ਪਉੜੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਸੋਸਤਿਗੁਰੁਧਨੁਧੰਨੁਜਿਨਿਭਰਮਗੜੁਤੋੜਿਆ॥
ਧੰਨ ਹੈ ਉਹ ਸਤਿਗੁਰੂ ਜਿਸ ਨੇ (ਅਸਾਡਾ) ਭਰਮ ਦਾ ਕਿਲ੍ਹਾ ਤੋੜ ਦਿੱਤਾ ਹੈ।
Blessed, blessed is the True Guru, who has demolished the fortress of doubt.
सो सतिगुरु धनु धंनु जिनि भरम गड़ु तोड़िआ ॥
LINE 03
ਸੋਸਤਿਗੁਰੁਵਾਹੁਵਾਹੁਜਿਨਿਹਰਿਸਿਉਜੋੜਿਆ॥
ਅਚਰਜ ਵਡਿਆਈ ਵਾਲਾ ਹੈ ਉਹ ਗੁਰੂ ਜਿਸ ਨੇ (ਅਸਾਨੂੰ) ਰੱਬ ਨਾਲ ਜੋੜ ਦਿੱਤਾ ਹੈ।
Waaho! Waaho! - Hail! Hail! to the True Guru, who has united me with the Lord.
सो सतिगुरु वाहु वाहु जिनि हरि सिउ जोड़िआ ॥
LINE 04
ਨਾਮੁਨਿਧਾਨੁਅਖੁਟੁਗੁਰੁਦੇਇਦਾਰੂਓ॥
ਗੁਰੂ ਅਮੁਕ ਨਾਮ-ਖ਼ਜ਼ਾਨਾ-ਰੂਪ ਦਵਾਈ ਦੇਂਦਾ ਹੈ,
The Guru has given me the medicine of the inexhaustible treasure of the Naam.
नामु निधानु अखुटु गुरु देइ दारूओ ॥
LINE 05
ਮਹਾਰੋਗੁਬਿਕਰਾਲਤਿਨੈਬਿਦਾਰੂਓ॥
ਤੇ ਇੰਜ ਅਸਾਡਾ ਵੱਡਾ ਭਿਆਨਕ ਰੋਗ ਨਾਸ ਕਰ ਦਿੱਤਾ ਹੈ।
He has banished the great and terrible disease.
महा रोगु बिकराल तिनै बिदारूओ ॥
LINE 06
ਪਾਇਆਨਾਮੁਨਿਧਾਨੁਬਹੁਤੁਖਜਾਨਿਆ॥
(ਜਿਸ ਮਨੁੱਖ ਨੇ ਗੁਰੂ ਪਾਸੋਂ) ਪ੍ਰਭੂ-ਨਾਮ ਰੂਪ ਵੱਡਾ ਖ਼ਜ਼ਾਨਾ ਹਾਸਲ ਕੀਤਾ ਹੈ,
I have obtained the great treasure of the wealth of the Naam.
पाइआ नामु निधानु बहुतु खजानिआ ॥
LINE 07
ਜਿਤਾਜਨਮੁਅਪਾਰੁਆਪੁਪਛਾਨਿਆ॥
ਉਸ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ ਤੇ ਮਨੁੱਖਾ-ਜਨਮ (ਦੀ) ਅਪਾਰ (ਬਾਜ਼ੀ) ਜਿੱਤ ਲਈ ਹੈ।
I have obtained eternal life, recognizing my own self.
जिता जनमु अपारु आपु पछानिआ ॥
LINE 08
ਮਹਿਮਾਕਹੀਨਜਾਇਗੁਰਸਮਰਥਦੇਵ॥
ਸੱਤਿਆ ਵਾਲੇ ਗੁਰਦੇਵ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,
The Glory of the all-powerful Divine Guru cannot be described.
महिमा कही न जाइ गुर समरथ देव ॥
LINE 09
ਗੁਰਪਾਰਬ੍ਰਹਮਪਰਮੇਸੁਰਅਪਰੰਪਰਅਲਖਅਭੇਵ੧੬॥॥
ਸਤਿਗੁਰੂ ਉਸ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ ਜੋ ਬੇਅੰਤ ਹੈ ਅਲੱਖ ਹੈ ਤੇ ਅਭੇਵ ਹੈ ॥੧੬॥
The Guru is the Supreme Lord God, the Transcendent Lord, infinite, unseen and unknowable. ||16||
गुर पारब्रहम परमेसुर अपरंपर अलख अभेव ॥१६॥
GURBANI.WORLD