ਸੋਰਠਿ ਮਹਲਾ ੩ ਦੁਤੁਕੀ ॥

ਰਾਗੁ ਸੋਰਠਿ ਗੁਰੂ ਅਮਰਦਾਸ ਜੀ ਅੰਗ 638
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਿਮਹਲਾਦੁਤੁਕੀ
Sorat'h, Third Mahalaa, Du-Tukas:
सोरठि महला ३ दुतुकी ॥
LINE 02
ਨਿਗੁਣਿਆਨੋਆਪੇਬਖਸਿਲਏਭਾਈਸਤਿਗੁਰਕੀਸੇਵਾਲਾਇ
ਹੇ ਭਾਈ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ।
He Himself forgives the worthless, O Siblings of Destiny; He commits them to the service of the True Guru.
निगुणिआ नो आपे बखसि लए भाई सतिगुर की सेवा लाइ ॥
LINE 03
ਸਤਿਗੁਰਕੀਸੇਵਾਊਤਮਹੈਭਾਈਰਾਮਨਾਮਿਚਿਤੁਲਾਇ॥॥
ਹੇ ਭਾਈ! ਗੁਰੂ ਦੀ ਸ਼ਰਨ-ਸੇਵਾ ਬੜੀ ਸ੍ਰੇਸ਼ਟ ਹੈ, ਗੁਰੂ (ਸ਼ਰਨ ਪਏ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ ॥੧॥
Service to the True Guru is sublime, O Siblings of Destiny; through it, one's consciousness is attached to the Lord's Name. ||1||
सतिगुर की सेवा ऊतम है भाई राम नामि चितु लाइ ॥१॥
LINE 04
ਹਰਿਜੀਉਆਪੇਬਖਸਿਮਿਲਾਇ
ਹੇ ਭਾਈ! ਅਸੀਂ ਜੀਵ ਗੁਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ।
The Dear Lord forgives, and unites with Himself.
हरि जीउ आपे बखसि मिलाइ ॥
LINE 05
ਗੁਣਹੀਣਹਮਅਪਰਾਧੀਭਾਈਪੂਰੈਸਤਿਗੁਰਿਲਏਰਲਾਇਰਹਾਉ
ਪੂਰੇ ਗੁਰੂ ਨੇ (ਜਿਨ੍ਹਾਂ ਨੂੰ ਆਪਣੀ ਸੰਗਤਿ ਵਿਚ) ਰਲਾ ਲਿਆ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ਰਹਾਉ॥
I am a sinner, totally without virtue, O Siblings of Destiny; the Perfect True Guru has blended me. ||Pause||
गुणहीण हम अपराधी भाई पूरै सतिगुरि लए रलाइ ॥ रहाउ ॥
LINE 06
ਕਉਣਕਉਣਅਪਰਾਧੀਬਖਸਿਅਨੁਪਿਆਰੇਸਾਚੈਸਬਦਿਵੀਚਾਰਿ
ਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਵਿਚਾਰ ਵਿਚ (ਜੋੜ ਕੇ) ਬਖ਼ਸ਼ਿਆ ਹੈ।
So many, so many sinners have been forgiven, O beloved one, by contemplating the True Word of the Shabad.
कउण कउण अपराधी बखसिअनु पिआरे साचै सबदि वीचारि ॥
LINE 07
ਭਉਜਲੁਪਾਰਿਉਤਾਰਿਅਨੁਭਾਈਸਤਿਗੁਰਬੇੜੈਚਾੜਿ॥॥
ਹੇ ਭਾਈ! ਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਇਆ ਹੈ ॥੨॥
They got on board the boat of the True Guru, who carried them across the terrifying world-ocean, O Siblings of Destiny. ||2||
भउजलु पारि उतारिअनु भाई सतिगुर बेड़ै चाड़ि ॥२॥
LINE 08
ਮਨੂਰੈਤੇਕੰਚਨਭਏਭਾਈਗੁਰੁਪਾਰਸੁਮੇਲਿਮਿਲਾਇ
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਾਰਸ-ਗੁਰੂ (ਆਪਣੀ ਸੰਗਤਿ ਵਿਚ) ਮਿਲਾ ਕੇ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ, ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ।
I have been transformed from rusty iron into gold, O Siblings of Destiny, united in Union with the Guru, the Philosopher's Stone.
