ਮਾਝ ਮਹਲਾ ੫ ॥

ਰਾਗੁ ਮਾਝ ਗੁਰੂ ਅਰਜਨ ਦੇਵ ਜੀ ਅੰਗ 101
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਝਮਹਲਾ੫॥
Maajh, Fifth Mahalaa:
माझ महला ५ ॥
LINE 02
ਨਿਧਿਸਿਧਿਰਿਧਿਹਰਿਹਰਿਹਰਿਮੇਰੈ॥
(ਹੇ ਭਾਈ!) ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੌ ਖ਼ਜ਼ਾਨੇ ਹੈ, ਪ੍ਰਭੂ-ਨਾਮ ਹੀ ਆਤਮਕ ਤਾਕਤਾਂ ਹੈ, ਪ੍ਰਭ-ਨਾਮ ਹੀ ਧਨ ਦੀ ਬਹੁਲਤਾ ਹੈ।
My Lord, Har, Har, Har, is the nine treasures, the supernatural spiritual powers of the Siddhas, wealth and prosperity.
निधि सिधि रिधि हरि हरि हरि मेरै ॥
LINE 03
ਜਨਮੁਪਦਾਰਥੁਗਹਿਰਗੰਭੀਰੈ॥
ਡੂੰਘੇ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ-ਜਨਮ (ਦੁਰਲੱਭ) ਪਦਾਰਥ (ਦਿੱਸ ਰਿਹਾ) ਹੈ।
He is the Deep and Profound Treasure of Life.
जनमु पदारथु गहिर गंभीरै ॥
LINE 04
ਲਾਖਕੋਟਖੁਸੀਆਰੰਗਰਾਵੈਜੋਗੁਰਲਾਗਾਪਾਈਜੀਉ੧॥॥
(ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ) ਜੇਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਹ ਲੱਖਾਂ ਕ੍ਰੋੜਾਂ (ਆਤਮਕ) ਖ਼ੁਸ਼ੀਆਂ ਦਾ ਆਨੰਦ ਮਾਣਦਾ ਹੈ ॥੧॥
Hundreds of thousands, even millions of pleasures and delights are enjoyed by one who falls at the Guru's Feet. ||1||
लाख कोट खुसीआ रंग रावै जो गुर लागा पाई जीउ ॥१॥
LINE 05
ਦਰਸਨੁਪੇਖਤਭਏਪੁਨੀਤਾ॥
(ਗੁਰੂ ਦਾ) ਦੀਦਾਰ ਕਰ ਕੇ (ਮੇਰਾ ਤਨ ਮਨ) ਪਵਿਤ੍ਰ ਹੋ ਗਿਆ ਹੈ।
Gazing upon the Blessed Vision of His Darshan, all are sanctified,
दरसनु पेखत भए पुनीता ॥
LINE 06
ਸਗਲਉਧਾਰੇਭਾਈਮੀਤਾ॥
ਮੇਰੇ ਸਾਰੇ ਭਰਾ ਤੇ ਮਿੱਤਰ (ਗਿਆਨ-ਇੰਦ੍ਰੇ ਗੁਰੂ ਨੇ ਵਿਕਾਰਾਂ ਤੋਂ) ਬਚਾ ਲਏ ਹਨ।
and all family and friends are saved.
सगल उधारे भाई मीता ॥
LINE 07
ਅਗਮਅਗੋਚਰੁਸੁਆਮੀਅਪੁਨਾਗੁਰਕਿਰਪਾਤੇਸਚੁਧਿਆਈਜੀਉ੨॥॥
ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ, ਜੋ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥
By Guru's Grace, I meditate on the Inaccessible and Unfathomable True Lord. ||2||
अगम अगोचरु सुआमी अपुना गुर किरपा ते सचु धिआई जीउ ॥२॥
LINE 08
ਜਾਕਉਖੋਜਹਿਸਰਬਉਪਾਏ॥
ਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ,
The One, the Guru, who is sought by all-only a few,
जा कउ खोजहि सरब उपाए ॥
LINE 09
ਵਡਭਾਗੀਦਰਸਨੁਕੋਵਿਰਲਾਪਾਏ॥
ਉਸ ਦਾ ਦਰਸਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।
by great good fortune, receive His Darshan.
वडभागी दरसनु को विरला पाए ॥
LINE 10
ਊਚਅਪਾਰਅਗੋਚਰਥਾਨਾਓਹੁਮਹਲੁਗੁਰੂਦੇਖਾਈਜੀਉ੩॥॥
ਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ ॥੩॥
His Place is lofty, infinite and unfathomable; the Guru has shown me that palace. ||3||
ऊच अपार अगोचर थाना ओहु महलु गुरू देखाई जीउ ॥३॥
LINE 11
ਗਹਿਰਗੰਭੀਰਅੰਮ੍ਰਿਤਨਾਮੁਤੇਰਾ॥
ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।
Your Ambrosial Name is deep and profound.
गहिर गंभीर अंम्रित नामु तेरा ॥
LINE 12
ਮੁਕਤਿਭਇਆਜਿਸੁਰਿਦੈਵਸੇਰਾ॥
ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸ ਪੈਂਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ (ਵਾਲਾ) ਬਣ ਜਾਂਦਾ ਹੈ।
That person is liberated, in whose heart You dwell.
मुकति भइआ जिसु रिदै वसेरा ॥
LINE 13
ਗੁਰਿਬੰਧਨਤਿਨਕੇਸਗਲੇਕਾਟੇਜਨਨਾਨਕਸਹਜਿਸਮਾਈਜੀਉ੪੧੬੨੩॥॥॥॥
ਹੇ ਨਾਨਕ! (ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਨਾਮ ਵੱਸਿਆ ਹੈ) ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੧੬॥੨੩॥
The Guru cuts away all his bonds; O Servant Nanak, he is absorbed in the poise of intuitive peace. ||4||16||23||
गुरि बंधन तिन के सगले काटे जन नानक सहजि समाई जीउ ॥४॥१६॥२३॥
GURBANI.WORLD