LINE 01
ਮਾਰੂਮਹਲਾ੧॥
Maaroo, First Mahalaa:
मारू महला १ ॥
LINE 02
ਬਿਖੁਬੋਹਿਥਾਲਾਦਿਆਦੀਆਸਮੁੰਦਮੰਝਾਰਿ॥
ਜਗਤ ਨੇ ਆਪਣੀ ਜ਼ਿੰਦਗੀ ਦਾ ਬੇੜਾ ਮਾਇਆ ਦੇ ਜ਼ਹਿਰ ਨਾਲ ਲੱਦਿਆ ਹੋਇਆ ਹੈ, ਤੇ ਇਸ ਨੂੰ ਸੰਸਾਰ-ਸਮੁੰਦਰ ਵਿਚ ਠੇਲ੍ਹ ਦਿੱਤਾ ਹੋਇਆ ਹੈ।
The boat is loaded with sin and corruption, and launched into the sea.
बिखु बोहिथा लादिआ दीआ समुंद मंझारि ॥
LINE 03
ਕੰਧੀਦਿਸਿਨਆਵਈਨਾਉਰਵਾਰੁਨਪਾਰੁ॥
(ਸੰਸਾਰ ਦਾ) ਕੰਢਾ ਦਿੱਸਦਾ ਨਹੀਂ, ਨਾਹ ਉਰਲਾ ਕੰਢਾ ਨਾਹ ਪਾਰਲਾ।
The shore cannot be seen on this side, nor on the shore beyond.
कंधी दिसि न आवई ना उरवारु न पारु ॥
LINE 04
ਵੰਝੀਹਾਥਿਨਖੇਵਟੂਜਲੁਸਾਗਰੁਅਸਰਾਲੁ੧॥॥
ਨਾਹ ਹੀ (ਮੁਸਾਫ਼ਿਰ ਦੇ) ਹੱਥ ਵਿਚ ਵੰਝ ਹੈ, ਨਾਹ (ਬੇੜੇ ਨੂੰ ਚਲਾਣ ਵਾਲਾ ਕੋਈ) ਮਲਾਹ ਹੈ। (ਜਿਸ ਸਮੁੰਦਰ ਵਿਚੋਂ ਜਹਾਜ਼ ਲੰਘ ਰਿਹਾ ਹੈ ਉਹ) ਸਮੁੰਦਰ ਭਿਆਨਕ ਹੈ (ਉਸ ਦਾ ਠਾਠਾਂ ਮਾਰਦਾ) ਪਾਣੀ ਡਰਾਉਣਾ ਹੈ ॥੧॥
There are no oars, nor any boatmen, to cross over the terrifying world-ocean. ||1||
वंझी हाथि न खेवटू जलु सागरु असरालु ॥१॥
LINE 05
ਬਾਬਾਜਗੁਫਾਥਾਮਹਾਜਾਲਿ॥
ਹੇ ਭਾਈ! ਜਗਤ (ਮਾਇਆ-ਮੋਹ ਦੇ) ਬੜੇ ਵੱਡੇ ਜਾਲ ਵਿਚ ਫਸਿਆ ਹੋਇਆ ਹੈ।
O Baba, the world is caught in the great noose.
बाबा जगु फाथा महा जालि ॥
LINE 06
ਗੁਰਪਰਸਾਦੀਉਬਰੇਸਚਾਨਾਮੁਸਮਾਲਿ੧॥॥ਰਹਾਉ॥
(ਇਸ ਜਾਲ ਵਿਚੋਂ) ਜੀਊਂਦੇ ਉਹ ਨਿਕਲਦੇ ਹਨ ਜੋ ਗੁਰੂ ਦੀ ਮੇਹਰ ਨਾਲ ਸਦਾ-ਥਿਰ ਪਰਮਾਤਮਾ ਦਾ ਨਾਮ ਸੰਭਾਲਦੇ ਹਨ ॥੧॥ ਰਹਾਉ ॥
By Guru's Grace, they are saved, contemplating the True Name. ||1||Pause||
गुर परसादी उबरे सचा नामु समालि ॥१॥ रहाउ ॥
LINE 07
ਸਤਿਗੁਰੂਹੈਬੋਹਿਥਾਸਬਦਿਲੰਘਾਵਣਹਾਰੁ॥
ਗੁਰੂ ਜਹਾਜ਼ ਹੈ, ਗੁਰੂ ਆਪਣੇ ਸ਼ਬਦ ਦੀ ਰਾਹੀਂ (ਜੀਵ-ਮੁਸਾਫ਼ਿਰਾਂ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾਣ ਦੇ ਸਮਰੱਥ ਹੈ।
The True Guru is the boat; the Word of the Shabad will carry them across.
