LINE 01
ਚੌਪਈ॥
ਚੌਪਈ:
चौपई ॥
LINE 02
ਏਕਚਰਿਤ੍ਰਸੈਨਰਾਜਾਬਰ॥
ਚਰਿਤ੍ਰ ਸੈਨਾ ਨਾਂ ਦਾ ਇਕ ਚੰਗਾ ਰਾਜਾ ਸੀ।
एक चरित्र सैन राजा बर ॥
LINE 03
ਨਾਰਿਚਰਿਤ੍ਰਮਤੀਤਾਕੇਘਰ॥
ਉਸ ਦੇ ਘਰ ਚਰਿਤ੍ਰ ਮਤੀ ਨਾਂ ਦੀ ਰਾਣੀ ਸੀ।
नारि चरित्र मती ता के घर ॥
LINE 04
ਵਤੀਚਰਿਤ੍ਰਾਤਾਕੀਨਗਰੀ॥
ਉਸ ਦੀ ਚਰਿਤ੍ਰਾਵਤੀ ਨਗਰੀ ਸੀ
वती चरित्रा ता की नगरी ॥
LINE 05
ਤਿਹੂੰਭਵਨਕੇਬੀਚਉਜਗਰੀ੧॥॥
ਜੋ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ ॥੧॥
तिहूं भवन के बीच उजगरी ॥१॥
LINE 06
ਗੋਪੀਰਾਇਸਾਹਸੁਤਇਕਤਹ॥
ਉਥੇ ਗੋਪੀ ਰਾਇ ਸ਼ਾਹ ਦਾ ਇਕ ਪੁੱਤਰ ਸੀ
गोपी राइ साह सुत इक तह ॥
LINE 07
ਜਿਹਸਮਸੁੰਦਰਦੁਤਿਯਨਜਗਮਹ॥
ਜਿਸ ਵਰਗਾ ਸੁੰਦਰ ਜਗਤ ਵਿਚ ਹੋਰ ਕੋਈ ਨਹੀਂ ਸੀ।
जिह सम सुंदर दुतिय न जग मह ॥
LINE 08
ਤਿਹਚਰਿਤ੍ਰਦੇਨੈਨਨਿਹਾਰਿਯੋ॥
ਉਸ ਨੂੰ ਚਰਿਤ੍ਰ ਦੇ (ਦੇਈ) ਨੇ ਅੱਖਾਂ ਨਾਲ ਵੇਖਿਆ
तिह चरित्र दे नैन निहारियो ॥
LINE 09
ਅੰਗਅੰਗਤਿਹਮਦਨਪ੍ਰਜਾਰਿਯੋ੨॥॥
ਤਾਂ ਕਾਮ ਦੇਵ ਨੇ ਉਸ ਦਾ ਅੰਗ ਅੰਗ ਸਾੜ ਦਿੱਤਾ ॥੨॥
अंग अंग तिह मदन प्रजारियो ॥२॥
LINE 10
ਜਿਹਤਿਹਬਿਧਿਤਿਹਲਯੋਬੁਲਾਇ॥
ਜਿਵੇਂ ਕਿਵੇਂ ਉਸ ਨੂੰ ਬੁਲਾ ਲਿਆ
जिह तिह बिधि तिह लयो बुलाइ ॥
LINE 11
ਉਠਤਲਯੋਛਤਿਯਾਸੌਲਾਇ॥
ਅਤੇ ਉਠ ਕੇ ਛਾਤੀ ਨਾਲ ਲਗਾ ਲਿਆ।
उठत लयो छतिया सौ लाइ ॥
LINE 12
ਕਾਮਕੇਲਕੀਨੋਰੁਚਿਠਾਨੀ॥
ਉਸ ਨਾਲ ਰੁਚੀ ਪੂਰਵਕ ਕਾਮ-ਕੇਲਿ ਕੀਤੀ
काम केल कीनो रुचि ठानी ॥
LINE 13
ਕੇਲਕਰਤਸਭਰੈਨਿਬਿਹਾਨੀ੩॥॥
