ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1347
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸਰਬਸਿੰਘਰਾਜਾਇਕਸੋਹੈ॥
ਸਰਬ ਸਿੰਘ ਨਾਂ ਦਾ ਇਕ ਰਾਜਾ ਸੁਸ਼ੋਭਿਤ ਸੀ।
सरब सिंघ राजा इक सोहै ॥
LINE 03
ਸਰਬਸਿੰਧੁਪੁਰਗੜਜਿਹਕੋਹੈ॥
ਜਿੱਥੇ ਸਰਬ ਸਿੰਧ ਪੁਰ ਨਾਂ ਦਾ ਜੋ ਗੜ੍ਹ ਹੈ।
सरब सिंधु पुर गड़ जिह को है ॥
LINE 04
ਸ੍ਰੀਦਲਥੰਭੁਸੁਜਾਨਪੁਤ੍ਰਤਿਹ॥
ਉਸ ਦਾ ਦਲ ਥੰਭੁ ਨਾਂ ਦਾ ਇਕ ਸੂਝਵਾਨ ਪੁੱਤਰ ਸੀ,
स्री दल थंभु सुजान पुत्र तिह ॥
LINE 05
ਸੁੰਦਰਅਵਰਨਭਯੋਤੁਲਿਜਿਹ੧॥॥
ਜਿਸ ਵਰਗਾ ਕੋਈ ਹੋਰ ਸੁੰਦਰ ਨਹੀਂ ਸੀ ॥੧॥
सुंदर अवर न भयो तुलि जिह ॥१॥
LINE 06
ਦੁਸਟਸਿੰਘਤਾਕੌਭ੍ਰਾਤਾਭਨਿ॥
ਦੁਸਟ ਸਿੰਘ ਉਸ ਦਾ ਭਰਾ ਸੀ,
दुसट सिंघ ता कौ भ्राता भनि ॥
LINE 07
ਦੁਤਿਯਚੰਦ੍ਰਜਾਨਾਸਭਲੋਗਨ॥
ਜਿਸ ਨੂੰ ਸਾਰੇ ਲੋਕ ਦੂਜਾ ਚੰਦ੍ਰਮਾ ਸਮਝਦੇ ਸਨ।
दुतिय चंद्र जाना सभ लोगन ॥
LINE 08
ਰੂਪਵਾਨਗੁਨਵਾਨਭਨਿਜੈ॥
ਉਹ ਰੂਪਵਾਨ ਅਤੇ ਗੁਣਵਾਨ ਦਸਿਆ ਜਾਂਦਾ ਸੀ।
रूपवान गुनवान भनिजै ॥
LINE 09
ਕਵਨਸੁਘਰਸਮਤਾਹਿਕਹਿਜੈ੨॥॥
ਉਸ ਵਰਗਾ ਸੁਘੜ ਹੋਰ ਕਿਸ ਨੂੰ ਕਿਹਾ ਜਾ ਸਕਦਾ ਸੀ ॥੨॥
कवन सुघर सम ताहि कहिजै ॥२॥
LINE 10
ਸ੍ਰੀਸੁਜੁਲਫਦੇਸਾਹਦੁਲਾਰੀ॥
(ਉਥੇ) ਸੁਜ਼ੁਲਫ਼ ਦੇ (ਦੇਈ) ਨਾਂ ਦੀ ਸ਼ਾਹ ਦੀ ਪੁੱਤਰੀ (ਰਹਿੰਦੀ ਸੀ)
स्री सुजुलफ दे साह दुलारी ॥
LINE 11
ਜਿਹਸਮਾਨਨਹਿਦੇਵਕੁਮਾਰੀ॥
ਜਿਸ ਵਰਗੀ ਕੋਈ ਦੇਵ ਇਸਤਰੀ ਵੀ ਨਹੀਂ ਸੀ।
जिह समान नहि देव कुमारी ॥
LINE 12
ਰਾਜਕੁਅਰਿਨਿਰਖਾਤਿਹਜਬਹੀ॥
ਜਦੋਂ ਉਸ ਨੇ ਰਾਜ ਕੁਮਾਰ ਨੂੰ ਵੇਖਿਆ,
राज कुअरि निरखा तिह जब ही ॥
LINE 13
ਲਗਗੀਲਗਨਨਿਗੌਡੀਤਬਹੀ੩॥॥
