LINE 01
ਗੂਜਰੀਮਹਲਾ੧॥
Goojaree, First Mahalaa:
गूजरी महला १ ॥
LINE 02
ਕਵਨਕਵਨਜਾਚਹਿਪ੍ਰਭਦਾਤੇਤਾਕੇਅੰਤਨਪਰਹਿਸੁਮਾਰ॥
ਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ।
Those who beg of God the Great Giver - their numbers cannot be counted.
कवन कवन जाचहि प्रभ दाते ता के अंत न परहि सुमार ॥
LINE 03
ਜੈਸੀਭੂਖਹੋਇਅਭਅੰਤਰਿਤੂੰਸਮਰਥੁਸਚੁਦੇਵਣਹਾਰ੧॥॥
ਜਿਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੁੰਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ), ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ ॥੧॥
You, Almighty True Lord, fulfill the desires within their hearts. ||1||
जैसी भूख होइ अभ अंतरि तूं समरथु सचु देवणहार ॥१॥
LINE 04
ਐਜੀਜਪੁਤਪੁਸੰਜਮੁਸਚੁਅਧਾਰ॥
ਹੇ ਪ੍ਰਭੂ ਜੀ! ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ,
O Dear Lord, chanting, deep meditation, self-discipline and truth are my foundations.
ऐ जी जपु तपु संजमु सचु अधार ॥
LINE 05
ਹਰਿਹਰਿਨਾਮੁਦੇਹਿਸੁਖੁਪਾਈਐਤੇਰੀਭਗਤਿਭਰੇਭੰਡਾਰ੧॥॥ਰਹਾਉ॥
(ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ (ਇਸ ਪਦਾਰਥ ਦੀ ਤੇਰੇ ਘਰ ਵਿਚ ਕੋਈ ਕਮੀ ਨਹੀਂ ਹੈ) ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ ॥੧॥ ਰਹਾਉ ॥
Bless me with Your Name, Lord, that I may find peace. Your devotional worship is a treasure over-flowing. ||1||Pause||
हरि हरि नामु देहि सुखु पाईऐ तेरी भगति भरे भंडार ॥१॥ रहाउ ॥
LINE 06
ਸੁੰਨਸਮਾਧਿਰਹਹਿਲਿਵਲਾਗੇਏਕਾਏਕੀਸਬਦੁਬੀਚਾਰ॥
(ਹੇ ਕਰਤਾਰ!) ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ,
Some remain absorbed in Samaadhi, their minds fixed lovingly on the One Lord; they reflect only on the Word of the Shabad.
सुंन समाधि रहहि लिव लागे एका एकी सबदु बीचार ॥
LINE 07
ਜਲੁਥਲੁਧਰਣਿਗਗਨੁਤਹਨਾਹੀਆਪੇਆਪੁਕੀਆਕਰਤਾਰ੨॥॥
ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ, ਨਾਹ ਧਰਤੀ ਸੀ, ਨਾਹ ਆਕਾਸ਼ ਸੀ ॥੨॥
In that state, there is no water, land, earth or sky; only the Creator Lord Himself exists. ||2||
जलु थलु धरणि गगनु तह नाही आपे आपु कीआ करतार ॥२॥
LINE 08
ਨਾਤਦਿਮਾਇਆਮਗਨੁਨਛਾਇਆਨਾਸੂਰਜਚੰਦਨਜੋਤਿਅਪਾਰ॥
ਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ੍ਰਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ।
There is no intoxication of Maya there, and no shadow, nor the infinite light of the sun or the moon.