ਅਤੇ ਰਤੀ-ਕ੍ਰੀੜਾ ਕਰਦਿਆਂ ਸਾਰੀ ਰਾਤ ਬੀਤ ਗਈ ॥੩॥
केल करत सभ रैनि बिहानी ॥३॥
LINE 14
ਪੋਸਤਭਾਗਅਫੀਮਮੰਗਾਈ॥
ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਲਈ
पोसत भाग अफीम मंगाई ॥
LINE 15
ਏਕਸੇਜਚੜਿਦੁਹੂੰਚੜਾਈ॥
ਅਤੇ ਇਕੋ ਸੇਜ ਉਪਰ ਬੈਠ ਕੇ ਦੋਹਾਂ ਨੇ ਚੜ੍ਹਾ ਲਈ।
एक सेज चड़ि दुहूं चड़ाई ॥
LINE 16
ਭਾਤਿਅਨਿਕਤਨਕਿਯੇਬਿਲਾਸਾ॥
ਮਾਤਾ ਪਿਤਾ ਦਾ ਡਰ ਮਨ ਵਿਚੋਂ (ਕਢ ਕੇ)
भाति अनिक तन किये बिलासा ॥
LINE 17
ਮਾਤਪਿਤਾਕੋਮਨਨਤ੍ਰਾਸਾ੪॥॥
ਅਨੇਕ ਤਰ੍ਹਾਂ ਨਾਲ ਭੋਗ ਵਿਲਾਸ ਕੀਤਾ ॥੪॥
मात पिता को मन न त्रासा ॥४॥
LINE 18
ਤਬਲਗਿਆਇਗਯੋਤਾਕੌਪਤਿ॥
ਤਦ ਤਕ ਉਸ ਦਾ ਪਤੀ ਆ ਗਿਆ।
तब लगि आइ गयो ता कौ पति ॥
LINE 19
ਡਾਰਿਦਯੋਸੇਜਾਤਰਉਪਪਤਿ॥
(ਇਸਤਰੀ ਨੇ) ਉਪ-ਪਤੀ (ਭਾਵ ਯਾਰ) ਨੂੰ ਸੇਜ ਹੇਠਾਂ ਲੰਬਾ ਪਾ ਦਿੱਤਾ।
डारि दयो सेजा तर उप पति ॥
LINE 20
ਦੁਪਟਾਡਾਰਿਦਯੋਤਿਹਮੁਖਪਰ॥
ਉਸ ਦੇ ਮੂੰਹ ਉਤੇ ਦੁਪੱਟਾ ਪਾ ਦਿੱਤਾ,
दुपटा डारि दयो तिह मुख पर ॥
LINE 21
ਜਾਨ੍ਯੋਜਾਇਨਤਾਤੇਤ੍ਰਿਯਨਰ੫॥॥
(ਜਿਸ ਕਰ ਕੇ ਇਹ) ਜਾਣਿਆ ਨਹੀਂ ਸੀ ਜਾ ਸਕਦਾ (ਕਿ ਉਹ) ਇਸਤਰੀ ਹੈ ਜਾਂ ਮਰਦ ॥੫॥
जान्यो जाइ न ता ते त्रिय नर ॥५॥
LINE 22
ਸੋਵਤਕਵਨਸੇਜਪਰਤੋਰੀ॥
(ਰਾਜੇ ਨੇ ਆ ਕੇ ਪੁਛਿਆ) ਤੇਰੀ ਸੇਜ ਉਤੇ ਕੌਣ ਸੌਂ ਰਿਹਾ ਹੈ।
सोवत कवन सेज पर तोरी ॥
LINE 23
ਭਾਖੀਨਾਥਮਾਤਹੈਮੋਰੀ॥
(ਇਸਤਰੀ ਨੇ) ਕਿਹਾ, ਹੇ ਨਾਥ! ਮੇਰੀ ਮਾਤਾ ਹੈ।
भाखी नाथ मात है मोरी ॥
LINE 24
ਹਮਪਹਿਤੋਨਹਿਜਾਤਜਗਾਈ॥
