LINE 01
ਵੈਸਾਖਿਧੀਰਨਿਕਿਉਵਾਢੀਆਜਿਨਾਪ੍ਰੇਮਬਿਛੋਹੁ॥
(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ,
In the month of Vaisaakh, how can the bride be patient? She is separated from her Beloved.
वैसाखि धीरनि किउ वाढीआ जिना प्रेम बिछोहु ॥
LINE 02
ਹਰਿਸਾਜਨੁਪੁਰਖੁਵਿਸਾਰਿਕੈਲਗੀਮਾਇਆਧੋਹੁ॥
(ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?
She has forgotten the Lord, her Life-companion, her Master; she has become attached to Maya, the deceitful one.
हरि साजनु पुरखु विसारि कै लगी माइआ धोहु ॥
LINE 03
ਪੁਤ੍ਰਕਲਤ੍ਰਨਸੰਗਿਧਨਾਹਰਿਅਵਿਨਾਸੀਓਹੁ॥
ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ।
Neither son, nor spouse, nor wealth shall go along with you-only the Eternal Lord.
पुत्र कलत्र न संगि धना हरि अविनासी ओहु ॥
LINE 04
ਪਲਚਿਪਲਚਿਸਗਲੀਮੁਈਝੂਠੈਧੰਧੈਮੋਹੁ॥
ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ।
Entangled and enmeshed in the love of false occupations, the whole world is perishing.
पलचि पलचि सगली मुई झूठै धंधै मोहु ॥
LINE 05
ਇਕਸੁਹਰਿਕੇਨਾਮਬਿਨੁਅਗੈਲਈਅਹਿਖੋਹਿ॥
ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)।
Without the Naam, the Name of the One Lord, they lose their lives in the hereafter.
इकसु हरि के नाम बिनु अगै लईअहि खोहि ॥
LINE 06
ਦਯੁਵਿਸਾਰਿਵਿਗੁਚਣਾਪ੍ਰਭਬਿਨੁਅਵਰੁਨਕੋਇ॥
ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ।
Forgetting the Merciful Lord, they are ruined. Without God, there is no other at all.
दयु विसारि विगुचणा प्रभ बिनु अवरु न कोइ ॥
LINE 07
ਪ੍ਰੀਤਮਚਰਣੀਜੋਲਗੇਤਿਨਕੀਨਿਰਮਲਸੋਇ॥
ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ।
Pure is the reputation of those who are attached to the Feet of the Beloved Lord.
प्रीतम चरणी जो लगे तिन की निरमल सोइ ॥
LINE 08
ਨਾਨਕਕੀਪ੍ਰਭਬੇਨਤੀਪ੍ਰਭਮਿਲਹੁਪਰਾਪਤਿਹੋਇ॥
ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ।
Nanak makes this prayer to God: "Please, come and unite me with Yourself."
नानक की प्रभ बेनती प्रभ मिलहु परापति होइ ॥
LINE 09
ਵੈਸਾਖੁਸੁਹਾਵਾਤਾਂਲਗੈਜਾਸੰਤੁਭੇਟੈਹਰਿਸੋਇ੩॥॥
(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥
The month of Vaisaakh is beautiful and pleasant, when the Saint causes me to meet the Lord. ||3||
वैसाखु सुहावा तां लगै जा संतु भेटै हरि सोइ ॥३॥
GURBANI.WORLD