सतिगुरू है बोहिथा सबदि लंघावणहारु ॥
LINE 08
ਤਿਥੈਪਵਣੁਨਪਾਵਕੋਨਾਜਲੁਨਾਆਕਾਰੁ॥
(ਗੁਰੂ ਜਿਸ ਥਾਂ ਜਿਸ ਆਤਮਕ ਅਵਸਥਾ ਵਿਚ ਅਪੜਾ ਦੇਂਦਾ ਹੈ) ਉਥੇ ਨਾਹ ਹਵਾ ਨਾਹ ਅੱਗ ਨਾਹ ਪਾਣੀ ਨਾਹ ਇਹ ਸਭ ਕੁਝ ਜੋ ਦਿੱਸ ਰਿਹਾ ਹੈ (ਕੋਈ ਜ਼ੋਰ ਨਹੀਂ ਪਾ ਸਕਦਾ)।
There is neither wind nor fire, neither water nor form there.
तिथै पवणु न पावको ना जलु ना आकारु ॥
LINE 09
ਤਿਥੈਸਚਾਸਚਿਨਾਇਭਵਜਲਤਾਰਣਹਾਰੁ੨॥॥
ਉਸ ਅਵਸਥਾ ਵਿਚ ਅੱਪੜਿਆ ਜੀਵ ਸਦਾ-ਥਿਰ ਪ੍ਰਭੂ (ਨਾਲ ਇਕ-ਮਿਕ ਹੁੰਦਾ ਹੈ), ਉਸ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ ਜੋ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈ ॥੨॥
The True Name of the True Lord is there; it carries them across the terrifying world-ocean. ||2||
तिथै सचा सचि नाइ भवजल तारणहारु ॥२॥
LINE 10
ਗੁਰਮੁਖਿਲੰਘੇਸੇਪਾਰਿਪਏਸਚੇਸਿਉਲਿਵਲਾਇ॥
ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਇਸ ਸਮੁੰਦਰ ਵਿਚੋਂ) ਲੰਘਦੇ ਹਨ, ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਪਾਰਲੇ ਕੰਢੇ ਜਾ ਪਹੁੰਚਦੇ ਹਨ।
The Gurmukhs reach the shore beyond, lovingly focusing on the True Lord.
गुरमुखि लंघे से पारि पए सचे सिउ लिव लाइ ॥
LINE 11
ਆਵਾਗਉਣੁਨਿਵਾਰਿਆਜੋਤੀਜੋਤਿਮਿਲਾਇ॥
(ਗੁਰੂ) ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।
Their comings and goings are ended, and their light merges into the Light.
आवा गउणु निवारिआ जोती जोति मिलाइ ॥
LINE 12
ਗੁਰਮਤੀਸਹਜੁਊਪਜੈਸਚੇਰਹੈਸਮਾਇ੩॥॥
ਗੁਰੂ ਦੀ ਸਿੱਖਿਆ ਲੈ ਕੇ ਜਿਸ ਮਨੁੱਖ ਦੇ ਅੰਦਰ ਅਡੋਲ ਆਤਮਕ ਅਵਸਥਾ ਪੈਦਾ ਹੁੰਦੀ ਹੈ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੩॥
Following the Guru's Teachings, intuitive peace wells up within them, and they remain merged in the True Lord. ||3||
गुरमती सहजु ऊपजै सचे रहै समाइ ॥३॥
LINE 13
ਸਪੁਪਿੜਾਈਪਾਈਐਬਿਖੁਅੰਤਰਿਮਨਿਰੋਸੁ॥
ਜੇ ਸੱਪ ਨੂੰ ਪਟਾਰੀ ਵਿਚ ਪਾ ਦੇਈਏ ਤਾਂ ਉਸ ਦਾ ਜ਼ਹਿਰ ਉਸ ਦੇ ਅੰਦਰ ਹੀ ਟਿਕਿਆ ਰਹਿੰਦਾ ਹੈ (ਦੂਜਿਆਂ ਨੂੰ ਡੰਗ ਮਾਰਨ ਲਈ) ਗੁੱਸਾ ਭੀ ਉਸ ਦੇ ਮਨ ਵਿਚ ਮੌਜੂਦ ਰਹਿੰਦਾ ਹੈ (ਮਨੁੱਖ ਦਾ ਮਨ, ਮਾਨੋ, ਸੱਪ ਹੈ।
The snake may be locked in a basket, but it is still poisonous, and the anger within its mind remains.