ਮੇਰੇ ਕੋਲੋਂ (ਇਸ ਨੂੰ) ਜਗਾਇਆ ਨਹੀਂ ਜਾ ਸਕਦਾ
हम पहि तो नहि जात जगाई ॥
LINE 25
ਤੁਮੈਕਹਤਹੌਬਾਧਿਢਿਠਾਈ੬॥॥
ਮੈਂ ਤੁਹਾਨੂੰ ਪੂਰੀ ਢੀਠਤਾਈ ਨਾਲ ਕਹਿ ਰਹੀ ਹਾਂ ॥੬॥
तुमै कहत हौ बाधि ढिठाई ॥६॥
LINE 26
ਦ੍ਵੈਕਘਰੀਤੁਮਅਨਤਸਿਧਾਵਹੁ॥
ਤੁਸੀਂ ਦੋ ਕੁ ਘੜੀਆਂ ਕਿਤੇ ਹੋਰ ਬਿਤਾਓ।
द्वैक घरी तुम अनत सिधावहु ॥
LINE 27
ਇਹਉਠਿਗਏਬਹੁਰਿਹ੍ਯਾਂਆਵਹੁ॥
ਜਦੋਂ ਇਹ ਉਠ ਜਾਏਗੀ ਤਾਂ ਫਿਰ ਇਥੇ ਆ ਜਾਣਾ।
इह उठि गए बहुरि ह्यां आवहु ॥
LINE 28
ਜਬਜਾਗੈਤੇਅਧਿਕਰਿਸੈਹੈ॥
ਜਦ ਜਾਗੇਗੀ ਤਾਂ ਬਹੁਤ ਗੁੱਸੇ ਵਿਚ ਹੋਵੇਗੀ।
जब जागै ते अधिक रिसैहै ॥
LINE 29
ਹਮਤੁਮਲਖਿਇਕਤ੍ਰਚੁਪਹ੍ਵੈਹੈ੭॥॥
ਮੈਨੂੰ ਅਤੇ ਤੈਨੂੰ ਇਕੱਠਿਆਂ ਵੇਖ ਕੇ ਚੁਪ ਹੋ ਜਾਵੇਗੀ ॥੭॥
हम तुम लखि इकत्र चुप ह्वैहै ॥७॥
LINE 30
ਤਿਨਿਇਹਬਾਤਸਤ੍ਯਕਰਿਮਾਨੀ॥
ਉਸ ਨੇ (ਪਤਨੀ ਦੀ) ਇਹ ਗੱਲ ਸਚ ਮੰਨ ਲਈ
तिनि इह बात सत्य करि मानी ॥
LINE 31
ਜਾਤਭਯੋਉਠਿਕ੍ਰਿਯਾਨਜਾਨੀ॥
ਅਤੇ ਬਿਨਾ (ਇਸ) ਖੇਲ ਨੂੰ ਸਮਝੇ ਚਲਾ ਗਿਆ।
जात भयो उठि क्रिया न जानी ॥
LINE 32
ਜਬਉਠਿਮਾਤਗਈਲਖਿਲੈਯਹੁ॥
(ਅਤੇ ਕਹਿ ਗਿਆ ਕਿ) ਜਦੋਂ ਮਾਤਾ ਨੂੰ ਉਠਿਆ ਵੇਖ ਲਈਂ
जब उठि मात गई लखि लैयहु ॥
LINE 33
ਤਬਹਮਕੌਤੁਮਬਹੁਰਿਬੁਲੈਯਹੁ੮॥॥
ਤਾਂ ਮੈਨੂੰ ਫਿਰ ਬੁਲਾ ਲਈਂ ॥੮॥
तब हम कौ तुम बहुरि बुलैयहु ॥८॥
LINE 34
ਇਮਿਕਹਿਬਾਤਜਾਤਜੜਭਯੋ॥
ਇਸ ਤਰ੍ਹਾਂ ਗੱਲ ਕਹਿ ਕੇ ਮੂਰਖ ਚਲਾ ਗਿਆ
इमि कहि बात जात जड़ भयो ॥
LINE 35
ਤਾਹਿਚੜਾਇਖਾਟਪਰਲਯੋ॥
ਅਤੇ (ਉਸ ਨੇ) ਉਸ (ਯਾਰ) ਨੂੰ ਮੰਜੇ ਉਤੇ ਚੜ੍ਹਾ ਲਿਆ।
