LINE 01
ਧਨਾਸਰੀਮਃ੫॥
Dhanaasaree, Fifth Mahalaa:
धनासरी मः ५ ॥
LINE 02
ਕਰਿਕਿਰਪਾਦੀਓਮੋਹਿਨਾਮਾਬੰਧਨਤੇਛੁਟਕਾਏ॥
(ਹੇ ਭਾਈ! ਸਾਧ ਸੰਗਤਿ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ, (ਜਿਸ ਕਰਕੇ) ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਿਆ,
Granting His Grace, God has blessed me with His Name, and released me of my bonds.
करि किरपा दीओ मोहि नामा बंधन ते छुटकाए ॥
LINE 03
ਮਨਤੇਬਿਸਰਿਓਸਗਲੋਧੰਧਾਗੁਰਕੀਚਰਣੀਲਾਏ੧॥॥
ਤੇ ਗੁਰੂ ਦੀ ਚਰਨੀਂ ਲਾ ਕੇ ਮਨ ਤੋਂ ਸਾਰਾ ਝਗੜਾ-ਝੰਬੇਲਾ ਲਹਿ ਗਿਆ ॥੧॥
I have forgotten all worldly entanglements, and I am attached to the Guru's feet. ||1||
मन ते बिसरिओ सगलो धंधा गुर की चरणी लाए ॥१॥
LINE 04
ਸਾਧਸੰਗਿਚਿੰਤਬਿਰਾਨੀਛਾਡੀ॥
ਹੇ ਭਾਈ! ਸਾਧ ਸੰਗਤਿ ਵਿਚ ਆ ਕੇ ਮੈਂ ਪਰਾਈ ਆਸ ਛੱਡ ਦਿੱਤੀ।
In the Saadh Sangat, the Company of the Holy, I have renounced my other cares and anxieties.
साधसंगि चिंत बिरानी छाडी ॥
LINE 05
ਅਹੰਬੁਧਿਮੋਹਮਨਬਾਸਨਦੇਕਰਿਗਡਹਾਗਾਡੀ੧॥॥ਰਹਾਉ॥
ਹਉਮੈ, ਮਾਇਆ ਦੇ ਮੋਹ, ਮਨ ਦੀ ਵਾਸਨਾ-ਇਹਨਾਂ ਸਭਨਾਂ ਨੂੰ ਟੋਆ ਪੁੱਟ ਕੇ ਨੱਪ ਦਿੱਤਾ (ਸਦਾ ਲਈ ਦੱਬ ਦਿੱਤਾ) ॥੧॥ ਰਹਾਉ ॥
I dug a deep pit, and buried my egotistical pride, emotional attachment and the desires of my mind. ||1||Pause||
अहंबुधि मोह मन बासन दे करि गडहा गाडी ॥१॥ रहाउ ॥
LINE 06
ਨਾਕੋਮੇਰਾਦੁਸਮਨੁਰਹਿਆਨਾਹਮਕਿਸਕੇਬੈਰਾਈ॥
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ।
No one is my enemy, and I am no one's enemy.
ना को मेरा दुसमनु रहिआ ना हम किस के बैराई ॥
LINE 07
ਬ੍ਰਹਮੁਪਸਾਰੁਪਸਾਰਿਓਭੀਤਰਿਸਤਿਗੁਰਤੇਸੋਝੀਪਾਈ੨॥॥
ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ ॥੨॥
God, who expanded His expanse, is within all; I learned this from the True Guru. ||2||
ब्रहमु पसारु पसारिओ भीतरि सतिगुर ते सोझी पाई ॥२॥
LINE 08
ਸਭੁਕੋਮੀਤੁਹਮਆਪਨਕੀਨਾਹਮਸਭਨਾਕੇਸਾਜਨ॥
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ।
I am a friend to all; I am everyone's friend.
सभु को मीतु हम आपन कीना हम सभना के साजन ॥
LINE 09
ਦੂਰਿਪਰਾਇਓਮਨਕਾਬਿਰਹਾਤਾਮੇਲੁਕੀਓਮੇਰੈਰਾਜਨ੩॥॥
ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ ॥੩॥
When the sense of separation was removed from my mind, then I was united with the Lord, my King. ||3||
दूरि पराइओ मन का बिरहा ता मेलु कीओ मेरै राजन ॥३॥
LINE 10
ਬਿਨਸਿਓਢੀਠਾਅੰਮ੍ਰਿਤੁਵੂਠਾਸਬਦੁਲਗੋਗੁਰਮੀਠਾ॥
(ਹੇ ਭਾਈ! ਸਾਧ ਸੰਗਤਿ ਦੀ ਕਿਰਪਾ ਨਾਲ ਮੇਰੇ ਮਨ ਦਾ) ਢੀਠ-ਪੁਣਾ ਮੁੱਕ ਗਿਆ ਹੈ, ਮੇਰੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆ ਵੱਸਿਆ ਹੈ, ਗੁਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ।
My stubbornness is gone, Ambrosial Nectar rains down, and the Word of the Guru's Shabad seems so sweet to me.
बिनसिओ ढीठा अंम्रितु वूठा सबदु लगो गुर मीठा ॥
LINE 11
ਜਲਿਥਲਿਮਹੀਅਲਿਸਰਬਨਿਵਾਸੀਨਾਨਕਰਮਈਆਡੀਠਾ੪੩॥॥॥
ਹੇ ਨਾਨਕ! (ਆਖ-ਹੇ ਭਾਈ!) ਹੁਣ ਮੈਂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਸਭ ਥਾਂ ਵੱਸਣ ਵਾਲੇ ਸੋਹਣੇ ਰਾਮ ਨੂੰ ਵੇਖ ਲਿਆ ਹੈ ॥੪॥੩॥
He is pervading everywhere, in the water, on the land and in the sky; Nanak beholds the all-pervading Lord. ||4||3||
जलि थलि महीअलि सरब निवासी नानक रमईआ डीठा ॥४॥३॥
GURBANI.WORLD