ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1275
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਭੋਗਕਰਤਸਭਰੈਨਿਬਿਤਾਵਤ॥
ਸੰਭੋਗ ਕਰਦਿਆਂ ਸਾਰੀ ਰਾਤ ਬਿਤਾ ਦਿੰਦੇ।
भोग करत सभ रैनि बितावत ॥
LINE 03
ਦਲਿਮਲਿਸੇਜਮਿਲਿਨਹ੍ਵੈਜਾਵਤ॥
ਮਿਲਣ ਨਾਲ ਸੇਜ ਮਧੋਲੀ ਜਾਂਦੀ।
दलिमलि सेज मिलिन ह्वै जावत ॥
LINE 04
ਹੋਤਦਿਵਾਕਰਕੀਅਨੁਰਾਈ॥
ਜਦੋਂ ਸਵੇਰ ਦੀ ਲਾਲੀ ਹੁੰਦੀ,
होत दिवाकर की अनुराई ॥
LINE 05
ਛੈਲਸੇਜਮਿਲਿਬਹੁਰਿਬਿਛਾਈ੧੬॥॥
ਤਾਂ ਪ੍ਰੀਤਮ ਨਾਲ ਮਿਲ ਕੇ ਸੇਜ ਨੂੰ ਫਿਰ ਵਿਛਾ ਲੈਂਦੀ ॥੧੬॥
छैल सेज मिलि बहुरि बिछाई ॥१६॥
LINE 06
ਪੌਢਿਪ੍ਰਜੰਕਅੰਕਭਰਿਸੋਊ॥
ਪਲੰਘ ਉਤੇ (ਦੋਵੇਂ) ਜਫੀ ਪਾ ਕੇ ਸੌਂਦੇ
पौढि प्रजंक अंक भरि सोऊ ॥
LINE 07
ਭਾਗਅਫੀਮਪਿਯਤਮਿਲਿਦੋਊ॥
ਅਤੇ ਦੋਵੇਂ ਮਿਲ ਕੇ ਅਫ਼ੀਮ ਅਤੇ ਭੰਗ ਪੀਂਦੇ।
भाग अफीम पियत मिलि दोऊ ॥
LINE 08
ਬਹੁਰਿਕਾਮਕੀਕੇਲਮਚਾਵੈ॥
ਫਿਰ ਕਾਮ-ਕ੍ਰੀੜਾ ਸ਼ੁਰੂ ਕਰ ਦਿੰਦੇ
बहुरि काम की केल मचावै ॥
LINE 09
ਕੋਕਸਾਰਮਤਪ੍ਰਗਟਦਿਖਾਵੈ੧੭॥॥
ਅਤੇ ਕੋਕ-ਸ਼ਾਸਤ੍ਰ ਦੇ ਸਾਰ ਨੂੰ ਸਪਸ਼ਟ ਕ੍ਰਿਆਸ਼ੀਲ ਕਰਦੇ ॥੧੭॥
कोक सार मत प्रगट दिखावै ॥१७॥
LINE 10
ਕੈਫਨਸਾਥਰਸਮਸੇਹ੍ਵੈਕਰਿ॥
ਨਸ਼ਿਆਂ ਦੇ ਰਸ ਵਿਚ ਮਸਤ ਹੋ ਕੇ
कैफन साथ रस मसे ह्वै करि ॥
LINE 11
ਪ੍ਰੋਢਿਪ੍ਰਜੰਕਰਹਤਦੋਊਸ੍ਵੈਕਰਿ॥
('ਰਸ ਮਸੇ') ਦੋਵੇਂ ਪਲੰਘ ਉਤੇ ਸੁਤੇ ਰਹਿੰਦੇ।
प्रोढि प्रजंक रहत दोऊ स्वै करि ॥
LINE 12
ਬਹੁਰਿਜਗੈਰਸਰੀਤਿਮਚਾਵੈ॥
ਜਾਗਣ ਤੇ ਫਿਰ ਕਾਮ-ਕ੍ਰੀੜਾ ਸ਼ੁਰੂ ਕਰਦੇ,
बहुरि जगै रस रीति मचावै ॥
LINE 13
ਕਵਿਤਉਚਾਰਹਿਧੁਰਪਦਗਾਵੈ੧੮॥॥
ਕਵਿਤਾ ਪੜ੍ਹਦੇ ਅਤੇ ਧੁਰਪਦ ਗਾਉਂਦੇ ॥੧੮॥
