ਸਲੋਕੁ ਮਃ ੩ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਗੁਰਮੁਖਿਧਿਆਨਸਹਜਧੁਨਿਉਪਜੈਸਚਿਨਾਮਿਚਿਤੁਲਾਇਆ॥
ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਅੰਦਰ ਜੁੜੀ-ਸੁਰਤ ਤੇ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਹ ਸੱਚੇ ਨਾਮ ਵਿਚ ਚਿੱਤ ਜੋੜੀ ਰੱਖਦਾ ਹੈ,
The Gurmukh meditates on the Lord; the celestial sound-current resounds within him, and he focuses his consciousness on the True Name.
गुरमुखि धिआन सहज धुनि उपजै सचि नामि चितु लाइआ ॥
LINE 03
ਗੁਰਮੁਖਿਅਨਦਿਨੁਰਹੈਰੰਗਿਰਾਤਾਹਰਿਕਾਨਾਮੁਮਨਿਭਾਇਆ॥
ਗੁਰੂ ਦੇ ਸਨਮੁਖ ਮਨੁੱਖ ਹਰ ਵੇਲੇ ਪ੍ਰਭੂ ਦੇ ਨਾਮ ਵਿੱਚ ਮਸਤ ਰਹਿੰਦਾ ਹੈ ਤੇ ਉਸ ਦੇ ਮਨ ਨੂੰ ਪ੍ਰਭੂ ਮਿੱਠਾ ਲੱਗਦਾ ਹੈ।
The Gurmukh remains imbued with the Lord's Love, night and day; his mind is pleased with the Name of the Lord.
गुरमुखि अनदिनु रहै रंगि राता हरि का नामु मनि भाइआ ॥
LINE 04
ਗੁਰਮੁਖਿਹਰਿਵੇਖਹਿਗੁਰਮੁਖਿਹਰਿਬੋਲਹਿਗੁਰਮੁਖਿਹਰਿਸਹਜਿਰੰਗੁਲਾਇਆ॥
ਗੁਰਮੁਖ ਬੰਦੇ ਰੱਬ ਨੂੰ ਹੀ (ਹਰ ਥਾਂ) ਵੇਖਦੇ ਹਨ, ਰੱਬ ਦੀ ਸਿਫ਼ਤ ਹੀ (ਹਰ ਵੇਲੇ) ਉਚਾਰਦੇ ਹਨ, ਤੇ ਰੱਬੀ ਮੇਲ ਵਾਲੀ ਅਡੋਲਤਾ ਵਿਚ ਪਿਆਰ ਪਾਂਦੇ ਹਨ।
The Gurmukh beholds the Lord, the Gurmukh speaks of the Lord, and the Gurmukh naturally loves the Lord.
गुरमुखि हरि वेखहि गुरमुखि हरि बोलहि गुरमुखि हरि सहजि रंगु लाइआ ॥
LINE 05
ਨਾਨਕਗੁਰਮੁਖਿਗਿਆਨੁਪਰਾਪਤਿਹੋਵੈਤਿਮਰਅਗਿਆਨੁਅਧੇਰੁਚੁਕਾਇਆ॥
ਹੇ ਨਾਨਕ! ਗੁਰਮੁਖ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਉਸ ਦਾ ਅਗਿਆਨ-ਰੂਪ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ;
O Nanak, the Gurmukh attains spiritual wisdom, and the pitch-black darkness of ignorance is dispelled.
नानक गुरमुखि गिआनु परापति होवै तिमर अगिआनु अधेरु चुकाइआ ॥
LINE 06
ਜਿਸਨੋਕਰਮੁਹੋਵੈਧੁਰਿਪੂਰਾਤਿਨਿਗੁਰਮੁਖਿਹਰਿਨਾਮੁਧਿਆਇਆ੧॥॥
ਉਸੇ ਗੁਰਮੁਖ ਨੇ ਨਾਮ ਜਪਿਆ ਹੈ ਜਿਸ ਉਤੇ ਧੁਰੋਂ (ਕਰਤਾਰ ਵਲੋਂ) ਪੂਰੀ ਮਿਹਰ ਹੋਈ ਹੈ ॥੧॥
One who is blessed by the Perfect Lord's Grace - as Gurmukh, he meditates on the Lord's Name. ||1||
जिस नो करमु होवै धुरि पूरा तिनि गुरमुखि हरि नामु धिआइआ ॥१॥
GURBANI.WORLD