ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 405
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
LINE 02
ਉਦਮੁਕਰਉਕਰਾਵਹੁਠਾਕੁਰਪੇਖਤਸਾਧੂਸੰਗਿ
ਹੇ ਮੇਰੇ ਮਾਲਕ! (ਮੈਥੋਂ ਇਹ ਉੱਦਮ) ਕਰਾਂਦਾ ਰਹੁ, ਗੁਰੂ ਦੀ ਸੰਗਤਿ ਵਿਚ ਤੇਰਾ ਦਰਸਨ ਕਰਦਾ ਹੋਇਆ ਮੈਂ ਤੇਰਾ ਨਾਮ ਜਪਣ ਦਾ ਆਹਰ ਕਰਦਾ ਰਹਾਂ।
I make the effort, as You cause me to do, my Lord and Master, to behold You in the Saadh Sangat, the Company of the Holy.
उदमु करउ करावहु ठाकुर पेखत साधू संगि ॥
LINE 03
ਹਰਿਹਰਿਨਾਮੁਚਰਾਵਹੁਰੰਗਨਿਆਪੇਹੀਪ੍ਰਭਰੰਗਿ॥॥
ਹੇ ਪ੍ਰਭੂ! ਮੇਰੇ ਮਨ ਉੱਤੇ ਤੂੰ ਆਪਣੇ ਨਾਮ ਦੀ ਰੰਗਣ ਚਾੜ੍ਹ ਦੇ, ਤੂੰ ਆਪ ਹੀ (ਮੇਰੇ ਮਨ ਨੂੰ ਆਪਣੇ ਪ੍ਰੇਮ ਦੇ ਰੰਗ ਵਿਚ) ਰੰਗ ਦੇ ॥੧॥
I am imbued with the color of the Love of the Lord, Har, Har; God Himself has colored me in His Love. ||1||
हरि हरि नामु चरावहु रंगनि आपे ही प्रभ रंगि ॥१॥
LINE 04
ਮਨਮਹਿਰਾਮਨਾਮਾਜਾਪਿ
ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਤੇਰਾ ਰਾਮ-ਨਾਮ ਜਪਦਾ ਰਹਾਂ,
I chant the Lord's Name within my mind.
मन महि राम नामा जापि ॥
LINE 05
ਕਰਿਕਿਰਪਾਵਸਹੁਮੇਰੈਹਿਰਦੈਹੋਇਸਹਾਈਆਪਿ॥॥ਰਹਾਉ
ਜੇ ਤੂੰ ਮੇਰਾ ਮਦਦਗਾਰ ਬਣੇਂ ਤੇ (ਮੇਰੇ ਉਤੇ) ਕਿਰਪਾ ਕਰਕੇ, ਮੇਰੇ ਹਿਰਦੇ ਵਿਚ ਆ ਵੱਸੇਂ ॥੧॥ ਰਹਾਉ ॥
Bestow Your Mercy, and dwell within my heart; please, become my Helper. ||1||Pause||
करि किरपा वसहु मेरै हिरदै होइ सहाई आपि ॥१॥ रहाउ ॥
LINE 06
ਸੁਣਿਸੁਣਿਨਾਮੁਤੁਮਾਰਾਪ੍ਰੀਤਮਪ੍ਰਭੁਪੇਖਨਕਾਚਾਉ
ਹੇ ਮੇਰੇ ਪਿਆਰੇ! ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਤੇਰੇ ਦਰਸਨ ਦਾ ਚਾਉ ਬਣਿਆ ਰਹੇ,
Listening continually to Your Name, O Beloved God, I yearn to behold You.