कवित उचारहि धुरपद गावै ॥१८॥
LINE 14
ਤਬਲਗਿਬਿਰਹਨਟਾਤਾਕੋਪਤਿ॥
ਤਦ ਤਕ ਉਸ ਦਾ ਮੂਰਖ ਮਤ ਵਾਲਾ ਪਤੀ
तब लगि बिरह नटा ता को पति ॥
LINE 15
ਨਿਕਸਿਯੋਆਇਤਹਾਮੂਰਖਮਤਿ॥
ਬਿਰਹ ਨਟਾ ਉਥੇ ਆ ਨਿਕਲਿਆ।
निकसियो आइ तहा मूरख मति ॥
LINE 16
ਤਬਤ੍ਰਿਯਚਤੁਰਚਰਿਤ੍ਰਬਿਚਰਿਕੈ॥
ਤਦ ਉਸ ਚਾਲਾਕ ਇਸਤਰੀ ਨੇ ਚਰਿਤ੍ਰ ਕਰ ਕੇ
तब त्रिय चतुर चरित्र बिचरि कै ॥
LINE 17
ਹਨ੍ਯੋਤਾਹਿਫਾਸੀਗਰਡਰਿਕੈ੧੯॥॥
ਉਸ ਨੂੰ ਗਲੇ ਵਿਚ ਫਾਹੀ ਪਾ ਕੇ ਮਾਰ ਦਿੱਤਾ ॥੧੯॥
हन्यो ताहि फासी गर डरि कै ॥१९॥
LINE 18
ਏਕਕੋਠਰੀਮਿਤ੍ਰਛਪਾਯੋ॥
ਇਕ ਕੋਠੜੀ ਵਿਚ ਮਿਤਰ ਨੂੰ ਛੁਪਾ ਦਿੱਤਾ
एक कोठरी मित्र छपायो ॥
LINE 19
ਪਤਿਹਿਮਾਰਿਸੁਰਊਚਉਘਾਯੋ॥
ਅਤੇ ਪਤੀ ਨੂੰ ਮਾਰ ਕੇ ਉੱਚੀ ਉੱਚੀ ਰੋਣ ਲਗੀ।
पतिहि मारि सुर ऊच उघायो ॥
LINE 20
ਰਾਜਾਪ੍ਰਜਾਸਬਦਸੁਨਿਧਾਏ॥
ਰਾਜਾ ਅਤੇ ਪ੍ਰਜਾ (ਰੋਣ ਦੀ) ਆਵਾਜ਼ ਸੁਣ ਕੇ
राजा प्रजा सबद सुनि धाए ॥
LINE 21
ਦੁਹਿਤਾਕੇਮੰਦਰਿਚਲਿਆਏ੨੦॥॥
ਪੁੱਤਰੀ ਦੇ ਘਰ ਵਲ ਭਜਦੇ ਹੋਏ ਆ ਗਏ ॥੨੦॥
दुहिता के मंदरि चलि आए ॥२०॥
LINE 22
ਮ੍ਰਿਤਕਪਰਿਯੋਤਾਕੌਭਰਤਾਰਾ॥
ਉਸ ਦੇ ਮਰੇ ਪਏ ਪਤੀ ਨੂੰ
म्रितक परियो ता कौ भरतारा ॥
LINE 23
ਰਾਵਰੰਕਸਭਹੂੰਨਨਿਹਾਰਾ॥
ਰਾਜੇ ਅਤੇ ਰੰਕ (ਅਮੀਰ ਅਤੇ ਗ਼ਰੀਬ) ਸਭ ਨੇ ਵੇਖਿਆ।
राव रंक सभहूंन निहारा ॥
LINE 24
ਪੂਛਤਭਯੋਤਿਸੀਕਹਰਾਜਨ॥
ਉਸ ਨੂੰ ਰਾਜੇ ਨੇ ਪੁਛਿਆ
पूछत भयो तिसी कह राजन ॥
LINE 25
ਕਹਾਭਈਯਾਕੀਗਤਿਕਾਮਨਿ੨੧॥॥
ਕਿ ਹੇ ਪੁੱਤਰੀ! ਇਸ ਦੀ ਇਹ ਹਾਲਤ ਕਿਵੇਂ ਹੋਈ (ਅਰਥਾਤ ਇਹ ਕਿਵੇਂ ਮਰ ਗਿਆ) ॥੨੧॥
कहा भई या की गति कामनि ॥२१॥
LINE 26
ਸੁਨਹੁਪਿਤਾਮੈਕਛੂਨਜਾਨੋ॥
(ਰਾਜ ਕੁਮਾਰੀ ਨੇ ਉੱਤਰ ਦਿੱਤਾ) ਹੇ ਪਿਤਾ ਜੀ! ਸੁਣੋ!
