ਭੈਰਉ ਮਹਲਾ ੫ ॥

ਰਾਗੁ ਭੈਰਉ ਗੁਰੂ ਅਰਜਨ ਦੇਵ ਜੀ ਅੰਗ 1140
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
LINE 02
ਬਿਨੁਬਾਜੇਕੈਸੋਨਿਰਤਿਕਾਰੀ॥
(ਨਾਚ ਦੇ ਨਾਲ) ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ।
Without music, how is one to dance?
बिनु बाजे कैसो निरतिकारी ॥
LINE 03
ਬਿਨੁਕੰਠੈਕੈਸੇਗਾਵਨਹਾਰੀ॥
ਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ।
Without a voice, how is one to sing?
बिनु कंठै कैसे गावनहारी ॥
LINE 04
ਜੀਲਬਿਨਾਕੈਸੇਬਜੈਰਬਾਬ॥
ਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ।
Without strings, how is a guitar to be played?
जील बिना कैसे बजै रबाब ॥
LINE 05
ਨਾਮਬਿਨਾਬਿਰਥੇਸਭਿਕਾਜ੧॥॥
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਵਾਲੇ ਹੋਰ) ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥
Without the Naam, all affairs are useless. ||1||
नाम बिना बिरथे सभि काज ॥१॥
LINE 06
ਨਾਮਬਿਨਾਕਹਹੁਕੋਤਰਿਆ॥
ਦੱਸ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ?
Without the Naam - tell me: who has ever been saved?
नाम बिना कहहु को तरिआ ॥
LINE 07
ਬਿਨੁਸਤਿਗੁਰਕੈਸੇਪਾਰਿਪਰਿਆ੧॥॥ਰਹਾਉ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥
Without the True Guru, how can anyone cross over to the other side? ||1||Pause||
बिनु सतिगुर कैसे पारि परिआ ॥१॥ रहाउ ॥
LINE 08
ਬਿਨੁਜਿਹਵਾਕਹਾਕੋਬਕਤਾ॥
ਜੀਭ ਤੋਂ ਬਿਨਾ ਕੋਈ ਬੋਲਣ-ਜੋਗਾ ਨਹੀਂ ਹੋ ਸਕਦਾ,
Without a tongue, how can anyone speak?
बिनु जिहवा कहा को बकता ॥
LINE 09
ਬਿਨੁਸ੍ਰਵਨਾਕਹਾਕੋਸੁਨਤਾ॥
ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ।
Without ears, how can anyone hear?
बिनु स्रवना कहा को सुनता ॥
LINE 10
ਬਿਨੁਨੇਤ੍ਰਾਕਹਾਕੋਪੇਖੈ॥
ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ।
Without eyes, how can anyone see?
बिनु नेत्रा कहा को पेखै ॥
LINE 11
ਨਾਮਬਿਨਾਨਰੁਕਹੀਨਲੇਖੈ੨॥॥
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛ-ਗਿਛ ਵਿਚ ਨਹੀਂ ਹੈ ॥੨॥
Without the Naam, the mortal is of no account at all. ||2||
नाम बिना नरु कही न लेखै ॥२॥
LINE 12
ਬਿਨੁਬਿਦਿਆਕਹਾਕੋਈਪੰਡਿਤ॥
ਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦੇ।
Without learning, how can one be a Pandit - a religious scholar?
बिनु बिदिआ कहा कोई पंडित ॥
LINE 13
ਬਿਨੁਅਮਰੈਕੈਸੇਰਾਜਮੰਡਿਤ॥
(ਰਾਜਿਆਂ ਦੇ) ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ।
Without power, what is the glory of an empire?
बिनु अमरै कैसे राज मंडित ॥
LINE 14
ਬਿਨੁਬੂਝੇਕਹਾਮਨੁਠਹਰਾਨਾ॥
(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ।
Without understanding, how can the mind become steady?
बिनु बूझे कहा मनु ठहराना ॥
LINE 15
ਨਾਮਬਿਨਾਸਭੁਜਗੁਬਉਰਾਨਾ੩॥॥
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ॥੩॥
Without the Naam, the whole world is insane. ||3||
नाम बिना सभु जगु बउराना ॥३॥
LINE 16
ਬਿਨੁਬੈਰਾਗਕਹਾਬੈਰਾਗੀ॥
ਜੇ ਵੈਰਾਗੀ ਦੇ ਅੰਦਰ ਮਾਇਆ ਵਲੋਂ ਨਿਰਮੋਹਤਾ ਨਹੀਂ, ਤਾਂ ਉਹ ਵੈਰਾਗੀ ਕਾਹਦਾ?
Without detachment, how can one be a detached hermit?
बिनु बैराग कहा बैरागी ॥
LINE 17
ਬਿਨੁਹਉਤਿਆਗਿਕਹਾਕੋਊਤਿਆਗੀ॥
ਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਅਖਵਾ ਸਕਦਾ।
Without renouncing egotism, how can anyone be a renunciate?
बिनु हउ तिआगि कहा कोऊ तिआगी ॥
LINE 18
ਬਿਨੁਬਸਿਪੰਚਕਹਾਮਨਚੂਰੇ॥
ਕਾਮਾਦਿਕ ਪੰਜਾਂ ਨੂੰ ਵੱਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ।
Without overcoming the five thieves, how can the mind be subdued?
बिनु बसि पंच कहा मन चूरे ॥
LINE 19
ਨਾਮਬਿਨਾਸਦਸਦਹੀਝੂਰੇ੪॥॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਸਦਾ ਹੀ ਚਿੰਤਾ-ਫ਼ਿਕਰਾਂ ਵਿਚ ਪਿਆ ਰਹਿੰਦਾ ਹੈ ॥੪॥
Without the Naam, the mortal regrets and repents forever and ever. ||4||
नाम बिना सद सद ही झूरे ॥४॥
LINE 20
ਬਿਨੁਗੁਰਦੀਖਿਆਕੈਸੇਗਿਆਨੁ॥
ਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।
Without the Guru's Teachings, how can anyone obtain spiritual wisdom?
बिनु गुर दीखिआ कैसे गिआनु ॥
LINE 21
ਬਿਨੁਪੇਖੇਕਹੁਕੈਸੋਧਿਆਨੁ॥
ਉਹ ਸਮਾਧੀ ਕਾਹਦੀ, ਜੇ ਆਪਣੇ ਇਸ਼ਟ ਦਾ ਦਰਸਨ ਨਹੀਂ ਹੁੰਦਾ?
Without seeing - tell me: how can anyone visualize in meditation?
बिनु पेखे कहु कैसो धिआनु ॥
LINE 22
ਬਿਨੁਭੈਕਥਨੀਸਰਬਬਿਕਾਰ॥
ਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਚ-ਗਿਆਨਤਾ ਵਿਕਾਰਾਂ ਦਾ ਮੂਲ ਹੈ।
Without the Fear of God, all speech in useless.
बिनु भै कथनी सरब बिकार ॥
LINE 23
ਕਹੁਨਾਨਕਦਰਕਾਬੀਚਾਰ੫੬੧੯॥॥॥॥
ਨਾਨਕ ਆਖਦਾ ਹੈ- ਪਰਮਾਤਮਾ ਦੇ ਦਰ ਤੇ ਪਹੁੰਚਾਣ ਵਾਲੀ ਇਹ ਵਿਚਾਰ ਹੈ ॥੫॥੬॥੧੯॥
Says Nanak, this is the wisdom of the Lord's Court. ||5||6||19||
कहु नानक दर का बीचार ॥५॥६॥१९॥
GURBANI.WORLD