ਪਉੜੀ ੨੫

ਵਾਰ ੩੭ ਭਾਈ ਗੁਰਦਾਸ ਜੀ ਅੰਗ 37
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੫
पउड़ी २५
LINE 02
ਨਿਗੁਰੇਲਖਨਤੁਲਤਿਸਨਿਗੁਰੇਸਤਿਗੁਰਸਰਿਣਨਆਏ।
ਉਸ ਨਿਗੁਰੇ ਦੇ ਤੁੱਲ ਲਖ ਨਿਗੁਰੇ ਨਹੀਂ ਪੁਜਦੇ, (ਜਿਹੜਾ ਨਿਗੁਰਾ ਸਤਿਗੁਰ (ਅਰਥਾਤ ਗੁਰੂ ਨਾਨਕ ਦੀ) ਸ਼ਰਣ ਨਾ ਆਵੇ।
He who comes not in the shelter of the Lord God is incomparable even with millions of persons without Guru.
निगुरे लख न तुल तिस निगुरे सतिगुर सरिण न आए ।
LINE 03
ਜੋਗੁਰਗੋਪੈਆਪਣਾਤਿਸੁਡਿਠੇਨਿਗੁਰੇਸਰਮਾਏ।
(ਕਿਉਂ ਜੋ ਜਿਹੜਾ ਨਿਗੁਰਾ) ਆਪਣੇ ਗੁਰੂ ਨੂੰ ਛੁਪਾਵੇ ਉਸ ਨੂੰ ਦੇਖਕੇ ਹੋਰ ਨਿਗੁਰੇ ਸ਼ਰਮਾਉਂਦੇ ਹਨ (ਕਿ ਇਹ ਘੋਰ ਪਾਪੀ ਹੈ, ਇਸ ਦੇ ਮੱਥੇ ਲਗਣਾ ਧਰਮ ਨਹੀਂ)।
Even the Guruless people feel shy of seeing the man who talks ill of his Guru.
जो गुर गोपै आपणा तिसु डिठे निगुरे सरमाए ।
LINE 04
ਸੀਂਹਸਉਹਾਂਜਾਣਾਭਲਾਨਾਤਿਸੁਬੇਮੁਖਸਉਹਾਂਜਾਏ।
ਸ਼ੇਰ ਦੇ ਸਾਹਮਣੇ ਜਾਣਾ ਚੰਗਾ ਹੈ। ਪਰੰਤੂ ਉਸ (ਗੁਰ ਗੋਪੂ ਨਿਗੁਰੇ) ਬੇਮੁਖ ਦਾ ਸਾਹਮਣੇ ਨਾ ਜਾਂਣਾ ਚਾਹੀਏ (ਕਿਉਂ ਜੋ ਉਹ ਪੀੜਾ ਥੋੜੇ ਚਿਰ ਦੀ ਹੈ ਇਥੇ ਚੌਰਾਸੀ ਭੋਗਣੀ ਪੈ ਜਾਉ)।
It is better to face a lion than to meet that renegade man.
सींह सउहां जाणा भला ना तिसु बेमुख सउहां जाए ।
LINE 05
ਸਤਿਗੁਰੁਤੇਜੋਮੁਹੁਫਿਰੈਤਿਸੁਮੁਹਿਲਗਣੁਵਡੀਬੁਲਾਏ।
ਸਤਿਗੁਰੂ ਤੋਂ ਜੋ ਮੂੰਹ ਫੇਰਦਾ ਹੈ, ਉਸ ਦੇ ਮੂੰਹ ਲੱਗਣਾ ਬੁਰੀ 'ਬਲਾਏ' (ਅਰਥਾਤ=ਉਪੱਦ੍ਰਵ) ਹੈ।
To deal with a person who turns away from the true Guru is to invite disaster.
सतिगुरु ते जो मुहु फिरै तिसु मुहि लगणु वडी बुलाए ।
LINE 06
ਜੇਤਿਸੁਮਾਰੈਧਰਮਹੈਮਾਰਿਨਹੰਘੈਆਪੁਹਟਾਏ।
ਜੇ ਉਸ ਨੂੰ ਮਾਰੇ ਪੁੰਨ ਹੈ ਜੇਕਰ (ਬਲੀ ਹੋਣ ਦੇ ਕਾਰਣ) ਮਾਰ ਨਾ ਸਕੇ ਤਾਂ ਆਪਣਾ ਆਪ (ਉਸ ਤੋਂ) ਹਟਾ ਲਵੇ।
To kill such a person is a righteous act. If that cannot be done then one should oneself move away.
जे तिसु मारै धरम है मारि न हंघै आपु हटाए ।
LINE 07
ਸੁਆਮਿਧ੍ਰੋਹੀਅਕਿਰਤਘਣੁਬਾਮਣਗਊਵਿਸਾਹਿਮਰਾਏ।
ਸ੍ਵਾਮ ਘਾਤੀ, ਅਕਿਰਤਘਣ, ਬ੍ਰਾਹਮਣ, ਗਊ ਨੂੰ ਜੋ ਕਿ ਆਪਣਾ ਭਰੋਸਾ ਦੇਕੇ ਮਰਵਾ ਸਿੱਟੇ, (ਐਸੇ ਪਾਪੀ)।
Ungrateful person betrays his master and treacherously kills brahmins and cows.
सुआमि ध्रोही अकिरतघणु बामण गऊ विसाहि मराए ।
LINE 08
ਬੇਮੁਖਲੂੰਅਨਤੁਲਿਤੁਲਾਇ੨੫।।
(ਗੁਰ ਤੋਂ) ਬੇਮੁਖ ਦੇ ਲੂੰ ਦੇ ਬਰਾਬਰ ਨਹੀਂ ਹਨ।
Such renegade is not. equal in value to one trichome.
बेमुख लूंअ न तुलि तुलाइ ।२५।
GURBANI.WORLD