ਗਉੜੀ ਗੁਆਰੇਰੀ ਮਹਲਾ ੩ ॥

ਰਾਗੁ ਗਉੜੀ ਗੁਰੂ ਅਮਰਦਾਸ ਜੀ ਅੰਗ 161
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਗੁਆਰੇਰੀਮਹਲਾ੩॥
Gauree Gwaarayree, Third Mahalaa:
गउड़ी गुआरेरी महला ३ ॥
LINE 02
ਜਿਨਾਗੁਰਮੁਖਿਧਿਆਇਆਤਿਨਪੂਛਉਜਾਇ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਦੋਂ) ਮੈਂ ਉਹਨਾਂ ਪਾਸੋਂ (ਸਿਮਰਨ ਦੀ ਜਾਚ) ਪੁੱਛਦਾ ਹਾਂ,
Go and ask the Gurmukhs, who meditate on the Lord.
जिना गुरमुखि धिआइआ तिन पूछउ जाइ ॥
LINE 03
ਗੁਰਸੇਵਾਤੇਮਨੁਪਤੀਆਇ॥
(ਤਾਂ ਉਹ ਦੱਸਦੇ ਹਨ ਕਿ) ਗੁਰੂ ਦੀ ਦੱਸੀ ਹੋਈ ਸੇਵਾ ਨਾਲ (ਹੀ) ਮਨੁੱਖ ਦਾ ਮਨ (ਪ੍ਰਭੂ-ਸਿਮਰਨ ਵਿਚ) ਪਤੀਜਦਾ ਹੈ।
Serving the Guru, the mind is satisfied.
गुर सेवा ते मनु पतीआइ ॥
LINE 04
ਸੇਧਨਵੰਤਹਰਿਨਾਮੁਕਮਾਇ॥
(ਗੁਰੂ ਦੀ ਸਰਨ ਪੈਣ ਵਾਲੇ) ਉਹ ਮਨੁੱਖ ਪਰਮਾਤਮਾ ਦਾ ਨਾਮ-ਧਨ ਖੱਟ ਕੇ ਧਨਾਢ ਹੋ ਜਾਂਦੇ ਹਨ।
Those who earn the Lord's Name are wealthy.
से धनवंत हरि नामु कमाइ ॥
LINE 05
ਪੂਰੇਗੁਰਤੇਸੋਝੀਪਾਇ੧॥॥
ਇਹ ਅਕਲ ਪੂਰੇ ਗੁਰੂ ਪਾਸੋਂ ਹੀ ਮਿਲਦੀ ਹੈ ॥੧॥
Through the Perfect Guru, understanding is obtained. ||1||
पूरे गुर ते सोझी पाइ ॥१॥
LINE 06
ਹਰਿਹਰਿਨਾਮੁਜਪਹੁਮੇਰੇਭਾਈ॥
ਹੇ ਮੇਰੇ ਭਾਈ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।
Chant the Name of the Lord, Har, Har, O my Siblings of Destiny.
हरि हरि नामु जपहु मेरे भाई ॥
LINE 07
ਗੁਰਮੁਖਿਸੇਵਾਹਰਿਘਾਲਥਾਇਪਾਈ੧॥॥ਰਹਾਉ॥
ਗੁਰੂ ਦੀ ਰਾਹੀਂ ਕੀਤੀ ਹੋਈ ਸੇਵਾ-ਭਗਤੀ ਦੀ ਮਿਹਨਤ ਪਰਮਾਤਮਾ ਕਬੂਲ ਕਰ ਲੈਂਦਾ ਹੈ ॥੧॥ ਰਹਾਉ ॥
The Gurmukhs serve the Lord, and so they are accepted. ||1||Pause||
गुरमुखि सेवा हरि घाल थाइ पाई ॥१॥ रहाउ ॥
LINE 08
ਆਪੁਪਛਾਣੈਮਨੁਨਿਰਮਲੁਹੋਇ॥
(ਗੁਰੂ ਦੀ ਰਾਹੀਂ ਜੇਹੜਾ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।
Those who recognize the self - their minds become pure.
आपु पछाणै मनु निरमलु होइ ॥
LINE 09
ਜੀਵਨਮੁਕਤਿਹਰਿਪਾਵੈਸੋਇ॥
ਉਹ ਇਸ ਜਨਮ ਵਿਚ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
They become Jivan-mukta, liberated while yet alive, and they find the Lord.