सुनहु पिता मै कछू न जानो ॥
LINE 27
ਰੋਗਯਾਹਿਜੋਤੁਮੈਬਖਾਨੋ॥
ਮੈਂ (ਇਸ ਸੰਬੰਧ ਵਿਚ) ਕੁਝ ਨਹੀਂ ਜਾਣਦੀ। ਜੇ ਇਸ ਨੂੰ ਰੋਗ ਹੁੰਦਾ ਤਾਂ ਤੁਹਾਨੂੰ ਦਸਦੀ।
रोग याहि जो तुमै बखानो ॥
LINE 28
ਅਕਸਮਾਤ੍ਰਯਾਕਹਕਛੁਭਯੋ॥
ਇਸ ਨੂੰ ਅਚਾਨਕ ਹੀ ਕੁਝ ਹੋਇਆ।
अकसमात्र या कह कछु भयो ॥
LINE 29
ਜੀਵਤਹੁਤੋਮ੍ਰਿਤਕਹ੍ਵੈਗਯੋ੨੨॥॥
(ਹੁਣੇ) ਜੀਉਂਦਾ ਸੀ, (ਬਸ ਐਵੇਂ ਹੀ) ਮਰ ਗਿਆ ॥੨੨॥
जीवत हुतो म्रितक ह्वै गयो ॥२२॥
LINE 30
ਅਰੁਜੌਅਬਮੋਮੈਕਛੁਸਤਹੈ॥
ਅਤੇ ਜੇ ਹੁਣ ਮੇਰੇ ਵਿਚ ਕੁਝ ਸਤ ਹੈ
अरु जौ अब मो मै कछु सत है ॥
LINE 31
ਅਰੁਜੌਸਤ੍ਯਬੇਦਕੌਮਤਹੈ॥
ਅਤੇ ਜੇ ਵੇਦਾਂ ਦਾ ਮਤ ਸੱਚਾ ਹੈ,
अरु जौ सत्य बेद कौ मत है ॥
LINE 32
ਅਬਮੈਰੁਦ੍ਰਤਪਸ੍ਯਾਕਰਿਹੌ॥
ਤਾਂ ਮੈਂ ਹੁਣ ਰਦ੍ਰੁ ਦੀ ਤਪਸਿਆ ਕਰਦੀ ਹਾਂ।
अब मै रुद्र तपस्या करि हौ ॥
LINE 33
ਯਾਹਿਜਿਯਾਊਕੈਜਰਿਮਰਿਹੌ੨੩॥॥
ਇਸ ਨੂੰ ਜੀਵਾਉਂਦੀ ਹਾਂ ਜਾਂ (ਇਸ ਨਾਲ) ਸੜ ਮਰਦੀ ਹਾਂ ॥੨੩॥
याहि जियाऊ कै जरि मरि हौ ॥२३॥
LINE 34
ਤੁਮਹੂੰਬੈਠਯਾਹਿਅੰਗਨਾਅਬ॥
ਤੁਸੀਂ ਵੀ ਸਾਰੇ ਹੁਣ ਇਸ ਵੇਹੜੇ ਵਿਚ ਬੈਠ ਕੇ
तुमहूं बैठ याहि अंगना अब ॥
LINE 35
ਪੂਜਾਕਰਹੁਸਦਾਸਿਵਕੀਸਬ॥
ਸਦਾ ਸ਼ਿਵ ਦੀ ਪੂਜਾ ਕਰੋ।
पूजा करहु सदा सिव की सब ॥
LINE 36
ਮੈਯਾਕੌਇਹਘਰਲੈਜੈਹੈ॥
ਮੈਂ ਇਸ (ਦੀ ਲੋਥ) ਨੂੰ ਘਰ ਅੰਦਰ ਲੈ ਜਾਂਦੀ ਹਾਂ
मै या कौ इह घर लै जै है ॥
LINE 37
ਪੂਜਿਸਦਾਸਿਵਬਹੁਰਿਜਿਵੈਹੌ੨੪॥॥
ਅਤੇ ਸਦਾ ਸ਼ਿਵ ਦੀ ਪੂਜਾ ਕਰ ਕੇ ਫਿਰ ਤੋਂ ਜੀਉਂਦਾ ਕਰਦੀ ਹਾਂ ॥੨੪॥