ਤਦੋਂ ਹੀ (ਉਸ ਨੂੰ) ਭੈੜੀ ਲਗਨ ਲਗ ਗਈ ॥੩॥
लगगी लगन निगौडी तब ही ॥३॥
LINE 14
ਹਿਤੂਜਾਨਿਸਹਚਰੀਬੁਲਾਈ॥
(ਉਸ ਨੇ ਇਕ) ਹਿਤੈਸ਼ਣ ਸਖੀ ਨੂੰ ਬੁਲਾਇਆ
हितू जानि सहचरी बुलाई ॥
LINE 15
ਭੇਦਭਾਖਿਤਿਹਠੌਰਪਠਾਈ॥
ਅਤੇ ਸਾਰਾ ਭੇਦ ਦਸ ਕੇ ਉਸ ਦੀ ਥਾਂ ਵਲ ਭੇਜ ਦਿੱਤਾ।
भेद भाखि तिह ठौर पठाई ॥
LINE 16
ਰਾਜਕੁਅਰਤਿਹਹਾਥਨਆਯੋ॥
ਪਰ ਰਾਜ ਕੁਮਾਰ ਉਸ ਦੇ ਕਾਬੂ ਨਾ ਆਇਆ।
राज कुअर तिह हाथ न आयो ॥
LINE 17
ਇਹਬਿਧਿਉਹਿਇਹਆਨਿਸੁਨਾਯੋ੪॥॥
ਇਸ ਤਰ੍ਹਾਂ ਉਸ ਨੇ ਸ਼ਾਹ ਦੀ ਪੁੱਤਰੀ ਨੂੰ ਆ ਕੇ ਦਸ ਦਿੱਤਾ ॥੪॥
इह बिधि उहि इह आनि सुनायो ॥४॥
LINE 18
ਸਾਹੁਸੁਤਾਬਹੁਜਤਨਥਕੀਕਰਿ॥
ਸ਼ਾਹ ਦੀ ਪੁੱਤਰੀ ਬਹੁਤ ਯਤਨ ਕਰ ਕੇ ਥਕ ਗਈ,
साहु सुता बहु जतन थकी करि ॥
LINE 19
ਗਯੋਨਮੀਤਕੈਸੇਹੂੰਤਿਹਘਰ॥
ਪਰ ਰਾਜ ਕੁਮਾਰ ਕਿਸੇ ਤਰ੍ਹਾਂ ਵੀ ਉਸ ਦੇ ਘਰ ਨਾ ਗਿਆ।
गयो न मीत कैसेहूं तिह घर ॥
LINE 20
ਬੀਰਹਾਕਿਇਕਤਹਾਪਠਾਯੋ॥
ਉਸ ਨੇ (ਬਵੰਜਾ ਬੀਰਾਂ ਵਿਚੋਂ) ਇਕ ਬੀਰ ਨੂੰ ਬੁਲਾ ਕੇ ਉਥੇ ਭੇਜਿਆ।
बीर हाकि इक तहा पठायो ॥
LINE 21
ਸੋਤਸੇਜਤੇਗਹਿਪਟਕਾਯੋ੫॥॥
(ਉਸ ਨੇ) ਸੇਜ ਉਤੇ ਸੁਤੇ ਹੋਏ (ਰਾਜ ਕੁਮਾਰ) ਨੂੰ ਪਕੜ ਕੇ ਪਟਕਾ ਮਾਰਿਆ ॥੫॥
सोत सेज ते गहि पटकायो ॥५॥
LINE 22
ਟੰਗਰੀਭੂਤਕਬੈਗਹਿਲੇਈ॥
ਕਦੇ ਭੂਤ (ਬੀਰ) ਉਸ ਦੀ ਟੰਗ ਫੜ ਲੈਂਦਾ
टंगरी भूत कबै गहि लेई ॥
LINE 23
ਕਬਹੂੰਡਾਰਿਸੇਜਪਰਦੇਈ॥
ਅਤੇ ਕਦੇ ਸੇਜ ਉਤੇ ਸੁਟ ਦਿੰਦਾ।
कबहूं डारि सेज पर देई ॥
LINE 24
ਅਧਿਕਤ੍ਰਾਸਦੇਤਾਹਿਪਛਾਰਾ॥
ਉਸ ਨੂੰ ਬਹੁਤ ਭੈ ਭੀਤ ਕਰ ਕੇ ਪਛਾੜਿਆ
अधिक त्रास दे ताहि पछारा ॥
LINE 25
ਉਹਿਡਰਿਜਿਯਤੇਮਾਰਿਨਡਾਰਾ੬॥॥
ਅਤੇ ਉਸ (ਸ਼ਾਹ ਦੀ ਪੁੱਤਰੀ) ਦੇ ਡਰ ਕਰ ਕੇ ਜਾਨੋ ਨਾ ਮਾਰਿਆ ॥੬॥
