦਿਤੀ)।
Five elements were created, myriads of productions were made and all the three worlds were adorned.
पंजि ततु उतपति लख त्रै लोअ सुहाइआ ।
LINE 05
ਜਲਿਥਲਿਗਿਰਿਤਰਵਰਸਫਲਦਰੀਆਵਚਲਾਇਆ।
(ਹਰੇਕ ਲੋਕ ਵਿਚ) ਜਲ (ਸਮੁੰਦਰ), ਥਲ (ਧਰਤੀ) ਪਹਾੜ, ਨਦੀਆਂ, ਫਲਾਂ ਵਾਲੇ ਬ੍ਰਿੱਛ ਆਦਿ ਜਾਰੀ ਕੀਤੇ।
He created water, earth, mountains, trees and made the holy rivers flow.
जलि थलि गिरि तरवर सफल दरीआव चलाइआ ।
LINE 06
ਲਖਦਰੀਆਉਸਮਾਉਕਰਿਤਿਲਤੁਲਨਤੁਲਾਇਆ।
(ਜੇਕਰ) ਲਖਾਂ ਦਰਿਆਵਾਂ ਦਾ ਤੋਲ ਕਰੀਏ ਤਦ ਉਸ ਦਾ ਇਕ ਤਿਲ ਬੀ ਤੋਲਿਆ ਨਹੀਂ ਜਾ ਸਕਦਾ (ਯਥਾ:- “ਕੀਤਾ ਪਸਾਉ ਏਕੋ ਕਵਾਉ॥ ਤਿਸਤੇ ਹੋਏ ਲਖ ਦਰੀਆਉ”॥ ਇੱਥੇ 'ਦਰਿਆਉ ਤੋਂ ਭਾਵ ਵਿਖੇ ਬ੍ਰਹਮਾਦਿ ਦੇਵਤੇ ਅਰਥ ਕਰਦੇ ਹਨ)।
He created great oceans that subsume in them myriads of rivers.
लख दरीआउ समाउ करि तिल तुल न तुलाइआ ।
LINE 07
ਕੁਦਰਤਿਇਕਅਤੋਲਵੀਲੇਖਾਨਲਿਖਾਇਆ।
(ਜਦ ਦਰਯਾ ਨਹੀਂ ਤੁਲ ਸਕਦੇ ਤਦ) ਉਸਦੀ (ਸਾਰੀ) ਰਚਨਾ (ਕਿੰਨੀ) ਅਤੋਲ ਹੈ, ਲੇਖਾ ਨਹੀਂ ਲਿਖਿਆ ਜਾਂਦਾ।
A fraction of their grandeur cannot be explained. Only nature is infinite whose expanse cannot be counted.
कुदरति इक अतोलवी लेखा न लिखाइआ ।
LINE 08
ਕੁਦਰਤਿਕੀਮਨਜਾਣੀਐਕਾਦਰੁਕਿਨਿਪਾਇਆ੧੧।।
ਜਦ ਰਚਨਾ ਦਾ ਹੀ ਅੰਤ ਨਹੀਂ ਤਾਂ (ਕਾਦਰ=) ਰਚਨਹਾਰੇ ਦਾ (ਅੰਤ) ਕੌਣ ਪਾ ਸਕਦਾ ਹੈ?
When nature is unknowable how could its creator be known?
कुदरति कीम न जाणीऐ कादरु किनि पाइआ ।११।
GURBANI.WORLD