ना तदि माइआ मगनु न छाइआ ना सूरज चंद न जोति अपार ॥
LINE 09
ਸਰਬਦ੍ਰਿਸਟਿਲੋਚਨਅਭਅੰਤਰਿਏਕਾਨਦਰਿਸੁਤ੍ਰਿਭਵਣਸਾਰ੩॥॥
ਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ ॥੩॥
The eyes within the mind which see everything - with one glance, they see the three worlds. ||3||
सरब द्रिसटि लोचन अभ अंतरि एका नदरि सु त्रिभवण सार ॥३॥
LINE 10
ਪਵਣੁਪਾਣੀਅਗਨਿਤਿਨਿਕੀਆਬ੍ਰਹਮਾਬਿਸਨੁਮਹੇਸਅਕਾਰ॥
ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ।
He created air, water and fire, Brahma, Vishnu and Shiva - the whole creation.
पवणु पाणी अगनि तिनि कीआ ब्रहमा बिसनु महेस अकार ॥
LINE 11
ਸਰਬੇਜਾਚਿਕਤੂੰਪ੍ਰਭੁਦਾਤਾਦਾਤਿਕਰੇਅਪੁਨੈਬੀਚਾਰ੪॥॥
ਹੇ ਪ੍ਰਭੂ! (ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ) ਸਾਰੇ ਹੀ (ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ) ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ। (ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ ॥੪॥
All are beggars; You alone are the Great Giver, God. You give Your gifts according to Your own considerations. ||4||
सरबे जाचिक तूं प्रभु दाता दाति करे अपुनै बीचार ॥४॥
LINE 12
ਕੋਟਿਤੇਤੀਸਜਾਚਹਿਪ੍ਰਭਨਾਇਕਦੇਦੇਤੋਟਿਨਾਹੀਭੰਡਾਰ॥
ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ! ਤੇਤੀ ਕ੍ਰੋੜ ਦੇਵਤੇ (ਭੀ ਤੇਰੇ ਦਰ ਤੋਂ) ਮੰਗਦੇ ਹਨ। (ਉਹਨਾਂ ਨੂੰ ਦਾਤਾਂ) ਦੇ ਦੇ ਕੇ ਤੇਰੇ ਖ਼ਜ਼ਾਨਿਆਂ ਵਿਚ ਘਾਟਾ ਨਹੀਂ ਪੈਂਦਾ।
Three hundred thirty million gods beg of God the Master; even as He gives, His treasures are never exhausted.
कोटि तेतीस जाचहि प्रभ नाइक देदे तोटि नाही भंडार ॥
LINE 13
ਊਂਧੈਭਾਂਡੈਕਛੁਨਸਮਾਵੈਸੀਧੈਅੰਮ੍ਰਿਤੁਪਰੈਨਿਹਾਰ੫॥॥
(ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ, ਪਰ) ਸਰਧਾ-ਹੀਨ ਹਿਰਦੇ ਵਿਚ (ਤੇਰੇ ਨਾਮ-ਅੰਮ੍ਰਿਤ ਦੀ ਦਾਤ ਵਿਚੋਂ) ਕੁਝ ਭੀ ਨਹੀਂ ਟਿਕਦਾ, ਤੇ ਸਰਧਾ-ਭਰਪੂਰ ਹਿਰਦੇ ਵਿਚ ਤੇਰੀ ਮੇਹਰ ਦੀ ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ ॥੫॥
Nothing can be contained in a vessel turned upside-down; Ambrosial Nectar pours into the upright one. ||5||
ऊंधै भांडै कछु न समावै सीधै अंम्रितु परै निहार ॥५॥
LINE 14
ਸਿਧਸਮਾਧੀਅੰਤਰਿਜਾਚਹਿਰਿਧਿਸਿਧਿਜਾਚਿਕਰਹਿਜੈਕਾਰ॥
ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਭੀ ਸਮਾਧੀ ਵਿਚ ਟਿਕ ਕੇ ਤੈਥੋਂ ਹੀ ਮੰਗਦੇ ਹਨ, ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ-ਜੈ ਕਾਰ ਕਰਦੇ ਹਨ।
The Siddhas in Samaadhi beg for wealth and miracles, and proclaim His victory.
