ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1224
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਟੂਟੀਨਿੰਦਕਕੀਅਧਬੀਚ
ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਜ਼ਿੰਦਗੀ ਨਿਸਫਲ ਜਾਂਦੀ ਹੈ।
The slanderer is destroyed in mid-stream.
टूटी निंदक की अध बीच ॥
LINE 03
ਜਨਕਾਰਾਖਾਆਪਿਸੁਆਮੀਬੇਮੁਖਕਉਆਇਪਹੂਚੀਮੀਚ॥॥ਰਹਾਉ
ਮਾਲਕ-ਪ੍ਰਭੂ ਆਪ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ, ਪਰ ਜਿਹੜਾ ਮਨੁੱਖ ਸੰਤ ਜਨਾਂ ਤੋਂ ਮੂੰਹ ਮੋੜੀ ਰੱਖਦਾ ਹੈ, ਉਹ ਆਤਮਕ ਮੌਤ ਸਹੇੜ ਲੈਂਦਾ ਹੈ ॥੧॥ ਰਹਾਉ ॥
Our Lord and Master is the Saving Grace, the Protector of His humble servants; those who have turned their backs on the Guru are overtaken by death. ||1||Pause||
जन का राखा आपि सुआमी बेमुख कउ आइ पहूची मीच ॥१॥ रहाउ ॥
LINE 04
ਉਸਕਾਕਹਿਆਕੋਇਸੁਣਈਕਹੀਬੈਸਣੁਪਾਵੈ
ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਗੱਲ ਉੱਤੇ ਕੋਈ ਇਤਬਾਰ ਨਹੀਂ ਕਰਦਾ, ਉਸ ਨੂੰ ਕਿਤੇ ਭੀ ਇੱਜ਼ਤ ਵਾਲੀ ਥਾਂ ਨਹੀਂ ਮਿਲਦੀ।
No one listens to what he says; he is not allowed to sit anywhere.
उस का कहिआ कोइ न सुणई कही न बैसणु पावै ॥
LINE 05
ਈਹਾਂਦੁਖੁਆਗੈਨਰਕੁਭੁੰਚੈਬਹੁਜੋਨੀਭਰਮਾਵੈ॥॥
ਨਿੰਦਕ ਇਸ ਲੋਕ ਵਿਚ ਦੁੱਖ ਪਾਂਦਾ ਹੈ, (ਕਿਉਂਕਿ ਕੋਈ ਉਸ ਦੀ ਇੱਜ਼ਤ ਨਹੀਂ ਕਰਦਾ), ਪਰਲੋਕ ਵਿਚ ਉਹ ਨਰਕ ਭੋਗਦਾ ਹੈ, ਅਨੇਕਾਂ ਜੂਨਾਂ ਵਿਚ ਭਟਕਦਾ ਹੈ ॥੧॥
He suffers in pain here, and falls into hell hereafter. He wanders in endless reincarnations. ||1||
ईहां दुखु आगै नरकु भुंचै बहु जोनी भरमावै ॥१॥
LINE 06
ਪ੍ਰਗਟੁਭਇਆਖੰਡੀਬ੍ਰਹਮੰਡੀਕੀਤਾਅਪਣਾਪਾਇਆ
ਸੰਤ ਜਨਾਂ ਦੀ ਨਿੰਦਾ ਕਰਨ ਵਾਲਾ ਮਨੁੱਖ ਆਪਣੇ (ਇਸ) ਕੀਤੇ ਦਾ (ਇਹ) ਫਲ ਪਾਂਦਾ ਹੈ ਕਿ ਸਾਰੇ ਜਗਤ ਵਿਚ ਬਦਨਾਮ ਹੋ ਜਾਂਦਾ ਹੈ।
He has become infamous across worlds and galaxies; he receives according to what he has done.
प्रगटु भइआ खंडी ब्रहमंडी कीता अपणा पाइआ ॥
LINE 07
ਨਾਨਕਸਰਣਿਨਿਰਭਉਕਰਤੇਕੀਅਨਦਮੰਗਲਗੁਣਗਾਇਆ੨੮੩੧੦੬॥॥॥॥
ਹੇ ਨਾਨਕ! (ਪ੍ਰਭੂ ਦਾ ਸੇਵਕ) ਨਿਰਭਉ ਕਰਤਾਰ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ, ਆਤਮਕ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ॥੨॥੮੩॥੧੦੬॥
Nanak seeks the Sanctuary of the Fearless Creator Lord; he sings His Glorious Praises in ecstasy and bliss. ||2||83||106||
नानक सरणि निरभउ करते की अनद मंगल गुण गाइआ ॥२॥८३॥१०६॥
GURBANI.WORLD