पूजि सदा सिव बहुरि जिवै हौ ॥२४॥
LINE 38
ਮਾਤਪਿਤਾਅੰਗਨਾਬੈਠਾਏ॥
ਮਾਤਾ ਪਿਤਾ ਨੂੰ ਵੇਹੜੇ ਵਿਚ ਬਿਠਾਇਆ
मात पिता अंगना बैठाए ॥
LINE 39
ਨੈਬੀਮਹਤਾਸਗਲਬੁਲਾਏ॥
ਅਤੇ ਸਾਰੇ ਚੌਕੀਦਾਰ ਅਤੇ ਮੁਖੀਏ ਬੁਲਾ ਲਏ।
नैबी महता सगल बुलाए ॥
LINE 40
ਲੈਸੰਗਗਈਮ੍ਰਿਤਕਕਹਤਿਹਘਰ॥
(ਉਹ ਪਤੀ ਦੀ) ਲੋਥ ਨੂੰ ਲੈ ਕੇ ਉਸ ਘਰ ਅੰਦਰ ਗਈ
लै संग गई म्रितक कह तिह घर ॥
LINE 41
ਰਾਖਿਯੋਥੋਜਹਾਜਾਰਛਪਾਕਰਿ੨੫॥॥
ਜਿਥੇ ਯਾਰ ਨੂੰ ਛੁਪਾ ਕੇ ਰਖਿਆ ਹੋਇਆ ਸੀ ॥੨੫॥
राखियो थो जहा जार छपा करि ॥२५॥
LINE 42
ਤਿਹਘਰਜਾਇਪਾਟਦ੍ਰਿੜਦੈਕਰਿ॥
ਉਸ ਘਰ ਵਿਚ ਜਾ ਕੇ ਦਰਵਾਜ਼ਾ ਚੰਗੀ ਤਰ੍ਹਾਂ ਨਾਲ ਬੰਦ ਕਰ ਦਿੱਤਾ
तिह घर जाइ पाट द्रिड़ दै करि ॥
LINE 43
ਰਮੀਜਾਰਕੇਸਾਥਬਿਹਸਿਕਰਿ॥
ਅਤੇ ਪ੍ਰਸੰਨਤਾ ਪੂਰਵਕ ਯਾਰ ਨਾਲ ਰਮਣ ਕਰਨ ਲਗੀ।
रमी जार के साथ बिहसि करि ॥
LINE 44
ਨ੍ਰਿਪਜੁਤਬੈਠਲੋਗਦ੍ਵਾਰਾਪਰਿ॥
ਰਾਜੇ ਸਮੇਤ ਲੋਕੀਂ ਦੁਆਰ ਉਤੇ ਬੈਠੇ ਸਨ,
न्रिप जुत बैठ लोग द्वारा परि ॥
LINE 45
ਭੇਦਅਭੇਦਨਸਕਤਬਿਚਰਿਕਰਿ੨੬॥॥
(ਪਰ ਉਹ) ਭੇਦ ਅਭੇਦ ਨੂੰ ਕੁਝ ਵੀ ਵਿਚਾਰ ਨਾ ਸਕੇ ॥੨੬॥
भेद अभेद न सकत बिचरि करि ॥२६॥
LINE 46
ਤੇਸਭਹੀਜਿਯਮੈਅਸਜਾਨੈ॥
ਉਹ ਸਾਰੇ ਮਨ ਵਿਚ ਇਹੀ ਸਮਝ ਰਹੇ ਸਨ
ते सभ ही जिय मै अस जानै ॥
LINE 47
ਸੁਤਾਸਿਵਹਿਪੂਜਤਅਨੁਮਾਨੈ॥
ਅਤੇ ਪੁੱਤਰੀ ਦੀ ਸ਼ਿਵ-ਪੂਜਾ ਦਾ ਅਨੁਮਾਨ ਲਗਾ ਰਹੇ ਸਨ
सुता सिवहि पूजत अनुमानै ॥
LINE 48
ਯਾਕੀਆਜੁਸਤਤਾਲਹਿਹੈ॥
ਕਿ ਅਜ ਇਸ ਦੀ ਸਤਿਤਾ ਵੇਖਾਂਗੇ
