LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਕਾਨਨਮੈਸੁਨਿਕੈਇਹਬਾਤਸੁਬੀਰਫਿਰੇਕਰਮੈਅਸਿਲੈਲੈ॥
ਕੰਨਾਂ ਨਾਲ ਇਹ ਗੱਲ ਸੁਣ ਕੇ ਹੱਥਾਂ ਵਿਚ ਤਲਵਾਰਾਂ ਲਈ ਵੀਰ (ਦੈਂਤ) ਮੁੜ ਪਏ
Hearing these words with ears, the warriors returned and holding their swords in their hands,
कानन मै सुनि कै इह बात सु बीर फिरे कर मै असि लै लै ॥
LINE 03
ਚੰਡਿਪ੍ਰਚੰਡਸੋਜੁਧੁਕਰਿਓਬਲਿਕੈਅਤਹੀਮਨਕ੍ਰੁਧਤਹ੍ਵੈਕੈ॥
ਅਤੇ ਬਹੁਤ ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨਾਲ ਜ਼ੋਰਦਾਰ ਯੁੱਧ ਕੀਤਾ।
And with great rage in their minds, with great force and swiftness, they began the war with the goddess.,
चंडि प्रचंड सो जुधु करिओ बलि कै अत ही मन क्रुधत ह्वै कै ॥
LINE 04
ਘਾਉਲਗੈਤਿਨਕੇਤਨਮੈਇਮਸ੍ਰਉਣਗਿਰਿਓਧਰਨੀਪਰੁਚੁਐਕੈ॥
ਉਨ੍ਹਾਂ ਦੇ ਸ਼ਰੀਰ ਤੇ ਲਗੇ ਜ਼ਖ਼ਮਾਂ ਵਿਚੋਂ ਲਹੂ ਚੋ ਚੋ ਕੇ ਧਰਤੀ ਉਤੇ ਇਸ ਤਰ੍ਹਾਂ ਡਿਗਦਾ ਹੈ (ਜਿਸ ਤਰ੍ਹਾਂ ਝਰਨਿਆਂ ਵਿਚੋਂ ਜਲ ਡਿਗਦਾ ਹੈ)
The blood flowed out from their wounds and falls on the ground like the water in the cataract.,
घाउ लगै तिन के तन मै इम स्रउण गिरिओ धरनी परु चुऐ कै ॥
LINE 05
ਆਗਲਗੇਜਿਮੁਕਾਨਨਮੈਤਨਤਿਉਰਹੀਬਾਨਨਕੀਧੁਨਿਹ੍ਵੈਕੈ੧੩੭॥॥
ਜਿਵੇਂ ਜੰਗਲ ਵਿਚ ਅੱਗ ਲਗਣ ਨਾਲ (ਤਿੜ ਤਿੜ ਦੀ ਆਵਾਜ਼ ਆਉਂਦੀ ਹੈ) ਤਿਵੇਂ ਸ਼ਰੀਰ ਉਤੇ ਤੀਰ ਵਜਣ ਦੀ ਧੁਨੀ ਹੋ ਰਹੀ ਹੈ ॥੧੩੭॥
The sound of the arrows appears like the cracking sound produced by the fire burning the needs.137.,
आग लगे जिमु कानन मै तन तिउ रही बानन की धुनि ह्वै कै ॥१३७॥
LINE 06
ਆਇਸਪਾਇਕੈਦਾਨਵਕੋਦਲਚੰਡਿਕੇਸਾਮੁਹੇਆਇਅਰਿਓਹੈ॥
(ਰਕਤ-ਬੀਜ ਦੀ) ਆਗਿਆ ਪ੍ਰਾਪਤ ਕਰ ਕੇ ਦੈਂਤਾਂ ਦੀ ਫ਼ੌਜ ਚੰਡੀ ਦੇ ਸਾਹਮਣੇ ਆ ਕੇ ਡਟ ਗਈ।
Hearing the command of Raktavija the army of the demons came and resisted before the goddess.,
आइस पाइ कै दानव को दल चंडि के सामुहे आइ अरिओ है ॥
LINE 07
ਢਾਰਅਉਸਾਂਗਕ੍ਰਿਪਾਨਨਿਲੈਕਰਮੈਬਰਬੀਰਨਜੁਧਕਰਿਓਹੈ॥
