LINE 01
ਅੜਿਲ॥
ਅੜਿਲ:
अड़िल ॥
LINE 02
ਛੈਲਕੁਅਰਕੌਜਬੈਕੁਅਰਿਪਾਵਤਭਈ॥
ਉਸ ਜਵਾਨ ਕੁਮਾਰ ਨੂੰ ਜਦੋਂ ਕੁਮਾਰੀ ਨੇ ਪ੍ਰਾਪਤ ਕਰ ਲਿਆ (ਤਾਂ ਇੰਜ ਲਗਿਆ)
छैल कुअर कौ जबै कुअरि पावत भई ॥
LINE 03
ਜਨੁਕਨਵੌਨਿਧਿਮਹਾਨਿਧਨਕੇਘਰਗਈ॥
ਮਾਨੋ ਨੌ ਨਿਧੀਆਂ ਕਿਸੇ ਬਹੁਤ ਨਿਰਧਨ ਦੇ ਘਰ ਆ ਗਈਆਂ ਹੋਣ।
जनुक नवौ निधि महा निधन के घर गई ॥
LINE 04
ਨਿਰਖਤਰੁਨਿਕੋਰਹੀਤਰੁਨਿਉਰਝਾਇਕੈ॥
(ਉਸ) ਯੁਵਕ (ਕੁਮਾਰ) ਨੂੰ ਵੇਖ ਕੇ ਕੁਮਾਰੀ ਮੋਹਿਤ ਹੋ ਗਈ
निरख तरुनि को रही तरुनि उरझाइ कै ॥
LINE 05
ਹੋਭਾਤਿਭਾਤਿਤਿਹਸਾਥਰਮੀਲਪਟਾਇਕੈ੧੨॥॥
ਅਤੇ ਉਸ ਨਾਲ ਕਈ ਤਰ੍ਹਾਂ ਨਾਲ ਲਿਪਟ ਲਿਪਟ ਕੇ ਰਮਣ ਕੀਤਾ ॥੧੨॥
हो भाति भाति तिह साथ रमी लपटाइ कै ॥१२॥
LINE 06
ਏਕਕੁਅਰਿਤਬਜਾਇਨ੍ਰਿਪਤਿਸੌਯੌਕਹੀ॥
ਤਦ ਇਕ ਇਸਤਰੀ ਨੇ ਜਾ ਕੇ ਰਾਜੇ ਨੂੰ ਇਸ ਤਰ੍ਹਾਂ ਕਿਹਾ
एक कुअरि तब जाइ न्रिपति सौ यौ कही ॥
LINE 07
ਲਪਟਿਤਿਹਾਰੀਨਾਰਿਏਕਨਰਸੋਰਹੀ॥
ਕਿ ਤੁਹਾਡੀ ਇਸਤਰੀ ਇਕ ਬੰਦੇ ਨਾਲ ਲਿਪਟ ਰਹੀ ਹੈ।
लपटि तिहारी नारि एक नर सो रही ॥
LINE 08
ਕਰਮਸਿੰਘਕਰਿਕੋਪਤਹਾਚਲਿਆਇਯੋ॥
ਕਰਮ ਸਿੰਘ ਕ੍ਰੋਧਿਤ ਹੋ ਕੇ ਉਥੇ ਚਲ ਕੇ ਆ ਗਿਆ।
करम सिंघ करि कोप तहा चलि आइयो ॥
LINE 09
ਹੋਅਛਲਮਤੀਯਹਭੇਦਸਕਲਸੁਨਿਪਾਇਯੋ੧੩॥॥
ਅਛਲ ਮਤੀ ਨੂੰ ਇਸ ਸਾਰੀ ਗੱਲ ਦਾ ਪਤਾ ਚਲ ਗਿਆ ॥੧੩॥
हो अछल मती यह भेद सकल सुनि पाइयो ॥१३॥
LINE 10