या की आजु सतता लहि है ॥
LINE 49
ਭਲੀਬੁਰੀਬਤਿਯਾਤਬਕਹਿਹੈ੨੭॥॥
ਅਤੇ ਤਦ ਹੀ ਮਾੜੀ ਚੰਗੀ ਗੱਲ ਕਹਾਂਗੇ ॥੨੭॥
भली बुरी बतिया तब कहि है ॥२७॥
LINE 50
ਜੋਯਹਕੁਅਰਿਰੁਦ੍ਰਸੋਰਤਹੈ॥
ਜੇ ਇਹ ਰਾਜ ਕੁਮਾਰੀ ਰੁਦ੍ਰ (ਦੀ ਪੂਜਾ) ਵਿਚ ਲੀਨ ਹੈ
जो यह कुअरि रुद्र सो रत है ॥
LINE 51
ਜੌਯਹਤਿਹਚਰਨਨਮੈਮਤਹੈ॥
ਅਤੇ ਜੇ ਇਹ ਉਸ ਦੇ ਚਰਨਾਂ ਵਿਚ ਮਗਨ ਹੈ,
जौ यह तिह चरनन मै मत है ॥
LINE 52
ਤੌਪਤਿਜੀਵਤਬਾਰਨਲਗਿਹੈ॥
ਤਾਂ ਪਤੀ ਦੇ ਜੀਵਿਤ ਹੋਣ ਨੂੰ ਦੇਰ ਨਹੀਂ ਲਗੇਗੀ
तौ पति जीवत बार न लगि है ॥
LINE 53
ਸਿਵਸਿਵਭਾਖਿਮ੍ਰਿਤਕਪੁਨਿਜਗਿਹੈ੨੮॥॥
ਅਤੇ 'ਸ਼ਿਵ ਸ਼ਿਵ' ਕਰਦਾ ਮੁਰਦਾ ਫਿਰ ਜੀਉਂਦਾ ਹੋ ਜਾਵੇਗਾ ॥੨੮॥
सिव सिव भाखि म्रितक पुनि जगि है ॥२८॥
LINE 54
ਇਤਤੇਦ੍ਵਾਰਬਿਚਾਰਬਿਚਾਰਤ॥
ਇਧਰ ਦੁਆਰ ਉਤੇ (ਉਹ ਸਾਰੇ) ਵਿਚਾਰ ਕਰ ਰਹੇ ਸਨ,
इत ते द्वार बिचार बिचारत ॥
LINE 55
ਉਤਤ੍ਰਿਯਸੰਗਭੀਜਾਰਮਹਾਰਤ॥
ਉਧਰ ਰਾਜ ਕੁਮਾਰੀ ਯਾਰ ਨਾਲ ਰਤੀ-ਕ੍ਰੀੜਾ ਵਿਚ ਰੁਝੀ ਹੋਈ ਸੀ।
उत त्रिय संग भी जार महा रत ॥
LINE 56
ਜ੍ਯੋਂਜ੍ਯੋਂਲਪਟਿਚੋਟਚਟਕਾਵੈ॥
(ਉਹ) ਜਿਉਂ ਜਿਉਂ ਲਿਪਟ ਕੇ ਆਵਾਜ਼ ਕਢਦੇ ਸਨ,
ज्यों ज्यों लपटि चोट चटकावै ॥
LINE 57
ਤੇਜਾਨੇਵਹਗਾਲ੍ਰਹਬਜਾਵੈ੨੯॥॥
ਤਾਂ ਉਹ (ਬਾਹਰ ਬੈਠੇ) ਸਮਝਦੇ ਕਿ (ਸ਼ਿਵ ਨੂੰ ਪ੍ਰਸੰਨ ਕਰਨ ਲਈ) ਬਕਰੇ ਬੁਲਾਉਂਦੀ ਹੈ ॥੨੯॥
ते जाने वह गाल्रह बजावै ॥२९॥
LINE 58
ਤਹਾਖੋਦਿਭੂਤਾਕੋਗਾਡਾ॥
(ਉਨ੍ਹਾਂ ਨੇ) ਧਰਤੀ ਵਿਚ ਟੋਆ ਪੁਟ ਕੇ ਉਸ ਨੂੰ ਦਬਾ ਦਿੱਤਾ
