ਮਹਲਾ ੨ ॥

ਰਾਗੁ ਆਸਾ ਗੁਰੂ ਅੰਗਦ ਦੇਵ ਜੀ ਅੰਗ 463
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਹਲਾ੨॥
Second Mahalaa:
महला २ ॥
LINE 02
ਇਹੁਜਗੁਸਚੇਕੀਹੈਕੋਠੜੀਸਚੇਕਾਵਿਚਿਵਾਸੁ॥
ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ।
This world is the room of the True Lord; within it is the dwelling of the True Lord.
इहु जगु सचे की है कोठड़ी सचे का विचि वासु ॥
LINE 03
ਇਕਨੑਾਹੁਕਮਿਸਮਾਇਲਏਇਕਨੑਾਹੁਕਮੇਕਰੇਵਿਣਾਸੁ॥
ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ।
By His Command, some are merged into Him, and some, by His Command, are destroyed.
इकना हुकमि समाइ लए इकना हुकमे करे विणासु ॥
LINE 04
ਇਕਨੑਾਭਾਣੈਕਢਿਲਏਇਕਨੑਾਮਾਇਆਵਿਚਿਨਿਵਾਸੁ॥
ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ।
Some, by the Pleasure of His Will, are lifted up out of Maya, while others are made to dwell within it.
इकना भाणै कढि लए इकना माइआ विचि निवासु ॥
LINE 05
ਏਵਭਿਆਖਿਨਜਾਪਈਜਿਕਿਸੈਆਣੇਰਾਸਿ॥
ਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ।
No one can say who will be rescued.
एव भि आखि न जापई जि किसै आणे रासि ॥
LINE 06
ਨਾਨਕਗੁਰਮੁਖਿਜਾਣੀਐਜਾਕਉਆਪਿਕਰੇਪਰਗਾਸੁ੩॥॥
ਹੇ ਨਾਨਕ! ਜਿਸ (ਵਡਭਾਗੀ) ਮਨੁੱਖ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਸਮਝ ਪੈ ਜਾਂਦੀ ਹੈ ॥੩॥
O Nanak, he alone is known as Gurmukh, unto whom the Lord reveals Himself. ||3||
नानक गुरमुखि जाणीऐ जा कउ आपि करे परगासु ॥३॥
GURBANI.WORLD