जीवन मुकति हरि पावै सोइ ॥
LINE 10
ਹਰਿਗੁਣਗਾਵੈਮਤਿਊਤਮਹੋਇ॥
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ,
Singing the Glorious Praises of the Lord, the intellect becomes pure and sublime,
हरि गुण गावै मति ऊतम होइ ॥
LINE 11
ਸਹਜੇਸਹਜਿਸਮਾਵੈਸੋਇ੨॥॥
ਉਸ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੨॥
and they are easily and intuitively absorbed in the Lord. ||2||
सहजे सहजि समावै सोइ ॥२॥
LINE 12
ਦੂਜੈਭਾਇਨਸੇਵਿਆਜਾਇ॥
(ਹੇ ਮੇਰੇ ਭਾਈ!) ਮਾਇਆ ਦੇ ਮੋਹ ਵਿਚ ਫਸੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ।
In the love of duality, no one can serve the Lord.
दूजै भाइ न सेविआ जाइ ॥
LINE 13
ਹਉਮੈਮਾਇਆਮਹਾਬਿਖੁਖਾਇ॥
ਹਉਮੈ ਇਕ ਵੱਡਾ ਜ਼ਹਰ ਹੈ ਮਾਇਆ ਦਾ ਮੋਹ ਵੱਡਾ ਜ਼ਹਰ ਹੈ (ਇਹ ਜ਼ਹਰ ਮਨੁੱਖ ਦੇ ਆਤਮਕ ਜੀਵਨ ਨੂੰ) ਮਾਰ ਮੁਕਾਂਦਾ ਹੈ।
In egotism and Maya, they are eating toxic poison.
हउमै माइआ महा बिखु खाइ ॥
LINE 14
ਪੁਤਿਕੁਟੰਬਿਗ੍ਰਿਹਿਮੋਹਿਆਮਾਇ॥
ਮਾਇਆ (ਮਨੁੱਖ ਨੂੰ) ਪੁੱਤਰ (ਦੇ ਮੋਹ) ਦੀ ਰਾਹੀਂ, ਪਰਵਾਰ (ਦੇ ਮੋਹ) ਦੀ ਰਾਹੀਂ, ਘਰ (ਦੇ ਮੋਹ) ਦੀ ਰਾਹੀਂ ਠੱਗਦੀ ਰਹਿੰਦੀ ਹੈ।
They are emotionally attached to their children, family and home.
पुति कुटंबि ग्रिहि मोहिआ माइ ॥
LINE 15
ਮਨਮੁਖਿਅੰਧਾਆਵੈਜਾਇ੩॥॥
(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
The blind, self-willed manmukhs come and go in reincarnation. ||3||
मनमुखि अंधा आवै जाइ ॥३॥
LINE 16
ਹਰਿਹਰਿਨਾਮੁਦੇਵੈਜਨੁਸੋਇ॥
ਪਰਮਾਤਮਾ (ਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹ ਮਨੁੱਖ (ਉਸ ਦਾ) ਸੇਵਕ ਬਣ ਜਾਂਦਾ ਹੈ।
Those, unto whom the Lord bestows His Name,
हरि हरि नामु देवै जनु सोइ ॥
LINE 17
ਅਨਦਿਨੁਭਗਤਿਗੁਰਸਬਦੀਹੋਇ॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰ ਰੋਜ਼ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ।
worship Him night and day, through the Word of the Guru's Shabad.
अनदिनु भगति गुर सबदी होइ ॥
LINE 18
ਗੁਰਮਤਿਵਿਰਲਾਬੂਝੈਕੋਇ॥
ਗੁਰੂ ਦੀ ਮਤਿ ਲੈ ਕੇ ਹੀ ਕੋਈ ਵਿਰਲਾ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ।
How rare are those who understand the Guru's Teachings!
गुरमति विरला बूझै कोइ ॥
LINE 19
ਨਾਨਕਨਾਮਿਸਮਾਵੈਸੋਇ੪੧੨੩੨॥॥॥॥
ਤੇ, ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੧੨॥੩੨॥
O Nanak, they are absorbed in the Naam, the Name of the Lord. ||4||12||32||
नानक नामि समावै सोइ ॥४॥१२॥३२॥
GURBANI.WORLD