ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸ੍ਵਰਨਮਤੀਤਾਕੀਬਰਨਾਰੀ॥
ਉਸ ਦੀ ਸ੍ਵਰਨਮਤੀ ਨਾਂ ਦੀ ਸੁੰਦਰ ਰਾਣੀ ਸੀ।
स्वरनमती ता की बर नारी ॥
LINE 03
ਜਨਸਮੁੰਦ੍ਰਮਥਿਸਾਤਨਿਕਾਰੀ॥
ਮਾਨੋ ਸਤ ਸਮੁੰਦਰ ਰਿੜਕ ਕੇ ਕਢੀ ਗਈ ਹੋਵੇ।
जन समुंद्र मथि सात निकारी ॥
LINE 04
ਰੂਪਪ੍ਰਭਾਤਾਕੀਅਤਿਸੋਹੈ॥
ਉਸ ਦਾ ਰੂਪ ਅਤਿ ਸੁੰਦਰ ਸ਼ੋਭਦਾ ਸੀ।
रूप प्रभा ता की अति सो है ॥
LINE 05
ਜਾਸਮਰੂਪਵਤੀਨਹਿਕੋਹੈ੨॥॥
ਉਸ ਵਰਗੀ ਕੋਈ ਹੋਰ ਸੁੰਦਰੀ ਨਹੀਂ ਸੀ ॥੨॥
जा सम रूपवती नहि को है ॥२॥
LINE 06
ਸੁਨਿਯੋਜੋਤਕਿਨਗ੍ਰਹਨਲਗਾਯੋ॥
ਜੋਤਸ਼ੀਆਂ ਕੋਲੋਂ ਸੁਣ ਕੇ ਕਿ ਗ੍ਰਹਿਣ ਲਗਾ ਹੈ,
सुनियो जोतकिन ग्रहन लगायो ॥
LINE 07
ਕੁਰੂਛੇਤ੍ਰਨਾਵਨਨ੍ਰਿਪਆਯੋ॥
ਰਾਜਾ ਕੁਰੁਕੇਸ਼ਤ੍ਰ ਇਸ਼ਨਾਨ ਕਰਨ ਲਈ ਆਇਆ।
कुरूछेत्र नावन न्रिप आयो ॥
LINE 08
ਰਾਨੀਸਕਲਸੰਗਕਰਲੀਨੀ॥
ਉਸ ਨੇ ਸਾਰੀਆਂ ਰਾਣੀਆਂ ਨੂੰ ਨਾਲ ਲੈ ਲਿਆ।
रानी सकल संग कर लीनी ॥
LINE 09
ਬਹੁਦਛਿਨਾਬਿਪ੍ਰਨਕਹਦੀਨੀ੩॥॥
ਬ੍ਰਾਹਮਣਾਂ ਨੂੰ ਬਹੁਤ ਦੱਛਣਾ ਦਿੱਤੀ ॥੩॥
बहु दछिना बिप्रन कह दीनी ॥३॥
GURBANI.WORLD