ਸਲੋਕ ਮਃ ੩ ॥

ਸਿਰੀ ਰਾਗੁ ਗੁਰੂ ਅਮਰਦਾਸ ਜੀ ਅੰਗ 86
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੩॥
Shalok, Third Mahalaa:
सलोक मः ३ ॥
LINE 02
ਪੰਡਿਤੁਪੜਿਪੜਿਉਚਾਕੂਕਦਾਮਾਇਆਮੋਹਿਪਿਆਰੁ॥
ਪੜ੍ਹ ਪੜ੍ਹ ਕੇ ਪੰਡਿਤ (ਜੀਭ ਨਾਲ ਵੇਦ ਆਦਿਕ ਦਾ) ਉੱਚੀ ਸੁਰ ਨਾਲ ਉਚਾਰਣ ਕਰਦਾ ਹੈ, (ਪਰ) ਮਾਇਆ ਦਾ ਮੋਹ ਪਿਆਰ (ਉਸ ਨੂੰ ਵਿਆਪ ਰਿਹਾ ਹੈ)।
The Pandits, the religious scholars, read and read, and shout out loud, but they are attached to the love of Maya.
पंडितु पड़ि पड़ि उचा कूकदा माइआ मोहि पिआरु ॥
LINE 03
ਅੰਤਰਿਬ੍ਰਹਮੁਨਚੀਨਈਮਨਿਮੂਰਖੁਗਾਵਾਰੁ॥
(ਉਹ) ਹਿਰਦੇ ਵਿਚ ਰੱਬ ਦੀ ਭਾਲ ਨਹੀਂ ਕਰਦਾ, (ਇਸ ਕਰਕੇ) ਮਨੋਂ ਮੂਰਖ ਤੇ ਅਨਪੜ੍ਹ (ਹੀ ਹੈ।)
They do not recognize God within themselves-they are so foolish and ignorant!
अंतरि ब्रहमु न चीनई मनि मूरखु गावारु ॥
LINE 04
ਦੂਜੈਭਾਇਜਗਤੁਪਰਬੋਧਦਾਨਾਬੂਝੈਬੀਚਾਰੁ॥
ਮਾਇਆ ਦੇ ਪਿਆਰ ਵਿਚ (ਉਸ ਨੂੰ ਆਪ ਨੂੰ ਤਾਂ) ਸਮਝ ਨਹੀਂ ਆਉਂਦੀ, (ਤੇ) ਸੰਸਾਰ ਨੂੰ ਮੱਤਾਂ ਦੇਂਦਾ ਹੈ।
In the love of duality, they try to teach the world, but they do not understand meditative contemplation.
दूजै भाइ जगतु परबोधदा ना बूझै बीचारु ॥
LINE 05
ਬਿਰਥਾਜਨਮੁਗਵਾਇਆਮਰਿਜੰਮੈਵਾਰੋਵਾਰ੧॥॥
(ਇਹੋ ਜਿਹਾ ਪੰਡਿਤ) ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥
They lose their lives uselessly; they die, only to be re-born, over and over again. ||1||
बिरथा जनमु गवाइआ मरि जंमै वारो वार ॥१॥
GURBANI.WORLD