LINE 01
ਗਉੜੀਮਾਲਾ₂ਮਹਲਾ੫॥
Gauree Maalaa, Fifth Mahalaa:
गउड़ी माला₂ महला ५ ॥
LINE 02
ਪਾਇਆਲਾਲੁਰਤਨੁਮਨਿਪਾਇਆ॥
(ਹੇ ਭਾਈ! ਮੈਂ ਆਪਣੇ) ਮਨ ਵਿਚ ਇਕ ਲਾਲ ਲੱਭ ਲਿਆ ਹੈ।
I have found the jewel of my Beloved within my mind.
पाइआ लालु रतनु मनि पाइआ ॥
LINE 03
ਤਨੁਸੀਤਲੁਮਨੁਸੀਤਲੁਥੀਆਸਤਿਗੁਰਸਬਦਿਸਮਾਇਆ੧॥॥ਰਹਾਉ॥
ਮੈਂ ਗੁਰੂ ਦੇ ਸ਼ਬਦ ਵਿਚ ਲੀਨ ਹੋ ਗਿਆ ਹਾਂ, ਮੇਰਾ ਸਰੀਰ (ਹਰੇਕ ਗਿਆਨ-ਇੰਦ੍ਰਾ) ਸ਼ਾਂਤ ਹੋ ਗਿਆ ਹੈ, ਮੇਰਾ ਮਨ ਠੰਢਾ ਹੋ ਗਿਆ ਹੈ ॥੧॥ ਰਹਾਉ ॥
My body is cooled, my mind is cooled and soothed, and I am absorbed into the Shabad, the Word of the True Guru. ||1||Pause||
तनु सीतलु मनु सीतलु थीआ सतिगुर सबदि समाइआ ॥१॥ रहाउ ॥
LINE 04
ਲਾਥੀਭੂਖਤ੍ਰਿਸਨਸਭਲਾਥੀਚਿੰਤਾਸਗਲਬਿਸਾਰੀ॥
(ਹੇ ਭਾਈ! ਕਿਉਂਕਿ ਮੇਰੀ ਮਾਇਆ ਦੀ) ਭੁੱਖ ਲਹਿ ਗਈ ਹੈ, ਮੇਰੀ ਮਾਇਆ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਸਾਰੇ ਚਿੰਤਾ-ਫ਼ਿਕਰ ਭੁਲਾ ਦਿੱਤੇ ਹਨ,
My hunger has departed, my thirst has totally departed, and all my anxiety is forgotten.
लाथी भूख त्रिसन सभ लाथी चिंता सगल बिसारी ॥
LINE 05
ਕਰੁਮਸਤਕਿਗੁਰਿਪੂਰੈਧਰਿਓਮਨੁਜੀਤੋਜਗੁਸਾਰੀ੧॥॥
ਪੂਰੇ ਗੁਰੂ ਨੇ (ਮੇਰੇ) ਮੱਥੇ ਉਤੇ (ਆਪਣਾ ਹੱਥ ਰੱਖਿਆ ਹੈ (ਉਸ ਦੀ ਬਰਕਤਿ ਨਾਲ ਮੈਂ ਆਪਣਾ) ਮਨ ਕਾਬੂ ਵਿਚ ਕਰ ਲਿਆ ਹੈ (ਮਾਨੋ) ਮੈਂ ਸਾਰਾ ਜਗਤ ਜਿੱਤ ਲਿਆ ਹੈ ॥੧॥
The Perfect Guru has placed His Hand upon my forehead; conquering my mind, I have conquered the whole world. ||1||
करु मसतकि गुरि पूरै धरिओ मनु जीतो जगु सारी ॥१॥
LINE 06
ਤ੍ਰਿਪਤਿਅਘਾਇਰਹੇਰਿਦਅੰਤਰਿਡੋਲਨਤੇਅਬਚੂਕੇ॥
(ਹੇ ਭਾਈ! ਮਾਇਆ ਵਲੋਂ ਮੇਰੇ ਅੰਦਰ) ਤ੍ਰਿਪਤੀ ਹੋ ਗਈ ਹੈ, ਮੈਂ (ਮਾਇਆ ਵਲੋਂ ਆਪਣੇ) ਹਿਰਦੇ ਵਿਚ ਰੱਜ ਗਿਆ ਹਾਂ, ਹੁਣ (ਮਾਇਆ ਦੀ ਖ਼ਾਤਰ) ਡੋਲਣ ਤੋਂ ਮੈਂ ਹਟ ਗਿਆ ਹਾਂ।
Satisfied and satiated, I remain steady within my heart, and now, I do not waver at all.
