ਗੂਜਰੀ ਮਹਲਾ ੫ ॥

ਰਾਗੁ ਗੂਜਰੀ ਗੁਰੂ ਅਰਜਨ ਦੇਵ ਜੀ ਅੰਗ 498
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 02
ਮਤਾਮਸੂਰਤਿਅਵਰਸਿਆਨਪਜਨਕਉਕਛੂਆਇਓ
ਪਰਮਾਤਮਾ ਦੇ ਸੇਵਕ ਨੂੰ ਕੋਈ ਸਲਾਹ ਮਸ਼ਵਰਾ, ਕੋਈ ਹੋਰ ਸਿਆਣਪ ਦੀ ਗੱਲ-ਇਹ ਕੁਝ ਭੀ ਨਹੀਂ ਅਹੁੜਦਾ।
The humble servant of the Lord has no plans, politics or other clever tricks.
मता मसूरति अवर सिआनप जन कउ कछू न आइओ ॥
LINE 03
ਜਹਜਹਅਉਸਰੁਆਇਬਨਿਓਹੈਤਹਾਤਹਾਹਰਿਧਿਆਇਓ॥॥
ਜਿੱਥੇ ਜਿੱਥੇ (ਕੋਈ ਔਖਿਆਈ ਦਾ) ਮੌਕਾ ਆ ਬਣਦਾ ਹੈ, ਉੱਥੇ ਉੱਥੇ (ਪਰਮਾਤਮਾ ਦਾ ਸੇਵਕ) ਪਰਮਾਤਮਾ ਦਾ ਹੀ ਧਿਆਨ ਧਰਦਾ ਹੈ ॥੧॥
Whenever the occasion arises, there, he meditates on the Lord. ||1||
जह जह अउसरु आइ बनिओ है तहा तहा हरि धिआइओ ॥१॥
LINE 04
ਪ੍ਰਭਕੋਭਗਤਿਵਛਲੁਬਿਰਦਾਇਓ
ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ (ਕਰਨ ਵਾਲਿਆਂ) ਦਾ ਪਿਆਰਾ ਹੈ।
It is the very nature of God to love His devotees;
प्रभ को भगति वछलु बिरदाइओ ॥
LINE 05
ਕਰੇਪ੍ਰਤਿਪਾਲਬਾਰਿਕਕੀਨਿਆਈਜਨਕਉਲਾਡਲਡਾਇਓ॥॥ਰਹਾਉ
ਉਹ (ਸਭਨਾਂ ਦੀ) ਬੱਚਿਆਂ ਵਾਂਗ ਪਾਲਣਾ ਕਰਦਾ ਹੈ, ਤੇ ਆਪਣੇ ਸੇਵਕ ਨੂੰ ਲਾਡ ਲਡਾਂਦਾ ਹੈ ॥੧॥ ਰਹਾਉ ॥
He cherishes His servant, and caresses him as His own child. ||1||Pause||
करे प्रतिपाल बारिक की निआई जन कउ लाड लडाइओ ॥१॥ रहाउ ॥
LINE 06
ਜਪਤਪਸੰਜਮਕਰਮਧਰਮਹਰਿਕੀਰਤਨੁਜਨਿਗਾਇਓ
ਪਰਮਾਤਮਾ ਦੇ ਸੇਵਕ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਹੀ ਗੀਤ ਗਾਇਆ ਹੈ, (ਸੇਵਕ ਵਾਸਤੇ ਇਹ ਸਿਫ਼ਤ-ਸਾਲਾਹ ਹੀ) ਜਪ ਤਪ ਹੈ, ਸੰਜਮ ਹੈ, ਤੇ (ਮਿਥੇ ਹੋਏ) ਧਾਰਮਿਕ ਕਰਮ ਹੈ।
The Lord's servant sings the Kirtan of His Praises as his worship, deep meditation, self-discipline and religious observances.
जप तप संजम करम धरम हरि कीरतनु जनि गाइओ ॥
LINE 07
ਸਰਨਿਪਰਿਓਨਾਨਕਠਾਕੁਰਕੀਅਭੈਦਾਨੁਸੁਖੁਪਾਇਓ੨੩੧੨॥॥॥॥
ਹੇ ਨਾਨਕ! ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹੀ ਸਰਨ ਪਿਆ ਰਹਿੰਦਾ ਹੈ, (ਪ੍ਰਭੂ ਦੇ ਦਰ ਤੋਂ ਹੀ ਉਹ) ਨਿਡਰਤਾ ਦੀ ਦਾਤਿ ਪ੍ਰਾਪਤ ਕਰਦਾ ਹੈ, ਆਤਮਕ ਆਨੰਦ ਹਾਸਲ ਕਰਦਾ ਹੈ ॥੨॥੩॥੧੨॥
Nanak has entered the Sanctuary of his Lord and Master, and has received the blessings of fearlessness and peace. ||2||3||12||
सरनि परिओ नानक ठाकुर की अभै दानु सुखु पाइओ ॥२॥३॥१२॥
GURBANI.WORLD