ਪਕਰਿਨ੍ਰਿਪਤਿਕੀਪਗਿਯਾਦਈਚਲਾਇਕੈ॥
(ਕੁਮਾਰੀ ਨੇ ਪਹਿਲਾਂ ਹੀ ਅਗੋਂ ਇਕ ਸਖੀ ਭੇਜ ਦਿੱਤੀ। ਉਸ ਨੇ ਪਾਗਲ ਹੋਣ ਦਾ ਵਿਖਾਵਾ ਕਰ ਕੇ) ਰਾਜੇ ਦੀ ਪਗੜੀ ਪਕੜ ਕੇ ਵਗਾ ਦਿੱਤੀ।
पकरि न्रिपति की पगिया दई चलाइ कै ॥
LINE 11
ਕਹਿਯੋਸਖੀਬਵਰੀਭਈਗਈਵਹਧਾਇਕੈ॥
(ਰਾਣੀ) ਭਜ ਕੇ ਗਈ ਅਤੇ ਕਹਿਣ ਲਗੀ। ਹੇ ਸਖੀ! ਤੂੰ ਪਾਗਲ ਹੋ ਗਈ ਹੈਂ।
कहियो सखी बवरी भई गई वह धाइ कै ॥
LINE 12
ਲਰਿਕਨਕੀਸੀਖੇਲਕਰਤਤਿਹਠਾਭਈ॥
ਉਹ ਬਚਿਆਂ ਵਾਂਗ ਉਥੇ ਖੇਡਣ ਲਗੀ
लरिकन की सी खेल करत तिह ठा भई ॥
LINE 13
ਹੋਦੁਤਿਯਸਖੀਲੈਪਾਗਚਲਾਇਬਹੁਰਿਦਈ੧੪॥॥
ਅਤੇ ਦੂਜੀ ਸਖੀ ਨੇ ਪਗੜੀ ਚੁਕ ਕੇ ਫਿਰ ਸੁਟ ਦਿੱਤੀ ॥੧੪॥
हो दुतिय सखी लै पाग चलाइ बहुरि दई ॥१४॥
LINE 14
ਜਬਵੁਹਿਦਿਸਿਨ੍ਰਿਪਜਾਇਤੌਵੁਹਿਦਿਸਿਡਾਰਹੀ॥
ਜਦ ਰਾਜਾ ਉਸ ਪਾਸੇ ਜਾਂਦਾ ਤਾਂ ਉਸ ਪਾਸੇ ਵਲ (ਪਗੜੀ) ਸੁਟ ਦਿੰਦੀਆਂ।
जब वुहि दिसि न्रिप जाइ तौ वुहि दिसि डारही ॥
LINE 15
ਲਰਿਕਨਕੇਗਿੰਦੂਆਜਿਮਿਪਾਗਉਛਾਰਹੀ॥
ਬੱਚਿਆਂ ਦੀ ਖਿਦੋ ਵਾਂਗ ਉਹ ਪਗੜੀ ਨੂੰ ਉਛਾਲ ਰਹੀਆਂ ਸਨ।
लरिकन के गिंदूआ जिमि पाग उछारही ॥
LINE 16
ਧੂਰਿਆਪਨੇਸੀਸਨਾਥਕੇਡਾਰਿਕੈ॥
ਆਪਣੇ ਤੇ ਰਾਜੇ ਦੇ ਸਿਰ ਵਿਚ ਮਿੱਟੀ-ਘੱਟਾ ਪਾ ਰਹੀਆਂ ਸਨ।
धूरि आपने सीस नाथ के डारि कै ॥
LINE 17
ਹੋਲਹਿਹਾਇਲਤਿਨਮਿਤ੍ਰਹਿਦਯੋਨਿਕਾਰਿਕੈ੧੫॥॥
ਉਨ੍ਹਾਂ (ਸਖੀਆਂ) ਨੂੰ ਵਿਚਾਲੇ ਆਇਆ ('ਹਾਇਲ') ਵੇਖ ਕੇ (ਰਾਣੀ ਨੇ) ਮਿਤਰ ਨੂੰ ਉਥੋਂ ਭਜਾ ਦਿੱਤਾ ॥੧੫॥