उहि डरि जिय ते मारि न डारा ॥६॥
LINE 26
ਰੈਨਿਸਿਗਰਤਿਹਸੋਨਨਦਿਯੋ॥
ਸਾਰੀ ਰਾਤ ਉਸ ਨੂੰ ਸੌਣ ਨਾ ਦਿੱਤਾ
रैनि सिगर तिह सोन न दियो ॥
LINE 27
ਨ੍ਰਿਪਸੁਤਕਹਤ੍ਰਾਸਿਤਬਹੁਕਿਯੋ॥
ਅਤੇ ਰਾਜ ਕੁਮਾਰ ਨੂੰ ਬਹੁਤ ਡਰਾਇਆ।
न्रिप सुत कह त्रासित बहु कियो ॥
LINE 28
ਚਲੀਖਬਰਿਰਾਜਾਪ੍ਰਤਿਆਈ॥
(ਇਸ ਸਭ ਦੀ) ਖ਼ਬਰ ਰਾਜੇ ਪਾਸ ਵੀ ਪਹੁੰਚ ਗਈ।
चली खबरि राजा प्रति आई ॥
LINE 29
ਭੂਤਨਾਸਕਰਲਏਬੁਲਾਈ੭॥॥
ਰਾਜੇ ਨੇ ਭੂਤ (ਦੇ ਪ੍ਰਭਾਵ ਨੂੰ) ਨਸ਼ਟ ਕਰਨ ਵਾਲੇ ਨੂੰ ਬੁਲਾ ਲਿਆ ॥੭॥
भूत नास कर लए बुलाई ॥७॥
LINE 30
ਭੂਤਹਤਾਇਕਮੰਤ੍ਰਉਚਾਰੈ॥
ਭੂਤ ਨੂੰ ਖ਼ਤਮ ਕਰਨ ਵਾਲਾ ਇਕ ਮੰਤਰ ਉਚਾਰਦਾ ਸੀ,
भूत हता इक मंत्र उचारै ॥
LINE 31
ਬੀਸਮੰਤ੍ਰਪੜਿਬੀਰਪੁਕਾਰੈ॥
ਤਾਂ 'ਬੀਰ' ਵੀਹ ਮੰਤਰ ਪੜ੍ਹ ਦਿੰਦਾ ਸੀ।
बीस मंत्र पड़ि बीर पुकारै ॥
LINE 32
ਕਿਸਹੂੰਪਕਰਿਚੀਰਿਕਰਿਦੇਈ॥
ਉਸ ਕਿਸੇ ਨੂੰ ਪਕੜ ਕੇ ਚੀਰ ਦਿੰਦਾ ਸੀ
किसहूं पकरि चीरि करि देई ॥
LINE 33
ਕਾਹੂੰਪਕਰਿਰਾਨਤਰਲੇਈ੮॥॥
ਅਤੇ ਕਿਸੇ ਨੂੰ ਪਕੜ ਕੇ ਪੱਟ ਹੇਠਾਂ ਦਬ ਲੈਂਦਾ ਸੀ ॥੮॥
काहूं पकरि रान तर लेई ॥८॥
LINE 34
ਜਬਸਭਸਕਲਮੰਤ੍ਰਕਰਿਹਾਰੇ॥
ਜਦ ਸਭ ਸਾਰੇ ਮੰਤਰ ਕਰ ਕੇ ਹਾਰ ਗਏ,
जब सभ सकल मंत्र करि हारे ॥
LINE 35
ਤਬਇਹਬਿਧਿਤਨਬੀਰਪੁਕਾਰੇ॥
ਤਦ ਉਨ੍ਹਾਂ ਪ੍ਰਤਿ 'ਬੀਰ' ਇਸ ਤਰ੍ਹਾਂ ਬੋਲਿਆ,
तब इह बिधि तन बीर पुकारे ॥
LINE 36
ਜੇਗੁਰਮੋਰਇਹਾਚਲਿਆਵੈ॥
ਜੇ ਮੇਰਾ ਗੁਰੂ ਇਥੇ ਚਲ ਕੇ ਆਵੇ,
जे गुर मोर इहा चलि आवै ॥
LINE 37
ਰਾਜਕੁਅਰਤਬਹੀਸੁਖਪਾਵੈ੯॥॥
ਤਦ ਹੀ ਰਾਜ ਕੁਮਾਰ ਸੁਖ ਪ੍ਰਾਪਤ ਕਰੇਗਾ ॥੯॥
राज कुअर तब ही सुख पावै ॥९॥
LINE 38
ਸੁਨਤਬਚਨਰਾਜਾਪਗਪਰੇ॥