सपु पिड़ाई पाईऐ बिखु अंतरि मनि रोसु ॥
LINE 14
ਪੂਰਬਿਲਿਖਿਆਪਾਈਐਕਿਸਨੋਦੀਜੈਦੋਸੁ॥
ਕਿਸੇ ਧਾਰਮਿਕ ਭੇਸ ਨਾਲ ਮਨ ਦਾ ਮੰਦਾ ਸੁਭਾਉ ਬਦਲ ਨਹੀਂ ਸਕਦਾ), ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਸੰਗ੍ਰਹਿ ਦਾ ਫਲ ਭੋਗਣਾ ਹੀ ਪੈਂਦਾ ਹੈ, ਕਿਸੇ ਜੀਵ ਨੂੰ (ਉਸ ਦੀ ਕਿਸੇ ਕੀਤੀ ਬੁਰਾਈ ਬਾਰੇ) ਦੋਸ ਨਹੀਂ ਦਿੱਤਾ ਜਾ ਸਕਦਾ।
One obtains what is pre-ordained; why does he blame others?
पूरबि लिखिआ पाईऐ किस नो दीजै दोसु ॥
LINE 15
ਗੁਰਮੁਖਿਗਾਰੜੁਜੇਸੁਣੇਮੰਨੇਨਾਉਸੰਤੋਸੁ੪॥॥
ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਨ-ਸੱਪ ਨੂੰ ਵੱਸ ਕਰਨ ਵਾਲਾ) ਗਾਰੜ ਮੰਤਰ (ਗੁਰੂ ਤੋਂ) ਸੁਣ ਲਏ, ਪਰਮਾਤਮਾ ਦਾ ਨਾਮ ਸੁਣਨ ਦੀ ਗੇਝ ਪਾ ਲਏ ਤਾਂ ਉਸ ਦੇ ਅੰਦਰ ਸ਼ਾਂਤੀ ਠੰਢ ਪੈਦਾ ਹੋ ਜਾਂਦੀ ਹੈ ॥੪॥
If one, as Gurmukh, hears and believes in the Name, the charm against poison, his mind becomes content. ||4||
गुरमुखि गारड़ु जे सुणे मंने नाउ संतोसु ॥४॥
LINE 16
ਮਾਗਰਮਛੁਫਹਾਈਐਕੁੰਡੀਜਾਲੁਵਤਾਇ॥
(ਦਰਿਆ ਵਿਚ) ਜਾਲ ਪਾ ਕੇ ਕੁੰਡੀ ਨਾਲ ਮਗਰਮੱਛ ਫਸਾ ਲਈਦਾ ਹੈ,
The crocodile is caught by the hook and line;
मागरमछु फहाईऐ कुंडी जालु वताइ ॥
LINE 17
ਦੁਰਮਤਿਫਾਥਾਫਾਹੀਐਫਿਰਿਫਿਰਿਪਛੋਤਾਇ॥
ਤਿਵੇਂ ਭੈੜੀ ਮੱਤ ਵਿਚ ਫਸਿਆ ਜੀਵ ਮਾਇਆ ਦੇ ਮੋਹ ਵਿਚ ਕਾਬੂ ਆ ਜਾਂਦਾ ਹੈ (ਵਿਕਾਰ ਕਰਦਾ ਹੈ ਤੇ) ਮੁੜ ਮੁੜ ਪਛੁਤਾਂਦਾ (ਭੀ) ਹੈ।
caught in the trap of evil-mindedness, he regrets and repents, again and again.
