LINE 01
ਜੈਤਸਰੀਮਹਲਾ੫ਘਰੁ੩ਦੁਪਦੇ॥
ਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Jaitsree, Fifth Mahalaa, Third House, Du-Padas:
जैतसरी महला ५ घरु ३ दुपदे ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਦੇਹੁਸੰਦੇਸਰੋਕਹੀਅਉਪ੍ਰਿਅਕਹੀਅਉ॥
(ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ,
Give me a message from my Beloved - tell me, tell me!
देहु संदेसरो कहीअउ प्रिअ कहीअउ ॥
LINE 04
ਬਿਸਮੁਭਈਮੈਬਹੁਬਿਧਿਸੁਨਤੇਕਹਹੁਸੁਹਾਗਨਿਸਹੀਅਉ੧॥॥ਰਹਾਉ॥
ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। ਹੇ ਸੁਹਾਗਵਤੀ ਸਹੇਲੀਹੋ! (ਤੁਸੀਂ) ਦੱਸੋ (ਉਹ ਕਿਹੋ ਜਿਹਾ ਹੈ?) ॥੧॥ ਰਹਾਉ ॥
I am wonder-struck, hearing the many reports of Him; tell them to me, O my happy sister soul-brides. ||1||Pause||
बिसमु भई मै बहु बिधि सुनते कहहु सुहागनि सहीअउ ॥१॥ रहाउ ॥
LINE 05
ਕੋਕਹਤੋਸਭਬਾਹਰਿਬਾਹਰਿਕੋਕਹਤੋਸਭਮਹੀਅਉ॥
ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ।
Some say that He is beyond the world - totally beyond it, while others say that He is totally within it.
को कहतो सभ बाहरि बाहरि को कहतो सभ महीअउ ॥
LINE 06
ਬਰਨੁਨਦੀਸੈਚਿਹਨੁਨਲਖੀਐਸੁਹਾਗਨਿਸਾਤਿਬੁਝਹੀਅਉ੧॥॥
ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ ॥੧॥
His color cannot be seen, and His pattern cannot be discerned. O happy soul-brides, tell me the truth! ||1||
बरनु न दीसै चिहनु न लखीऐ सुहागनि साति बुझहीअउ ॥१॥
LINE 07
ਸਰਬਨਿਵਾਸੀਘਟਿਘਟਿਵਾਸੀਲੇਪੁਨਹੀਅਲਪਹੀਅਉ॥
ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ।
He is pervading everywhere, and He dwells in each and every heart; He is not stained - He is unstained.
सरब निवासी घटि घटि वासी लेपु नही अलपहीअउ ॥
LINE 08
ਨਾਨਕੁਕਹਤਸੁਨਹੁਰੇਲੋਗਾਸੰਤਰਸਨਕੋਬਸਹੀਅਉ੨੧੨॥॥॥॥
ਨਾਨਕ ਆਖਦਾ ਹੈ-ਹੇ ਲੋਕੋ! ਸੁਣੋ, ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ॥੨॥੧॥੨॥
Says Nanak, listen, O people: He dwells upon the tongues of the Saints. ||2||1||2||
नानकु कहत सुनहु रे लोगा संत रसन को बसहीअउ ॥२॥१॥२॥
GURBANI.WORLD