ਪਉੜੀ ੨

ਵਾਰ ੭ ਭਾਈ ਗੁਰਦਾਸ ਜੀ ਅੰਗ 7
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨
पउड़ी २
LINE 02
ਸਿਵਸਕਤੀਨੋਸਾਧਿਕੈਚੰਦੁਸੂਰਜੁਦਿਹੁਂਰਾਤਿਸਧਾਏ।
ਗੁਰਮੁਖਾਂ ਨੇ ਸਤੋ ਤਮੋਂ ਨੂੰ ਸਾਧ ਕਰ ਕੇ ਚੰਦ ਸੂਰਜ, ਦਿਨ ਰਾਤ ਸਾਧ ਲੀਤੇ ਹਨ (ਭਾਵ ਓਹ ਸਭ ਪਰ ਬਲੀ ਹਨ)।
Conquering Siva and S'akti (the rajas and tamas qualities), the gurmukhs have disciplined the moon-sun (ira, pingala) and also the time known by days and nights.
सिव सकती नो साधि कै चंदु सूरजु दिहुं राति सधाए ।
LINE 03
ਸੁਖਦੁਖਸਾਧੇਹਰਖਸੋਗਨਰਕਸੁਰਗਪੁੰਨਪਾਪਲੰਘਾਏ।
ਦੁਖ ਸੁਖ ਜਿੱਤ ਲੀਤੇ, ਹਰਖ ਸੋਗ, ਨਰਕ ਸੁਰਗ, ਪੁੰਨ ਪਾਪ ਸਭ ਤੋਂ ਲੰਘ ਗਏ ਹਨ।
Subjugating pleasure and pain, joy and suffering, they have gone beyond hell and heaven, sin and virtue.
सुख दुख साधे हरख सोग नरक सुरग पुंन पाप लंघाए ।
LINE 04
ਜਨਮਮਰਣਜੀਵਨੁਮੁਕਤਿਭਲਾਬੁਰਾਮਿਤ੍ਰਸਤ੍ਰੁਨਿਵਾਏ।
ਜਨਮ ਮਰਣ ਥੋਂ ਜੀਵਣ ਮੁਕਤ ਹੋ ਗਏ ਹਨ (ਭਾਵ ਕੁਝ ਚਿੰਤਾ ਨਹੀਂ ਕਰਦੇ) ਸ਼ਤ੍ਰ੍ਰ ਮਿਤ੍ਰ੍ਰ, ਭਲੇ ਬੁਰੇ (ਸਭ) ਨਿਵਾ ਲੀਤੇ ਹਨ।
They have humbled life, death, liberation in life, right and wrong, enemy and friend.
जनम मरण जीवनु मुकति भला बुरा मित्र सत्रु निवाए ।
LINE 05
ਰਾਜਜੋਗਜਿਣਿਵਸਿਕਰਿਸਾਧਿਸੰਜੋਗੁਵਿਜੋਗੁਰਹਾਏ।
ਰਾਜ ਅਤੇ ਜੋਗ ਨੂੰ ਜਿੱਤ ਕੇ ਵੱਸ ਕਰ ਲੀਤਾ ਹੈ, ਸਾਧ ਸੰਜੋਗ ਅਰਥਾਤ ਭਲੇ ਸੰਜੋਗ ਤੇ ਵਿਜੋਗ ਥੋਂ ਰਹਿ ਗਏ ਹਨ।
Being victors of raj and yoga (temporality and spirituality), they have disciplined alliance as well as separation.
राज जोग जिणि वसि करि साधि संजोगु विजोगु रहाए ।
LINE 06
ਵਸਗਤਿਕੀਤੀਨੀਂਦਭੂਖਆਸਾਮਨਸਾਜਿਣਿਘਰਿਆਏ।
ਨੀਂਦ ਭੁਖ ਸਾਰੀ ਵੱਸ ਕਰ ਲੀਤੀ ਹੈ, ਆਸਾ ਮਨਸਾ ਜਿੱਤਕੇ ਸਵੈ ਸਰੂਪ ਵਿਖੇ ਪ੍ਰਾਪਤ ਹੋਏ ਹਨ।
Conquering sleep, hunger, hope and desire, they have made their abode in their own true nature.
वसगति कीती नींद भूख आसा मनसा जिणि घरि आए ।
LINE 07
ਉਸਤਤਿਨਿੰਦਾਸਾਧਿਕੈਹਿੰਦੂਮੁਸਲਮਾਣਸਬਾਏ।
ਉਸਤੁਤ ਨਿੰਦਾ ਨੂੰ ਸਾਧਕੇ ਹਿੰਦੂ ਮੁਸਲਮਾਨ ਸਭ ਦੇ ਸਾਂਝੇ ਹੋ ਗਏ ਹਨ, (ਭਾਵ ਕਿਸੇ ਨਾਲ ਦਵੈਖ ਨਹੀਂ ਕਰਦੇ)।
Going beyond praise and slander, they have become beloved of the Hindus as well as Muslims.
उसतति निंदा साधि कै हिंदू मुसलमाण सबाए ।
LINE 08
ਪੈਰੀਪੈਪਾਖਾਕਸਦਾਏ੨।।
(ਸਭ ਦੀ) ਪੈਰੀਂ ਪੈਕੇ (ਆਪ) ਪੈਰਾਂ ਦੀ ਖ਼ਾਕ ਸਦਾਉਂਦੇ ਹਨ।
They bow before all and consider themselves as dust.
पैरी पै पा खाक सदाए ।२।
GURBANI.WORLD