ਪਉੜੀ ੬

ਵਾਰ ੨੭ ਭਾਈ ਗੁਰਦਾਸ ਜੀ ਅੰਗ 27
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੬
पउड़ी ६
LINE 02
ਮਾਨਸਰੋਵਰਹੰਸਲਾਖਾਇਮਾਣਕਮੋਤੀ।
ਹੰਸ ਮਾਨਸਰੋਵਰ ਵਿਖੇ ਰਹਿਕੇ ਮਾਣਕ ਅਰ ਮੋਤੀ ਚੁਗਦੇ ਹਨ, (ਤਿਹਾ ਹੀ ਮੁਰੀਦ ਲੋਕ ਪੀਰਾਂ ਪਾਸ ਨਿਵਾਸ ਕਰ ਕੇ ਦੈਵੀਗੁਣਾਂ ਦਾ ਅਹਾਰ ਕਰਦੇ ਹਨ)।
The swan of Mansarovar picks up only pearls and jewels.
मानसरोवर हंसला खाइ माणक मोती ।
LINE 03
ਕੋਇਲਅੰਬਪਰੀਤਿਹੈਮਿਲਬੋਲਸਰੋਤੀ।
ਕੋਇਲ ਦੀ ਅੰਬ ਨਾਲ ਪ੍ਰੀਤਿ ਹੈ, ਮਿੱਠੇ ਮਿੱਠੇ ਬੋਲਾਂ ਦੀ ਸੁਰ ਕਢਦੀ ਹੈ।
The nightingale and mango tree bear love for each other, and hence it sings thereupon.
कोइल अंब परीति है मिल बोल सरोती ।
LINE 04
ਚੰਦਨਵਾਸੁਵਣਾਸੁਪਤਿਹੋਇਪਾਸਖਲੋਤੀ।
ਚੰਦਨ ਦੇ ਪਾਸ ਖਲੋਤੀ ਹੋਈ ਵਨਾਸਪਤੀ (ਚੰਦਨ ਦੀ ਹੀ) ਵਾਸ਼ਨਾ ਵਾਲੀ ਹੋ ਜਾਂਦੀ ਹੈ।
The sandal loves whole vegetation, and whosoever is near it, becomes fragrant.
चंदन वासु वणासुपति होइ पास खलोती ।
LINE 05
ਲੋਹਾਪਾਰਸਿਭੇਟਿਐਹੋਇਕੰਚਨਜੋਤੀ।
ਲੋਹਾ ਪਾਰਸ ਨਾਲ ਮਿਲ ਕੇ ਸੋਨੇ ਦੇ ਪ੍ਰਕਾਸ਼ ਵਾਲਾ ਹੋ ਜਾਂਦਾ ਹੈ।
Touching the philosopher's stone the iron brightens like gold.
लोहा पारसि भेटिऐ होइ कंचन जोती ।
LINE 06
ਨਦੀਆਨਾਲੇਗੰਗਮਿਲਿਹੋਨਿਛੋਤਅਛੋਤੀ।
ਨਦੀਆਂ ਅਤੇ ਨਾਲੇ ਗੰਗਾ ਦੇ ਨਾਲ ਮਿਲਕੇ ਛੋਤ ਥੋਂ ਅਛੋਤ ਹੋ ਜਾਂਦੇ ਹਨ।
Even the defiled streams, meeting the Ganges, become sacred.
नदीआ नाले गंग मिलि होनि छोत अछोती ।
LINE 07
ਪੀਰਮੁਰੀਦਾਂਪਿਰਹੜੀਇਹਖੇਪਸਓਤੀ੬।।
ਪੀਰਾਂ ਨਾਲ ਮੁਰੀਦਾਂ ਦੀ ਪ੍ਰੀਤ ਦੀ ਖੇਪ ('ਸਓਤੀ') ਸਫਲੀ ਹੈ।
Such is also the love between the Sikh and the Guru, and to a Sikh, this is most priceless commodity.
पीर मुरीदां पिरहड़ी इह खेप सओती ।६।
GURBANI.WORLD