मनूरै ते कंचन भए भाई गुरु पारसु मेलि मिलाइ ॥
LINE 09
ਆਪੁਛੋਡਿਨਾਉਮਨਿਵਸਿਆਭਾਈਜੋਤੀਜੋਤਿਮਿਲਾਇ॥॥
ਹੇ ਭਾਈ! ਆਪਾ-ਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੩॥
Eliminating my self-conceit, the Name has come to dwell within my mind, O Siblings of Destiny; my light has merged in the Light. ||3||
आपु छोडि नाउ मनि वसिआ भाई जोती जोति मिलाइ ॥३॥
LINE 10
ਹਉਵਾਰੀਹਉਵਾਰਣੈਭਾਈਸਤਿਗੁਰਕਉਸਦਬਲਿਹਾਰੈਜਾਉ
ਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ,
I am a sacrifice, I am a sacrifice, O Siblings of Destiny, I am forever a sacrifice to my True Guru.
हउ वारी हउ वारणै भाई सतिगुर कउ सद बलिहारै जाउ ॥
LINE 11
ਨਾਮੁਨਿਧਾਨੁਜਿਨਿਦਿਤਾਭਾਈਗੁਰਮਤਿਸਹਜਿਸਮਾਉ॥॥
ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, ਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ ॥੪॥
He has given me the treasure of the Naam; O Siblings of Destiny, through the Guru's Teachings, I am absorbed in celestial bliss. ||4||
नामु निधानु जिनि दिता भाई गुरमति सहजि समाउ ॥४॥
LINE 12
ਗੁਰਬਿਨੁਸਹਜੁਊਪਜੈਭਾਈਪੂਛਹੁਗਿਆਨੀਆਜਾਇ
ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖਾਂ ਨੂੰ ਜਾ ਕੇ ਪੁੱਛ ਲਵੋ, (ਇਹੀ ਉੱਤਰ ਮਿਲੇਗਾ ਕਿ) ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ।
Without the Guru, celestial peace is not produced, O Siblings of Destiny; go and ask the spiritual teachers about this.
गुर बिनु सहजु न ऊपजै भाई पूछहु गिआनीआ जाइ ॥
LINE 13
ਸਤਿਗੁਰਕੀਸੇਵਾਸਦਾਕਰਿਭਾਈਵਿਚਹੁਆਪੁਗਵਾਇ॥॥
(ਇਸ ਵਾਸਤੇ,) ਹੇ ਭਾਈ! ਤੂੰ ਭੀ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ ॥੫॥
Serve the True Guru forever, O Siblings of Destiny, and eradicate self-conceit from within. ||5||
सतिगुर की सेवा सदा करि भाई विचहु आपु गवाइ ॥५॥
LINE 14
ਗੁਰਮਤੀਭਉਊਪਜੈਭਾਈਭਉਕਰਣੀਸਚੁਸਾਰੁ
ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ (ਮਨੁੱਖ ਦੇ ਅੰਦਰ ਪਰਮਾਤਮਾ ਵਾਸਤੇ) ਡਰ-ਅਦਬ ਪੈਦਾ ਹੁੰਦਾ ਹੈ। (ਆਪਣੇ ਅੰਦਰ) ਡਰ-ਅਦਬ (ਪੈਦਾ ਕਰਨਾ ਹੀ) ਕਰਨ-ਜੋਗ ਕੰਮ ਹੈ, ਇਹ ਕੰਮ ਸਦਾ-ਥਿਰ ਰਹਿਣ ਵਾਲਾ ਹੈ, ਇਹੀ ਕੰਮ (ਸਭ ਤੋਂ) ਸ੍ਰੇਸ਼ਟ ਹੈ।
Under Guru's Instruction, the Fear of God is produced, O Siblings of Destiny; true and excellent are the deeds done in the Fear of God.