तहा खोदि भू ता को गाडा ॥
LINE 59
ਬਾਹਰਹਾਡਗੋਡਨਹਿਛਾਡਾ॥
ਅਤੇ ਬਾਹਰ ਕੋਈ ਹਡ ਗੋਡਾ ਨਹੀਂ ਛਡਿਆ।
बाहर हाड गोड नहि छाडा ॥
LINE 60
ਅਪਨੇਸਾਥਜਾਰਕਹਧਰਿਕੈ॥
(ਫਿਰ) ਆਪਣੇ ਯਾਰ ਨੂੰ ਨਾਲ ਲੈ ਕੇ
अपने साथ जार कह धरि कै ॥
LINE 61
ਲੈਆਈਇਹਭਾਤਿਉਚਰਿਕੈ੩੦॥॥
ਇਹ ਕਹਿੰਦੀ ਹੋਈ ਬਾਹਰ ਲੈ ਆਈ ॥੩੦॥
लै आई इह भाति उचरि कै ॥३०॥
LINE 62
ਜਬਮੈਧ੍ਯਾਨਰੁਦ੍ਰਕੋਧਰਿਯੋ॥
ਜਦ ਮੈਂ ਰੁਦ੍ਰ ਦਾ ਧਿਆਨ ਧਾਰਿਆ
जब मै ध्यान रुद्र को धरियो ॥
LINE 63
ਤਬਸਿਵਅਸਮੁਰਸਾਥਉਚਰਿਯੋ॥
ਤਾਂ ਸ਼ਿਵ ਨੇ ਮੈਨੂੰ ਇਸ ਪ੍ਰਕਾਰ ਕਿਹਾ,
तब सिव अस मुर साथ उचरियो ॥
LINE 64
ਬਰੰਬ੍ਰੂਹਪੁਤ੍ਰੀਮਨਭਾਵਤ॥
ਹੇ ਪੁੱਤਰੀ ਮਨ ਭਾਉਂਦਾ ਵਰ ਮੰਗ ('ਬਰੰਬ੍ਰੁਹ')
बरंब्रूह पुत्री मन भावत ॥
LINE 65
ਜੋਇਹਸਮੈਹ੍ਰਿਦੈਮਹਿਆਵਤ੩੧॥॥
ਜੋ ਵੀ ਇਸ ਵੇਲੇ ਤੇਰੇ ਹਿਰਦੇ ਵਿਚ ਆਵੇ ॥੩੧॥
जो इह समै ह्रिदै महि आवत ॥३१॥
LINE 66
ਤਬਮੈਕਹਿਯੋਜਿਯਾਇਦੇਹੁਪਤਿ॥
ਤਦ ਮੈਂ ਕਿਹਾ ਕਿ ਜੇ ਮੇਰੀ ਮਤ
तब मै कहियो जियाइ देहु पति ॥
LINE 67
ਜੋਤੁਮਰੇਚਰਨਨਮਹਿਮੁਰਮਤਿ॥
ਤੁਹਾਡੇ ਚਰਨਾਂ ਵਿਚ ਲਗੀ ਹੋਈ ਹੈ ਤਾਂ (ਮੇਰਾ) ਪਤੀ ਜੀਉਂਦਾ ਕਰ ਦਿਓ।
जो तुमरे चरनन महि मुर मति ॥
LINE 68
ਤਬਇਹਭਾਤਿਬਖਾਨਿਯੋਸਿਵਬਚ॥
ਤਦ ਸ਼ਿਵ ਨੇ ਇਸ ਤਰ੍ਹਾਂ ਕਿਹਾ,
तब इह भाति बखानियो सिव बच ॥
LINE 69
ਸੋਤੁਮਸਮਝਿਲੇਹੁਭੂਪਤਿਸਚੁ੩੨॥॥
ਹੇ ਰਾਜਨ! ਇਸ ਨੂੰ ਤੁਸੀਂ ਸਚ ਸਮਝ ਲਵੋ ॥੩੨॥
सो तुम समझि लेहु भूपति सचु ॥३२॥
GURBANI.WORLD