ताहि चड़ाइ खाट पर लयो ॥
LINE 36
ਭਾਤਿਅਨਿਕਤਨਕਰੈਬਿਲਾਸਾ॥
(ਉਸ ਨਾਲ) ਅਨੇਕ ਢੰਗਾਂ ਨਾਲ ਵਿਲਾਸ ਕੀਤਾ।
भाति अनिक तन करै बिलासा ॥
LINE 37
ਆਵਤਭਯੋਤਿਹਪਿਤਾਨਿਵਾਸਾ੯॥॥
(ਤਦੋਂ ਹੀ) ਉਸ ਦਾ ਪਿਤਾ ਘਰ ਆ ਗਿਆ ॥੯॥
आवत भयो तिह पिता निवासा ॥९॥
LINE 38
ਤਿਸੀਭਾਤਿਤਨਤਾਹਿਸੁਵਾਯੋ॥
(ਉਸ ਨੇ) ਉਸੇ ਤਰ੍ਹਾਂ ਉਸ (ਪ੍ਰੇਮੀ) ਨੂੰ ਸੰਵਾ ਦਿੱਤਾ
तिसी भाति तन ताहि सुवायो ॥
LINE 39
ਤਾਤਭਏਇਹਭਾਤਿਜਤਾਯੋ॥
ਅਤੇ ਪਿਤਾ ਦੇ ਆਣ ਤੇ ਇਸ ਤਰ੍ਹਾਂ ਦਸਿਆ,
तात भए इह भाति जतायो ॥
LINE 40
ਸੁਨਹੁਪਿਤਾਇਹਨਾਰਿਤਿਹਾਰੀ॥
ਹੇ ਪਿਤਾ ਜੀ! ਸੁਣੋ, ਇਹ ਤੁਹਾਡੀ ਇਸਤਰੀ ਹੈ
सुनहु पिता इह नारि तिहारी ॥
LINE 41
ਤੁਮਸੇਛਪੀਲਾਜਕੀਮਾਰੀ੧੦॥॥
ਅਤੇ ਤੁਹਾਡੇ ਤੋਂ ਲਾਜ ਦੀ ਮਾਰੀ ਲੁਕੀ ਹੋਈ ਹੈ ॥੧੦॥
तुम से छपी लाज की मारी ॥१०॥
LINE 42
ਸੁਨਤਬਚਨਨ੍ਰਿਪਧਾਮਸਿਧਾਨਾ॥
ਰਾਜਾ ਇਹ ਗੱਲ ਸੁਣ ਕੇ ਘਰ ਨੂੰ ਚਲਾ ਗਿਆ।
सुनत बचन न्रिप धाम सिधाना ॥
LINE 43
ਭੇਦਅਭੇਦਕਛੂਨਪਛਾਨਾ॥
ਭੇਦ ਅਭੇਦ ਨੂੰ ਕੋਈ ਵੀ ਪਛਾਣ ਨਾ ਸਕਿਆ।
भेद अभेद कछू न पछाना ॥
LINE 44
ਤਾਕੌਕਾਢਿਸੇਜਪਰਲੀਨਾ॥
(ਫਿਰ) ਉਸ (ਯਾਰ) ਨੂੰ ਕਢ ਕੇ ਸੇਜ ਉਤੇ ਲੈ ਲਿਆ।
ता कौ काढि सेज पर लीना ॥
LINE 45
ਤਾਕੀਮਾਤਗਵਨਤਹਕੀਨਾ੧੧॥॥
ਤਦੋਂ ਉਸ ਦੀ ਮਾਤਾ ਉਥੇ ਆ ਗਈ ॥੧੧॥
ता की मात गवन तह कीना ॥११॥
LINE 46
ਵੈਸਹਿਤਾਕਹਦਿਯਾਸੁਵਾਇ॥
(ਫਿਰ ਉਸ ਨੇ) ਉਸ (ਯਾਰ) ਨੂੰ ਉਸੇ ਤਰ੍ਹਾਂ ਸੰਵਾ ਦਿੱਤਾ
वैसहि ता कह दिया सुवाइ ॥
LINE 47
