LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਜਿਸਕਾਸਭੁਕਿਛੁਤਿਸਕਾਹੋਇ॥
(ਹੇ ਭਾਈ! ਜੇਹੜਾ ਮਨੁੱਖ) ਉਸ ਪਰਮਾਤਮਾ ਦਾ (ਸੇਵਕ) ਬਣਿਆ ਰਹਿੰਦਾ ਹੈ ਜਿਸ ਦਾ ਇਹ ਸਾਰਾ ਜਗਤ ਰਚਿਆ ਹੋਇਆ ਹੈ,
All things belong to Him - let yourself belong to Him as well.
जिस का सभु किछु तिस का होइ ॥
LINE 03
ਤਿਸੁਜਨਲੇਪੁਨਬਿਆਪੈਕੋਇ੧॥॥
ਉਸ ਮਨੁੱਖ ਉਤੇ ਮਾਇਆ ਦਾ ਕਿਸੇ ਤਰ੍ਹਾਂ ਦਾ ਭੀ ਪ੍ਰਭਾਵ ਨਹੀਂ ਪੈ ਸਕਦਾ ॥੧॥
No stain clings to such a humble being. ||1||
तिसु जन लेपु न बिआपै कोइ ॥१॥
LINE 04
ਹਰਿਕਾਸੇਵਕੁਸਦਹੀਮੁਕਤਾ॥
(ਹੇ ਭਾਈ!) ਪਰਮਾਤਮਾ ਦਾ ਭਗਤ ਸਦਾ ਹੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਆਜ਼ਾਦ ਰਹਿੰਦਾ ਹੈ,
The Lord's servant is liberated forever.
हरि का सेवकु सद ही मुकता ॥
LINE 05
ਜੋਕਿਛੁਕਰੈਸੋਈਭਲਜਨਕੈਅਤਿਨਿਰਮਲਦਾਸਕੀਜੁਗਤਾ੧॥॥ਰਹਾਉ॥
ਪਰਮਾਤਮਾ ਜੋ ਕੁਝ ਕਰਦਾ ਹੈ ਸੇਵਕ ਨੂੰ ਉਹ ਸਦਾ ਭਲਾਈ ਹੀ ਭਲਾਈ ਪ੍ਰਤੀਤ ਹੁੰਦੀ ਹੈ, ਸੇਵਕ ਦੀ ਜੀਵਨ-ਰਹਿਤ ਬਹੁਤ ਹੀ ਪਵਿਤ੍ਰ ਹੁੰਦੀ ਹੈ ॥੧॥ ਰਹਾਉ ॥
Whatever He does, is pleasing to His servant; the way of life of His slave is immaculately pure. ||1||Pause||
जो किछु करै सोई भल जन कै अति निरमल दास की जुगता ॥१॥ रहाउ ॥
LINE 06
ਸਗਲਤਿਆਗਿਹਰਿਸਰਣੀਆਇਆ॥
(ਹੇ ਭਾਈ! ਜੇਹੜਾ ਮਨੁੱਖ ਹੋਰ) ਸਾਰੇ (ਆਸਰੇ) ਛੱਡ ਕੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ,
One who renounces everything, and enters the Lord's Sanctuary
सगल तिआगि हरि सरणी आइआ ॥
LINE 07
ਤਿਸੁਜਨਕਹਾਬਿਆਪੈਮਾਇਆ੨॥॥
ਮਾਇਆ ਉਸ ਮਨੁੱਖ ਉਤੇ ਕਦੇ ਭੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੨॥
- how can Maya cling to him? ||2||
तिसु जन कहा बिआपै माइआ ॥२॥
LINE 08
ਨਾਮੁਨਿਧਾਨੁਜਾਕੇਮਨਮਾਹਿ॥
(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਟਿਕਿਆ ਰਹਿੰਦਾ ਹੈ,
With the treasure of the Naam, the Name of the Lord, in his mind,
नामु निधानु जा के मन माहि ॥
LINE 09
ਤਿਸਕਉਚਿੰਤਾਸੁਪਨੈਨਾਹਿ੩॥॥
ਉਸ ਨੂੰ ਕਦੇ ਭੀ ਕੋਈ ਚਿੰਤਾ ਪੋਹ ਨਹੀਂ ਸਕਦੀ ॥੩॥
he suffers no anxiety, even in dreams. ||3||
तिस कउ चिंता सुपनै नाहि ॥३॥
LINE 10
ਕਹੁਨਾਨਕਗੁਰੁਪੂਰਾਪਾਇਆ॥
ਨਾਨਕ ਆਖਦਾ ਹੈ- ਜੇਹੜਾ ਮਨੁੱਖ ਪੂਰਾ ਗੁਰੂ ਲੱਭ ਲੈਂਦਾ ਹੈ,
Says Nanak, I have found the Perfect Guru.
कहु नानक गुरु पूरा पाइआ ॥
LINE 11
ਭਰਮੁਮੋਹੁਸਗਲਬਿਨਸਾਇਆ੪੨੦੭੧॥॥॥॥
ਉਸ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੂਰ ਹੋ ਜਾਂਦੀ ਹੈ (ਉਸ ਦੇ ਮਨ ਵਿਚੋਂ ਮਾਇਆ ਦਾ) ਸਾਰਾ ਮੋਹ ਦੂਰ ਹੋ ਜਾਂਦਾ ਹੈ ॥੪॥੨੦॥੭੧॥
My doubts and attachments have been totally obliterated. ||4||20||71||
भरमु मोहु सगल बिनसाइआ ॥४॥२०॥७१॥
GURBANI.WORLD