ਇਹ ਬਚਨ ਸੁਣ ਕੇ ਰਾਜਾ ਪੈਰੀਂ ਪੈ ਗਿਆ
सुनत बचन राजा पग परे ॥
LINE 39
ਬਹੁਉਸਤਤਿਕਰਿਬਚਨਉਚਰੇ॥
ਅਤੇ (ਬੀਰ ਦੀ) ਬਹੁਤ ਉਸਤਤ ਕਰ ਕੇ ਕਹਿਣ ਲਗਾ,
बहु उसतति करि बचन उचरे ॥
LINE 40
ਕਹਾਤੋਰਗੁਰਮੋਹਿਬਤੈਯੈ॥
ਤੁਹਾਡਾ ਗੁਰੂ ਕਿਥੇ ਹੈ, ਮੈਨੂੰ ਦਸੋ।
कहा तोर गुर मोहि बतैयै ॥
LINE 41
ਜਿਹਤਿਹਭਾਤਿਤਾਹਿਹ੍ਯਾਂਲ੍ਯੈਯੈ੧੦॥॥
ਜਿਵੇਂ ਕਿਵੇਂ ਉਸ ਨੂੰ ਇਥੇ ਲੈ ਕੇ ਆਈਏ ॥੧੦॥
जिह तिह भाति ताहि ह्यां ल्यैयै ॥१०॥
LINE 42
ਜਵਨਪੁਰਖਕਾਨਾਮਬਤਾਯੋ॥
(ਬੀਰ ਨੇ) ਜਿਸ ਪੁਰਸ਼ ਦਾ ਨਾਂ ਦਸਿਆ,
जवन पुरख का नाम बतायो ॥
LINE 43
ਨਾਰਿਤਿਸੀਕਾਭੇਸਬਨਾਯੋ॥
ਰਾਜ ਕੁਮਾਰੀ ਨੇ ਉਸੇ ਦਾ ਭੇਸ ਬਣਾ ਲਿਆ।
नारि तिसी का भेस बनायो ॥
LINE 44
ਨ੍ਰਿਪਹਿਠੌਰਭਾਖਤਭਯੋਜਹਾ॥
(ਬੀਰ ਨੇ) ਰਾਜੇ ਨੂੰ ਜਿਥੇ (ਉਸ ਦਾ ਠਿਕਾਣਾ) ਦਸਿਆ ਸੀ,
न्रिपहि ठौर भाखत भयो जहा ॥
LINE 45
ਬੈਠੀਜਾਹਿਚੰਚਲਾਤਹਾ੧੧॥॥
(ਉਹ) ਇਸਤਰੀ ਉਥੇ ਜਾ ਬੈਠੀ ॥੧੧॥
बैठी जाहि चंचला तहा ॥११॥
LINE 46
ਬਚਨਸੁਨਤਤਹਭੂਪਸਿਧਾਰਿਯੋ॥
ਗੱਲ ਸੁਣ ਕੇ ਰਾਜਾ ਉਥੇ ਗਿਆ
बचन सुनत तह भूप सिधारियो ॥
LINE 47
ਤਿਹੀਰੂਪਤਰਪੁਰਖਨਿਹਾਰਿਯੋ॥
ਅਤੇ ਉਸ ਸਰੂਪ ਵਾਲਾ ਪੁਰਸ਼ ਵੇਖਿਆ।
तिही रूप तर पुरख निहारियो ॥
LINE 48
ਜਿਹਤਿਹਬਿਧਤਾਕੌਬਿਰਮਾਯੋ॥
ਜਿਵੇਂ ਕਿਵੇਂ ਉਸ ਨੂੰ ਸਮਝਾਇਆ
जिह तिह बिध ता कौ बिरमायो ॥
LINE 49
ਅਪੁਨੇਧਾਮਤਾਹਿਲੈਆਯੋ੧੨॥॥
ਅਤੇ ਉਸ ਨੂੰ ਆਪਣੇ ਘਰ ਲੈ ਆਇਆ ॥੧੨॥
अपुने धाम ताहि लै आयो ॥१२॥
LINE 50
ਰਾਜਕੁਅਰਤਾਕਹਦਰਸਾਯੋ॥
ਉਸ ਨੂੰ ਰਾਜ ਕੁਮਾਰ ਵਿਖਾਇਆ
राज कुअर ता कह दरसायो ॥
LINE 51
ਬਚਨਤਾਹਿਇਹਭਾਤਿਸੁਨਾਯੋ॥
ਅਤੇ ਉਸ ਨੂੰ (ਇਸਤਰੀ ਨੇ ਵੇਖ ਕੇ) ਇਸ ਤਰ੍ਹਾਂ ਗੱਲ ਕਹੀ,