ਹੱਥਾਂ ਵਿਚ ਢਾਲਾਂ, ਬਰਛੀਆਂ ਅਤੇ ਤਲਵਾਰਾਂ ਲੈ ਕੇ ਬਲਵਾਨ ਯੋਧਿਆਂ ਨੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ।
The warriors began to wage war holding their shields, swords and daggers in their hands.,
ढार अउ सांग क्रिपाननि लै कर मै बर बीरन जुध करिओ है ॥
LINE 08
ਫੇਰਫਿਰੇਨਹਿਆਹਵਤੇਮਨਮਹਿਤਿਹਧੀਰਜਗਾਢੋਧਰਿਓਹੈ॥
ਉਹ (ਦੈਂਤ) ਧੀਰਜ ਨੂੰ ਚੰਗੀ ਤਰ੍ਹਾਂ ਮਨ ਵਿਚ ਦ੍ਰਿੜ੍ਹ ਕਰਕੇ ਜੰਗ ਤੋਂ ਹਟਾਇਆਂ ਵੀ ਨਹੀਂ ਹਟਦੇ ਹਨ।
They did not hesitate to come and have plucked up their hearts firmly.,
फेर फिरे नहि आहव ते मन महि तिह धीरज गाढो धरिओ है ॥
LINE 09
ਰੋਕਲਈਚਹੂੰਓਰਤੇਚੰਡਿਸੁਭਾਨਮਨੋਪਰਬੇਖਪਰਿਓਹੈ੧੩੮॥॥
(ਉਨ੍ਹਾਂ ਨੇ) ਚੰਡੀ ਨੂੰ ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਘੇਰਿਆ ਹੋਇਆ ਹੈ ਮਾਨੋ ਸੂਰਜ ਨੂੰ ਪਰਿਵੇਖ (ਚਾਨਣ ਦਾ ਘੇਰਾ) ਪਿਆ ਹੋਇਆ ਹੋਵੇ ॥੧੩੮॥
They withheld Chandi from all the four sides like the sun encircled by clouds from all directions.138.,
रोक लई चहूं ओर ते चंडि सु भान मनो परबेख परिओ है ॥१३८॥
LINE 10
ਕੋਪਕੈਚੰਡਿਪ੍ਰਚੰਡਕੁਵੰਡਮਹਾਬਲਕੈਬਲਵੰਡਸੰਭਾਰਿਓ॥
ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨੇ ਪੂਰੀ ਸ਼ਕਤੀ ਨਾਲ ਦ੍ਰਿੜ੍ਹ ਧਨੁਸ਼ ਨੂੰ ਧਾਰਨ ਕੀਤਾ
The powerful Chandi, in great rage, hath caught hold of her mighty bow with great force.,
कोप कै चंडि प्रचंड कुवंड महा बल कै बलवंड संभारिओ ॥
LINE 11
ਦਾਮਿਨਿਜਿਉਘਨਸੇਦਲਪੈਠਿਕੈਕੈਪੁਰਜੇਪੁਰਜੇਦਲੁਮਾਰਿਓ॥
ਅਤੇ (ਵੈਰੀ) ਸੈਨਾ ਵਿਚ ਦਾਖਲ ਹੋ ਕੇ (ਉਸ ਨੂੰ) ਪੁਰਜ਼ੇ ਪੁਰਜ਼ੇ ਕਰ ਦਿੱਤਾ ਜਿਵੇਂ ਬਦਲਾਂ ਦੇ ਸਮੂਹ ਵਿਚ ਬਿਜਲੀ (ਚਮਕਦੀ ਹੈ)।
Penetrating like lightning amongst the clouds-like enemy, she hath cut asunder the army of demons.,
दामिनि जिउ घन से दल पैठि कै कै पुरजे पुरजे दलु मारिओ ॥
LINE 12
ਬਾਨਨਿਸਾਥਬਿਦਾਰਦਏਅਰਿਤਾਛਬਿਕੋਕਵਿਭਾਉਬਿਚਾਰਿਓ॥
ਵੈਰੀਆਂ ਨੂੰ ਤੀਰਾਂ ਨਾਲ ਨਸ਼ਟ ਕਰ ਦਿੱਤਾ, ਉਸ ਨਜ਼ਾਰੇ ਲਈ ਕਵੀ ਦੇ ਮਨ ਵਿਚ ਇਹ ਆਇਆ
She hath destroyed the enemy with her arrows, the poet hath imagined it in this manner:
बाननि साथ बिदार दए अरि ता छबि को कवि भाउ बिचारिओ ॥
LINE 13
ਸੂਰਜਕੀਕਿਰਨੇਸਰਮਾਸਹਿਰੇਨਅਨੇਕਤਹਾਕਰਿਡਾਰਿਓ੧੩੯॥॥
ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੋਹਰੇ ਦੇ ਜਲ-ਕਣ ਉਡ ਜਾਂਦੇ ਹਨ (ਤਿਵੇਂ ਤੀਰਾਂ ਨੇ ਵੈਰੀਆਂ ਦੇ ਸ਼ਰੀਰਾਂ ਦੇ ਤੂੰਬੇ ਅਥਵਾ ਚੀਥੜੇ) ਉਡਾ ਦਿੱਤੇ ਹਨ ॥੧੩੯॥
It seems that the arrows are moving like the radiant rays of the sun and the bits of the flesh of the demons are flying here and there like dust.139.,
सूरज की किरने सरमासहि रेन अनेक तहा करि डारिओ ॥१३९॥
LINE 14
ਚੰਡਿਚਮੂੰਬਹੁਦੈਤਨਕੀਹਤਿਫੇਰਿਪ੍ਰਚੰਡਕੁਵੰਡਸੰਭਾਰਿਓ॥
ਚੰਡੀ ਨੇ ਦੈਂਤਾਂ ਦੀ ਬਹੁਤ ਸਾਰੀ ਸੈਨਾ ਮਾਰ ਕੇ ਫਿਰ ਪ੍ਰਚੰਡ ਧਨੁਸ਼ ਨੂੰ ਧਾਰਨ ਕੀਤਾ।
After killing the enormous army of the demons, Chandi hath swiftly held up her bow.,
चंडि चमूं बहु दैतन की हति फेरि प्रचंड कुवंड संभारिओ ॥
LINE 15
ਬਾਨਨਸੋਦਲਫੋਰਦਇਓਬਲਕੈਬਰਸਿੰਘਮਹਾਭਭਕਾਰਿਓ॥
ਬਾਣਾਂ ਨਾਲ (ਵੈਰੀ ਦੀ) ਸੈਨਾ ਪਾੜ ਦਿੱਤੀ ਅਤੇ ਬਲਵਾਨ ਸ਼ੇਰ ਵੀ ਜ਼ੋਰ ਨਾਲ ਦਹਾੜ੍ਹਿਆ।
She hath torn the forces with her arrows and the mighty lion hath also roared loudly.,
बानन सो दल फोर दइओ बल कै बर सिंघ महा भभकारिओ ॥
LINE 16
ਮਾਰਦਏਸਿਰਦਾਰਬਡੇਧਰਿਸ੍ਰਉਣਬਹਾਇਬਡੋਰਨਪਾਰਿਓ॥
ਵਡੇ ਵਡੇ (ਸੈਨਿਕ) ਸਰਦਾਰ ਮਾਰ ਦਿੱਤੇ ਅਤੇ ਧਰਤੀ ਉਤੇ ਲਹੂ ਵਹਾ ਕੇ ਤਕੜਾ ਯੁੱਧ ਕੀਤਾ।
Many chieftains have been killed and the blood is flowing on the ground in this great war.,
मार दए सिरदार बडे धरि स्रउण बहाइ बडो रन पारिओ ॥
LINE 17
ਏਕਕੇਸੀਸਦਇਓਧਨੁਯੌਜਨੁਕੋਪਕੈਗਾਜਨੇਮੰਡਪਮਾਰਿਓ੧੪੦॥॥
ਇਕ (ਦੈਂਤ) ਦੇ ਸਿਰ ਉਤੇ ਇਸ ਤਰ੍ਹਾਂ ਧਨੁਸ਼ ਮਾਰਿਆ ਮਾਨੋ ਬਿਜਲੀ ਨੇ ਕ੍ਰੋਧ ਕਰ ਕੇ ਮਹੱਲ ਢਾਹ ਦਿੱਤਾ ਹੋਵੇ ॥੧੪੦॥
The head of one demon hath been kicked by the bow thrown away like the lightning desecrating a palace.140.,
एक के सीस दइओ धनु यौ जनु कोप कै गाज ने मंडप मारिओ ॥१४०॥
GURBANI.WORLD