दुरमति फाथा फाहीऐ फिरि फिरि पछोताइ ॥
LINE 18
ਜੰਮਣਮਰਣੁਨਸੁਝਈਕਿਰਤੁਨਮੇਟਿਆਜਾਇ੫॥॥
ਉਸ ਨੂੰ ਇਹ ਸੁੱਝਦਾ ਹੀ ਨਹੀਂ ਕਿ (ਇਹਨਾਂ ਵਿਕਾਰਾਂ ਦੇ ਕਾਰਨ) ਜਨਮ ਮਰਨ ਦਾ ਗੇੜ ਵਿਆਪੇਗਾ। (ਪਰ ਉਸ ਦੇ ਭੀ ਕੀਹ ਵੱਸ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਜੀਵ ਦੇ ਮਨ ਵਿਚ ਮੌਜੂਦ ਰਹਿੰਦਾ ਹੈ) ਮਿਟਾਇਆ ਨਹੀਂ ਜਾ ਸਕਦਾ ॥੫॥
He does not understand birth and death; the inscription of one's past actions cannot be erased. ||5||
जंमण मरणु न सुझई किरतु न मेटिआ जाइ ॥५॥
LINE 19
ਹਉਮੈਬਿਖੁਪਾਇਜਗਤੁਉਪਾਇਆਸਬਦੁਵਸੈਬਿਖੁਜਾਇ॥
ਕਰਤਾਰ ਨੇ ਜੀਵਾਂ ਦੇ ਅੰਦਰ ਹਉਮੈ ਦਾ ਜ਼ਹਿਰ ਪਾ ਕੇ ਜਗਤ ਪੈਦਾ ਕਰ ਦਿੱਤਾ ਹੈ। ਜਿਸ ਜੀਵ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਇਹ ਜ਼ਹਿਰ ਦੂਰ ਹੋ ਜਾਂਦਾ ਹੈ।
Injecting the poison of egotism, the world was created; with the Shabad enshrined within, the poison is eliminated.
हउमै बिखु पाइ जगतु उपाइआ सबदु वसै बिखु जाइ ॥
LINE 20
ਜਰਾਜੋਹਿਨਸਕਈਸਚਿਰਹੈਲਿਵਲਾਇ॥
(ਉਹ ਇਕ ਐਸੀ ਆਤਮਕ ਅਵਸਥਾ ਤੇ ਪਹੁੰਚਦਾ ਹੈ ਜਿਸ ਨੂੰ) ਬੁਢੇਪਾ ਪੋਹ ਨਹੀਂ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ।
Old age cannot torment one who remains lovingly absorbed in the True Lord.
जरा जोहि न सकई सचि रहै लिव लाइ ॥
LINE 21
ਜੀਵਨਮੁਕਤੁਸੋਆਖੀਐਜਿਸੁਵਿਚਹੁਹਉਮੈਜਾਇ੬॥॥
ਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਹਿ ਸਕੀਦਾ ਹੈ ਕਿ ਉਹ ਸੰਸਾਰਕ ਜੀਵਨ ਜੀਊਂਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ ॥੬॥
He alone is called Jivan-Mukta, liberated while yet alive, from within whom egotism is eradicated. ||6||
जीवन मुकतु सो आखीऐ जिसु विचहु हउमै जाइ ॥६॥
LINE 22
ਧੰਧੈਧਾਵਤਜਗੁਬਾਧਿਆਨਾਬੂਝੈਵੀਚਾਰੁ॥
ਦੁਨੀਆ ਦੇ ਕਾਰ-ਵਿਹਾਰ ਵਿਚ ਦੌੜ-ਭੱਜ ਕਰਦਾ ਕਰਦਾ ਮਨੁੱਖ ਮਾਇਆ ਦੇ ਮੋਹ ਵਿਚ ਬੱਝ ਜਾਂਦਾ ਹੈ, ਉਹ (ਇਸ ਵਿਚੋਂ ਨਿਕਲਣ ਦੀ ਕੋਈ) ਸੋਚ ਸੋਚ ਹੀ ਨਹੀਂ ਸਕਦਾ।
The world is chasing after worldly affairs; caught and bound, it does not understand contemplative meditation.
धंधै धावत जगु बाधिआ ना बूझै वीचारु ॥
LINE 23
ਜੰਮਣਮਰਣੁਵਿਸਾਰਿਆਮਨਮੁਖਮੁਗਧੁਗਵਾਰੁ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਜੇਹਾ ਮੂਰਖ ਤੇ ਬੁੱਧੂ ਬਣ ਜਾਂਦਾ ਹੈ ਕਿ ਉਹ ਜਨਮ ਮਰਨ ਦਾ ਗੇੜ ਭੁਲਾ ਹੀ ਬੈਠਦਾ ਹੈ।
The foolish, ignorant, self-willed manmukh has forgotten birth and death.
