ਤ੍ਰਿਭੰਗੀ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 262
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤ੍ਰਿਭੰਗੀਛੰਦ॥
ਤ੍ਰਿਭੰਗੀ ਛੰਦ
TRIBHANGI STANZA
त्रिभंगी छंद ॥
LINE 02
ਤਨਸੁਭਤਸੁਰੰਗੰਛਬਿਅੰਗਅੰਗੰਲਜਤਅਨੰਗੰਲਖਨੈਣੰ॥
ਸੁੰਦਰ ਛਬੀ ਵਾਲਾ ਸਰੀਰ ਸ਼ੋਭਦਾ ਹੈ, ਅੰਗ-ਅੰਗ ਦੀ ਖੂਬਸੂਰਤੀ ਨੂੰ ਅੱਖਾਂ ਨਾਲ ਵੇਖ ਕੇ ਕਾਮਦੇਵ ਲਜਾਉਂਦਾ ਹੈ।
तन सुभत सुरंगं छबि अंग अंगं लजत अनंगं लख नैणं ॥
LINE 03
ਸੋਭਿਤਕਚਕਾਰੇਅਤਘੁੰਘਰਾਰੇਰਸਨਰਸਾਰੇਮ੍ਰਿਦਬੈਣੰ॥
ਕਾਲੇ ਕੇਸ ਸ਼ੋਭਾ ਪਾ ਰਹੇ ਹਨ ਜੋ ਬਹੁਤੇ ਕੁੰਡਲਾਂ ਵਾਲੇ ਹਨ। ਜਿਸ ਦੀ ਰਸਨਾ ਮਿੱਠੇ ਬੋਲ ਬੋਲਦੀ ਹੈ
Seeing his winsome body and elegant limbs, the god of love is feeling shy, he has back curly hair and sweet speech
सोभित कचकारे अत घुंघरारे रसन रसारे म्रिद बैणं ॥
LINE 04
ਮੁਖਿਛਕਤਸੁਬਾਸੰਦਿਨਸਪ੍ਰਕਾਸੰਜਨੁਸਸਭਾਸੰਤਸਸੋਭੰ॥
ਅਤੇ ਮੁਖ ਸ਼ੁਭ ਵਾਸਨਾ ਨਾਲ ਸ਼ੋਭ ਰਿਹਾ ਹੈ, ਮਾਨੋ ਸੂਰਜ ਦਾ ਪ੍ਰਕਾਸ਼ ਹੋ ਰਿਹਾ ਹੋਵੇ। ਜਿਹੋ ਜਿਹਾ ਚੰਦ੍ਰਮਾ ਦਾ ਪ੍ਰਕਾਸ਼ ਹੁੰਦਾ ਹੈ ਉਹੋ ਜਿਹੀ ਮੁਖ ਦੀ ਸ਼ੋਭਾ ਹੈ,
His face is fragranted and appears shining like sun and glorifying like moon.
मुखि छकत सुबासं दिनस प्रकासं जनु सस भासं तस सोभं ॥
LINE 05
ਰੀਝਤਚਖਚਾਰੰਸੁਰਪੁਰਪਯਾਰੰਦੇਵਦਿਵਾਰੰਲਖਿਲੋਭੰ੬੦੧॥॥
(ਉਸ ਨੂੰ ਵੇਖਣ ਲਈ) ਸੁੰਦਰ ਅੱਖਾਂ ਰੀਝ ਰਹੀਆਂ ਹਨ। ਸੁਅਰਗ ਦੇ ਪਿਆਰੇ ਦੇਵਤੇ ਅਤੇ ਦੈਂਤ ਰੂਪ ਨੂੰ ਵੇਖ ਕੇ ਲੁਭਾਇਮਾਨ ਹੋ ਰਹੇ ਹਨ ॥੬੦੧॥
On seeing him all feel delighted and the people of the abode of gods also do not hesitate to see him.601.
रीझत चख चारं सुरपुर पयारं देव दिवारं लखि लोभं ॥६०१॥
GURBANI.WORLD