त्रिपति अघाइ रहे रिद अंतरि डोलन ते अब चूके ॥
LINE 07
ਅਖੁਟੁਖਜਾਨਾਸਤਿਗੁਰਿਦੀਆਤੋਟਿਨਹੀਰੇਮੂਕੇ੨॥॥
ਹੇ ਭਾਈ! ਸਤਿਗੁਰੂ ਨੇ ਮੈਨੂੰ (ਪ੍ਰਭੂ-ਨਾਮ ਦਾ ਇਕ ਅਜੇਹਾ) ਖ਼ਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ, ਉਸ ਵਿਚ ਕਮੀ ਨਹੀਂ ਆ ਸਕਦੀ, ਉਹ ਖ਼ਤਮ ਨਹੀਂ ਹੋ ਸਕਦਾ ॥੨॥
The True Guru has given me the inexhaustible treasure; it never decreases, and never runs out. ||2||
अखुटु खजाना सतिगुरि दीआ तोटि नही रे मूके ॥२॥
LINE 08
ਅਚਰਜੁਏਕੁਸੁਨਹੁਰੇਭਾਈਗੁਰਿਐਸੀਬੂਝਬੁਝਾਈ॥
ਹੇ ਭਾਈ! ਇਕ ਹੋਰ ਅਨੋਖੀ ਗੱਲ ਸੁਣ। ਗੁਰੂ ਨੇ ਮੈਨੂੰ ਅਜੇਹੀ ਸਮਝ ਬਖ਼ਸ਼ ਦਿੱਤੀ ਹੈ (ਜਿਸ ਦੀ ਬਰਕਤਿ ਨਾਲ)
Listen to this wonder, O Siblings of Destiny: the Guru has given me this understanding.
अचरजु एकु सुनहु रे भाई गुरि ऐसी बूझ बुझाई ॥
LINE 09
ਲਾਹਿਪਰਦਾਠਾਕੁਰੁਜਉਭੇਟਿਓਤਉਬਿਸਰੀਤਾਤਿਪਰਾਈ੩॥॥
ਜਦੋਂ ਤੋਂ (ਮੇਰੇ ਅੰਦਰੋਂ ਹਉਮੈ ਦਾ) ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ (ਮੇਰੇ ਦਿਲ ਵਿਚੋਂ) ਪਰਾਈ ਈਰਖਾ ਵਿਸਰ ਗਈ ਹੈ ॥੩॥
I threw off the veil of illusion, when I met my Lord and Master; then, I forgot my jealousy of others. ||3||
लाहि परदा ठाकुरु जउ भेटिओ तउ बिसरी ताति पराई ॥३॥
LINE 10
ਕਹਿਓਨਜਾਈਏਹੁਅਚੰਭਉਸੋਜਾਨੈਜਿਨਿਚਾਖਿਆ॥
ਹੇ ਭਾਈ! ਇਹ ਇਕ ਐਸਾ ਅਸਚਰਜ ਆਨੰਦ ਹੈ ਜੇਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਹ ਚੱਖਿਆ ਹੈ।
This is a wonder which cannot be described. They alone know it, who have tasted it.
कहिओ न जाई एहु अचंभउ सो जानै जिनि चाखिआ ॥
LINE 11
ਕਹੁਨਾਨਕਸਚਭਏਬਿਗਾਸਾਗੁਰਿਨਿਧਾਨੁਰਿਦੈਲੈਰਾਖਿਆ੪੩੧੬੧॥॥॥॥
ਨਾਨਕ ਆਖਦਾ ਹੈ- ਗੁਰੂ ਨੇ (ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲਿਆ ਕੇ ਰੱਖ ਦਿੱਤਾ ਹੈ, ਤੇ ਮੇਰੇ ਅੰਦਰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਗਿਆਨ) ਦਾ ਚਾਨਣ ਹੋ ਗਿਆ ਹੈ ॥੪॥੩॥੧੬੧॥
Says Nanak, the Truth has been revealed to me. The Guru has given me the treasure; I have taken it and enshrined it within my heart. ||4||3||161||
कहु नानक सच भए बिगासा गुरि निधानु रिदै लै राखिआ ॥४॥३॥१६१॥
GURBANI.WORLD