गुरमती भउ ऊपजै भाई भउ करणी सचु सारु ॥
LINE 15
ਪ੍ਰੇਮਪਦਾਰਥੁਪਾਈਐਭਾਈਸਚੁਨਾਮੁਆਧਾਰੁ॥॥
ਹੇ ਭਾਈ! (ਇਸ ਡਰ-ਅਦਬ ਦੀ ਬਰਕਤਿ ਨਾਲ) ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲੱਭ ਪੈਂਦਾ ਹੈ, ਪਰਮਾਤਮਾ ਦਾ ਸਦਾ-ਥਿਰ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ ॥੬॥
Then, one is blessed with the treasure of the Lord's Love, O Siblings of Destiny, and the Support of the True Name. ||6||
प्रेम पदारथु पाईऐ भाई सचु नामु आधारु ॥६॥
LINE 16
ਜੋਸਤਿਗੁਰੁਸੇਵਹਿਆਪਣਾਭਾਈਤਿਨਕੈਹਉਲਾਗਉਪਾਇ
ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।
I fall at the feet of those who serve their True Guru, O Siblings of Destiny.
जो सतिगुरु सेवहि आपणा भाई तिन कै हउ लागउ पाइ ॥
LINE 17
ਜਨਮੁਸਵਾਰੀਆਪਣਾਭਾਈਕੁਲੁਭੀਲਈਬਖਸਾਇ॥॥
(ਇਸ ਤਰ੍ਹਾਂ) ਮੈਂ ਆਪਣਾ ਜੀਵਨ ਸੋਹਣਾ ਬਣਾ ਰਿਹਾ ਹਾਂ, ਮੈਂ ਆਪਣੇ ਸਾਰੇ ਖ਼ਾਨਦਾਨ ਵਾਸਤੇ ਭੀ ਪਰਮਾਤਮਾ ਦੀ ਬਖ਼ਸ਼ਸ਼ ਪ੍ਰਾਪਤ ਕਰ ਰਿਹਾ ਹਾਂ ॥੭॥
I have fulfilled my life, O Siblings of Destiny, and my family has been saved as well. ||7||
जनमु सवारी आपणा भाई कुलु भी लई बखसाइ ॥७॥
LINE 18
ਸਚੁਬਾਣੀਸਚੁਸਬਦੁਹੈਭਾਈਗੁਰਕਿਰਪਾਤੇਹੋਇ
ਹੇ ਭਾਈ! ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰਿ-ਨਾਮ (ਹਿਰਦੇ ਵਿਚ ਆ ਵੱਸਦਾ) ਹੈ, ਸਿਫ਼ਤ-ਸਾਲਾਹ ਦੀ ਬਾਣੀ (ਹਿਰਦੇ ਵਿਚ ਆ ਵੱਸਦੀ) ਹੈ, ਸਿਫ਼ਤ-ਸਾਲਾਹ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ।
The True Word of the Guru's Bani, and the True Word of the Shabad, O Siblings of Destiny, are obtained only by Guru's Grace.
सचु बाणी सचु सबदु है भाई गुर किरपा ते होइ ॥
LINE 19
ਨਾਨਕਨਾਮੁਹਰਿਮਨਿਵਸੈਭਾਈਤਿਸੁਬਿਘਨੁਲਾਗੈਕੋਇ੮੨॥॥॥
ਹੇ ਨਾਨਕ! (ਆਖ-) ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਔਕੜ ਨਹੀਂ ਵਾਪਰਦੀ ॥੮॥੨॥
O Nanak, with the Name of the Lord abiding in one's mind, no obstacles stand in one's way, O Siblings of Destiny. ||8||2||
नानक नामु हरि मनि वसै भाई तिसु बिघनु न लागै कोइ ॥८॥२॥
GURBANI.WORLD