बचन ताहि इह भाति सुनायो ॥
LINE 52
ਯੌਇਹਤ੍ਰਿਯਪਤਿਬ੍ਰਤਾਬਰੈ॥
ਜੇ ਇਹ (ਕਿਸੇ) ਪਤਿਬ੍ਰਤਾ ਇਸਤਰੀ ਨਾਲ ਵਿਆਹ ਕਰੇ,
यौ इह त्रिय पतिब्रता बरै ॥
LINE 53
ਤਊਬਚੈਯਹਯੌਨਉਬਰੈ੧੩॥॥
ਤਾਂ ਹੀ ਇਹ ਬਚੇਗਾ, ਉਂਜ (ਇਸ ਦਾ) ਉੱਧਾਰ ਨਹੀਂ ਹੋ ਸਕੇਗਾ ॥੧੩॥
तऊ बचै यह यौ न उबरै ॥१३॥
LINE 54
ਕਰਤਕਰਤਬਹੁਬਚਨਬਤਾਯੋ॥
ਬਹੁਤ ਗੱਲਾਂ ਕਰਦਿਆਂ ਕਰਦਿਆਂ (ਇਸਤਰੀ ਨੇ)
करत करत बहु बचन बतायो ॥
LINE 55
ਸਾਹੁਸੁਤਾਕੇਨਾਮੁਜਤਾਯੋ॥
ਸ਼ਾਹ ਦੀ ਧੀ ਦਾ ਨਾਂ ਦਸਿਆ।
साहु सुता के नामु जतायो ॥
LINE 56
ਸੋਪਤਿਬ੍ਰਤਾਤਾਹਿਬਿਵਾਵਹੁ॥
ਉਹ ਪਤਿਬ੍ਰਤਾ ਹੈ, ਉਸ (ਰਾਜ ਕੁਮਾਰ) ਦਾ ਵਿਆਹ ਕਰੋ
सो पतिब्रता ताहि बिवावहु ॥
LINE 57
ਜੌਨ੍ਰਿਪਸੁਤਹਿਜਿਯਾਯੋਚਾਹਹੁ੧੪॥॥
ਜੇ ਤੁਸੀਂ ਰਾਜੇ ਦੇ ਪੁੱਤਰ ਨੂੰ ਜੀਵਾਉਣਾ ਚਾਹੁੰਦੇ ਹੋ ॥੧੪॥
जौ न्रिप सुतहि जियायो चाहहु ॥१४॥
LINE 58
ਜੌਯਹਤਾਹਿਬ੍ਯਾਹਿਲ੍ਯਾਵੈ॥
ਜੇ ਇਹ ਉਸ ਨੂੰ ਵਿਆਹ ਲਿਆਵੇ
जौ यह ताहि ब्याहि ल्यावै ॥
LINE 59
ਰੈਨਿਦਿਵਸਤਾਸੋਲਪਟਾਵੈ॥
ਅਤੇ ਰਾਤ ਦਿਨ ਉਸ ਨਾਲ ਲਿਪਟਿਆ ਰਹੇ,
रैनि दिवस ता सो लपटावै ॥
LINE 60
ਅਵਰਨਾਰਿਕੇਨਿਕਟਨਜਾਇ॥
ਹੋਰ ਕਿਸੇ ਇਸਤਰੀ ਦੇ ਨੇੜੇ ਨਾ ਜਾਵੇ,
अवर नारि के निकट न जाइ ॥
LINE 61
ਤਬਯਹਜਿਯੈਕੁਅਰਸੁਭਕਾਇ੧੫॥॥
ਤਦ ਹੀ ਇਹ ਸ਼ੁਭ ਕਾਇਆ ਵਾਲਾ ਰਾਜ ਕੁਮਾਰ ਜੀਉਂਦਾ ਰਹਿ ਸਕੇਗਾ ॥੧੫॥
तब यह जियै कुअर सुभ काइ ॥१५॥
LINE 62
ਯਹੈਕਾਰਰਾਜਾਤੁਮਕੀਜੈ॥
ਹੇ ਰਾਜਨ! ਤੁਸੀਂ ਇਹੀ ਕਾਰਜ ਕਰੋ
यहै कार राजा तुम कीजै ॥
LINE 63
ਅਬਹੀਹਮਹਿਬਿਦਾਕਰਿਦੀਜੈ॥
ਅਤੇ ਮੈਨੂੰ ਹੁਣੇ ਵਿਦਾ ਕਰ ਦਿਓ।
अब ही हमहि बिदा करि दीजै ॥
LINE 64
ਲੈਆਗ੍ਯਾਤਿਹਆਸ੍ਰਮਗਈ॥
ਉਹ (ਇਸਤਰੀ) ਆਗਿਆ ਲੈ ਕੇ ਆਸ਼੍ਰਮ ਵਿਚ ਗਈ
