ਮਃ ੧ ਸਲੋਕੁ ॥

ਰਾਗੁ ਮਾਝ ਗੁਰੂ ਨਾਨਕ ਦੇਵ ਜੀ ਅੰਗ 143
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੧ਸਲੋਕੁ॥
First Mahalaa, Shalok:
मः १ सलोकु ॥
LINE 02
ਮਛੀਤਾਰੂਕਿਆਕਰੇਪੰਖੀਕਿਆਆਕਾਸੁ॥
ਤਾਰੂ ਪਾਣੀ ਮੱਛੀ ਨੂੰ ਕੀਹ ਕਰ ਸਕਦਾ ਹੈ? (ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ)। ਆਕਾਸ਼ ਪੰਛੀ ਨੂੰ ਕੀਹ ਕਰ ਸਕਦਾ ਹੈ? (ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ।) (ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼ ਆਪਣੀ ਖੁਲ੍ਹਾ ਦਾ ਅਸਰ ਨਹੀਂ ਪਾ ਸਕਦਾ)।
What can deep water do to a fish? What can the vast sky do to a bird?
मछी तारू किआ करे पंखी किआ आकासु ॥
LINE 03
ਪਥਰਪਾਲਾਕਿਆਕਰੇਖੁਸਰੇਕਿਆਘਰਵਾਸੁ॥
ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ।
What can cold do to a stone? What is married life to a eunuch?
पथर पाला किआ करे खुसरे किआ घर वासु ॥
LINE 04
ਕੁਤੇਚੰਦਨੁਲਾਈਐਭੀਸੋਕੁਤੀਧਾਤੁ॥
ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ।
You may apply sandalwood oil to a dog, but he will still be a dog.
कुते चंदनु लाईऐ भी सो कुती धातु ॥
LINE 05
ਬੋਲਾਜੇਸਮਝਾਈਐਪੜੀਅਹਿਸਿੰਮ੍ਰਿਤਿਪਾਠ॥
ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮ੍ਰਿਤੀਆਂ ਦੇ ਪਾਠ ਉਸ ਦੇ ਕੋਲ ਕਰੀਏ (ਉਹ ਤਾਂ ਸੁਣ ਹੀ ਨਹੀਂ ਸਕਦਾ)।
You may try to teach a deaf person by reading the Simritees to him, but how will he learn?
बोला जे समझाईऐ पड़ीअहि सिंम्रिति पाठ ॥
LINE 06
ਅੰਧਾਚਾਨਣਿਰਖੀਐਦੀਵੇਬਲਹਿਪਚਾਸ॥
ਅੰਨ੍ਹੇ ਮਨੁੱਖ ਨੂੰ ਚਾਨਣ ਵਿਚ ਰੱਖਿਆ ਜਾਏ, (ਉਸ ਦੇ ਪਾਸ ਭਾਵੇਂ) ਪੰਜਾਹ ਦੀਵੇ ਪਏ ਬਲਣ (ਉਸ ਨੂੰ ਕੁਝ ਨਹੀਂ ਦਿੱਸਣਾ)।
You may place a light before a blind man and burn fifty lamps, but how will he see?
अंधा चानणि रखीऐ दीवे बलहि पचास ॥
LINE 07
ਚਉਣੇਸੁਇਨਾਪਾਈਐਚੁਣਿਚੁਣਿਖਾਵੈਘਾਸੁ॥
ਚੁਗਣ ਗਏ ਪਸ਼ੂਆਂ ਦੇ ਵੱਗ ਅਗੇ ਜੇ ਸੋਨਾ ਖਿਲਾਰ ਦੇਈਏ, ਤਾਂ ਭੀ ਉਹ ਘਾਹ ਚੁਗ ਚੁਗ ਕੇ ਹੀ ਖਾਏਗਾ (ਸੋਨੇ ਦੀ ਉਸ ਨੂੰ ਕਦਰ ਨਹੀਂ ਪੈ ਸਕਦੀ)।
You may place gold before a herd of cattle, but they will pick out the grass to eat.
चउणे सुइना पाईऐ चुणि चुणि खावै घासु ॥
LINE 08
ਲੋਹਾਮਾਰਣਿਪਾਈਐਢਹੈਨਹੋਇਕਪਾਸ॥
ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਭੀ ਢਲ ਕੇ ਉਹ ਕਪਾਹ (ਵਰਗਾ ਨਰਮ) ਨਹੀਂ ਬਣ ਸਕਦਾ।
You may add flux to iron and melt it, but it will not become soft like cotton.
लोहा मारणि पाईऐ ढहै न होइ कपास ॥
LINE 09
ਨਾਨਕਮੂਰਖਏਹਿਗੁਣਬੋਲੇਸਦਾਵਿਣਾਸੁ੧॥॥
ਹੇ ਨਾਨਕ! ਇਹੀ ਖ਼ੋਆਂ ਮੂਰਖ ਦੀਆਂ ਹਨ, ਕਿਤਨੀ ਮਤ ਦਿਓ, ਉਹ ਜਦੋਂ ਭੀ ਬੋਲਦਾ ਹੈ ਸਦਾ (ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ) ਨੁਕਸਾਨ ਹੀ ਹੋਵੇ ॥੧॥
O Nanak, this is the nature of a fool-everything he speaks is useless and wasted. ||1||
नानक मूरख एहि गुण बोले सदा विणासु ॥१॥
GURBANI.WORLD