हो लहि हाइल तिन मित्रहि दयो निकारि कै ॥१५॥
LINE 18
ਜਬਲਗਿਪਗਿਯਾਲੇਨਰਾਇਚਲਿਆਇਯੋ॥
ਜਦੋਂ ਤਕ ਰਾਜਾ ਪਗੜੀ ਲੈਣ ਲਈ ਚਲ ਕੇ ਆਇਆ,
जब लगि पगिया लेन राइ चलि आइयो ॥
LINE 19
ਤਬਲਗਿਰਾਨੀਮਿਤ੍ਰਸਦਨਪਹੁਚਾਇਯੋ॥
ਤਦੋਂ ਤਕ ਰਾਣੀ ਨੇ ਮਿਤਰ ਨੂੰ (ਆਪਣੇ) ਘਰ ਪਹੁੰਚਾ ਦਿੱਤਾ।
तब लगि रानी मित्र सदन पहुचाइयो ॥
LINE 20
ਮਤਵਾਰੀਉਨਭਾਖਿਅਧਿਕਮਾਰਤਭਈ॥
ਉਨ੍ਹਾਂ ਨੂੰ ਪਾਗਲ ਕਹਿ ਕੇ (ਰਾਣੀ) ਬਹੁਤ ਮਾਰਨ ਲਗੀ
मतवारी उन भाखि अधिक मारत भई ॥
LINE 21
ਨ੍ਰਿਪਕੀਚਿੰਤਾਟਾਰਿਸਕਲਚਿਤਕੀਦਈ੧੬॥॥
(ਅਤੇ ਇਸ ਤਰ੍ਹਾਂ) ਰਾਜੇ ਦੇ ਮਨ ਦੀ ਸਾਰੀ ਚਿੰਤਾ ਦੂਰ ਕਰ ਦਿੱਤੀ ॥੧੬॥
न्रिप की चिंता टारि सकल चित की दई ॥१६॥
LINE 22
ਤਬਰਾਜੈਗਹਿਕੈਤ੍ਰਿਯਕੋਕਰਰਾਖਿਯੋ॥
ਤਦ ਰਾਜੇ ਨੇ ਰਾਣੀ ਨੂੰ ਹੱਥ ਨਾਲ ਪਕੜ ਲਿਆ
तब राजै गहि कै त्रिय को कर राखियो ॥
LINE 23
ਆਪੁਬਚਨਤਾਕੋਐਸੀਬਿਧਿਭਾਖਿਯੋ॥
ਅਤੇ ਆਪ ਉਸ ਨੂੰ ਇਸ ਤਰ੍ਹਾਂ ਕਿਹਾ
आपु बचन ता को ऐसी बिधि भाखियो ॥
LINE 24
ਮਤਵਾਰੇਮੂਰਖਸਿਸਿਕੋਨਹਿਮਾਰਿਯੈ॥
ਕਿ ਮੂਰਖ ਬੱਚੇ (ਭਾਵ ਨੌਕਰ) ਨੂੰ ਮਾਰਨਾ ਨਹੀਂ ਚਾਹੀਦਾ।
मतवारे मूरख सिसि को नहि मारियै ॥
LINE 25
ਹੋਹੋਨਹਾਰਮੁਹਿਭੀਇਨਕਛੁਨਉਚਾਰਿਯੈ੧੭॥॥
ਜੋ ਮੇਰੇ ਨਾਲ ਹੋਣੀ ਸੀ, ਹੋ ਗਈ, ਹੁਣ ਇਨ੍ਹਾਂ ਨੂੰ ਕੁਝ ਨਾ ਕਹੋ ॥੧੭॥
हो होनहार मुहि भी इन कछु न उचारियै ॥१७॥
GURBANI.WORLD