लै आग्या तिह आस्रम गई ॥
LINE 65
ਧਾਰਤਭੇਸਨਾਰਿਕਾਭਈ੧੬॥॥
ਅਤੇ ਇਸਤਰੀ ਦਾ ਭੇਸ ਧਾਰ ਲਿਆ ॥੧੬॥
धारत भेस नारि का भई ॥१६॥
LINE 66
ਰਾਜਸਾਜਬ੍ਯਾਹਕੌਬਨਾਯੋ॥
ਰਾਜੇ ਨੇ ਵਿਆਹ ਦਾ ਸਾਜ ਬਣਾਇਆ
राज साज ब्याह कौ बनायो ॥
LINE 67
ਸਾਹਸੁਤਾਹਿਤਪੂਤਪਠਾਯੋ॥
ਅਤੇ (ਆਪਣੇ) ਪੁੱਤਰ ਨੂੰ ਸ਼ਾਹ ਦੀ ਪੁੱਤਰੀ (ਨਾਲ ਵਿਆਹ ਕਰਨ) ਲਈ ਭੇਜਿਆ।
साह सुता हित पूत पठायो ॥
LINE 68
ਜਬਹੀਬ੍ਯਾਹਤਵਨਸੌਭਯੋ॥
ਜਦੋਂ ਹੀ (ਉਸ ਦਾ) ਉਸ ਨਾਲ ਵਿਆਹ ਹੋਇਆ,
जब ही ब्याह तवन सौ भयो ॥
LINE 69
ਤਬਹੀਤਾਹਿਭੂਤਤਜਿਗਯੋ੧੭॥॥
ਤਦੋਂ ਹੀ ਉਸ ਨੂੰ ਭੂਤ ਛਡ ਗਿਆ ॥੧੭॥
तब ही ताहि भूत तजि गयो ॥१७॥
LINE 70
ਰਾਜਕੁਅਰਇਹਛਲਸੌਪਾਯੋ॥
(ਉਸ ਸ਼ਾਹ ਦੀ ਪੁੱਤਰੀ ਨੇ) ਇਸ ਛਲ ਨਾਲ ਰਾਜ ਕੁਮਾਰ ਨੂੰ ਪ੍ਰਾਪਤ ਕੀਤਾ
राज कुअर इह छल सौ पायो ॥
LINE 71
ਭੇਦਅਭੇਦਨਕਿਸੀਬਤਾਯੋ॥
ਅਤੇ ਭੇਦ ਅਭੇਦ ਕਿਸੇ ਨੂੰ ਨਾ ਦਸਿਆ।
भेद अभेद न किसी बतायो ॥
LINE 72
ਚੰਚਲਾਨਕੇਚਰਿਤਅਪਾਰਾ॥
ਇਸਤਰੀਆਂ ਦੇ ਚਰਿਤ੍ਰ ਅਪਾਰ ਹਨ,
चंचलान के चरित अपारा ॥
LINE 73
ਚਕ੍ਰਿਤਰਹਾਕਰਿਕਰਿਕਰਤਾਰਾ੧੮॥॥
(ਜਿਨ੍ਹਾਂ ਨੂੰ) ਸਿਰਜ ਸਿਰਜ ਕੇ ਵਿਧਾਤਾ ਵੀ ਹੈਰਾਨ ਹੋ ਰਿਹਾ ਹੈ ॥੧੮॥
चक्रित रहा करि करि करतारा ॥१८॥
LINE 74
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪਚਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ੩੯੫੭੦੩੩ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੫॥੭੦੩੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ पचानवो चरित्र समापतम सतु सुभम सतु ॥३९५॥७०३३॥अफजूं॥
GURBANI.WORLD