ਸਲੋਕਮਃ੪॥
Shalok, Fourth Mahalaa:
सलोक मः ४ ॥
ਵਿਣੁਨਾਵੈਹੋਰੁਸਲਾਹਣਾਸਭੁਬੋਲਣੁਫਿਕਾਸਾਦੁ॥
ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ-ਇਹ ਬੋਲਣ ਦਾ ਸਾਰਾ (ਉੱਦਮ) ਬੇ-ਸੁਆਦਾ ਕੰਮ ਹੈ (ਭਾਵ, ਇਸ ਵਿਚ ਅਸਲੀ ਅਨੰਦ ਨਹੀਂ ਹੈ)।
Without the Name, all other praise and speech is insipid and tasteless.
विणु नावै होरु सलाहणा सभु बोलणु फिका सादु ॥
ਮਨਮੁਖਅਹੰਕਾਰੁਸਲਾਹਦੇਹਉਮੈਮਮਤਾਵਾਦੁ॥
ਮਨਮੁਖ ਜੀਵ ਅਹੰਕਾਰ ਹਉਮੈ ਤੇ ਅਪਣੱਤ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ ਭਾਵ ਇਹਨਾਂ ਦੇ ਅਧਾਰ ਤੇ ਕਿਸੇ ਮਨੁੱਖ ਦੀ ਨਿੰਦਾ ਕਰਦੇ ਹਨ।
The self-willed manmukhs praise their own egos; their attachment to egotism is useless.
मनमुख अहंकारु सलाहदे हउमै ममता वादु ॥
ਜਿਨਸਾਲਾਹਨਿਸੇਮਰਹਿਖਪਿਜਾਵੈਸਭੁਅਪਵਾਦੁ॥
ਉਹ ਜਿਨ੍ਹਾਂ ਦੀ ਸਿਫ਼ਤ ਕਰਦੇ ਹਨ, ਉਹ ਖਪ ਕੇ ਮਰ ਜਾਂਦੇ ਹਨ ਇਹਨਾਂ ਦਾ ਸਾਰਾ ਝਗੜਾ (ਭਾਵ, ਉਸਤਤਿ ਨਿੰਦਾ ਦੀਆਂ ਗੱਲਾਂ ਦਾ ਸਿਲਸਿਲਾ) ਵਿਅਰਥ ਜਾਂਦਾ ਹੈ।
Those whom they praise, die; they all waste away in conflict.
जिन सालाहनि से मरहि खपि जावै सभु अपवादु ॥
ਜਨਨਾਨਕਗੁਰਮੁਖਿਉਬਰੇਜਪਿਹਰਿਹਰਿਪਰਮਾਨਾਦੁ॥੧॥
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪੂਰਨ ਅਨੰਦ ਸਰੂਪ ਪ੍ਰਭੂ ਦਾ ਸਿਮਰਨ ਕਰ ਕੇ (ਦੂਜੇ ਮਨੁੱਖਾਂ ਦੀ ਉਸਤਤਿ ਨਿੰਦਾ ਦੇ ਚਸਕੇ ਤੋਂ) ਬਚ ਨਿਕਲਦੇ ਹਨ ॥੧॥
O servant Nanak, the Gurmukhs are saved, chanting the Name of the Lord, Har, Har, the Embodiment of Supreme Bliss. ||1||
जन नानक गुरमुखि उबरे जपि हरि हरि परमानादु ॥१॥
GURBANI.WORLD