ਧਨਾਸਰੀ ਮਹਲਾ ੪ ॥

ਰਾਗੁ ਧਨਾਸਰੀ ਗੁਰੂ ਰਾਮਦਾਸ ਜੀ ਅੰਗ 668
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਮਹਲਾ
Dhanaasaree, Fourth Mahalaa:
धनासरी महला ४ ॥
LINE 02
ਗੁਨਕਹੁਹਰਿਲਹੁਕਰਿਸੇਵਾਸਤਿਗੁਰਇਵਹਰਿਹਰਿਨਾਮੁਧਿਆਈ
ਹੇ ਭਾਈ! ਪਰਮਾਤਮਾ ਦੇ ਗੁਣ ਯਾਦ ਕਰਿਆ ਕਰ। (ਇਸ ਤਰ੍ਹਾਂ) ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਾ ਰਹੁ। ਗੁਰੂ ਦੀ (ਦੱਸੀ) ਸੇਵਾ ਕਰਿਆ ਕਰ। ਇਸ ਤਰੀਕੇ ਨਾਲ ਸਦਾ ਹਰੀ ਦਾ ਨਾਮ ਸਿਮਰਦਾ ਰਹੁ।
Chant His Praises, learn of the Lord, and serve the True Guru; in this way, meditate on the Name of the Lord, Har, Har.
गुन कहु हरि लहु करि सेवा सतिगुर इव हरि हरि नामु धिआई ॥
LINE 03
ਹਰਿਦਰਗਹਭਾਵਹਿਫਿਰਿਜਨਮਿਆਵਹਿਹਰਿਹਰਿਹਰਿਜੋਤਿਸਮਾਈ॥॥
(ਸਿਮਰਨ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਦਰਗਾਹ ਵਿਚ ਪਸੰਦ ਆ ਜਾਏਂਗਾ, ਮੁੜ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਵੇਂਗਾ, ਤੂੰ ਪਰਮਾਤਮਾ ਦੀ ਜੋਤਿ ਵਿਚ ਸਦਾ ਲੀਨ ਰਹੇਂਗਾ ॥੧॥
In the Court of the Lord, He shall be pleased with you, and you shall not have to enter the cycle of reincarnation again; you shall merge in the Divine Light of the Lord, Har, Har, Har. ||1||
हरि दरगह भावहि फिरि जनमि न आवहि हरि हरि हरि जोति समाई ॥१॥
LINE 04
ਜਪਿਮਨਨਾਮੁਹਰੀਹੋਹਿਸਰਬਸੁਖੀ
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਤੂੰ ਹਰ ਥਾਂ ਸੁਖੀ ਰਹੇਂਗਾ।
Chant the Name of the Lord, O my mind, and you shall be totally at peace.
जपि मन नामु हरी होहि सरब सुखी ॥
LINE 05
ਹਰਿਜਸੁਊਚਸਭਨਾਤੇਊਪਰਿਹਰਿਹਰਿਹਰਿਸੇਵਿਛਡਾਈਰਹਾਉ
ਪਰਮਾਤਮਾ ਦੀ ਸਿਫ਼ਤ-ਸਾਲਾਹ ਬੜਾ ਸ੍ਰੇਸ਼ਟ ਕੰਮ ਹੈ, ਹੋਰ ਸਭ ਕੰਮਾਂ ਨਾਲੋਂ ਵਧੀਆ ਕੰਮ ਹੈ। ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਰਹੁ, (ਇਹ ਸੇਵਾ-ਭਗਤੀ ਸਭ ਦੁੱਖਾਂ ਵਿਕਾਰਾਂ ਤੋਂ) ਬਚਾ ਲੈਂਦੀ ਹੈ ਰਹਾਉ॥
The Lord's Praises are the most sublime, the most exalted; serving the Lord, Har, Har, Har, you shall be emancipated. ||Pause||
हरि जसु ऊच सभना ते ऊपरि हरि हरि हरि सेवि छडाई ॥ रहाउ ॥
LINE 06
ਹਰਿਕ੍ਰਿਪਾਨਿਧਿਕੀਨੀਗੁਰਿਭਗਤਿਹਰਿਦੀਨੀਤਬਹਰਿਸਿਉਪ੍ਰੀਤਿਬਨਿਆਈ
ਪਰ, ਹੇ ਭਾਈ! ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ ਜਿਸ ਮਨੁੱਖ ਉਤੇ ਕਿਰਪਾ ਕੀਤੀ, ਗੁਰੂ ਨੇ ਉਸ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਦੀ ਦਾਤਿ ਬਖ਼ਸ਼ ਦਿੱਤੀ, ਤਦੋਂ ਉਸ ਮਨੁੱਖ ਦਾ ਪ੍ਰੇਮ ਪਰਮਾਤਮਾ ਨਾਲ ਬਣ ਗਿਆ।
The Lord, the treasure of mercy, blessed me, and so the Guru blessed me with the Lord's devotional worship; I have come to be in love with the Lord.
हरि क्रिपा निधि कीनी गुरि भगति हरि दीनी तब हरि सिउ प्रीति बनि आई ॥
LINE 07
ਬਹੁਚਿੰਤਵਿਸਾਰੀਹਰਿਨਾਮੁਉਰਿਧਾਰੀਨਾਨਕਹਰਿਭਏਹੈਸਖਾਈ੨੨੮॥॥॥॥
ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ, ਉਸ ਨੇ (ਦੁਨੀਆ ਵਾਲੀ ਹੋਰ) ਬਹੁਤੀ ਚਿੰਤਾ ਭੁਲਾ ਲਈ, ਪਰਮਾਤਮਾ ਉਸ ਦਾ ਸਾਥੀ-ਮਿੱਤਰ ਬਣ ਗਿਆ ॥੨॥੨॥੮॥
I have forgotten my cares and anxieties, and enshrined the Lord's Name in my heart; O Nanak, the Lord has become my friend and companion. ||2||2||8||
बहु चिंत विसारी हरि नामु उरि धारी नानक हरि भए है सखाई ॥२॥२॥८॥
GURBANI.WORLD