ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਪੀਸਪੀਸਕਰਿਦਾਤਦੁਬਹਿਯਾਧਾਵਹੀਂ॥
ਦੋਹਾਂ ਬਾਂਹਵਾਂ ਨਾਲ ਹਥਿਆਰ ਚਲਾਉਣ ਵਾਲੇ (ਦੈਂਤ) ਦੰਦ ਪੀਹ ਪੀਹ ਕੇ ਧਾਵਾ ਕਰਦੇ ਸਨ
पीस पीस करि दात दुबहिया धावहीं ॥
LINE 03
ਬਜ੍ਰਬਾਨਬਿਛੂਅਨਕੇਬਿਸਿਖਲਗਾਵਹੀਂ॥
ਅਤੇ ਬਜ੍ਰ ਬਾਣ, ਬਿਛੂਏ, ਤੀਰ ਮਾਰਦੇ ਸਨ।
बज्र बान बिछूअन के बिसिख लगावहीं ॥
LINE 04
ਟੂਕਟੂਕਹੈਮਰਤਨਪਗੁਪਾਛੇਟਰੈਂ॥
ਟੋਟੇ ਟੋਟੇ ਹੋ ਕੇ ਮਰ ਰਹੇ ਸਨ ਪਰ ਕਦਮ ਪਿਛੇ ਨਹੀਂ ਹਟਾ ਰਹੇ ਸਨ।
टूक टूक है मरत न पगु पाछे टरैं ॥
LINE 05
ਹੋਚਟਪਟਆਨਿਬਰੰਗਨਿਤਿਨਪੁਰਖਨਬਰੈਂ੨੭੪॥॥
ਉਨ੍ਹਾਂ ਪੁਰਸ਼ਾਂ ਨੂੰ ਝਟਪਟ ਅਪੱਛਰਾਵਾਂ ਆ ਕੇ ਵਰ ਰਹੀਆਂ ਸਨ ॥੨੭੪॥
हो चटपट आनि बरंगनि तिन पुरखन बरैं ॥२७४॥
LINE 06
ਚਾਬਿਚਾਬਿਕਰਿਓਠਦੁਬਹਿਯਾਰਿਸਿਭਰੇ॥
ਹੋਠਾਂ ਨੂੰ ਚਬ ਚਬ ਕੇ ਰੋਹ ਨਾਲ ਭਰੇ ਹੋਏ ਦੁਬਹੀਏ (ਯੋਧੇ)
चाबि चाबि करि ओठ दुबहिया रिसि भरे ॥
LINE 07
ਟੂਕਟੂਕਹ੍ਵੈਗਿਰੇਨਪਗੁਪਾਛੇਪਰੇ॥
ਟੋਟੇ ਟੋਟੇ ਹੋ ਕੇ ਡਿਗਦੇ ਸਨ, ਪਰ (ਉਨ੍ਹਾਂ ਦੇ) ਪੈਰ ਪਿਛੇ ਨਹੀਂ ਪੈਂਦੇ ਸਨ।
टूक टूक ह्वै गिरे न पगु पाछे परे ॥
LINE 08
ਜੂਝਿਜੂਝਿਰਨਗਿਰਤਸੁਭਟਸਮੁਹਾਇਕੈ॥
ਰਣ ਵਿਚ ਸਾਹਮਣੇ ਆ ਕੇ ਯੋਧੇ ਜੂਝ ਜੂਝ ਕੇ ਡਿਗਦੇ ਸਨ
जूझि जूझि रन गिरत सुभट समुहाइ कै ॥
LINE 09
ਹੋਬਸੇਸ੍ਵਰਗਮੋਜਾਇਪਰਮਸੁਖਪਾਇਕੈ੨੭੫॥॥
ਅਤੇ ਬਹੁਤ ਸੁਖ ਪ੍ਰਾਪਤ ਕਰਦੇ ਹੋਇਆਂ ਸਵਰਗ ਵਿਚ ਜਾ ਵਸਦੇ ਸਨ ॥੨੭੫॥
हो बसे स्वरग मो जाइ परम सुख पाइ कै ॥२७५॥
GURBANI.WORLD