LINE 01
ਗੁਰਮੁਖਿਰਤਨੁਲਹੈਲਿਵਲਾਇ॥
ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਪ੍ਰਭੂ ਵਿਚ) ਸੁਰਤ ਜੋੜ ਕੇ ਪ੍ਰਭੂ-ਨਾਮ-ਰੂਪ ਰਤਨ ਲੱਭ ਲੈਂਦਾ ਹੈ,
The Gurmukh obtains the jewel, lovingly focused on the Lord.
गुरमुखि रतनु लहै लिव लाइ ॥
LINE 02
ਗੁਰਮੁਖਿਪਰਖੈਰਤਨੁਸੁਭਾਇ॥
ਉਹ ਮਨੁੱਖ (ਇਸ) ਆਪਣੀ ਲਗਨ ਨਾਲ ਹੀ ਨਾਮ-ਰਤਨ ਦੀ ਕਦਰ ਜਾਣ ਲੈਂਦਾ ਹੈ।
The Gurmukh intuitively recognizes the value of this jewel.
गुरमुखि परखै रतनु सुभाइ ॥
LINE 03
ਗੁਰਮੁਖਿਸਾਚੀਕਾਰਕਮਾਇ॥
(ਬੱਸ! ਇਹੀ) ਸੱਚੀ ਕਾਰ ਗੁਰਮੁਖ ਕਮਾਂਦਾ ਹੈ,
The Gurmukh practices Truth in action.
गुरमुखि साची कार कमाइ ॥
LINE 04
ਗੁਰਮੁਖਿਸਾਚੇਮਨੁਪਤੀਆਇ॥
ਤੇ ਗੁਰਮੁਖ ਸੱਚੇ ਪ੍ਰਭੂ ਵਿਚ ਆਪਣੇ ਮਨ ਨੂੰ ਗਿਝਾ ਲੈਂਦਾ ਹੈ।
The mind of the Gurmukh is pleased with the True Lord.
गुरमुखि साचे मनु पतीआइ ॥
LINE 05
ਗੁਰਮੁਖਿਅਲਖੁਲਖਾਏਤਿਸੁਭਾਵੈ॥
(ਜਦੋਂ) ਉਸ ਪ੍ਰਭੂ ਨੂੰ ਭਾਉਂਦਾ ਹੈ ਤਾਂ ਗੁਰਮੁਖ ਉਸ ਅਲੱਖ ਪ੍ਰਭੂ (ਦੇ ਗੁਣਾਂ ਦੀ ਹੋਰਨਾਂ ਨੂੰ ਭੀ) ਸੂਝ ਪਾ ਦੇਂਦਾ ਹੈ।
The Gurmukh sees the unseen, when it pleases the Lord.
गुरमुखि अलखु लखाए तिसु भावै ॥
LINE 06
ਨਾਨਕਗੁਰਮੁਖਿਚੋਟਨਖਾਵੈ੩੫॥॥
ਹੇ ਨਾਨਕ! ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਵਿਕਾਰਾਂ ਦੀ) ਮਾਰ ਨਹੀਂ ਖਾਂਦਾ ॥੩੫॥
O Nanak, the Gurmukh does not have to endure punishment. ||35||
नानक गुरमुखि चोट न खावै ॥३५॥
LINE 07
ਗੁਰਮੁਖਿਨਾਮੁਦਾਨੁਇਸਨਾਨੁ॥
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਸ ਦਾ ਨਾਮ ਜਪਣਾ ਦਾਨ ਕਰਨਾ ਤੇ ਇਸ਼ਨਾਨ ਕਰਨਾ ਪ੍ਰਵਾਨ ਹੈ।
The Gurmukh is blessed with the Name, charity and purification.
गुरमुखि नामु दानु इसनानु ॥
LINE 08
ਗੁਰਮੁਖਿਲਾਗੈਸਹਜਿਧਿਆਨੁ॥
ਗੁਰੂ ਦੇ ਸਨਮੁਖ ਹੋਇਆਂ ਹੀ ਅਡੋਲ ਅਵਸਥਾ ਵਿਚ ਸੁਰਤ ਜੁੜਦੀ ਹੈ।
The Gurmukh centers his meditation on the celestial Lord.
गुरमुखि लागै सहजि धिआनु ॥
LINE 09
ਗੁਰਮੁਖਿਪਾਵੈਦਰਗਹਮਾਨੁ॥
ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।
The Gurmukh obtains honor in the Court of the Lord.
गुरमुखि पावै दरगह मानु ॥
LINE 10
ਗੁਰਮੁਖਿਭਉਭੰਜਨੁਪਰਧਾਨੁ॥
ਉਹ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਜੋ ਡਰ-ਸਹਿਮ ਨਾਸ ਕਰਨ ਵਾਲਾ ਹੈ ਤੇ ਜੋ ਸਭ ਦਾ ਮਾਲਕ ਹੈ।
The Gurmukh obtains the Supreme Lord, the Destroyer of fear.
गुरमुखि भउ भंजनु परधानु ॥
LINE 11
ਗੁਰਮੁਖਿਕਰਣੀਕਾਰਕਰਾਏ॥
ਗੁਰਮੁਖ ਮਨੁੱਖ (ਹੋਰਨਾਂ ਪਾਸੋਂ ਭੀ ਇਹੀ, ਭਾਵ, ਗੁਰੂ ਦੇ ਹੁਕਮ ਵਿਚ ਤੁਰਨ ਵਾਲਾ) ਕਰਨ-ਜੋਗ ਕੰਮ ਕਰਾਂਦਾ ਹੈ,
The Gurmukh does good deeds, an inspires others to do so.
गुरमुखि करणी कार कराए ॥
LINE 12
ਨਾਨਕਗੁਰਮੁਖਿਮੇਲਿਮਿਲਾਏ੩੬॥॥
(ਤੇ ਇਸ ਤਰ੍ਹਾਂ ਉਹਨਾਂ ਨੂੰ) ਹੇ ਨਾਨਕ! (ਪ੍ਰਭੂ ਦੇ) ਮੇਲ ਵਿਚ ਮਿਲਾ ਦੇਂਦਾ ਹੈ ॥੩੬॥
O Nanak, the Gurmukh unites in the Lord's Union. ||36||
नानक गुरमुखि मेलि मिलाए ॥३६॥
GURBANI.WORLD