ਗਉੜੀ ਮਾਲਾ ਮਹਲਾ ੫ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 215
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਮਾਲਾਮਹਲਾ੫॥
Gauree Maalaa, Fifth Mahalaa:
गउड़ी माला महला ५ ॥
LINE 02
ਮੋਕਉਇਹਬਿਧਿਕੋਸਮਝਾਵੈ॥
(ਹੇ ਭਾਈ!) ਹੋਰ ਕੌਣ ਮੈਨੂੰ ਇਸ ਤਰ੍ਹਾਂ ਸਮਝ ਸਕਦਾ ਹੈ?
Who can help me understand my condition?
मो कउ इह बिधि को समझावै ॥
LINE 03
ਕਰਤਾਹੋਇਜਨਾਵੈ੧॥॥ਰਹਾਉ॥
(ਉਹੀ ਗੁਰਮੁਖ) ਸਮਝਾ ਸਕਦਾ ਹੈ (ਜੋ) ਕਰਤਾਰ ਦਾ ਰੂਪ ਹੋ ਜਾਏ ॥੧॥ ਰਹਾਉ ॥
Only the Creator knows it. ||1||Pause||
करता होइ जनावै ॥१॥ रहाउ ॥
LINE 04
ਅਨਜਾਨਤਕਿਛੁਇਨਹਿਕਮਾਨੋਜਪਤਪਕਛੂਨਸਾਧਾ॥
(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ) ਅਗਿਆਨਤਾ ਵਿਚ ਫਸ ਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਤੇ ਵਿਕਾਰਾਂ ਵਲੋਂ ਰੋਕ ਦਾ ਉੱਦਮ ਨਹੀਂ ਕੀਤਾ, ਕੁਝ ਹੋਰ ਹੋਰ ਹੀ (ਕੋਝੇ ਕੰਮ) ਕੀਤੇ ਹਨ।
This person does things in ignorance; he does not chant in meditation, and does not perform any deep, self-disciplined meditation.
अनजानत किछु इनहि कमानो जप तप कछू न साधा ॥
LINE 05
ਦਹਦਿਸਿਲੈਇਹੁਮਨੁਦਉਰਾਇਓਕਵਨਕਰਮਕਰਿਬਾਧਾ੧॥॥
ਇਹ ਜੀਵ ਆਪਣੇ ਇਸ ਮਨ ਨੂੰ ਦਸੀਂ ਪਾਸੀਂ ਭਜਾ ਰਿਹਾ ਹੈ। ਇਹ ਕੇਹੜੇ ਕਰਮਾਂ ਦੇ ਕਾਰਨ (ਮਾਇਆ ਦੇ ਮੋਹ ਵਿਚ) ਬੱਝਾ ਪਿਆ ਹੈ? ॥੧॥
This mind wanders around in the ten directions - how can it be restrained? ||1||
दह दिसि लै इहु मनु दउराइओ कवन करम करि बाधा ॥१॥
LINE 06
ਮਨਤਨਧਨਭੂਮਿਕਾਠਾਕੁਰੁਹਉਇਸਕਾਇਹੁਮੇਰਾ॥
(ਮੋਹ ਵਿਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ ਹੈ-) ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ ਹਾਂ, ਮੈਂ ਇਸ (ਧਨ ਆਦਿ) ਦਾ ਮਾਲਕ ਹਾਂ, ਇਹ ਧਨ ਆਦਿਕ ਮੇਰਾ ਹੈ।
"I am the lord, the master of my mind, body, wealth and lands. These are mine."
मन तन धन भूमि का ठाकुरु हउ इस का इहु मेरा ॥
LINE 07
ਭਰਮਮੋਹਕਛੁਸੂਝਸਿਨਾਹੀਇਹਪੈਖਰਪਏਪੈਰਾ੨॥॥
(ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣਾ ਦੇ ਕਾਰਨ (ਮਾਇਆ ਦੇ) ਮੋਹ ਦੇ ਕਾਰਨ (ਜੀਵ ਨੂੰ) ਕੋਈ ਸੁਚੱਜੀ ਗੱਲ ਨਹੀਂ ਸੁੱਝਦੀ, ਇਸ ਦੇ ਪੈਰਾਂ ਵਿਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਹਨ (ਜਿਵੇਂ ਖੋਤੇ ਆਦਿਕ ਨੂੰ ਚੰਗਾ ਢੰਗਾ ਆਦਿਕ ਪਾਇਆ ਹੁੰਦਾ ਹੈ) ॥੨॥
In doubt and emotional attachment, this person understands nothing; with this leash, these feet are tied up. ||2||
भरम मोह कछु सूझसि नाही इह पैखर पए पैरा ॥२॥
LINE 08
ਤਬਇਹੁਕਹਾਕਮਾਵਨਪਰਿਆਜਬਇਹੁਕਛੂਨਹੋਤਾ॥
ਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ)
What did this person do, when he did not exist?
तब इहु कहा कमावन परिआ जब इहु कछू न होता ॥
LINE 09
ਜਬਏਕਨਿਰੰਜਨਨਿਰੰਕਾਰਪ੍ਰਭਸਭੁਕਿਛੁਆਪਹਿਕਰਤਾ੩॥॥
(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੌਣ ਦੱਸੇ? ਕਿ) ਜਦੋਂ ਕੇਵਲ ਇਕ ਨਿਰੰਜਨ ਆਕਾਰ-ਰਹਿਤ ਪ੍ਰਭੂ ਆਪ ਹੀ ਆਪ ਸੀ, ਤਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ ॥੩॥
When the Immaculate and Formless Lord God was all alone, He did everything by Himself. ||3||
जब एक निरंजन निरंकार प्रभ सभु किछु आपहि करता ॥३॥
LINE 10
ਅਪਨੇਕਰਤਬਆਪੇਜਾਨੈਜਿਨਿਇਹੁਰਚਨੁਰਚਾਇਆ॥
ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ (ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਭਟਕਦਾ ਫਿਰਦਾ ਹੈ)।
He alone knows His actions; He created this creation.
अपने करतब आपे जानै जिनि इहु रचनु रचाइआ ॥
LINE 11
ਕਹੁਨਾਨਕਕਰਣਹਾਰੁਹੈਆਪੇਸਤਿਗੁਰਿਭਰਮੁਚੁਕਾਇਆ੪੫੧੬੩॥॥॥॥
ਨਾਨਕ ਆਖਦਾ ਹੈ- ਗੁਰੂ ਨੇ ਹੀ (ਇਹ ਤਨ ਧਨ ਧਰਤੀ ਆਦਿਕ ਦੀਆਂ ਮਲਕੀਅਤਾਂ ਦਾ) ਭੁਲੇਖਾ ਦੂਰ ਕੀਤਾ ਹੈ ਤੇ ਸਮਝਾਇਆ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ॥੪॥੫॥੧੬੩॥
Says Nanak, the Lord Himself is the Doer. The True Guru has dispelled my doubts. ||4||5||163||
कहु नानक करणहारु है आपे सतिगुरि भरमु चुकाइआ ॥४॥५॥१६३॥
GURBANI.WORLD