सुणि सुणि नामु तुमारा प्रीतम प्रभु पेखन का चाउ ॥
LINE 07
ਦਇਆਕਰਹੁਕਿਰਮਅਪੁਨੇਕਉਇਹੈਮਨੋਰਥੁਸੁਆਉ॥॥
ਆਪਣੇ ਇਸ ਨਾਚੀਜ਼ ਸੇਵਕ ਉਤੇ ਮੇਹਰ ਕਰ ਕੇ ਮੇਰਾ ਇਹ ਮਨੋਰਥ ਪੂਰਾ ਕਰ, ਮੇਰੀ ਇਹ ਲੋੜ ਪੂਰੀ ਕਰ ॥੨॥
Please, be kind to me - I am just a worm. This is my object and purpose. ||2||
दइआ करहु किरम अपुने कउ इहै मनोरथु सुआउ ॥२॥
LINE 08
ਤਨੁਧਨੁਤੇਰਾਤੂੰਪ੍ਰਭੁਮੇਰਾਹਮਰੈਵਸਿਕਿਛੁਨਾਹਿ
(ਹੇ ਪ੍ਰਭੂ! ਮੇਰਾ ਇਹ ਸਰੀਰ ਮੇਰਾ ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਹੀ ਮੇਰਾ ਮਾਲਕ ਹੈਂ (ਅਸੀਂ ਜੀਵ ਆਪਣੇ ਉੱਦਮ ਨਾਲ ਤੇਰਾ ਨਾਮ ਜਪਣ ਜੋਗੇ ਨਹੀਂ ਹਾਂ) ਸਾਡੇ ਵੱਸ ਵਿਚ ਕੁਝ ਨਹੀਂ ਹੈ।
My body and wealth are Yours; You are my God - nothing is in my power.
तनु धनु तेरा तूं प्रभु मेरा हमरै वसि किछु नाहि ॥
LINE 09
ਜਿਉਜਿਉਰਾਖਹਿਤਿਉਤਿਉਰਹਣਾਤੇਰਾਦੀਆਖਾਹਿ॥॥
ਤੂੰ ਸਾਨੂੰ ਜੀਵਾਂ ਨੂੰ ਜਿਸ ਜਿਸ ਹਾਲ ਵਿਚ ਰੱਖਦਾ ਹੈਂ ਉਸੇ ਤਰ੍ਹਾਂ ਹੀ ਅਸੀਂ ਜੀਵਨ ਬਿਤਾਂਦੇ ਹਾਂ, ਅਸੀਂ ਤੇਰਾ ਹੀ ਦਿੱਤਾ ਹੋਇਆ ਹਰੇਕ ਪਦਾਰਥ ਖਾਂਦੇ ਹਾਂ ॥੩॥
As You keep me, so do I live; I eat what You give me. ||3||
जिउ जिउ राखहि तिउ तिउ रहणा तेरा दीआ खाहि ॥३॥
LINE 10
ਜਨਮਜਨਮਕੇਕਿਲਵਿਖਕਾਟੈਮਜਨੁਹਰਿਜਨਧੂਰਿ
ਹੇ ਨਾਨਕ! (ਆਖ-) ਪਰਮਾਤਮਾ ਦੇ ਸੇਵਕਾਂ (ਦੇ ਚਰਨਾਂ) ਦੀ ਧੂੜ ਵਿਚ (ਕੀਤਾ ਹੋਇਆ) ਇਸ਼ਨਾਨ (ਮਨੁੱਖ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਦੇਂਦਾ ਹੈ,
The sins of countless incarnations are washed away, by bathing in the dust of the Lord's humble servants.
जनम जनम के किलविख काटै मजनु हरि जन धूरि ॥
LINE 11
ਭਾਇਭਗਤਿਭਰਮਭਉਨਾਸੈਹਰਿਨਾਨਕਸਦਾਹਜੂਰਿ੪੪੧੩੯॥॥॥॥
ਪ੍ਰਭੂ-ਪ੍ਰੇਮ ਦੀ ਰਾਹੀਂ ਭਗਤੀ ਦੀ ਬਰਕਤਿ ਨਾਲ (ਮਨੁੱਖ ਦਾ) ਹਰੇਕ ਕਿਸਮ ਦਾ ਡਰ ਵਹਮ ਨਾਸ ਹੋ ਜਾਂਦਾ ਹੈ, ਤੇ ਪਰਮਾਤਮਾ ਸਦਾ ਅੰਗ-ਸੰਗ ਪ੍ਰਤੀਤ ਹੋਣ ਲੱਗ ਪੈਂਦਾ ਹੈ ॥੪॥੪॥੧੩੯॥
By loving devotional worship, doubt and fear depart; O Nanak, the Lord is Ever-present. ||4||4||139||
भाइ भगति भरम भउ नासै हरि नानक सदा हजूरि ॥४॥४॥१३९॥
GURBANI.WORLD