ਕਹੀਮਾਤਸੈਬਾਤਬਨਾਇ॥
ਅਤੇ ਮਾਤਾ ਨੂੰ ਗੱਲ ਬਣਾ ਕੇ (ਇਸ ਤਰ੍ਹਾਂ) ਕਹੀ,
कही मात सै बात बनाइ ॥
LINE 48
ਸੁਨਹੁਮਾਤਜਾਮਾਤਤਿਹਾਰੋ॥
ਹੇ ਮਾਤਾ! ਸੁਣੋ, ਤੁਹਾਡਾ ਜਵਾਈ ਸੁੱਤਾ ਪਿਆ ਹੈ
सुनहु मात जामात तिहारो ॥
LINE 49
ਮੋਕੋਅਧਿਕਪ੍ਰਾਨਤੇਪ੍ਯਾਰੋ੧੨॥॥
ਜੋ ਮੈਨੂੰ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਪਿਆਰਾ ਹੈ ॥੧੨॥
मो को अधिक प्रान ते प्यारो ॥१२॥
LINE 50
ਯਾਕੋਨੈਨਨੀਦਦੁਖਦਿਯੋ॥
ਉਸ ਦੀਆਂ ਅੱਖਾਂ ਨੀਂਦਰ ਕਰ ਕੇ ਦੁਖ ਰਹੀਆਂ ਹਨ,
या को नैन नीद दुख दियो ॥
LINE 51
ਤਾਤੇਸੈਨਸ੍ਰਮਿਤਹ੍ਵੈਕਿਯੋ॥
ਇਸ ਲਈ ਥਕਿਆ ਹੋਇਆ ਸੌਂ ਗਿਆ ਹੈ।
ता ते सैन स्रमित ह्वै कियो ॥
LINE 52
ਮੈਯਾਕੋਨਹਿਸਕਤਜਗਾਈ॥
ਮੈਂ ਇਸ ਨੂੰ ਜਗਾ ਨਹੀਂ ਸਕਦੀ
मै या को नहि सकत जगाई ॥
LINE 53
ਅਬਹੀਸੋਇਗਯੋਸੁਖਦਾਈ੧੩॥॥
ਕਿਉਂਕਿ ਹੁਣੇ ਹੀ (ਮੈਨੂੰ) ਸੁਖ ਦੇਣ ਵਾਲਾ ਸੌਂ ਗਿਆ ਹੈ ॥੧੩॥
अब ही सोइ गयो सुखदाई ॥१३॥
LINE 54
ਸੁਨਿਬਚਮਾਤਜਾਤਭੀਉਠਘਰ॥
ਇਹ ਬੋਲ ਸੁਣ ਕੇ ਮਾਤਾ ਉਠ ਕੇ ਘਰ ਚਲੀ ਗਈ
सुनि बच मात जात भी उठ घर ॥
LINE 55
ਲਯੋਸੇਜਪਰਤ੍ਰਿਯਪਿਯਭੁਜਭਰ॥
ਅਤੇ ਇਸਤਰੀ ਨੇ ਪ੍ਰੀਤਮ ਨੂੰ ਬਾਂਹਵਾਂ ਨਾਲ ਜਫ਼ੀ ਮਾਰ ਕੇ ਸੇਜ ਉਤੇ ਲੈ ਲਿਆ।
लयो सेज पर त्रिय पिय भुज भर ॥
LINE 56
ਭਾਤਿਭਾਤਿਤਨਭੋਗਕਮਾਏ॥
(ਉਸ ਨਾਲ) ਭਾਂਤ ਭਾਂਤ ਦਾ ਰਮਣ ਕੀਤਾ
भाति भाति तन भोग कमाए ॥
LINE 57
ਬਹੁਰਿਧਾਮਕੌਤਾਹਿਪਠਾਏ੧੪॥॥
ਅਤੇ ਫਿਰ ਉਸ ਨੂੰ ਘਰ ਭੇਜ ਦਿੱਤਾ ॥੧੪॥
बहुरि धाम कौ ताहि पठाए ॥१४॥
GURBANI.WORLD