सिध समाधी अंतरि जाचहि रिधि सिधि जाचि करहि जैकार ॥
LINE 15
ਜੈਸੀਪਿਆਸਹੋਇਮਨਅੰਤਰਿਤੈਸੋਜਲੁਦੇਵਹਿਪਰਕਾਰ੬॥॥
(ਇਹੀ ਆਖਦੇ ਹਨ-ਤੇਰੀ ਜੈ ਹੋਵੇ, ਤੇਰੀ ਜੈ ਹੋਵੇ) ਜਿਹੋ ਜਿਹੀ ਕਿਸੇ ਦੇ ਮਨ ਵਿਚ (ਮੰਗਣ ਦੀ) ਪਿਆਸ ਹੁੰਦੀ ਹੈ, ਤੂੰ, ਹੇ ਪ੍ਰਭੂ! ਉਸੇ ਕਿਸਮ ਦਾ ਜਲ ਦੇ ਦੇਂਦਾ ਹੈਂ ॥੬॥
As is the thirst within their minds, so is the water which You give to them. ||6||
जैसी पिआस होइ मन अंतरि तैसो जलु देवहि परकार ॥६॥
LINE 16
ਬਡੇਭਾਗਗੁਰੁਸੇਵਹਿਅਪੁਨਾਭੇਦੁਨਾਹੀਗੁਰਦੇਵਮੁਰਾਰ॥
ਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ। ਗੁਰੂ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੁੰਦਾ।
The most fortunate ones serve their Guru; there is no difference between the Divine Guru and the Lord.
बडे भाग गुरु सेवहि अपुना भेदु नाही गुरदेव मुरार ॥
LINE 17
ਤਾਕਉਕਾਲੁਨਾਹੀਜਮੁਜੋਹੈਬੂਝਹਿਅੰਤਰਿਸਬਦੁਬੀਚਾਰ੭॥॥
ਜੇਹੜੇ ਬੰਦੇ ਆਪਣੇ ਸੋਚ-ਮੰਡਲ ਵਿਚ (ਮਾਇਕ ਪਦਾਰਥਾਂ ਦੀ ਮੰਗ ਦੇ ਥਾਂ) ਗੁਰੂ ਦੇ ਸ਼ਬਦ ਨੂੰ ਸਮਝਦੇ ਹਨ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕ ਸਕਦੀ ॥੭॥
The Messenger of Death cannot see those who come to realize within their minds the contemplative meditation of the Word of the Shabad. ||7||
ता कउ कालु नाही जमु जोहै बूझहि अंतरि सबदु बीचार ॥७॥
LINE 18
ਅਬਤਬਅਵਰੁਨਮਾਗਉਹਰਿਪਹਿਨਾਮੁਨਿਰੰਜਨਦੀਜੈਪਿਆਰਿ॥
(ਇਸ ਵਾਸਤੇ) ਮੈਂ ਕਦੇ ਭੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ। (ਮੈਂ ਇਹ ਅਰਦਾਸ ਕਰਦਾ ਹਾਂ:) ਹੇ ਨਿਰੰਜਨ ਪ੍ਰਭੂ! ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖ਼ਸ਼।
I shall never ask anything else of the Lord; please, bless me with the Love of Your Immaculate Name.
अब तब अवरु न मागउ हरि पहि नामु निरंजन दीजै पिआरि ॥
LINE 19
ਨਾਨਕਚਾਤ੍ਰਿਕੁਅੰਮ੍ਰਿਤਜਲੁਮਾਗੈਹਰਿਜਸੁਦੀਜੈਕਿਰਪਾਧਾਰਿ੮੨॥॥॥
ਨਾਨਕ ਪਪੀਹਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਹੇ ਹਰੀ! ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ ਦੇਹ ॥੮॥੨॥
Nanak, the song-bird, begs for the Ambrosial Water; O Lord, shower Your Mercy upon him, and bless him with Your Praise. ||8||2||
नानक चात्रिकु अंम्रित जलु मागै हरि जसु दीजै किरपा धारि ॥८॥२॥
GURBANI.WORLD