जंमण मरणु विसारिआ मनमुख मुगधु गवारु ॥
LINE 24
ਗੁਰਿਰਾਖੇਸੇਉਬਰੇਸਚਾਸਬਦੁਵੀਚਾਰਿ੭॥॥
ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ, ਉਹ ਸੱਚੇ ਸ਼ਬਦ ਨੂੰ ਸੋਚ-ਮੰਡਲ ਵਿਚ ਵਸਾ ਕੇ (ਮੋਹ ਦੀ ਜੇਵੜੀ ਵਿਚੋਂ) ਬਚ ਨਿਕਲੇ ॥੭॥
Those whom the Guru has protected are saved, contemplating the True Word of the Shabad. ||7||
गुरि राखे से उबरे सचा सबदु वीचारि ॥७॥
LINE 25
ਸੂਹਟੁਪਿੰਜਰਿਪ੍ਰੇਮਕੈਬੋਲੈਬੋਲਣਹਾਰੁ॥
(ਤੋਤਾ ਆਪਣੇ ਮਾਲਕ ਦੇ ਪਿੰਜਰੇ ਵਿਚ ਪੈ ਕੇ ਉਹੀ ਬੋਲੀ ਬੋਲਦਾ ਹੈ ਜੋ ਮਾਲਕ ਸਿਖਾਂਦਾ ਹੈ, ਮਾਲਕ ਉਹ ਬੋਲੀ ਸੁਣ ਕੇ ਤੋਤੇ ਉਤੇ ਖ਼ੁਸ਼ ਹੁੰਦਾ ਹੈ) ਜੇਹੜਾ ਜੀਵ-ਤੋਤਾ ਪ੍ਰਭੂ ਦੇ ਪ੍ਰੇਮ ਦੇ ਪਿੰਜਰੇ ਵਿਚ ਪੈ ਕੇ ਉਹ ਬੋਲ ਬੋਲਦਾ ਹੈ ਜੋ ਇਸ ਦੇ ਅੰਦਰ ਬੋਲਣਹਾਰ ਪ੍ਰਭੂ ਨੂੰ ਪਸੰਦ ਹੈ,
In the cage of divine love, the parrot, speaks.
सूहटु पिंजरि प्रेम कै बोलै बोलणहारु ॥
LINE 26
ਸਚੁਚੁਗੈਅੰਮ੍ਰਿਤੁਪੀਐਉਡੈਤਏਕਾਵਾਰ॥
ਤਾਂ ਉਹ ਜੀਵ-ਤੋਤਾ ਸਦਾ-ਥਿਰ ਨਾਮ ਦੀ ਚੋਗ ਚੁਗਦਾ ਹੈ ਨਾਮ-ਅੰਮ੍ਰਿਤ ਪੀਂਦਾ ਹੈ। (ਸਰੀਰ-ਪਿੰਜਰੇ ਨੂੰ ਸਦਾ ਲਈ) ਇਕੋ ਵਾਰੀ ਹੀ ਤਿਆਗ ਜਾਂਦਾ ਹੈ (ਮੁੜ ਮੁੜ ਜਨਮ ਮਰਨ ਵਿਚ ਨਹੀਂ ਪੈਦਾ)।
It pecks at the Truth, and drinks in the Ambrosial Nectar; it flies away, only once.
सचु चुगै अंम्रितु पीऐ उडै त एका वार ॥
LINE 27
ਗੁਰਿਮਿਲਿਐਖਸਮੁਪਛਾਣੀਐਕਹੁਨਾਨਕਮੋਖਦੁਆਰੁ੮੨॥॥॥
ਨਾਨਕ ਆਖਦਾ ਹੈ- ਜੇ ਗੁਰੂ ਮਿਲ ਪਏ ਤਾਂ ਖਸਮ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ, ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥
Meeting with the Guru, one recognizes his Lord and Master; says Nanak, he finds the gate of liberation. ||8||2||
गुरि मिलिऐ खसमु पछाणीऐ कहु नानक मोख दुआरु ॥८॥२॥
GURBANI.WORLD